ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਮੈਂ ਥੋੜਾ ਜਿਹਾ ਆਪਣੇ ਬਾਰੇ ਗਲ ਕਰਨ ਜਾ ਰਹੀ ਹਾਂ ਤੁਹਾਨੂੰ ਯਕੀਨ ਦਵਾਉਣ ਲਈ ਕਿ ਮੈਂ ਸਿਰਫ ਕੁਆਨ ਯਿੰਨ ਬੋਧੀਸਾਤਵਾ ਹੀ ਨਹੀਂ ਰਹੀ। ਕਈ ਹੋਰ ਜੀਵਨ ਕਾਲਾਂ ਵਿਚ, ਮੈਂ ਸਾਰੇ ਔਰਤ ਬੁਧ ਵੀ ਬਣੀ ਸੀ। ਜਿਵੇਂ ਇਕ ਵਾਰ, ਪਰਾਜਨਾਪਾਰਾਮੀਤਾ ਦੇਵੀ। ਉਹ ਮੇਰੇ ਪੁਨਰ ਜਨਮਾਂ ਵਿਚੋਂ ਇਕ ਹੈ। ਇਸ ਦਾ ਭਾਵ ਹੈ, "ਸੰਪੂਰਨ ਗਿਆਨ ਦੀ ਦੇਵੀ।" ਪਰ ਇਹ ਦੇਵੀ ਇਕ ਉਚੀ ਦੇਵੀ ਵੀ ਹੈ, ਸੋ ਇਹ ਹੈ ਜਿਵੇਂ ਇਕ ਔਰਤ ਬੁਧ ਵਾਂਗ ਹੈ। ਤਿਬਤ ਵਿਚ, ਉਹ ਉਸ ਨੂੰ ਉਸ ਸਮੇਂ ਔਰਤ ਬੁਧ ਬੁਲਾਉਂਦੇ ਸੀ ਕਿਉਂਕਿ ਉਹ ਬਹੁਤ ਸਿਆਣੀ ਸੀ ਅਤੇ ਉਸਨੇ ਪ੍ਰਾਜਨਾਪਾਰਾਮਿਤਾ ਦੇ ਰੂਪ ਦਾ ਪ੍ਰਤੀਕ ਕੀਤਾ, ਭਾਵ ਸੰਪੂਰਨਤਾ, ਸਭ ਤੋਂ ਉਚਾ ਗਿਆਨ, ਉਚੀ ਬੁਧੀ। ਪ੍ਰਾਜਨਾਪਾਰਾਮਿਤਾ ਸਭ ਤੋਂ ਉਚਾ ਗਿਆਨ ਪਛਾਣ‌ਿਆ ਜਾਂਦਾ ਹੈ ਅਤੇ ਸਾਰੇ ਮਹਾਯਾਨਾ ਅਤੇ ਵਾਜਰਾਯਾਨਾ ਵਿਸ਼ਵਾਸ਼ੀਆਂ ਦੁਆਰਾ ਵੀ ਖੋਜ ਕੀਤੀ ਗਈ ਹੈ, ਜੋ ਬੁਧਹੁਡ, ਪੂਰਨ ਗਿਆਨ ਪ੍ਰਾਪਤੀ ਵਲ ਅਗਵਾਈ ਕਰੇਗੀ। ਜੇਕਰ ਉਸ ਵਿਆਕਤੀ ਕੋਲ ਪਹਿਲੇ ਹੀ ਸਭ ਤੋਂ ਉਚੇ ਗਿਆਨ ਦਾ ਸਰੋਤ ਹੈ, ਫਿਰ ਉਹ ਵਿਆਕਤੀ ਪਹਿਲੇ ਹੀ ਇਕ ਬੁਧ ਹੈ।

ਅਤੇ ਉਥੇ ਇਕ ਹੋਰ ਵਾਰ ਜੋ ਮੈਂਨੂੰ ਯਾਦ ਹੈ। ਤਿਬਤੀ ਬੁਧ ਧਰਮ ਵਿਚ, ਉਥੇ ਬਹੁਤ ਸਾਰੇ ਔਰਤ ਬੁਧ ਹਨ। ਨਾਲੇ ਬੋਧੀਸਾਤਵਾ, ਬਿਨਾਂਸ਼ਕ। ਮੈਂ ਸਿਰਫ ਔਰਤ ਬੁਧਾਂ ਬਾਰੇ ਇਥੇ ਗਲ ਕਰ ਰਹੀ ਹਾਂ। ਉਥੇ ਇਕ ਹੋਰ ਸਮਾਂ ਹੈ ਜਦੋਂ ਮੈਂ ਵਾਜਰਾਯੋਗੀਨੀ ਬੁਧ ਦੇ ਰੂਪ ਵਿਚ ਪੁਨਰ ਜਨਮ ਲਿਆ ਹੈ। ਬੁਧ ਧਰਮ ਵਿਚ, ਉਹ ਬੁਧ ਇਕ ਬਹੁਤ ਹੀ ਮਹਤਵਪੂਰਨ ਸ਼ਖਸੀਅਤ ਸੀ। ਖਾਸ ਕਰਕੇ, ਉਸ ਨੂੰ ਤਿਬਤੀ ਬੁਧ ਧਰਮ ਵਿਚ ਪੂਜਿਆ ਜਾਂਦਾ ਸੀ। ਵਾਜਰਾਯਾਨਾ ਵਿਚ, ਉਸ ਨੂੰ ਇਕ ਔਰਤ ਬੁਧ ਸਮਝਿਆ ਜਾਂਦਾ ਅਤੇ ਇਕ ਦਾਕਿਣੀ (ਔਰਤ ਦੇਵੀ)। ਸੋ ਵਾਜਰਾਯੋਗੀਨੀ ਨੂੰ ਅਕਸਰ ਵਿਸ਼ੇਸ਼ਤਾ ਦੇ ਨਾਲ ਸਰਵਬੁਧਦਾਕਿਣੀ ਦੇ ਨਾਲ ਵਰਣਨ ਕੀਤਾ ਗਿਆ, ਭਾਵ "ਸਾਰੇ ਬੁਧਾਂ ਦਾ ਤਤ।" ਸੋ, ਮੈਂ ਹੁਣ ਸਿਰਫ ਦੋ ਵਾਰ ਸੂਚੀਬਧ ਕਰਦੀ ਹਾਂ। ਮੈਂ ਬਹੁਤ ਵਾਰ ਸੂਚੀਬਧ ਨਹੀਂ ਕਰ ਸਕਦੀ। ਪਰ ਉਥੇ ਬਹੁਤ ਹੋਰ ਔਰਤ ਬੁਧ ਵੀ ਹਨ।

ਪਰ ਸਾਰੇ ਸਮ‌ਿਆਂ ਵਿਚ ਜਦੋਂ ਇਸ ਗ੍ਰਹਿ ਅਤੇ ਹੋਰਨਾਂ ਗ੍ਰਹਿਆਂ ਤੇ ਵੀ , ਮੈਂ ਔਰਤ ਬੁਧਾਂ ਦੇ ਰੂਪ ਵਿਚ ਪ੍ਰਗਟ ਹੋਈ ਸੀ ਇਸਨੂੰ ਇਥੇ ਸੂਚੀਬਧ ਕਰਨਾ ਦਾ ਕੋਈ ਫਾਇਦਾ ਨਹੀਂ ਹੈ। ਬਹੁਤੇ ਹਨ ਯਾਦ ਕਰਨ ਲਈ, ਇਥੋਂ ਤਕ ਮੇਰੇ ਸੀਮਤ ਮਨ ਲਈ। ਉਹ ਸਭ ਨੂੰ ਯਾਦ ਕਰਨ ਲਈ, ਮੈਨੂੰ ਇਕ ਲੰਮੇਂ, ਲੰਮੇਂ ਸਮੇਂ ਤਕ ਮੈਡੀਟੇਸ਼ਨ ਕਰਨਾ ਪਵੇਗਾ ਅਤੇ ਇਹ ਲਿਖਣਾ ਪਵੇਗਾ, ਜੇਕਰ ਮੈਂ ਯਾਦ ਕਰਦੀ ਹਾਂ ਵਾਪਸ ਆਉਣ ਲਈ। ਕਿਉਂਕਿ ਕੁਝ ਚੀਜ਼ਾਂ ਆਤਮਾ ਜਾਣਦੀ ਹੈ ਇਹਦਾ ਇਹ ਭਾਵ ਨਹੀਂ ਮਨ ਵੀ ਜਾਣ ਸਕਦਾ ਹੈ ਜਾਂ ਯਾਦ ਕਰ ਸਕਦਾ ਹੈ ਜਦੋਂ ਇਹ ਵਾਪਸ ਆਉਂਦਾ ਹੈ। ਜਦੋਂ ਆਤਮਾ ਮੈਡੀਟੇਸ਼ਨ ਤੋਂ ਵਾਪਸ ਆਉਂਦੀ ਹੈ - ਉਹ ਹੈ ਜੋ ਮੇਰਾ ਭਾਵ ਸੀ।

ਇਤਿਹਾਸ, ਉਦਾਹਰਨ ਲਈ, ਬੁਧ ਧਰਮ ਵਿਚ, ਉਸ ਧਰਮ ਦੇ ਇਤਿਹਾਸ ਵਿਚ ਇਹ ਅਤੇ ਉਹ ਔਰਤ ਇਕ ਬੁਧ ਸੀ , ਜਾਂ ਇਕ ਬੁਧ ਬਣ ਗਿਆ ਹੈ, ਰਿਕਾਰਡ ਕੀਤਾ ਗਿਆ ਹੋਵੇਗਾ। ਸੋ ਇਹ ਉਨਾਂ ਦੇ ਸਤਿਕਾਰ ਕਰਨ ਲਈ ਅਤੇ ਗਿਆਨ ਪ੍ਰਾਪਤੀ, ਗਿਆਨ ਦੇ, ਦਿਆਲਤਾ ਦੇ, ਪਿਆਰ ਦੇ, ਇਕ ਪ੍ਰਤੀਕ ਵਜੋਂ ਵਰਤਣ ਲਈ ਹੈ, ਤਾਂਕਿ ਉਨਾਂ ਨੂੰ ਯਾਦ ਦਵਾਉਣ ਲਈ ਅਭਿਆਸ ਕਰਨਾ ਜਾਰੀ ਰਖਣ ਲਈ ਅਤੇ ਉਨਾਂ ਦੀ ਪੂਜਾ ਕਰਨੀ ਜਾਰੀ ਰਖਣ ਲਈ, ਉਨਾਂ ਦੀ ਸੁਰਖਿਆ ਲਈ ਮੰਗ ਕਰਨ ਲਈ, ਉਨਾਂ ਦੀ ਮਦਦ ਉਨਾਂ ਦੀ ਚੇਤਨਾ ਨੂੰ ਉਚਾ ਚੁਕਣ ਲਈ। ਬਸ ਜਿਵੇਂ ਲੋਕ ਸ਼ਕਿਆਮੁਨੀ ਬੁਧ, ਜਾਂ ਅਮੀਤਬਾ ਬੁਧ ਨੂੰ, ਜਾਂ ਕੁਆਨ ਯਿੰਨ ਬੋਧੀਸਾਤਵਾ ਨੂੰ ਪੂਜਦੇ ਹਨ। ਪਰ ਔ ਲੈਕ (ਵੀਐਤਨਾਮ) ਵਿਚ, ਅਸੀਂ ਕੁਆਨ ਯਿੰਨ ਬੋਧੀਸਾਤਵਾ ਨੂੰ ਇਕ "ਔਰਤ ਕੁਆਨ ਯਿੰਨ ਬੁਧ" ਵੀ ਆਖਦੇ ਹਾਂ: ਫਾਟ ਬਾ ਕੁਆਨ ਅਮ। ਬੋਧੀ ਲੋਕ ਉਸ ਨੂੰ ਫਾਟ ਬਾ ਕੁਆਨ ਅਮ ਬੁਲਾਉਂਦੇ ਹਨ, ਭਾਵ "ਔਰਤ ਬੁਧ, ਕੁਆਨ ਯਿੰਨ।" ਸੋ ਇਹ ਚੀਜ਼ ਹੈ ਤੁਹਾਡੇ ਯਾਦ ਕਰਨ ਲਈ, ਕਿ ਤੁਸੀਂ ਇਕ ਔਰਤ ਵਜੋਂ ਵੀ ਇਕ ਬੁਧ ਬਣ ਸਕਦੇ ਹੋ। ਸਾਡੇ ਕੋਲ ਬਹੁਤ ਔਰਤ ਬੁਧ ਹਨ ਦੂਜੀਆਂ ਪੀੜੀਆਂ ਅਤੇ ਜੀਵਨਕਾਲਾਂ ਵਿਚ, ਅਤੇ ਸਾਡੇ ਕੋਲ ਉਹ ਅਜਕਲ ਵੀ ਹਨ।

ਪਰ ਜਿਆਦਾਤਰ ਔਰਤਾਂ ਸ਼ਰਮੀਲੀਆਂ ਹਨ, ਸ਼ਰਮੀਲੀਆਂ। ਉਹ ਇਸ ਬਾਰੇ ਗਲ ਕਰਨੀ ਨਹੀਂ ਚਾਹੁੰਦੀਆਂ। ਬਹੁਤ ਸ਼ਰਮੀਲੀ। ਇਥੋਂ ਤਕ ਮੈਂ ਬਹੁਤ ਸ਼ਰਮੀਲੀ ਸੀ। ਸੋ ਜਦੋਂ ਪ੍ਰਮਾਤਮਾ ਨੇ ਮੈਨੂੰ ਇਹ ਕਰਨ ਲਈ ਕਿਹਾ, ਮੈਂ ਤਿੰਨ ਵਾਰ ਦੁਬਾਰਾ ਪੁਛਿਆ ਸੀ। ਮੈਂ ਤਿੰਨ ਵਾਰ ਤੋਂ ਵਧ ਨਹੀਂ ਪੁਛ ਸਕਦੀ ਕਿਉਂਕਿ ਉਸ ਦਾ ਭਾਵ ਹੈ ਮੈਂ ਪ੍ਰਮਾਤਮਾ ਦੇ ਸ਼ਬਦਾਂ ਤੇ ਸ਼ਕ ਕਰਦੀ ਹਾਂ ਅਤੇ ਕਿ ਮੈਂ ਸ਼ਾਇਦ ਨਾ ਕਰਾਂ। ਪਰ ਮੈਂ ਵੀ ਜਿਵੇਂ ਝਿਜਕਦੀ ਸੀ। ਪਰ ਮੈਂ ਹੁਣ ਆਪਣੇ ਕੰਮ ਨੂੰ ਜਾਰੀ ਰਖਣ ਲਈ ਦ੍ਰਿੜ ਹਾਂ। ਸੋ ਮੈਨੂੰ ਸਾਰੇ ਸਵਰਗਾਂ ਦੇ ਸਮਰਥਨ ਦੀ ਲੋੜ ਹੈ। ਮੈਨੂੰ ਲੋੜ ਹੈ ਜਿਹੜਾ ਵੀ ਜਾਣ ਸਕਦਾ, ਮਨੁਖਾਂ ਦੇ ਜਾਨਣ ਲਈ ਮੇਰੇ ਨਾਲ ਸੰਪਰਕ ਕਰਨ ਲਈ ਤਾਂਕਿ ਮੈਂ ਉਨਾਂ ਦੀਆਂ ਆਤਮਾਵਾਂ ਨੂੰ ਬਚਾ ਸਕਾਂ। ਅਤੇ ਇਹ ਵੀ, ਉਨਾਂ ਦੇ ਪਸ਼ਤਾਵੇ ਅਤੇ ਜੀਵਨ ਦੇ ਨੇਕ ਤਰੀਕੇ ਕਾਰਨ ਸੰਸਾਰ ਦੀ ਐਨਰਜ਼ੀ ਘਟ ਕਾਤਲ ਬਣ ਜਾਵੇਗੀ, ਅਤੇ ਅਸੀਂ ਵਧੇਰੇ ਮਨੁਖਾਂ ਨੂੰ ਬਚਾ ਸਕਾਂਗੇ, ਅਤੇ ਅਸੀਂ ਇਸ ਗ੍ਰਹਿ ਨੂੰ ਬਚਾ ਸਕਾਂਗੇ ਅਤੇ ਇਸ ਨੂੰ ਦੁਬਾਰਾ ਪੂਰਾ ਬਣਾਉਣਾ, ਇਸ ਨੂੰ ਕਿਤੇ ਅਗੇ ਨਾਲੌਂ ਵਧੇਰੇ ਮਹਾਨ ਬਣਾਉਣ ਲਈ। ਇਸੇ ਕਰਕੇ ਮੈਨੂੰ ਆਪਣੀ ਸਥਿਤੀ ਦਾ ਅਧਿਕਾਰਤ ਤੌਰ ਤੇ ਬੁਧ ਦੇ ਰੂਪ ਵਿਚ ਦਾਅਵਾ ਕਰਨਾ ਜ਼ਰੂਰੀ ਹੈ, ਤਾਂਕਿ ਸਾਰੇ ਜੀਵ ਇਸਨੂੰ ਸਵੀਕਾਰ ਕਰਨ ਅਤੇ ਇਹ ਜਾਣ ਲੈਣ ਅਤੇ ਤਦਾਨਸਾਰ ਕੰਮ ਕਰਨ।

ਇਥੋਂ ਤਕ ਮਾਰਾ ਰਾਜਾ ਵੀ ਮੈਨੂੰ ਸਤਿਕਾਰ ਦੇਣ ਲਈ ਆਇਆ ਸੀ। ਬਹੁਤ ਸਾਰੇ ਰਾਜੇ - ਮੈਂ ਬਹੁਤ ਸਾਰੇ ਪੰਨੇ ਲਿਖੇ ਸੀ, ਉਨਾਂ ਦੇ ਅਹੁਦੇ ਅਤੇ ਉਨਾਂ ਦੇ ਸਿਰਲੇਖ। ਪਰ ਉਸ ਸਮੇਂ, ਉਨਾਂ ਸਾਰ‌ਿਆਂ ਬਾਰੇ ਤੁਹਾਨੂੰ ਦਸਣ ਦੀ ਮੈਨੂੰ ਇਜਾਜ਼ਤ ਨਹੀਂ ਸੀ। ਮੈਂ ਬਸ ਕਈਆਂ ਬਾਰੇ ਕਿਵੇਂ ਨਾ ਕਿਵੇਂ ਦਸ ਦਿਤਾ, ਪਰ ਬਾਅਦ ਵਿਚ ਮੈਨੂੰ ਨਾ ਦਸਣ ਲਈ ਕਿਹਾ ਗਿਆ ਸੀ। ਸਵਰਗ ਦੀਆਂ ਚੀਜ਼ਾਂ ਦੀ ਹਮੇਸ਼ਾਂ ਮਨੁਖੀ ਸੰਸਾਰ ਵਿਚ ਦਸਣ ਲਈ ਇਜਾਜ਼ਤ ਨਹੀਂ ਹੁੰਦੀ, ਕਿਉਂਕਿ ਮਨੁਖ ਇਸ ਵਿਚੋਂ ਨਾਕਾਰਾਤਮਿਕ ਸੋਚ ਬਣਾ ਸਕਦੇ ਹਨ, ਅਤੇ ਇਹ ਮਦਦ ਨਹੀਂ ਕਰਦਾ। ਇਹ ਮੇਰੇ ਮਿਸ਼ਨ ਵਿਚ ਅਤੇ ਸਵਰਗ ਤੋਂ ਸਾਰੇ ਰਾਜਿਆਂ ਅਤੇ ਦੇਵਤਿਆਂ ਦੀ ਇਛੁਕਤਾ ਵਿਚ ਮਨੁਖਤਾ ਦੀ ਮਦਦ ਕਰਨ ਲਈ ਕੁਝ ਨਾਕਰਾਤਮਿਕ ਚੀਜ਼ਾਂ ਵੀ ਲਿਆ ਸਕਦੀਆਂ ਹਨ। ਜੇਕਰ ਅਸੀਂ ਉਨਾਂ ਤੇ ਸ਼ਕ ਕਰਦੇ ਹਾਂ ਅਤੇ ਉਨਾਂ ਦੀ ਨਿੰਦਿਆ ਕਰਦੇ ਹਾਂ ਜਾਂ ਉਨਾਂ ਵਿਚ ਵਿਸ਼ਵਾਸ਼ ਨਹੀਂ ਕਰਦੇ, ਫਿਰ ਇਹ ਸਵਰਗ ਤੋਂ ਰਾਜਿਆਂ ਅਤੇ ਦੇਵਤਿਆਂ ਲਈ ਮਨੁਖਾਂ ਦੀ ਮਦਦ ਕਰਨ ਵਿਚ ਸਮਸ‌ਿਆਵਾਂ ਦਾ ਕਾਰਨ ਵੀ ਬਣਦਾ ਹੈ। ਇਹ ਸ਼ਾਇਦ ਉਨਾਂ ਨੂੰ ਨਿਰ-ਉਤਸ਼ਾਹਿਤ ਕਰੇ ਅਤੇ ਉਨਾਂ ਨੂੰ ਅਣਇਛਕ ਮਹਿਸੂਸ ਕਰਵਾਏ।

ਸੋ ਮੈਂ ਬਸ ਉਮੀਦ ਕਰਦੀ ਹਾਂ ਕਿ ਮਨੁਖ ਬਦਲ ਜਾਣਗੇ। ਹੋਰ ਬਦਲਣਗੇ। ਉਹ ਬਦਲ ਰਹੇ ਹਨ, ਪਰ ਬਹੁਤ ਹੌਲੀ, ਬਹੁਤ ਹੌਲੀ, ਅਤੇ ਉਹ ਨਹੀਂ ਜਾਣਦੇ ਕਿ ਮੌਤ ਆ ਰਹੀ ਹੈ। ਓਹ ਰਬਾ। ਓਹ ਰਬਾ। ਤੁਸੀਂ ਨਹੀਂ ਜਾਣਦੇ, ਪਰ ਕੁਝ ਮਨੁਖ ਜਾਣਦੇ ਹਨ। ਕੁਝ ਮਨੁਖਾਂ ਕੋਲ ਦਿਵਦਰਸ਼ੀ ਯੋਗਤਾ ਹੈ ਜਾਂ ਗੈਬੀ ਆਵਾਜ਼ ਸੁਣਨ ਦੀ ਯੋਗਤਾ ਹੈ। ਉਹ ਦੇਖ ਸਕਦੇ, ਉਹ ਸੁਣ ਸਕਦੇ ਹਨ ਸਵਰਗ ਇਹਦੇ ਬਾਰੇ ਗਲਾਂ ਕਰ ਰਹੇ। ਉਹ ਭਵਿਖ ਦੇ ਦ੍ਰਿਸ਼ ਦੇਖ ਸਕਦੇ ਹਨ। ਉਨਾਂ ਵਿਚੋਂ ਕਈ ਕੁਝ ਚੀਜ਼ ਵੀ ਦੇਖਦੇ ਹਨ, ਅਤੇ ਉਨਾਂ ਵਿਚੋਂ ਕਈ ਇਹ ਇਥੋਂ ਤਕ ਇੰਟਰਨੈਟ ਉਤੇ ਕਹਿੰਦੇ ਹਨ। ਕਈ, ਉਨਾਂ ਵਿਚੋਂ ਸਾਰੇ ਨਹੀਂ । ਕਿਉਂਕਿ ਕੁਝ ਦਿਵਦਰਸ਼ੀ ਬਹੁਤਾ ਮੁਸ਼ਹੂਰ ਹੋਣ ਬਾਰੇ ਨਹੀਂ ਪ੍ਰਵਾਹ ਕਰਦੇ ਜਾਂ ਮਨੁਖਾਂ ਨੂੰ ਦਸਣ ਬਾਰੇ, ਕਿਉਂਕਿ ਉਹ ਵੀ ਜਾਣਦੇ ਹਨ ਕਿ ਮਨੁਖਾਂ ਨੂੰ ਦਸਣਾ ਕਿ ਤੁਸੀਂ ਇਹ ਜਾਣਦੇ ਹੋ, ਤੁਸੀਂ ਇਹ ਸਵਰਗ ਤੋਂ ਜਾਣਦੇ ਹੋ, ਫਿਰ ਸ਼ਾਇਦ ਤੁਹਾਨੂੰ ਵਾਪਸ ਵਿਚ ਕੁਝ ਨਹੀਂ ਮਿਲੇਗਾ - ਇਕ ਧੰਨਵਾਦ-ਰਹਿਤ ਕੰਮ ਹੈ - ਅਤੇ ਇਥੋਂ ਤਕ ਇਹਦੇ ਲਈ ਬੁਰੀ ਤਰਾਂ ਕੁਟ‌ਿਆ ਵੀ ਜਾਵੇ।

ਮੈਂ ਇੰਟਰਨੈਟ ਉਤੇ ਕੁਝ ਉਦਾਹਰਣ ਦੇਖੇ ਸਨ। ਜਾਂ ਘਟੋ ਘਟ ਮਾਨਸਿਕ ਤੌਰ ਤੇ ਬੁਰੀ ਤਰਾਂ ਕੁਟ‌ਿਆ ਗਿਆ, ਦਿਮਾਗੀ ਤੌਰ ਤੇ। ਉਹ ਨਸਾਂ ਵਿਚ, ਮਾਨਸਿਕ ਤੌਰ ਤੇ, ਤੁਹਾਨੂੰ ਬਹੁਤ ਕਮਜ਼ੋਰ ਮਹਿਸੂਸ ਕਰਵਾਉਣਗੇ, ਅਤੇ ਸਭ ਕਿਸਮ ਦੀਆਂ ਚੀਜ਼ਾਂ। ਹਰ ਇਕ ਤੁਹਾਡਾ ਧੰਨਵਾਦ ਨਹੀਂ ਕਰੇਗਾ। ਜਿਆਦਾਤਰ ਉਹ ਇਹੀ ਕਹਿਣਗੇ ਕਿ ਤੁਸੀਂ ਨਕਲੀ ਹੋ, ਅਤੇ ਤੁਸੀਂ ਬਸ ਸ਼ੁਹਰਤ ਚਾਹੁੰਦੇ ਹੋ ਅਤੇ ਇਹ ਸਭ। ਖਾਸ ਕਰਕੇ ਜੇਕਰ ਤੁਸੀਂ ਬਹੁਮਤ ਦੇ ਵਿਰੁਧ ਜਾਂਦੇ ਹੋ। ਜੇਕਰ ਤੁਸੀਂ ਇਕ ਛੋਟੀ ਜਿਹੀ ਗਿਣਤੀ ਹੋ ਉਨਾਂ ਦੀ ਤੁਲਨਾ ਕਰਦ‌ਿਆਂ ਜੋ ਉਲਟ ਵਿਚ ਵਿਸ਼ਵਾਸ਼ ਕਰਦੇ ਉਹਦੇ ਨਾਲੋਂ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ ਜਾਂ ਜੋ ਤੁਸੀਂ ਉਨਾਂ ਨੂੰ ਕਹਿੰਦੇ ਹੋ, ਜਾਂ ਤੁਸੀਂ ਆਪਣੇ ਦ੍ਰਿਸ਼ ਵਿਚ ਦੇਖਿਆ, ਕਿਉਂਕਿ ਉਹ ਕੁਝ ਨਹੀਂ ਦੇਖ ਸਕਦੇ। ਉਹ ਉਹਦੇ ਵਿਚ ਵਿਸ਼ਵਾਸ਼ ਨਹੀਂ ਕਰਦੇ ਜੋ ਤੁਸੀਂ ਕਹਿੰਦੇ ਹੋ ਜਦੋਂ ਉਹ ਨਹੀਂ ਦੇਖ ਸਕਦੇ। ਇਥੋਂ ਤਕ ਭਗਵਾਨ ਈਸਾ ਦੇ ਸਮੇਂ, ਉਨਾਂ ਨੇ ਬਹੁਤ ਚਮਤਕਾਰ ਕੀਤੇ ਸਨ, ਅਤੇ ਲੋਕਾਂ ਦਾ ਮੌਤ ਅਤੇ ਬਿਮਾਰੀ ਤੋਂ ਇਲਾਜ਼ ਕਰਾਇਆ ਅਤੇ ਇਹ ਸਭ, ਅਤੇ ਉਨਾਂ ਨੇ ਅਜੇ ਵੀ ਉਸ ਨੂੰ ਮਾਰ ਦਿਤਾ, ਕਿਲਾਂ ਨਾਲ ਜੜ ਦਿਤਾ। ਸਭ ਤੋਂ ਬਦਤਰ ਕਿਸਮ ਦੀ ਸਜ਼ਾ, ਤੁਰੰਤ ਨਹੀਂ ਮਰਦੇ, ਪਰ ਇਸ ਤਰਾਂ ਦੇ ਦੁਖਦਾਈ ਤਰੀਕੇ ਨਾਲ। ਓਹ ਰਬਾ, ਨਹੀਂ।

ਲੋਟਸ ਸੂਤਰ ਵਿਚ... ਮੈਨੂੰ ਥੋੜਾ ਜਿਹਾ ਯਾਦ ਕਰਨ ਦੀ ਕੋਸ਼ਿਸ਼ ਕਰਨ ਦੇਵੋ। ਮੈਂ ਇਹ ਸਾਰੀਆਂ ਚੀਜ਼ਾਂ ਬੁਧ ਧਰਮ ਵਿਚ ਪੜੀਆਂ ਸੀ 50 ਜਾਂ ਵਧ ਸਾਲ ਪਹਿਲਾਂ! ਕਿਉਂਕਿ ਜਦੋਂ ਮੈਂ ਜਵਾਨ ਸੀ, ਅਤੇ ਮੇਰੇ ਹੀਮਾਲ‌ਿਆ ਨੂੰ ਆਉਣ ਤੋਂ ਪਹਿਲਾਂ ਇਸ ਜੀਵਨਕਾਲ ਵਿਚ ਗਿਆਨ ਦਾ ਆਖਰੀ ਪੜਾਅ ਪ੍ਰਾਪਤ ਕਰਨ ਲਈ, ਮੈਂ ਉਨਾਂ ਨੂੰ ਹੋਰ ਪੜਿਆ ਜਦੋਂ ਮੈਂ ਛੋਟੀ ਸੀ, ਅਤੇ ਮੈਨੂੰ ਬਹੁਤਾ ਕੁਝ ਯਾਦ ਨਹੀਂ ਹੈ 50 ਤੋਂ ਵਧ ਸਾਲ ਤੋਂ ਪਹਿਲਾਂ, ਤੁਹਾਡੇ ਲਈ ਮੇਰੇ ਇਹ ਕੰਮ ਸੰਭਾਲਣ ਤੋਂ ਪਹਿਲਾਂ। ਮੈਂ ਲੋਟਸ ਸੂਤਰ ਬਾਰੇ ਗਲ ਕਰਾਂਗੀ। ਐਸ ਵਖਤ, ਮੇਰੇ ਬਸ ਭੁਲ ਜਾਣ ਤੋਂ ਪਹਿਲਾਂ, ਬੁਧ ਕੋਲ ਦਸ ਸਿਰਲੇਖ ਹਨ। ਉਨਾਂ ਵਿਚੋਂ ਇਕ "ਅਰਹਟ" ਹੈ। ਅਰਹਟ: "ਭੇਟਾਵਾਂ ਦੇ ਲਾਇਕ।" ਸੋ ਜਦੋਂ ਤੋਂ ਮਹਾਂਕਸਯਾਪਾ ਦੀ ਪਤਨੀ ਇਕ ਅਰਹਟ ਬਣ ਗਈ, ਉਹ ਵੀ ਭੇਟਾਵਾਂ ਦੇ ਲਾਇਕ ਹੈ। ਉਵੇਂ ਸਮਾਨ ਹੋਰਨਾਂ ਔਰਤ ਬੁਧਾਂ ਜਾਂ ਬੋਧੀਸਾਤਵਾ ਨਾਲ।

ਸੋ ਬੁਧ ਨੇ ਕਦੇ ਨਹੀਂ ਕਿਹਾ ਸੀ ਕਿ ਔਰਤਾਂ ਬੁਧ ਨਹੀਂ ਬਣ ਸਕਦੀਆਂ। ਸ਼ਾਇਦ ਇਕ ਆਮ ਔਰਤ, ਸਧਾਰਨ ਔਰਤ, ਜਿਹੜੀ ਪਸ਼ਚਾਤਾਪ ਨ੍ਹਹੀਂ ਕਰਦੀ, ਜਿਸ ਦੇ ਕੋਲ ਇਕ ਚੰਗਾ ਗੁਰੂ ਨਾ ਹੋਵੇ, ਉਨਾਂ ਨੂੰ ਸਹੀ ਵਿਧੀ ਸਿਖਾਉਣ ਲਈ ਅਤੇ ਉਨਾਂ ਦੀ ਰਖਿਆ ਕਰਨ ਲਈ ਅਤੇ ਉਨਾਂ ਦੀ ਦੇਖਭਾਲ ਕਰਨ ਲਈ ਜਦੋਂ ਤਕ ਉਹ ਪੂਰੀ ਤਰਾਂ ਗਿਆਨਵਾਨ ਨਹੀਂ ਬਣ ਜਾਂਦੀਆਂ, ਜਾਂ ਘਟੋ ਘਟ ਉਨਾਂ ਨੂੰ ਬੁਧ ਧਰਤੀ ਨੂੰ ਉਪਰ ਲਿਜਾਣਾ ਅਭਿਆਸ ਜਾਰੀ ਰਖਣ ਲਈ ਜਦੋਂ ਤਕ ਉਹ ਬੁਧਹੁਡ ਤਕ ਪਹੰਚ ਨਹੀਂ ਜਾਂਦੀਆਂ - ਸ਼ਾਇਦ ਆਮ ਸਧਾਰਨ ਔਰਤ। ਪਰ ਇਕ ਬੁਧ ਔਰਤ, ਉਹ ਔਰਤ ਨਹੀਂ ਹਨ, ਉਹ ਆਦਮੀ ਨਹੀਂ ਹਨ। ਉਹ ਕਿਸੇ ਵੀ ਸਮੇਂ, ਕਿਸੇ ਵੀ ਜਗਾ ਪ੍ਰਗਟ ਹੋ ਸਕਦੀਆਂ, ਲੋਵ ਦੇ ਅਨੁਸਾਰ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨ ਲਈ। ਕਲਪਨਾ ਕਰੋ ਜੇਕਰ ਬੁਧ ਆਪਣੇ ਆਪ ਨੂੰ ਇਕ ਨਰ ਰੂਪ ਦੇ ਨਾਲ ਜੋੜ‌‌ਿਆ ਅਤੇ ਕਿਹਾ ਹੁੰਦਾ, "ਨਹੀਂ, ਮੈਨੂੰ ਇਕ ਮਰਦ ਹੋਣਾ ਚਾਹੀਦਾ ਹੈ ਆਪਣੀ ਬੁਧ ਦੀ ਸਥਿਤੀ ਨੂੰ ਰਖਣ ਲਈ। ਮੈਂਨੂੰ ਇਕ ਨਰ ਹੋਣਾ ਜ਼ਰੂਰੀ ਹੈ ਤਾਂਕਿ ਇਕ ਬੁਧ ਬਣ ਸਕਾਂ।" ਫਿਰ ਉਹ ਹੋਰ ਇਕ ਬੁਧ ਨਹੀਂ ਰਹੇਗਾ! ਉਹ ਅਜੇ ਵੀ ਰੂਪ, ਬਾਹਰੀ ਰੂਪ ਵਿਚਕਾਰ ਵਿਤਕਰਾ ਕਰਦਾ ਹੈ, ਜਿਸ ਬਾਰੇ ਡਾਏਮੰਡ ਸੂਤਰ ਵਿਚ ਇਹ ਕਿਹਾ ਗਿਆ ਹੈ, "ਜੇਕਰ ਤੁਸੀਂ ਆਕਾਰ, ਰੂਪ, ਬਾਹਰੀ ਰੂਪ, ਬਾਹਰੀ ਰੋਸ਼ਨੀ, ਅਤੇ ਇਥੋਂ ਤਕ ਬਾਹਰੀ ਆਵਾਜ਼, ਜਿਵੇਂ ਕਿ ਬਾਹਰਲੇ ਸੰਗੀਤ ਨਾਲ ਜਾਂ ਬਸ ਬਾਹਰਲੇ ਸੂਤਰਾਂ ਨੂੰ ਉਚਾਰਣ ਨਾਲ ਜੁੜੇ ਹੋਏ ਹੋ ਅਤੇ ਅਜਿਹਾ ਕੁਝ, ਫਿਰ ਤੁਸੀਂ ਬੁਧਹੁਡ ਤਕ ਨਹੀਂ ਪਹੁੰਚ ਸਕਦੇ।"

ਪਰ ਕੁਆਨ ਯਿੰਨ ਵਿਧੀ, ਜਿਸ ਦਾ ਅਭਿਆਸ ਅਸੀਂ ਕਰਦੇ ਹਾਂ, ਇਹ ਅੰਦਰੂਨੀ (ਸਵਰਗੀ) ਰੋਸ਼ਨੀ ਅਤੇ ਅੰਦਰੂਨੀ (ਸਵਰਗੀ) ਆਵਾਜ਼ ਹੈ, ਸਿਧੀ ਸਵਰਗ ਤੋਂ, ਸਾਰੇ ਸਰੋਤਾਂ ਦੇ ਸਰੋਤ ਤੋਂ। ਇਹਦੇ ਬਿਨਾਂ, ਇਸ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਆਵਾਜ਼ ਦੇ ਸਰੋਤ ਤੋਂ ਬਿਨਾਂ, ਅਸੀਂ ਮਸਾਂ ਕਿਤੇ ਵੀ ਪਹੁੰਚ ਸਕਦੇ ਹਾਂ, ਸਿਵਾਇ ਜਨਮ ਅਤੇ ਮਰਨ ਦੇ ਚਕਰ ਵਿਚ ਦੌੜਦੇ ਰਹਿਣ ਦੇ ਸਿਵਾਇ, ਬਾਰ ਬਾਰ ਅਤੇ ਬਾਰ ਬਾਰ, ਭੌਤਿਕ ਹੋਂਦ ਦੇ ਛੇ ਤਰੀਕਿਆਂ ਵਿਚ ਪੁਨਰ ਜਨਮ ਲੈਂਦੇ ਹੋਏ - ਜਿਵੇਂ, ਮਨੁਖ ਬਣਨਾ, ਜਾਨਵਰ-ਲੋਕ ਬਣਨਾ, ਅਤੇ ਸ਼ਾਇਦ ਇਥੋਂ ਤਕ ਦਾਨਵ ਅਤੇ ਭੂਤ ਬਣਨਾ, ਅਤੇ ਸ਼ਾਇਦ, ਜੇਕਰ ਖੁਸ਼ਕਿਸਮਤ ਹੋਵੋਂ, ਸਵਰਗੀ ਰਜਿਆਂ ਜਾਂ ਦਾਨਵ ਰਾਜਿਆਂ, ਜਾਂ ਭੂਤ ਰਾਜਿਆਂ ਵਿਚੋਂ ਇਕ ਬਣਨਾ, ਆਦਿ। ਸੋ ਕੁਆਨ ਯਿੰਨ ਵਿਧੀ - ਵਿਧੀ ਤੋਂ ਬਿਨਾਂ ਵਿਧੀ, ਉਹ ਜਿਹੜੀ ਆਤਮਾ ਦੀ ਵਰਤੋਂ ਕਰਦੀ ਹੈ ਆਤਮਾ ਤਕ ਸੰਚਾਰਿਤ ਕਰਨ ਲਈ ਪ੍ਰਮਾਤਮਾ ਦੀ ਮਿਹਰ ਨਾਲ, ਸਾਰੀ ਗੁਰੂ ਦੀ ਸ਼ਕਤੀ ਨਾਲ - ਇਹ ਇਕੋ ਜੀਵਨਕਾਲ ਵਿਚ, ਜਾਂ ਅੰਤ ਵਿਚ, ਆਪਣੇ ਆਪ ਨੂੰ ਮੁਕਤ ਕਰਨ ਦਾ ਅਤੇ ਇਕ ਬੁਧ ਬਣਨ ਦਾ ਤਰੀਕਾ ਹੈ। ਘਟੋ ਘਟ ਇਸ ਜੀਵਨਕਾਲ ਵਿਚ ਆਜ਼ਾਦ ਹੋ ਜਾਣਾ, ਜੇਕਰ ਅਭਿਆਸੀ ਸਤਿਗੁਰੂ ਦੀ ਸਿਖਿਆ ਦੀ ਪਾਲਣਾ ਕਰਦਾ ਅਤੇ ਮੈਡੀਟੇਸ਼ਨ ਕਰਦਾ ਹੈ, ਅਤੇ ਅਨੁਸ਼ਾਸਨ ਰਖਦਾ ਹੈ।

Photo Caption: ਪਿਆਰ ਨਾਲ ਰਖਿਆ, ਖੂਬਸੂਰਤੀ ਨਾਲ ਬਾਹਰ ਆ ਜਾਵੇਗਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/20)
9
2024-12-02
3206 ਦੇਖੇ ਗਏ
10
2024-12-03
2707 ਦੇਖੇ ਗਏ
11
2024-12-04
2557 ਦੇਖੇ ਗਏ
12
2024-12-05
2477 ਦੇਖੇ ਗਏ
13
2024-12-06
2508 ਦੇਖੇ ਗਏ
14
2024-12-07
2381 ਦੇਖੇ ਗਏ
15
2024-12-08
2338 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ