ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਲਈ ਭਾਗ 322 - ਅੰਤ ਸਮ‌ਿਆਂ ਦੇ ਮਹਾਨ ਪ੍ਰਤੀਫਲ ਤੋਂ ਕਿਵੇਂ ਬਚਣਾ ਹੈ? ਬੇਮਿਸਾਲ ਮਤਰੇਆ ਬੁਧ, ਸਰਬ-ਸ਼ਕਤੀਮਾਨ ਧਰਮ-ਪਹੀਆ ਮੋੜਨ ਵਾਲੇ ਰਾਜੇ ਵਿਚ ਸ਼ਰਨ ਲੈਣ ਨਾਲ

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਉਹ ਜਿਹੜੇ (ਇਸ ਸੰਸਾਰ ਵਿਚ) ਕਤਲ ਨਾਂ ਕਰਨ ਅਤੇ ਮਾਸ ਨਾਂ ਖਾਣ ਦੇ ਨਿਯਮਾਂ ਦਾ ਧਿਆਨ ਰਖਦੇ ਹਨ ਉਸ ਸੰਸਾਰ ਵਿਚ ਦੁਬਾਰਾ ਜਨਮ ਲੈਣਗੇ। ਉਨਾਂ ਦੀਆਂ ਫੈਕਲਟੀਆਂ ਨਿਰਮਲ ਹੋਣਗੀਆਂ, ਅਤੇ ਉਨਾਂ ਦੇ ਨੈਣ ਨਖਸ਼ ਈਵਨ ਅਤੇ ਸੋਹਣੇ , ਇੰਨੇ ਜਿਆਦਾ ਅਕਰਸ਼ਕ ਉਵੇਂ ਜਿਵੇਂ ਦੈਵੀ ਜਵਾਨਾਂ ਵਰਗੇ ਹੋਣਗੇ।"

ਸਾਡੀ ਲੜੀ ਵਿਚ, ਅਸੀਂ ਪਤਾ ਲਗਾਇਆ ਹੈ ਕਿ ਪੂਜੇ ਜਾਂਦੇ ਸ਼ਕਿਆਮੁਨੀ ਬੁਧ (ਵੀਗਨ) ਹੋਰਾਂ ਨੇ ਪਹਿਲਾਂ ਹੀ ਵਿਸ਼ਾਲ ਹਫੜਾ ਦਫੜੀ ਨੂੰ ਦੇਖ ਲਿਆ ਸੀ ਜਿਸ ਦਾ ਮਨੁਖਤਾ ਸਾਹਮਣਾ ਕਰੇਗੀ ਧਰਮਾ-ਅੰਤ ਦੇ ਯੁਗ ਉਤੇ ਜਿਸਦਾ ਅਸੀਂ ਹੁਣ ਅਨੁਭਵ ਕਰ ਰਹੇ ਹਾਂ। ਉਨਾਂ ਨੇ ਭਵਿਖਬਾਣੀ ਕੀਤੀ ਸੀ ਕਿ ਆਫਤਾਂ ਬਾਰ ਬਾਰ ਆਉਣਗੀਆਂ, ਅਤੇ ਦਾਨਵ ਅਨੇਕਾਂ ਰੂਹਾਂ ਨੂੰ ਕਬਜੇ ਵਿਚ ਕਰ ਲੈਣਗੇ। ਉਨਾਂ ਨੇ ਅਸਧਾਰਣ ਉਮੀਦ ਦੀਆਂ ਖਬਰਾਂ ਦਾ ਐਲਾਨ ਕੀਤਾ, ਬਸ ਜਦੋਂ ਉਨਾਂ ਦਾ ਧਰਮ ਖਤਮ ਹੋਣ ਵਾਲਾ ਹੋਵੇਗਾ, ਸਭ ਤੋਂ ਸ਼ਕਤੀਸ਼ਾਲੀ ਬੁਧ ਅਣਗਿਣਤ ਸੰਵੇਦਨਸ਼ੀਲ ਜੀਵਾਂ ਦੀ ਸੁਰਖਿਆ ਵਲ ਰਹਿਨੁਮਾਈ ਕਰਨ ਲਈ ਪ੍ਰਗਟ ਹੋਣਗੇ, ਉਨਾਂ ਦੇ ਰੁਹਾਨੀ ਪਧਰ ਵਿਕਸਤ ਕਰਨਗੇ, ਅਤੇ ਅੰਤ ਨੂੰ ਉਨਾਂ ਦੀ ਆਪਣੀ ਵਿਸਮਾਦੀ ਧਰਤੀ ਵਲ ਅਗਵਾਈ ਕਰਨਗੇ। ਇਹ ਸ਼ਕਤੀਸ਼ਾਲੀ ਬੁਧ ਮਤਰੇਆ ਬੁਧ ਹੈ, ਜਿਸ ਦੀ ਅਸੀਂ ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਜੋਂ ਪਛਾਣ ਕਰ ਲਈ ਹੈ।

"ਬੁਧ ਹੋਰੀਂ ਮਤਰੇਆ ਬੋਧੀਸਾਤਵਾ ਦੀ ਬੁਧਾਹੁਡ ਦੀ ਪ੍ਰਾਪਤੀ ਦਾ ਸੂਤਰ ਉਚਾਰਣ ਕਰਦੇ ਹਨ"ਵਿਚ, ਨਾਲ ਦੀ ਨਾਲ ਕਈ ਹੋਰ ਸੂਤਰਾਂ ਵਿਚ, ਇਹ ਲਿਖਿਆ ਹੋਇਆ ਹੈ ਕਿ ਮਤਰੇਆ ਬੁਧ ਤਿੰਨ ਵਿਸ਼ਾਲ ਸਤਿਸੰਗ ਕਰਨਗੇ ਅਤੇ ਬੇਹਿਸਾਬ ਸੰਵੇਦਨਸ਼ੀਲ ਜੀਵਾਂ ਨੂੰ ਵਾਪਸ ਇਕ ਮਹਾਨ ਰੁਹਾਨੀ ਪ੍ਰਾਪਤੀ ਵਲ ਲਿਜਾਣਗੇ।

ਔਲੈਕਸੀਜ (ਵੀਐਤਨਾਮੀਜ) ਵਿਚ ਹੋਆ ਹਾਓਆ ਬੁਧ ਧਰਮ, ਇਹ ਤਿੰਨ ਇਕਠਾਂ ਨੂੰ "ਆਲੀਸ਼ਾਨ ਅਤੇ ਸ਼ਾਨਦਾਰ ਸਤਿਸੰਗ ਮੰਨੇ ਜਾਂਦੇ ਹਨ।" ਹੋਆ ਹਾਓ ਬੁਧ ਧਰਮ ਦੇ ਸਤਿਗੁਰੂ ਥਾਨ ਸੀ (ਵੀਗਨ) ਹੋਰਾਂ ਨੇ ਹੋਰ ਅਗੇ ਵਿਸਤਾਰ ਨਾਲ ਆਪਣੇ ਸੰਦੇਸ਼ ਵਿਚ ਸਮਝਾਇਆ "ਆਲੀਸ਼ਾਨ ਅਤੇ ਸ਼ਾਨਦਾਰ ਸਤਿਸੰਗ ਕੀ ਹੈ:"

"ਆਲੀਸ਼ਾਨ ਅਤੇ ਸ਼ਾਨਦਾਰ ਸਤਿਸੰਗ ਉਨਾਂ ਨੂੰ ਚੁਣਨ ਲਈ ਹਨ ਜਿਹੜੇ ਨੇਕ, ਪਤਵੰਤੇ, ਅਤੇ ਭਲੇਮਾਣਸ ਹਨ ਸੁਨਹਿਰੇ ਦੌਰ ਦੀ ਸ਼ਾਂਤੀ, ਖੁਸ਼ਹਾਲੀ, ਅਤੇ ਇਨਸਾਫ ਨੂੰ ਦੁਬਾਰਾ ਸਥਾਪਤ ਕਰਨ ਲਈ ।"

ਕਾਉ ਡਾਏ ਭਵਿਖਬਾਣੀਆਂ ਦੇ ਮੁਤਾਬਕ, ਉਹ ਜਿਹੜੇ ਸ਼ਾਨਦਾਰ ਸਤਿਸੰਗਾਂ ਵਿਚ ਦਾਖਲ ਹੋਣ ਦੇ ਯੋਗ ਨਹੀ ਹਨ ਰੁਹਾਨੀ ਗਿਰਾਵਟ ਅੰਦਰ ਡਿਗਣਗੇ।

"ਆਲੀਸ਼ਾਨ ਅਤੇ ਸ਼ਾਨਦਾਰ ਸਤਿਸੰਗਾਂ ਲਈ ਆਪਣੇ ਆਪ ਨੂੰ ਵੇਲੇ ਸਿਰ ਸੁਧਾਰੋ, ਨਹੀ ਤਾਂ ਤੁਸੀਂ ਉਲਟੇ ਚਕਰ ਵਿਚ ਯੁਗਾਂ ਤਕ ਡਿਗ ਪਵੋਗੇ।"

ਮਾਨਯੋਗ ਫੈਮ ਕੌਂਗ ਟੈਕ (ਵੀਗਨ), ਕਾਉ ਡਾਏ ਧਰਮ ਦੇ ਪਹਿਲੇ 12 ਪਵਿਤਰ ਪੈਰੋਕਾਰਾਂ ਵਿਚੋਂ ਇਕ, 1949 ਵਿਚ ਇਨਾਂ ਸਤਿਸੰਗਾਂ ਦੀ ਅਹਿਮੀਅਤ ਬਾਰੇ ਬੋਲੇ ਸਨ।

"ਆਲੀਸ਼ਾਨ ਅਤੇ ਸ਼ਾਨਦਾਰ ਸਤਿਸੰਗ ਸਾਰੀਆਂ ਆਤਮਾਵਾਂ ਦਾ ਛਾਂਟੀ ਦਾ ਸਮਾਂ ਹੈ... ਉਨਾਂ ਦੇ ਪਧਰਾਂ ਦਾ ਫੈਸਲਾ ਕਰਨਾ ਤਾਂਕਿ ਉਨਾਂ ਨੂੰ ਪਾਵਨ ਪਦਵੀਆਂ ਦਿਤੀਆਂ ਜਾ ਸਕਣ। ...ਹਰ ਇਕ ਅਵਧੀ ਦੇ ਅੰਤ ਉਤੇ, ਜਿਹੜਾ ਕਾਲ ਯੁਗ (ਹਨੇਰਾ ਯੁਗ) ਹੈ, ਹਰ ਇਕ ਆਤਮਾ ਦੀ ਰੁਹਾਨੀ ਅਵਸਥਾ ਦਾ ਇਕ ਫੈਸਲਾ ਕਰਨ ਦਾ ਦੌਰ ਹੈ । ਕੈਥੋਲਿਕ ਗ੍ਰੰਥ ਇਸ ਨੂੰ ਜਿਵੇ ਆਖਰੀ ਫੈਸਲੇ ਵਾਲੇ ਦਿਨ ਵਜੋਂ ਬਿਆਨ ਕਰਦੇ ਹਨ..."

ਬਸ ਉਵੇਂ ਹੀ ਜਿਵੇਂ ਬੋਧੀ ਗ੍ਰੰਥ ਧਰਮ-ਅੰਤ ਯੁਗ ਦਾ ਹਵਾਲਾ ਦਿੰਦੇ ਹਨ, ਇਹ ਸਮਾਂ ਨਾਲੇ ਪਵਿਤਰ ਬਾਈਬਲ ਵਿਚ ਵੀ ਚਿਤਰਿਆ ਗਿਆ ਹੈ, ਜਿਥੇ ਇਹ ਆਖਰੀ ਨਿਰਨੇ ਦੇ ਦਿਨ ਵਜੋਂ ਅੰਕਿਤ ਕੀਤਾ ਗਿਆ ਹੈ।

"ਜਦੋਂ ਆਦਮੀ ਦਾ ਪੁਤਰ ਆਪਣੇ ਪ੍ਰਤਾਪ ਵਿਚ ਆਉਂਦਾ ਹੈ, ਅਤੇ ਉਹਦੇ ਨਾਲ ਸਾਰੇ ਫਰਿਸ਼ਤੇ, ਉਹ ਆਪਣੀ ਅਲੌਕਿਕ ਗਦੀ ਉਤੇ ਬੈਠੇਗਾ। ਸਾਰੇ ਦੇਸ਼ ਉਹਦੇ ਅਗੇ ਇਕਠੇ ਹੋਣਗੇ, ਅਤੇ ਉਹ ਲੋਕਾਂ ਨੂੰ ਇਕ ਦੂਜੇ ਤੋਂ ਵਖਰਾ ਕਰੇਗਾ ਜਿਵੇਂ ਇਕ ਚਰਵਾਹਾ ਭੇਡਾਂ ਨੂੰ ਬਕਰੀਆਂ ਤੋਂ ਵਖਰਾ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸਜੇ ਪਾਸੇ ਰਖੇਗਾ ਅਤੇ ਬਕਰੀਆਂ ਨੂੰ ਆਪਣੇ ਖਬੇ ਪਾਸੇ ਰਖੇਗਾ।

ਇਸ ਹਵਾਲੇ ਦਾ ਮਤਲਬ ਹੈ ਕਿ ਆਦਮੀ ਦਾ ਪੁਤਰ - ਜਾਂ ਮੁਕਤੀਦਾਤਾ - ਹਰ ਇਕ ਰੂਹ ਲਈ ਆਪਣੇ ਅੰਤਲੇ ਨਿਰਨੇ ਦਾ ਐਲਾਨ ਕਰੇਗਾ ਅਤੇ ਚੰਗੇ ਅਤੇ ਮਾੜੇ ਨੂੰ ਵਖਰਾ ਕਰੇਗਾ। ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਉਨਾਂ ਲਈ ਬੁਰੇ, ਗੰਭੀਰ ਨਤਜਿਆਂ ਦੀ ਪੁਸ਼ਟੀ ਕੀਤੀ ਹੈ ਜਿਹੜੇ ਜੀਵਨ ਵਿਚ ਚੰਗੇ ਅਮਲ ਅਪਨਾਉਣ ਤੋਂ ਅਸਫਲ ਹੁੰਦੇ ਹਨ ।

ਇਸ ਸਮੇਂ, ਇਸ ਸਮੇਂ ਦੀ ਮਿਆਦ ਨੂੰ, ਇਸ ਨੂੰ ਉਹ "ਅੰਤ ਸਮ‌ੇਂ" ਆਖਦੇ ਹਨ। ਕੋਈ ਵੀ ਜਿਹੜਾ ਇਮਾਨਦਾਰੀ, ਸਚਾਈ ਦਾ ਅਭਿਆਸ ਨਹੀਂ ਕਰਦਾ ਜੀਵਨਕਾਲ ਦੇ ਹੋਂਦ ਤੋਂ ਯੁਗਾਂ, ਯੁਗਾਂ, ਯੁਗਾਂ, ਯੁਗਾਂ ਤਕ ਹਟਾਇਆ ਜਾਵੇਗਾ। ਜੇਕਰ ਤੁਸੀਂ ਇਥੋਂ ਤਕ ਇਕ ਦਰਖਤ ਜਾਂ ਇਕ ਪਥਰ ਹੋ ਸਕਦੇ ਹੋ, ਇਹ ਪਹਿਲੇ ਹੀ ਬਹੁਤ ਖੁਸ਼ਕਿਸਮਤ ਹੈ। ਨਹੀਂ, ਤੁਹਾਨੂੰ ਕੋਈ ਚੀਜ਼ ਹੋਣ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਬਸ ਜਿਵੇਂ ਜਲਾਵਤਨ ਕੀਤਾ ਜਾਵੇਗਾ, ਖਤਮ ਕੀਤਾ ਜਾਵੇਗਾ। ਤੁਹਾਡੇ ਤੋਂ ਜਿੰਦਗੀ ਖੋਹੀ ਜਾਵੇਗੀ। ਯੁਗਾਂ, ਯੁਗਾਂ, ਯੁਗਾਂ ਤੋਂ ਬਾਅਦ, ਸ਼ਾਇਦ ਤੁਸੀਂ ਦੁਬਾਰਾ ਮੌਕਾ ਹਾਸਲ ਕਰ ਸਕੋਂਗੇ।

ਇਸ ਡਾਢੇ ਬਦਲਾਵ ਤੋਂ ਬਾਦ, ਗ੍ਰਹਿ ਰਾਜੀ ਅਤੇ ਵਿਕਸਤ ਹੋਣਾ ਸ਼ੁਰੂ ਹੋਵੇਗਾ। ਸ਼ਕਿਆਮੁਨੀ ਬੁਧ ਹੋਰਾਂ ਨੇ ਗ੍ਰਹਿ ਦੀ ਹਾਲਤ ਦੇ ਭਵਿਖ ਬਾਰੇ ਵਰਨਣ ਕੀਤਾ ਇਸ ਹੇਠਲੇ ਕਥਨ ਵਿਚ:

"ਉਸ ਵੇਲੇ, ਗ੍ਰਹਿ ਪੂਰੀ ਤਰਾਂ ਸ਼ਾਂਤਮਈ ਹੋ ਜਾਵੇਗਾ। ਦੁਸ਼ਟ ਹਵਾਵਾਂ ਖਿੰਡ-ਪੁੰਡ ਜਾਣਗੀਆਂ, ਮੀਂਹ ਚੋਖਾ ਅਤੇ ਨੇਮਬਧ ਹੋਵੇਗਾ, ਅਤੇ ਫਸਲਾਂ ਭਰਪੂਰਤਾ ਵਿਚ ਉਗਣਗੀਆਂ। ਦਰਖਤ ਇਕ ਮਹਾਨ ਉਚਾਈ ਤਕ ਵਧਣ-ਫੁਲਣਗੇ ਅਤੇ ਲੋਕਾਂ ਦਾ ਕਦ ਅਸੀ ਫੁਟ ਤਕ ਵਧੇਗਾ। ਔਸਤਨ ਜੀਵਨ ਅਵਧੀ 84,000 ਸਾਲਾਂ ਤਕ ਵਧ ਜਾਵੇਗੀ । ਸਾਰੇ ਜੀਵਾਂ ਦੀ ਗਿਣਤੀ ਕਰਨੀ ਅਸੰਭਵ ਹੋਵੇਗੀ ਜਿਨਾਂ ਨੂੰ ਮੁਕਤੀ ਤਕ ਲਿਜਾਇਆ ਜਾਵੇਗਾ।"

ਹੋਰ ਕੀ ਹੈ, ਸ਼ਕਿਆਮੁਨੀ ਬੁਧ ਹੋਰਾਂ ਨੇ ਭਵਿਖਬਾਣੀ ਕੀਤੀ ਕਿ ਉਹ ਜਿਹੜੇ ਮਤਰੇਆ ਬੁਧ ਵਿਚ ਸ਼ਰਨ ਲੈਣਗੇ ਵੀ ਜੀਵਨ ਤੋਂ ਬਾਦ ਉਹਨਾਂ ਦੀ ਅਦਭੁਤ ਧਰਤੀ ਵਿਚ ਦਾਖਲ ਹੋਣ ਦੇ ਸਮਰਥ ਹੋਣਗੇ । "ਬੁਧ ਹੋਰੀਂ ਮਤਰੇਆ ਬੋਧੀਸਾਤਵਾ ਦੀ ਬੁਧਾਹੁਡ ਦੀ ਪ੍ਰਾਪਤੀ ਦਾ ਸੂਤਰ ਉਚਾਰਣ ਕਰਦੇ ਹਨ" ਵਿਚ, ਸ਼ਕਿਆਮੁਨੀ ਬੁਧ ਇਸ ਪ੍ਰਭਾਵਸ਼ਾਲੀ ਧਰਤੀ ਦਾ ਵਰਨਣ ਕਰਨ ਲਈ ਇਕ ਵਿਸ਼ਾਲ ਵਿਸਤਾਰ ਵਿਚ ਗਏ । ਮਿਸਾਲ ਵਜੋਂ, ਇਹ ਲਿਖਿਆ ਹੋਇਆ ਹੈ:

"ਲੋਕਾਂ ਦੇ ਗੁਣਾਂ ਦੇ ਕਾਰਣ, ਹਰ ਪਾਸੇ ਗਲੀਆਂ ਵਿਚ ਅਤੇ ਤੰਗ ਰਸਤਿਆਂ ਵਿਚ ਉਥੇ ਚਮਕੀਲੇ ਹੀਰੇ ਰਤਨ ਹੋਣਗੇ ਪੋਲਾਂ ਉਪਰ ਬਾਰਾਂ ਲਿਸ ਦੀ ਉਚਾਈ ਵਿਚ ਜੜੇ ਹੋਏ। (...) ਹਰ ਪਾਸੇ ਉਥੇ ਸੋਨਾ, ਚਾਂਦੀ, ਜਵਾਹਰ, ਕੀਮਤੀ ਰਤਨ ਹੋਣਗੇ, ਅਤੇ ਇਸ ਤਰਾਂ, ਪਹਾੜਾਂ ਦੀ ਤਰਾਂ ਉਚੇ ਢੇਰ ਲਗੇ ਹੋਏ ਹੋਣਗੇ। ਇਹ ਖਜਾਨਿਆਂ ਦੇ ਪਹਾੜ ਪੂਰੇ ਸ਼ਹਿਰ ਨੂੰ ਰੌਸ਼ਨਾਉਣ ਲਈ ਪ੍ਰਕਾਸ਼ ਛਡਣਗੇ। ਜਦੋਂ ਕਦੇ ਇਸ ਪ੍ਰਕਾਸ਼ ਨੂੰ ਛੂਹਿਆ ਜਾਵੇਗਾ, ਲੋਕ ਖੁਸ਼ ਹੋ ਜਾਣਗੇ ਅਤੇ ਮਨ ਬੁਧੀ ਤੇਜ ਹੋ ਜਾਵੇਗੀ। (...)

"ਮਤਰੇਆ ਬੁਧ ਦੀ ਧਰਤੀ ਇਕ ਪਵਿਤਰ ਜੀਵਨ ਦੀ ਧਰਤੀ ਹੋਵੇਗੀ, ਕੋਈ ਚਾਪਲੂਸੀ ਜਾਂ ਕਪਟ ਨਹੀ ਹੋਵੇਗਾ, ਕਿਉਂਕਿ ਉਹ ਨਾਂ ਗਲਵਕੜੀ ਪਾਉਂਦਾ ਹੈ ਨਾਂ ਹੀ ਆਪਣੀ ਦਾਨਾ-ਪਾਰਾਮੀਟਾ (ਉਦਾਰਤਾ) ਦੀ ਪ੍ਰਾਪਤੀ, ਸੀਲਾ-ਪਾਰਾਮੀਟਾ (ਗੁਣ), ਜਾਂ ਪਰਾਜਨਾ- ਪਾਰਾਮੀਟਾ (ਗਿਆਨ) ਨਾਲ ਚਿਪਕਦਾ ਹੈ। ਉਹਦੇ ਦਸ ਸ਼ਾਨਦਾਰ ਪ੍ਰਣਾਂ ਕਾਰਨ ਇਹ ਆਲੀਸ਼ਾਨ ਹੋਵੇਗਾ। ਜਦੋਂ ਸੰਵੇਦਸ਼ੀਲ ਜੀਵ, ਉਹਦੀ ਮਹਾਨ ਸਨੇਹੀ ਦਇਅਲਤਾ ਨਾਲ ਖਿਚੇ ਜਾਣਗੇ, ਉਨਾਂ ਦੇ ਕੋਮਲ ਮਨ ਅਰਦਾਸ ਕਰਨਗੇ, ਉਹ ਮਤਰੇਆ ਬੁਧ ਦੇ ਦਰਸ਼ਨ ਕਰਨਗੇ। ਉਹ ਇਸ ਬੁਧ ਦੀ ਧਰਤੀ ਵਿਚ ਦੁਬਾਰਾ ਜਨਮ ਲੈਣਗੇ, ਆਪਣੀਆਂ ਇੰਦਰੀਆਂ ਨੂੰ ਸਿਧਾਉਣਗੇ, ਅਤੇ ਉਹਨਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ। (...)

"ਉਸ ਸ਼ਾਂਤਮਈ ਧਰਤੀ ਵਿਚ, ਉਥੇ ਡਾਕੂਆਂ ਜਾਂ ਚੋਰਾਂ ਤੋਂ ਨਾਂ ਹੀ ਲੁਟੇਰਿਆਂ ਜਾਂ ਚੋਰੀਆਂ ਤੋਂ ਕੋਈ ਵੀ ਪਰੇਸ਼ਾਨੀ ਹੋਵੇਗੀ। ਸ਼ਹਿਰਾਂ ਅਤੇ ਪਿੰਡਾਂ ਵਿਚ ਦਰਵਾਜੇ ਕਦੇ ਵੀ ਬੰਦ ਨਹੀ ਹੋਣਗੇ। ਨਾਂ ਹੀ ਉਥੇ ਪਾਣੀ, ਅਗ, ਹਥਿਆਰ, ਜਾਂ ਫੌਜੀਆਂ ਦੀ ਕੋਈ ਆਫਤ ਆਵੇਗੀ; ਨਾਂ ਹੀ ਸੋਕੇ ਜਾਂ ਜਹਿਰਾਂ ਦੀਆਂ ਕੋਈ ਮੁਸੀਬਤਾਂ ਆਉਣਗੀਆਂ। ਆਪਣੀਆਂ ਫੈਕਲਟੀਆਂ ਵਿਚ ਰਹਿੰਦੇ ਹੋਏ ਲੋਕ ਸਨੇਹੀ-ਰਹਿਮਦਿਲੀ ਵਿਚ ਸਤਿਕਾਰ, ਅਤੇ ਆਪਸੀ-ਪ੍ਰੇਮ ਪਿਆਰ ਨਾਲ ਰਹਿਣਗੇ। ਇਕ ਦੂਜੇ ਲਈ, ਉਹ ਉਸ ਤਰਾਂ ਹੋਣਗੇ ਜਿਵੇਂ ਇਕ ਸਨੇਹੀ ਪੁਤਰ ਆਪਣੇ ਪਿਤਾ ਨਾਲ ਪਿਆਰ ਕਰਦਾ ਹੈ, ਇਕ ਮਾਂ ਜਿਵੇਂ ਆਪਣੇ ਪੁਤਰ ਨਾਲ ਪਿਆਰ ਕਰਦੀ ਹੈ। ਮਤਰੇਆ ਬੁਧ ਹੋਰਾਂ ਦੁਆਰਾ ਸਨੇਹੀ- ਰਹਿਮ ਨਾਲ ਸਿਖਾਇਆ ਜਾਵੇਗਾ ਅਤੇ ਰਹਿਨੁਮਾਈ ਕੀਤੀ ਜਾਵੇਗੀ ਉਹ ਨਿਮਰ ਸ਼ਬਦ ਬੋਲਣਗੇ।

ਕੀ ਇਹ ਆਲੀਸ਼ਾਨ ਮਤਰੇਆ ਬੁਧ ਦੀ ਧਰਤੀ ਸਮਾਨ ਜਗਾ ਹੋ ਸਕਦੀ ਹੈ ਜਿਵੇਂ ਟਿੰਮ ਕੋ ਟੂ ਦੀ ਸਲਤਨਤ - ਉਹ, ਨਿਉਂ ਲੈਂਡ ਜੋ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੁਆਰਾ ਸਿਰਜੀ ਗਈ ਹੈ? ਜਿਵੇਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿਚ ਦਿਖਾਇਆ, ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਇਕ ਖਾਸ ਬੁਧ ਦਾ ਸਵਰਗ ਸ਼ੈਡੋ ਬ੍ਰਹਿਮੰਡ ਅਤੇ ਮੂਲ ਬ੍ਰਹਿਮੰਡ ਦੀ ਸਰਹਦ ਦੇ ਵਿਚਕਾਰ ਸਿਰਜਿਆ ਹੈ। ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦਾ ਮੂਲ ਬ੍ਰਹਿਮੰਡ, ਜਾਂ ਈਹੌਸ ਕੂ ਵਿਚ ਨਾਮ ਟਿੰਮ ਕੋ ਟੂ ਹੈ। ਟਿੰਮ ਕੋ ਟੂ ਦਾ ਭਾਵ ਹੈ "ਸਾਰੇ ਸੰਸਾਰਾਂ ਦੇ ਪਿਆਰੇ ਸੁਆਮੀ," ਅਤੇ ਨਾਲੇ "ਸੁਆਮੀ ਜੋ ਸਭ ਸੰਸਾਰਾਂ ਨੂੰ ਪਿਆਰ ਕਰਦੇ ਹਨ।" ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਇਸ ਅਨੰਦਮਈ, ਉਤਮ ਸਵਰਗੀ ਠਿਕਾਣੇ ਦਾ ਵਰਨਣ ਕੀਤਾ ਹੈ।

ਮੈਂ ਇਕ ਵਿਸ਼ੇਸ਼ ਜਗਾ ਸਿਰਜ਼ੀ ਹੈ, ਇਕ ਵਿਸ਼ੇਸ਼ ਰੂਹਾਨੀ ਧਰਤੀ ਤੁਹਾਡੇ ਸਾਰਿਆਂ ਲਈ ਅਤੇ ਜਿਹੜਾ ਵੀ, ਖੰਭਾਂ ਦੇ ਹੇਠ, ਮੇਰੇ ਖੰਭਾਂ ਦੇ ਹੇਠ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ! ਪੰਜਵਾਂ ਪਧਰ ਕੇਵਲ ਇਕ ਸਟੇਸ਼ਨ ਹੈ ਜਿਥੇ ਤੁਸੀ ਜਾਵੋਂਗੇ, ਅਤੇ ਫਿਰ ਤੁਹਾਨੂੰ ਜ਼ਲਦੀ ਨਾਲ ਇਕ ਬਹੁਤ ਹੀ ਵਿਸ਼ੇਸ਼ ਜਗਾ ਨੂੰ ਲਿਜਾਇਆ ਜਾਵੇਗਾ। (…) ਵਾਓ!

[…] ਮੇਰੇ ਪੈਰੋਕਾਰ ਕੇਵਲ ਸਭ ਤੋਂ ਵਧੀਆ ਨੂੰ ਜਾ ਸਕਦੇ ਹਨ, ਸਭ ਤੋਂ ਉਤਮ ਨੂੰ ਜੋ ਸੰਭਵ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਇਹ ਮੂਲ ਬ੍ਰਹਿਮੰਡ ਨਹੀ ਹੈ ਪ੍ਰੰਤੂ ਇਹ ਬਹੁਤ ਖਾਸ ਹੈ। ਪੰਜਵੇਂ ਪਧਰ ਤੋਂ ਉਪਰ ਅਤੇ ਪਰੇ, ਬਿਹਤਰ। ਵਿਸ਼ੇਸ਼ ਜਗਾ। ਅਤੇ ਅਸੀ ਖੁਸ਼ ਹੋਵਾਂਗੇ ਇਕਠੇ ਉਥੇ ਸਦਾ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ!) ਕਿਉਂਕਿ ਮੂਲ ਬ੍ਰਹਿਮੰਡ, ਕਈ ਲੋਕਾਂ ਨੇ ਮੈਨੂੰ ਪੁਛਿਆ ਜੇਕਰ ਉਹ ਉਥੇ ਜਾ ਸਕਦੇ ਹਨ। ਤੁਸੀ ਨਹੀ ਜਾ ਸਕਦੇ। ਤੁਸੀ ਪਹਿਲੇ ਹੀ ਸਿਰਜ਼ੇ ਗਏ ਹੋਂ। ਤੁਸੀ ਹੋਰ ਮੂਲ ਦੇ ਨਹੀ ਰਹੇ । ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪ੍ਰੰਤੂ ਪੰਜਵੇਂ ਪਧਰ ਨਾਲੋਂ ਉਪਰ ਅਤੇ ਬਿਹਤਰ , ਉਹ ਪਹਿਲੇ ਹੀ ਬਹੁਤ ਵਧੀਆ ਹੈ। ਇਥੋਂ ਤਕ ਪੰਜਵਾਂ ਪਧਰ ਪਹਿਲੇ ਹੀ ਚੰਗਾ ਹੈ। ਇਹੀ ਹੈ ਬਸ ਕਿਉਂਕਿ ਸੰਤ ਅਤੇ ਸਤਿਗੁਰੂ ਉਥੇ ਤੁਹਾਨੂੰ ਉਪਰ ਨਹੀ ਲਿਜਾਂਦੇ, ਸੋ ਤੁਸੀ ਉਥੇ ਨਹੀ ਜਾਵੋਂਗੇ; ਤੁਸੀ ਮੇਰੇ ਨਾਲ ਜਾਵੋਂਗੇ । (ਹਾਂਜੀ, ਸਤਿਗੁਰੂ ਜੀ।) ਅਤੇ ਇਹ ਇਥੋਂ ਤਕ ਬਿਹਤਰ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ!)

ਅਸੀਂ ਮਤਰੇਆ ਬੁਧ ਦੀ ਧਰਤੀ ਨੂੰ ਉਪਰ ਨੂੰ ਕਿਵੇਂ ਜਾ ਸਕਦੇ ਹਾਂ? ਸ਼ਕਿਆਮੁਨੀ ਬੁਧ ਹੋਰਾਂ ਨੇ ਜਿਕਰ ਕੀਤਾ ਵਿਆਕਤੀ ਕਈ ਢੰਗਾਂ ਵਿਚ ਚੰਗੇ ਗੁਣ ਕਮਾ ਕੇ ਅਤੇ ਮਤਰੇਆ ਬੁਧ ਨਾਲ ਉਥੇ ਜਾਣ ਲਈ ਨਾਤਾ ਬਣਾ ਸਕਦਾ ਹੈ। ਖਾਸ ਕਰਕੇ, ਉਹ ਕਹਿੰਦੇ ਹਨ ਉਹਨਾਂ ਬਾਰੇ ਜਿਨਾਂ ਨੇ ਜਾਨਵਰ-ਲੋਕਾਂ ਦਾ ਮਾਸ ਖਾਣ ਤੋਂ ਪ੍ਰਹੇਜ ਕੀਤਾ ਹੈ:

"ਉਹ ਜਿਹੜੇ (ਇਸ ਸੰਸਾਰ ਵਿਚ) ਕਤਲ ਨਾਂ ਕਰਨ ਅਤੇ ਮਾਸ ਨਾਂ ਖਾਣ ਦੇ ਨਿਯਮਾਂ ਦਾ ਧਿਆਨ ਰਖਦੇ ਹਨ ਉਸ ਸੰਸਾਰ ਵਿਚ ਦੁਬਾਰਾ ਜਨਮ ਲੈਣਗੇ। ਉਨਾਂ ਦੀਆਂ ਫੈਕਲਟੀਆਂ ਨਿਰਮਲ ਹੋਣਗੀਆਂ, ਅਤੇ ਉਨਾਂ ਦੇ ਨੈਣ ਨਖਸ਼ ਈਵਨ ਅਤੇ ਸੋਹਣੇ , ਇੰਨੇ ਜਿਆਦਾ ਅਕਰਸ਼ਕ ਉਵੇਂ ਜਿਵੇਂ ਦੈਵੀ ਜਵਾਨਾਂ ਵਰਗੇ ਹੋਣਗੇ।"

ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰੀਂ ਨਿਰੰਤਰ ਜੋਰ ਦਿੰਦੇ ਹਨ ਕਿ ਕਿਤਨਾ ਮਹਤਵਪੂਰਣ ਹੈ ਮਾਨਸਾਂ ਨੂੰ ਜਾਨਵਰ-ਲੋਕਾਂ ਦੇ ਮਾਸ ਨੂੰ ਖਾਣਾ ਬੰਦ ਕਰਨਾ, ਅਤੇ ਕਿਸੇ ਵੀ ਜਿੰਦਾ ਜੀਵਾਂ ਉਤੇ ਜੁਲਮ ਨੂੰ ਬੰਦ ਕਰਨਾ , ਜਿੰਨਾ ਜਲਦੀ ਸੰਭਵ ਹੋ ਸਕੇ।

ਸੋ ਕ੍ਰਿਪਾ ਕਰਕੇ, ਮੈਂ ਆਸ ਕਰਦੀ ਹਾਂ ਹਰ ਵਾਰ ਮੈਂ ਤੁਹਾਡੇ ਨਾਲ ਗਲ ਕਰਦੀ ਹਾਂ ਪ੍ਰਮਾਮਤਾ ਦੇ ਅੰਤਲੇ ਨਿਰਣੇ ਦੇ ਵਿਚ ਤੁਹਾਡਾ ਵਿਸ਼ਵਾਸ਼ ਵਧੇਰੇ ਮਜ਼ਬੂਤ ਹੋ ਜਾਵੇ ਅਤੇ ਸਿਖਰ ਦੇ ਲਾਭ ਵਿਚ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਨ ਲਈ, ਚੰਗੇ ਹੋਣ ਦੁਆਰਾ ਆਪਣੇ ਮੂਲ਼ ਆਪੇ ਵਲ ਮੁੜਨ ਲਈ, ਪ੍ਰਮਾਤਮਾ ਦੀ ਸਿਫਤ-ਸਲਾਹ ਕਰਨ ਦੁਆਰਾ, ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰਨ ਦੁਆਰਾ, ਅਤੇ ਵੀਗਨ ਬਣਨ ਨਾਲ।

ਸਾਰੇ ਕਿਸਮ ਦੀ ਹਤਿਆ ਤੋਂ ਪਰਹੇਜ਼ ਕਰੋ, ਇਥੋਂ ਤਕ ਛੋਟੇ ਕੀੜੇ, ਜਿਥੇ ਵੀ ਤੁਸੀਂ ਇਹ ਕਰਨ ਤੋਂ ਰਹਿ ਸਕਦੇ ਹੋ। ਅਤੇ ਹੋਰ ਜਾਨਵਰ-ਮਾਸ, ਮਛੀ, ਅੰਡੇ, ਡੇਅਰੀ ਨਾ ਖਾਓ, ਕੋਈ ਵੀ ਚੀਜ਼ ਜੋ ਜਾਨਵਰ-ਲੋਕਾਂ ਦੇ ਦੁਖ ਨਾਲ ਸਬੰਧਤ ਹੈ ਜੋ ਉਨਾਂ ਨੂੰ ਸਭ ਤੁਹਾਡੇ ਲਈ ਮਾਯੂਸੀ ਨਾਲ ਝਲਣਾ ਪੈਂਦਾ ਹੈ।

ਉਹ ਜੰਜ਼ੀਰਾਂ ਨਾਲ ਬੰਨੇ ਹੋਏ ਹਨ! ਉਹ ਪਿੰਜਰਿਆਂ ਵਿਚ ਹਨ, ਬਸ ਤੁਹਾਡੇ ਕੁਝ ਕੁ ਮਿੰਟਾਂ ਦੀ ਖੁਸ਼ੀ ਲਈ, ਜੋ ਵੈਸੇ ਵੀ ਗੰਦਾ ਭੋਜਨ ਹੈ। ਕ੍ਰਿਪਾ ਕਰਕੇ ਇਹ ਬੰਦ ਕਰੋ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਪਛਤਾਵਾ ਕਰੋ। ਕ੍ਰਿਪਾ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ। ਕ੍ਰਿਪਾ ਕਰਕੇ ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰੋ ਜਿਨਾਂ ਨੇ ਯੁਗਾਂ ਯੁਗਾਂ ਤੋਂ ਤੁਹਾਡੇ ਲਈ ਕੁਰਬਾਨੀ ਕੀਤੀ ਹੈ ਤਾਂਕਿ ਸਾਡੇ ਸੰਸਾਰ ਕੋਲ ਹੋਰ ਆਰਾਮਦਾਇਕ ਕਾਢਾਂ ਹੋਣ, ਅਤੇ ਕਿ ਪ੍ਰਮਾਤਮਾ ਅਜ਼ੇ ਵੀ ਇਸ ਸੰਸਾਰ ਨੂੰ ਸਤਿਗੁਰੂਆਂ ਨੂੰ ਭੇਜਦੇ ਹਨ ਤੁਹਾਨੂੰ ਗਲਤ ਤੋਂ ਸਹੀ ਬਾਰੇ ਸਿਖਾਉਣ ਲਈ, ਤੁਹਾਨੂੰ ਘਰ ਨੂੰ- ਤੁਹਾਡੇ ਅਸਲੀ ਘਰ ਨੂੰ ਲਿਜਾਣ ਲਈ ।

ਮੈਂ ਵੀ ਤੁਹਾਨੂੰ ਘਰ ਨੂੰ ਲਿਜਾ ਸਕਦੀ ਹਾਂ, ਜੇਕਰ ਤੁਸੀਂ ਮੈਨੂੰ ਆਗਿਆ ਦਿੰਦੇ ਹੋ, ਜੇਕਰ ਤੁਸੀਂ ਮੇਰੀ ਸਾਧਾਰਨ ਮੰਗ ਦੀ ਪਾਲਣਾ ਕਰਦੇ ਹੋ। ਮੈਂ ਤੁਹਾਨੂੰ ਘਰ ਨੂੰ ਲਿਆਉਣ ਦਾ ਵਾਅਦਾ ਕਰਦੀ ਹਾਂ। ਮੈਂ ਪ੍ਰਮਾਤਮਾ ਨੂੰ ਵਾਅਦਾ ਕਰਦੀ ਹਾਂ, ਮੈਂ ਤੁਹਾਨੂੰ ਘਰ ਨੂੰ ਲੈ ਜਾਵਾਂਗੀ। […] ਬੁਧ ਦੀ ਧਰਤੀ, ਸਵਰਗ ਦੀ ਧਰਤੀ ਹੈ ਜਿਥੇ ਤੁਹਾਨੂੰ ਹੋਣਾ ਚਾਹੀਦਾ ਹੈ, ਜਿਥੇ ਤੁਹਾਡਾ ਅਸਲੀ ਘਰ ਹੈ।

ਜਦੋਂ ਮਾਨਸ ਵੀਗਨ ਬਣ ਜਾਣ, ਇਹ ਦਿਖਾਉਂਦਾ ਹੈ ਕਿ ਉਨਾਂ ਕੋਲ ਬੇਗੁਨਾਹ ਜਾਨਵਰ-ਲੋਕਾਂ ਲਈ ਰਹਿਮ ਹੈ। ਪਰਮ ਸਤਿਗੁਰੂ ਚਿੰਗ ਹਾਈ ਜੀ ਵਿਸਤਾਰ ਨਾਲ ਸਮਝਾਉਂਦੇ ਹਨ ਕਿ ਰੂਹਾਂ ਲਈ ਵਿਕਸਤ ਅਤੇ ਮੁਕਤ ਹੋਣਾ ਸੌਖਾ ਹੈ ਜੇ ਉਹ ਇਕ ਵੀਗਨ ਜੀਵਨ ਜਿਉਂਦੇ ਹਨ।

ਅਤੇ ਲੋਕ ਜਿਹੜੇ ਹਨ, ਮਿਸਾਲ ਵਜੋਂ, ਜਿਹੜੇ ਵੀਗਨ ਹਨ ਕਿਸੇ ਮੰਤਵ ਕਾਰਨ, ਪਰ ਮਰ ਜਾਂਦੇ, ਇਹ ਵਧੇਰੇ ਸੌਖਾ ਹੈ ਮੇਰੇ ਲਈ ਉਨਾਂ ਦੀਆਂ ਆਤਮਾਵਾਂ ਦੀ ਦੇਖ ਭਾਲ ਕਰਨੀ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨੀ ਇਕ ਵਧੇਰੇ ਉਚੇਰੇ ਸਵਰਗ ਦੇ ਪਧਰ ਨੂੰ ਜਾਣ ਲਈ । (ਹਾਂਜੀ, ਸਤਿਗੁਰੂ ਜੀ।) ਪਰ ਲੋਕੀਂ ਜਿਹੜੇ ਮਾਸ ਖਾਣਾ ਜ਼ਾਰੀ ਰਖਦੇ ਹਨ ਯੂਐਨ ਦੀ ਚਿਤਾਵਨੀ ਦੇ ਬਾਵਜੂਦ, ਸਾਇੰਸਦਾਨਾਂ ਦੀਆਂ ਰੀਪੋਰਟਾਂ ਦੇ ਬਾਵਜੂਦ, ਸਾਰੀਆਂ ਫਿਲਮਾਂ ਦੇ ਬਾਵਜੂਦ ਜੋ ਸਾਰੀ ਅਤਿਆਚਾਰ ਅਤੇ ਨਾਮੰਨਣਗ਼ੋਗ, ਬੇਰਹਿਮੀ ਵਾਲਾ ਅਭਿਆਸ ਦਿਖਾਉਂਦੀਆਂ ਜਾਨਵਰਾਂ ਦੀਆਂ ਫੈਕਟਰੀਆਂ ਵਿਚ ਅਤੇ ਅਜ਼ੇ ਵੀ ਮਾਸ ਖਾਂਦੇ ਹਨ, ਅਜ਼ੇ ਵੀ ਨਹੀਂ ਬਦਲਦੇ, ਫਿਰ ਇਹ ਲੋਕ ਬਚਾਉਣਯੋਗ ਨਹੀਂ ਹਨ।

ਮਤਰੇਆ ਬੋਧੀਸਾਤਵਾ ਦੇ ਬੁਧਾਹੁਡ ਦੀ ਪ੍ਰਾਪਤੀ ਦੇ ਸੂਤਰ ਦੇ ਅੰਤ ਉਤੇ, ਸ਼ਕਿਆਮੁਨੀ ਬੁਧ ਨਾਲੇ ਇਹਦਾ ਹਵਾਲਾ ਦਿੰਦੇ ਹਨ "ਸਨੇਹੀ ਰਹਿਮਦਿਲ ਦਾ ਮਨ, ਕੋਈ ਕਤਲ ਨਹੀ ਅਤੇ ਕੋਈ ਮਾਸ ਨਹੀ ਖਾਣਾ।" ਇਹ ਖਿਤਾਬ ਪੂਰੀ ਤਰਾਂ ਸਾਡੇ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਜੀਵਨ ਅਤੇ ਉਨਾਂ ਦੀਆਂ ਸਿਖਿਆਵਾਂ ਨਾਲ ਮੇਲ ਖਾਂਦਾ ਹੈ, ਸਾਬਤ ਕਰਦਾ ਹੈ ਕਿ ਉਹ ਇਕ ਸਚੇ ਮਤਰੇਆ ਬੁਧ ਹਨ।

ਬੁਧ ਹੋਰਾਂ ਨੇ ਅਨੰਦਾ ਨੂੰ ਦਸਿਆ, "ਤੁਹਾਨੂੰ ਇਹ ਚੰਗੀ ਤਰਾਂ ਯਾਦ ਹੋਣਾ ਚਾਹੀਦਾ ਅਤੇ ਇਹਦੇ ਵਖਰੇ ਤੌਰ ਤੇ ਸਾਰੇ ਪ੍ਰਭੂਆਂ ਅਤੇ ਮਾਨਸਾਂ ਨੂੰ ਅਰਥ ਸਪਸ਼ਟ ਕਰੋ । ਉਹ ਵਿਆਕਤੀ ਨਾਂ ਬਣੋ ਜਿਹੜਾ ਆਖਰ ਵਿਚ ਧਰਮ ਨੂੰ ਖਤਮ ਕਰੇ। ਇਸ ਧਰਮ ਦਾ ਸਿਧਾਂਤ ਹੈ ਕਿ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਪੰਜ ਬਗਾਵਤੀ ਕੰਮ ਖਤਮ ਕਰਨੇ ਚਾਹੀਦੇ ਹਨ, ਦੁਖ ਦੇਣ ਵਾਲੀਆਂ, ਕਰਮਾਂ ਰੁਕਾਵਟਾਂ ਨੂੰ ਜੜੋਂ ਪੁਟਣਾ, ਅਤੇ ਸਨੇਹੀ-ਰਹਿਮਦਿਲ ਮਨ ਨੂੰ ਬਣਾਉਣਾ, ਤਾਂਕਿ ਮਤਰੇਆ ਬੁਧ ਹੋਰਾਂ ਨਾਲ ਤੁਰ ਸਕੀਏ।

(ਇਸ ਸੂਤਰ) ਨੂੰ ਨਾਲੇ "ਸਨੇਹੀ ਰਹਿਮਦਿਲ ਦਾ ਮਨ, ਕੋਈ ਕਤਲ ਨਹੀ ਅਤੇ ਕੋਈ ਮਾਸ ਨਹੀ ਖਾਣਾ" ਕਹਿੰਦੇ ਹਨ। ਸਵੀਕਾਰ ਕਰੋ ਅਤੇ ਇਹਨੂੰ ਇਸ ਤਰਾਂ ਸੰਭਾਲ ਕੇ ਰਖੋ।

ਅਸੀਂ ਪੂਜੇ ਜਾਂਦੇ ਸ਼ਕਿਆਮੁਨੀ ਬੁਧ ਹੋਰਾਂ ਨੂੰ ਉਨਾਂ ਦੀ ਬੇਮਿਸਾਲ ਅੰਦਰੂਨੀ ਦ੍ਰਿਸ਼ਟੀ ਦੇ ਗੰਭੀਰ ਇਲਹਾਮਾਂ ਲਈ ਆਪਣਾ ਸਭ ਤੋਂ ਵਧ ਸਤਿਕਾਰ ਅਤੇ ਆਭਾਰ ਪ੍ਰਗਟ ਕਰਦੇ ਹਾਂ। ਅਸੀਂ ਨਾਲੇ ਆਪਣਾ ਤਹਿਦਿਲੋਂ ਸਤਿਕਾਰ ਅਤੇ ਆਭਾਰ ਸਾਰੇ ਬੁਧਾਂ ਅਤੇ ਬੋਧੀਸਾਤਵਾਂ, ਸੰਤਾਂ, ਸਾਧੂਆਂ, ਪੈਗੰਬਰਾਂ ਅਤੇ ਬੁਧੀਮਾਨਾਂ ਲਈ ਪ੍ਰਗਟ ਕਰਦੇ ਹਾਂ ਜਿਨਾਂ ਨੇ ਸਦੀਆਂ ਅਤੇ ਮਹਾਂਦੀਪਾਂ ਵਿਚੋਂ ਮਤਰੇਆ ਬੁਧ ਦੀ ਅਸਲੀ ਸ਼ਨਾਖਤ ਤੋਂ ਪਰਦਾ ਲਾਹੁਣ ਵਿਚ ਮਦਦ ਕੀਤੀ ਹੈ ।

ਸਭ ਤੋਂ ਜਿਆਦਾ, ਅਸੀਂ ਸਦਾ ਲਈ ਮਤਰੇਆ ਬੁਧ ਹੋਰਾਂ ਦੇ - ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਆਭਾਰੀ ਹਾਂ - ਇਸ ਗ੍ਰਹਿ ਉਤੇ ਉਨਾਂ ਦੀ ਬਹੁਮੁਲੀ ਉਪਸਥਿਤੀ ਲਈ ਅਤੇ ਯੁਗ ਦੇ ਅੰਤ ਵਿਚ ਸਚੇ ਧਰਮ ਦੇ ਦੁਆਰ ਤਕ ਅੰਦਰ ਲਿਜਾਣ ਲਈ ਆਭਾਰੀ ਹਾਂ।

ਗ੍ਰਹਿ ਦੇ ਸੰਕਟਾਂ ਦਰਮਿਆਨ, ਜਦੋਂ ਮਾਨਸ ਕਿਸੇ ਵੀ ਮਿੰਟ ਵਿਚ ਪਾਪਾਂ ਵਾਲੇ ਜੀਵਨ ਢੰਗ ਕਾਰਣ ਤਬਾਹ ਹੋ ਸਕਦੇ ਹਨ ਜੋ ਕੁਦਰਤ, ਬੇਗੁਨਾਹ ਸਨੇਹੀ ਜਾਨਵਰ ਦੋਸਤਾਂ ਦਾ ਅਨਾਦਰ ਕਰਦੇ, ਕਮਜੋਰ ਕਰਦੇ ਅਤੇ ਸਾਡੇ ਦਰਮਿਆਨ ਸਾਥੀ ਨਾਗਰਿਕਾਂ ਨੂੰ ਹਾਨੀ ਪੁਚਾਉਂਦੇ ਹਨ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ - ਕੀਤੀ ਗਈ ਭਵਿਖਬਾਣੀ ਅਨੁਸਾਰ ਮਤਰੇਆ ਬੁਧ, ਸਭ ਤੋਂ ਸ਼ਕਤੀਸ਼ਾਲੀ ਧਰਮਾ-ਕਾਲ ਚਕਰ ਘੁੰਮਾਉਣ ਵਾਲੇ ਰਾਜਾ - ਜੀਵਨ ਤੋਂ ਬਾਦ ਮੁਕਤੀ ਅਤੇ ਸਵਰਗੀ ਮੰਡਲ ਪਾਉੇਣ ਲਈ ਇਕ ਸਾਫ ਸੁਥਰਾ ਰਾਹ ਪੇਸ਼ ਕਰਦੇ ਹਨ । ਸਾਨੂੰ ਬਸ ਬਹੁਤ ਦੇਰ ਹੋਣ ਤੋਂ ਪਹਿਲਾਂ ਨੀਂਦਰ ਤੋਂ ਜਾਗਣ ਦੀ ਲੋੜ ਹੈ ।

ਓ ਸੰਸਾਰ, ਜਾਗੋ ਅਤੇ ਦਰਿਆਵਾਂ ਅਤੇ ਪਹਾੜਾਂ ਵਲ ਧਿਆਨ ਦਿਉ ਜੋ ਹਲਚਲ ਵਿਚ ਹਨ ਸੜੇ ਹੋਏ ਜੰਗਲ, ਢਹੇ ਹੋਏ ਟਿਬੇ, ਸੁਕੀਆਂ ਹੋਈਆਂ ਨਦੀਆਂ ਵਿਚਾਰੀਆਂ ਰੂਹਾਂ ਸਾਰੇ ਸੁਪਨਿਆਂ ਦੇ ਅੰਤ ਤਕ ਕਿਸ ਪਾਸੇ ਵਲ ਜਾਣਗੀਆਂ?

ਓ ਮਹਾਨ ਧਰਤੀ, ਆਪਣੇ ਕ੍ਰੋਧ ਨੂੰ ਘਟਾਉ ਮੇਰੇ ਹੰਝੂਆਂ ਦੇ ਘਟ ਹੋਣ ਲਈ ਲਗਾਤਾਰ ਰਾਤ ਦੇ ਨਾਲ। ਓ (ਦਰਿਆ ਅਤੇ ਸਾਗਰੋ), ਆਪਣੇ ਸੰਗੀਤ ਬੰਦ ਨਾਂ ਕਰੋ ਮਨੁਖਤਾ ਨੂੰ ਕਲ ਲਈ ਉਮੀਦ ਦਿਉ।

ਓ ਸੰਵੇਦਨਸ਼ੀਲ ਜੀਵੋ, ਮੰਡਲ ਤੋਂ ਪਰੇ ਵਿਚ ਮੁਹਲਤ ਦਿਉ ਭਾਵੇਂ ਤੁਸੀਂ ਬਿਨਾਂ ਕਿਸੇ ਬੋਲ ਦੇ ਚਲੇ ਜਾਵੋਂ। ਮੇਰੇ ਦਿਲ ਦੀ ਧੜਕਣ ਨੂੰ ਮਠੀ ਪੈਣ ਦਿਉ ਜਦੋਂ ਸੰਸਾਰੀ ਵਿਆਕਤੀਆਂ ਦੀ ਉਡੀਕ ਕਰਾਂ ਸਮੇਂ ਸਿਰ ਪਛਤਾਵੇ ਲਈ।

ਓ ਗਹਿਰੇ ਜੰਗਲੋ, ਕ੍ਰਿਪਾ ਕਰਕੇ ਆਪਣਾ ਸਚਾ ਆਪਾ ਬਣਾਈ ਰਖੋ ਮਾਨਸ ਜਾਤ ਦੀ ਰਖਿਆ ਕਰੋ ਉਨਾਂ ਦੇ ਆਪਣੇ ਗਲਤੀ ਦੇ ਪਲਾਂ ਵਿਚ ਕ੍ਰਿਪਾ ਕਰਕੇ ਅੰਦਰੋਂ ਸਵੀਕਾਰ ਕਰੋ, ਮੇਰੀ ਤਹਿਦਿਲੋਂ ਹਜਾਰਾਂ ਹੀ ਹੰਝੂਆਂ ਦੇ ਤੁਪਕੇ ਤੁਹਾਡੇ ਆਲੀਸ਼ਾਨ ਦਰਖਤਾਂ, ਪਤੇ ਅਤੇ ਜੜਾਂ ਦੇ ਵਧਣ ਫੁਲਣ ਲਈ।

ਓ, ਮੈਂ ਰੋਦੀ ਹਾਂ, ਮੈਂ ਤਰਲੇ ਲੈਂਦੀ ਹਾਂ, ਮੈਂ (ਬੇਨਤੀ ਕਰਦੀ, ਮੈਂ ਬੇਨਤੀ ਕਰਦੀ ਹਾਂ), ਓ, ਬੇਅੰਤ ਬੁਧ, (ਬੋਧੀਸਾਤਵੋ), ਫਰਿਸ਼ਤਿਉ ਸਚ ਦੇ ਮਾਰਗ ਤੋਂ ਭਟਕੀਆਂ ਹੋਈਆਂ ਰੂਹਾਂ ਨੂੰ ਮੁਕਤ ਕਰੋ। ਆਵਾਗਵਨ ਦੇ ਅਸੀਮ ਚਕਰ ਵਿਚ ਕਸ਼ਟ ਪਾ ਰਹੀਆਂ ।

ਓ ਭਰਾਵਾ, ਇਕ ਵਾਰ ਜਾਗ ਜਾਉ! ਗੌਰਵ ਨਾਲ ਮਹਾਨ ਸਾਗਰਾਂ ਅਤੇ ਦਰਿਆਵਾਂ ਉਤੇ ਤੁਰੋ ਸਿਧਾ ਦੇਖੋ ਮਘਦੇ ਸੂਰਜ ਵਲ ਅਤੇ ਸਭ (ਜੀਵਾਂ ਨੂੰ ਕਸ਼ਟ ਤੋਂ) ਬਚਾਉਣ ਲਈ ਕੁਰਬਾਨੀ ਦੇਣ ਲਈ ਪ੍ਰਣ ਕਰੋ !

ਓ ਭੇਣ, ਇਸੇ ਪਲ ਜਾਗ ਜਾਉ ਉਜਾੜੇ ਦੀਆਂ ਜਗਾਵਾਂ ਤੋਂ ਨਿਕਲੋ ਮਿਲਕੇ, ਸਾਡੇ ਗ੍ਰਹਿ ਨੂੰ ਮੁੜ ਨਵਾਂ ਕਰੀਏ ਸਾਰ‌ਿਆਂ ਨੂੰ ਏਕਤਾ ਦੇ ਖੁਸ਼ੀ ਦੇ ਗੀਤ ਗਾਉਣ ਲਈ
ਹੋਰ ਦੇਖੋ
ਸਾਰੇ ਭਾਗ  (11/11)
ਹੋਰ ਦੇਖੋ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ - ਮੇਤਰੇਆ ਬੁਧ ਬਾਰੇ ਭਵਿਖਬਾਣੀਆਂ  (1/25)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ