ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਸਵਰਗ ਨੂੰ ਪੁਛ ਰਹੀ ਸੀ, "ਕੀ ਉਥੇ ਕੋਈ ਹੋਰ ਚੀਜ਼ ਹੈ ਜੋ ਮੈਂ ਕਰ ਸਕਦੀ ਸੀ ਜਾਂ ਹੋ ਸਕਦਾ ਮੈਂ ਕਾਫੀ ਨਹੀਂ ਕੀਤਾ ਤਾਂਕਿ ਸੰਸਾਰ ਉਸ ਤਰਾਂ ਹੈ?" ਸੋ ਉਨਾਂ ਨੇ ਕਿਹਾ, "ਇਹ ਤੁਹਾਡੀ ਗਲਤੀ ਨਹੀਂ ਹੈ ਕਿ ਸੰਸਾਰ ਨਹੀਂ ਅਨੁਸਰਨ ਕਰ ਰਿਹਾ ਸ਼ਾਂਤਮਈ ਅਤੇ ਨੇਕ ਢੰਗ ਦਾ। ਸਾਰੀਆਂ ਸਮਸਿਆਵਾਂ ਦੇ ਪਿਛੇ ਇਹ ਜ਼ੋਸ਼ੀਲੇ ਦਾਨਵ ਹਨ। ਉਥੇ ਉਨਾਂ ਵਿਚੋਂ ਅਜ਼ੇ ਵੀ ਕਈ ਹਨ।" ਮੈਂ ਕਿਹਾ ਇਥੇ, "ਇਸੇ ਕਰਕੇ ਮੈਂ ਉਨਾਂ ਨੂੰ ਦੂਰ ਘਲੇ ਜਾਣ ਦਾ ਹੁਕਮ ਦਿਤਾ ਸੀ। ਸੋ, ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।"

(ਹਾਲੋ, ਸਤਿਗੁਰੂ ਜੀ!) ਤੁਸੀਂ ਸਾਰੀਆਂ ਰਾਜ਼ ਕੁਮਾਰੀਆਂ, ਕਿਵੇਂ ਹੋ? (ਅਸੀਂ ਬਹੁਤ ਵਧੀਆ ਹਾਂ, ਸਤਿਗੁਰੂ ਜੀ। ) ਹਾਂਜੀ। ( ਤੁਹਾਡਾ ਕੀ ਹਾਲ ਹੈ, ਸਤਿਗੁਰੂ ਜੀ? ) ਮੈਂ ਠੀਕ ਹਾਂ। ਜਿੰਦਾ ਹਾਂ। (ਓਹ।) ਅਭਿਆਸ ਕਰ ਰਹੀ ਹਾਂ। ਪੜ ਰਹੀ ਹਾਂ ਕੁਝ ਕਹਾਣੀਆਂ ਜੇ ਕਦੇ ਅਸੀਂ ਬਾਹਰ ਨਿਕਲ ਸਕੀਏ ਕਦੇ ਕਦਾਂਈ। ਮੈਂ ਇਹ ਤੁਹਾਨੂੰ ਪੜ ਕੇ ਸੁਣਾ ਸਕਦੀ ਹਾਂ। (ਓਹ! ਉਹ ਬਹੁਤ ਹੀ ਵਧੀਆ ਹੋਵੇਗਾ।) ਅਤੇ ਹੋਰਨਾਂ ਲੋਕਾਂ ਨੂੰ। ਅਤੇ ਕੰਮ ਕਰਦੀ। ਬਹੁਤ ਕੰਮ ਹੈ ਕਰਨ ਵਾਲਾ। ਕਲਪਨਾ ਕਰੋ ਮੈਂ ਰੀਟਰੀਟ ਵਿਚ ਹਾਂ ਅਤੇ ਉਹ ਮੈਥੋਂ ਕੰਮ ਕਰਵਾਉਂਦੇ ਹਨ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ। (ਓਹ।) ਲਿਖਣਾ, ਚੈਕ ਕਰਨਾ ਸ਼‌ੋਆਂ ਨੂੰ ਅਤੇ ਚੀਜ਼ਾਂ। (ਇਹ ਬਹੁਤ ਕੰਮ ਹੈ।) ਪਿਛਲੀ ਵਾਰ ਜਦੋਂ ਮੈਂ ਨਹੀਂ ਦੇਖ ਭਾਲ ਕੀਤੀ, ਜਦੋਂ ਮੈਂ ਰੀਟਰੀਟ ਵਿਚ ਸੀ, ਇਹ ਬਹੁਤਾ ਚੰਗਾ ਨਹੀਂ ਸੀ। ਯਾਦ ਹੈ? (ਹਾਂਜੀ, ਸਤਿਗੁਰੂ ਜੀ।) ( ਸਾਨੂੰ ਸਤਿਗੁਰੂ ਜੀ ਦੀ ਲੋੜ ਹੈ ਚੈਨਲ ਦੇ ਚਲੀ ਜਾਣ ਲਈ ਅਤੇ ਚੰਗੀ ਤਰਾਂ। ) ਮੈਂ ਨਹੀਂ ਜਾਣਦੀ। ਹਾਂਜੀ, ਮੇਰੇ ਖਿਆਲ ਇਹ ਮਦਦ ਕਰਦਾ ਹੈ। ਬਹੁਤ ਸਾਰੇ ਹਥ ਕੰਮ ਨੂੰ ਹਲਕਾ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ( ਸਤਿਗੁਰੂ ਜੀ ਪਾਸ ਕੋਈ ਅੰਦਰਦ੍ਰਿਸ਼ਟੀਆਂ ਹਨ ਸਾਡੇ ਨਾਲ ਸਾਂਝੀਆਂ ਕਰਨ ਲਈ ਆਪਣੀ ਗੰਭੀਰ ਰੀਟਰੀਟ ਤੋਂ? ) ਹਾਂਜੀ, ਉਥੇ ਕਾਫੀ ਹਨ, ਇਹੀ ਹੈ ਬਸ ਕਿ ਮੈਂ ਹਮੇਸ਼ਾਂ ਨਹੀਂ ਸਾਂਝਾ ਕਰ ਸਕਦੀ। ਮੈਂ ਦੇਖਦੀ ਹਾਂ, ਦੇਖਦੀ ਹਾਂ ਹੋਰ ਕੀ ਹੈ। ਠੀਕ ਹੈ? (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਕਰਮ ਸੰਸਾਰ ਦੇ ਹਮੇਸ਼ਾਂ ਸੁਖਾਂਵੇ ਨਹੀਂ ਹੁੰਦੇ। ਜਦੋਂ ਮੈਂ ਦੇਖਦੀ ਹਾਂ ਆਪਣੇ ਬਾਥਰੂਮ ਦੇ ਸ਼ੀਸ਼ੇ ਵਿਚ, ਮੈਂ ਚੰਗੀ ਲਗਦੀ ਹਾਂ। ਇਥੇ, ਮੈਂ ਨਹੀਂ ਚੰਗੀ ਲਗਦੀ। ( ਸਤਿਗੁਰੂ ਜੀ ਹਮੇਸ਼ਾਂ ਹੀ ਵਧੀਆ ਲਗਦੇ ਹਨ। ) ਤੁਹਾਡਾ ਧੰਨਵਾਦ ਹੈ।

ਮੈਂ ਜਿਵੇਂ ਉਦਾਸ ਸੀ, ਅਤੇ ਮੈਂ ਪੁਛ ਰਹੀ ਸੀ ਸਵਰਗ ਨੂੰ, "ਕੀ ਉਥੇ ਕੁਝ ਹੋਰ ਚੀਜ਼ ਹੈ ਜਿਹੜੀ ਮੈਂ ਕਰ ਸਕਦੀ ਸੀ ਜਾਂ ਹੋ ਸਕਦਾ ਮੈਂ ਕਾਫੀ ਨਾ ਕੀਤੀ ਹੋਵੇ ਜਿਸ ਕਰਕੇ ਸੰਸਾਰ ਉਸ ਤਰਾਂ ਹੈ?" ਸੋ ਉਨਾਂ ਨੇ ਕਿਹਾ, "ਇਹ ਤੁਹਾਡੀ ਗਲਤੀ ਨਹੀਂ ਹੈ ਕਿ ਸੰਸਾਰ ਅਨੁਸਰਨ ਨਹੀਂ ਕਰ ਰਿਹਾ ਸ਼ਾਂਤਮਈ ਅਤੇ ਨੇਕ ਢੰਗ ਦਾ। ਜ਼ੋਸ਼ੀਲੇ ਦਾਨਵ ਕਾਰਨ ਹਨ ਸਾਰੀਆਂ ਸਮਸਿਆਵਾਂ ਦੇ ਪਿਛੇ। ਉਥੇ ਉਨਾਂ ਵਿਚੋਂ ਅਜ਼ੇ ਵੀ ਕੁਝ ਮੌਜ਼ੂਦ ਹਨ।" ਮੈਂ ਕਿਹਾ ਇਥੇ, "ਇਸੇ ਕਰਕੇ ਮੈਂ ਹੁਕਮ ਦਿਤਾ ਸੀ ਉਨਾਂ ਨੂੰ ਚਲੇ ਜਾਣ ਦਾ। ਸੋ, ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।" (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਦਾ ਧੰਨਵਾਦ ਕਰਦੀ ਹਾਂ। ਅਤੇ ਉਨਾਂ ਨੇ ਮੈਨੂੰ ਕਿਹਾ, "ਕੋਈ ਵੀ ਲੋਕਾਂ ਨੂੰ ਜਾਂ ਕਾਮ‌ਿਆਂ ਨੂੰ ਆਪਣੇ ਲਾਗੇ ਨਾ ਆਉਣ ਦੇਣਾ।" ਮੇਰੇ ਨੇੜੇ। (ਵਾਓ। ਓਹ।) ਭਾਵ, ਤੁਸੀਂ ਪਿਆਰਿਓ ਜਾਂ ਕੋਈ ਵੀ ਤੁਹਾਡੇ ਵਿਚੋਂ। ਮੈਂ ਕਿਹਾ, "ਉਹ ਕਿਤਨਾ ਨੇੜੇ ਹੋ ਸਕਦੇ ਹਨ?" ਉਨਾਂ ਨੇ ਕਿਹਾ, "ਘਟੋ ਘਟ ਨੌਂ ਮੀਟਰ ਦੂਰ।" (ਵਾਓ।) ਜਾਪਦਾ ਹੈ ਜਿਵੇਂ ਉਹ ਅਲਰਜ਼ਿਕ ਹਨ । ਉਥੇ ਅਨੇਕ ਹੀ ਹੋਰ ਚੀਜ਼ਾਂ ਹਨ, ਮੈਂ ਨਹੀਂ ਦਸ ਸਕਦੀ। ਮੇਰੇ ਕੋਲ ਥੋੜੀ ਜਿਹੀ ਹੋਰ ਸੁਤੰਤਰਤਾ ਹੈ ਹੁਣੇ ਹੁਣੇ, ਕਿਉਂਕਿ ਮੈਂ ਸਿਖ ਲਿਆ ਹੈ ਕਿਵੇਂ ਦੇਖ ਭਾਲ ਕਰਨੀ ਕੰਪਿਉਟਰ ਦੀ ਸੁਪਰੀਮ ਮਾਸਟਰ ਟੀਵੀ ਕੰਮ ਕਰਨ ਲਈ। (ਯੇ!) ਹਾਂਜੀ, ਸੋ, ਮੈਂ ਥੋੜਾ ਬਿਹਤਰ ਮਹਿਸੂਸ ਕਰਦੀ ਹਾਂ, ਵਧੇਰੇ ਸੁਤੰਤਰ। ਕਿਉਂਕਿ ਨਿਰਭਰ ਹੋਣਾ ਸਭ ਤੋਂ ਬਦਤਰ ਚੀਜ਼ ਹੈ ਜੋ ਤੁਹਾਡੇ ਕੋਲ ਹੋ ਸਕਦੀ ਹੈ ਜਿੰਦਗੀ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਬਹੁਤ ਸਾਰੇ ਇਹਨਾਂ ਦਾਨਵਾਂ ਨੂੰ ਹੁਕਮ ਦਿਤਾ ਚਲੇ ਜਾਣ ਲਈ ਪਰ ਕੁਝ ਅਜ਼ੇ ਵੀ ਆਸ ਪਾਸ ਹਨ। ਭਾਵੇਂ ਜਿਆਦਾ ਪ੍ਰਤਿਸ਼ਤ ਨਹੀਂ ਹੈ, ਪਰ ਅਜ਼ੇ ਵੀ ਬਹੁਤ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਅਜ਼ੇ ਵੀ ਬਹੁਤ ਕੋਸ਼ਿਸ਼ ਕਰਦੇ ਹਨ ਮੈਨੂੰ ਬਹੁਤ ਹੀ ਤੰਗ ਕਰਨ ਦੀ। ਦੂਸਰੇ ਦਿਨ, ਸ਼ਨਿਚਰਵਾਰ 6 ਜੂਨ, ਮੈਂ ਹੁਕਮ ਦਿਤਾ ਈਹੌਸ ਕੂ ਰਖਵਾਲਿਆਂ ਨੂੰ, ਅਤੇ ਨਾਲੇ ਹੋਰਨਾਂ ਪ੍ਰਭੂਆਂ ਨੂੰ ਵੀ, ਜਿਹੜਾ ਵੀ ਮਦਦ ਕਰ ਸਕਦਾ ਹੈ, ਮੈਂ ਉਨਾਂ ਨੂੰ ਹੁਕਮ ਦਿਤਾ ਧੂ ਕੇ ਲਿਜਾਣ ਲਈ ਸਾਰੀਆਂ ਨੁਕਸਾਨਦੇਹ ਰੂਹਾਂ ਨੂੰ ਨਰਕ ਵਿਚ। (ਵਾਓ। ) ਜਾਂ ਚੌਥੇ ਪਧਰ ਨੂੰ ਜੇਕਰ ਉਹ ਸਚਮੁਚ ਪਸ਼ਤਾਵਾ ਕਰਦੇ ਹਨ। ਜੇਕਰ ਮਾਲਕ ਚੌਥੇ ਪਧਰ ਦਾ ਠੀਕ ਹੈ, ਫਿਰ ਉਹ ਜਾ ਸਕਦੇ ਹਨ ਉਪਰ ਉਥੇ, ਹੁਣ ਲਈ। ਜਾਂ ਰਹਿ ਸਕਦੇ ਹਨ ਉਥੇ ਸਦਾ ਲਈ, ਮੈਨੂੰ ਕੋਈ ਪ੍ਰਵਾਹ ਨਹੀਂ।

ਮੇਰੇ ਕੋਲ ਕੁਝ ਚੰਗੀ ਖਬਰ ਹੈ ਪਰ ਮੈਂ ਨਹੀਂ ਤੁਹਾਡੇ ਨਾਲ ਇਸ ਪਲ ਸਾਂਝੀ ਕਰ ਸਕਦੀ ਕਿਉਂਕਿ ਮੈਨੂੰ ਚਿੰਤਾ ਹੈ ਕਿ ਜੇਕਰ ਮੈਂ ਤੁਹਾਨੂੰ ਦਸਦੀ ਹਾਂ, ਇਹਦੇ ਲਈ ਦੇਰ ਹੋ ਜਾਵੇਗੀ ਜਾਂ ਕੁਰਾਹੇ ਪਾਇਆ ਜਾਵੇਗਾ। ਦੂਸਰੇ ਦਿਨ, ਰਖਵਾਲੇ ਨੇ ਮੈਨੂੰ ਪੁਛਿਆ, "ਜ਼ੋਸ਼ੀਲੇ ਦਾਨਵ ਜੇ ਨਰਮੀ ਦੀ ਬੇਨਤੀ ਕਰਨ, ਕੀ ਤੁਸੀਂ ਮਾਫ ਨਹੀਂ ਕਰੋਂਗੇ?" ਮੈਂ ਕਿਹਾ, "ਠੀਕ ਹੈ। ਅਖੀਰਲੀ ਵਾਰ ਨਰਮੀ। ਹੋਰ ਤਿੰਨ ਦਿਨਾਂ ਲਈ ਕੇਵਲ। ਉਹਦੇ ਲਈ ਜੋ ਉਨਾਂ ਨੇ ਕੀਤਾ ਹੈ ਸਾਰੇ ਜੀਵਾਂ ਪ੍ਰਤੀ, ਉਨਾਂ ਨੂੰ ਬਰਬਾਦ ਕੀਤਾ ਜਾਣਾ ਚਾਹੀਦਾ ਹੈ।" (ਵਾਓ।) ਪਰ ਹੁਣ ਜੇਕਰ ਮਾਲਕ ਚੌਥੇ ਪਧਰ ਦਾ, ਉਦਾਰਤਾ ਨਾਲ ਉਨਾਂ ਨੂੰ ਸਵੀਕਾਰ ਕਰਦਾ ਹੈ, ਫਿਰ ਉਹ ਜਾਂ ਤਾਂ ਉਥੇ ਰਹਿ ਸਕਦੇ ਹਨ ਜਾਂ ਜਾ ਸਕਦੇ ਹਨ ਨਵੇਂ (ਰੂਹਾਨੀ) ਮੰਡਲ ਨੂੰ ਬਾਦ ਵਿਚ। (ਵਾਓ।) ਜੇਕਰ ਉਹ ਸਚਮੁਚ ਪਸ਼ਤਾਵਾ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਈਹੌਸ ਕੂ ਪ੍ਰਭੂਆਂ ਨੂੰ ਪੁਛਿਆ, "ਤੁਸੀਂ ਉਨਾਂ ਸਾਰਿਆਂ ਨੂੰ ਪਕੜ ਲਿਆ?" ਅਤੇ ਉਨਾਂ ਨੇ ਕਿਹਾ, "ਨਹੀਂ, ਅਜ਼ੇ ਕੁਝ ਛੁਪੇ ਹੋਏ ਹਨ ਮਨੁਖਾਂ ਅਤੇ ਜਾਨਵਰਾਂ ਵਿਚ।" ਮਨੁਖਾਂ ਅਤੇ ਜਾਨਵਰਾਂ ਦੇ ਵਿਚਕਾਰ ਵਿਥ ਵਿਚ। ਸੋ ਮੈਂ ਕਿਹਾ, "ਠੀਕ ਹੈ, ਸਿਝਣਾ ਉਨਾਂ ਨਾਲ ਜਿਹੜੇ ਤੁਹਾਡੇ ਕੋਲ ਹਨ, ਜਿਵੇਂ ਹੁਕਮ ਦਿਤਾ ਗਿਆ ਹੈ। ਉਨਾਂ ਨੂੰ ਪਹਿਲਾਂ ਮੇਰੀਆਂ ਅਖਾਂ ਤੋਂ ਦੂਰ ਕਰੋ।" ਮਿਸਾਲ ਵਜੋਂ ਉਸ ਤਰਾਂ। ਸੋ, 10,000 ਜੋਸ਼ੀਲੀਆਂ ਰੂਹਾਂ ਅਤੇ ਮਾੜੇ ਭੂਤ ਅਤੇ ਦਾਨਵ ਅਜ਼ੇ ਧਰਤੀ ਉਤੇ ਮੌਜ਼ੂਦ ਹਨ। ਉਹ ਸੀ 5 ਤਾਰੀਖ ਜੂਨ ਵਿਚ। ਅਤੇ ਫਿਰ ਇਕ ਦਿਨ, ਮੈਂ ਇਤਨੀ ਥਕ ਗਈ ਸਾਰੀ ਤਥਾ-ਕਥਿਤ ਸਜ਼ਾ ਤੋਂ। ਮੈਂ ਕਿਹਾ, "ਕੀ ਮੈਂ ਸਚਮੁਚ ਇਹਦੀ ਪਾਤਰ ਹਾਂ, ਇਹਦੇ ਲਾਇਕ ਹਾਂ?" ਮੇਰਾ ਭਾਵ ਹੈ, ਇਹ ਨਹੀਂ ਜਿਵੇਂ ਮੈਂ ਮਰ ਰਹੀ ਹਾਂ ਜਾਂ ਜ਼ਖਮੀ ਹੋ ਗਈ ਜਾਂ ਕੋਈ ਚੀਜ਼, ਪਰ ਅਜ਼ੇ ਵੀ ਇਹ ਬਹੁਤ ਹੀ ਮਾਨਸਿਕ ਦੁਖ ਹੈ। ਦੁਖ ਸੰਤਾਪ। ਸੋ ਓਯੂ (ਮੂਲ ਬ੍ਰਹਿਮੰਡ) ਰਖਵਾਲੇ ਨੇ ਮੈਨੂੰ ਕਿਹਾ, "ਕਿਸੇ ਦੇ ਨਾਲ ਵੀ ਇਤਨਾ ਮਾੜਾ ਸਲੂਕ ਨਹੀਂ ਹੋਣਾ ਚਾਹੀਦਾ ਹੈ ਜਿਵੇਂ ਤੁਹਾਡੇ ਨਾਲ ਕੀਤਾ ਜਾਂਦਾ।" (ਹਾਂਜੀ।) ਸੋ ਮੈਂ ਕਿਹਾ, "ਹਾਂਜੀ, ਮੈਂ ਜਾਣਦੀ ਹਾਂ। ਧੰਨਵਾਦ ਹੈ ਮੈਨੂੰ ਦਸਣ ਦਾ ਕੁਝ ਚੀਜ਼ ਜੋ ਮੈਂ ਜਾਣਦੀ ਸੀ। ਪਰ ਧੰਨਵਾਦ ਤੁਹਾਡੀ ਹਮਦਰਦੀ ਲਈ," ਮੈਂ ਕਿਹਾ, "ਕੁਝ ਚੀਜ਼ ਕਰੋ। ਸਾਰੇ ਦਾਨਵਾਂ ਨੂੰ ਦੂਰ ਕਰੋ ਫਿਰ। ਕੋਈ ਫਰਕ ਨਹੀਂ ਪੈਂਦਾ, ਜਦੋਂ ਤਕ ਇਹ ਮਦਦ ਕਰੇ, ਮੈਂ ਦੁਖ ਸਹਿ ਸਕਦੀ ਹਾਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ।" ਮੈਂ ਕਿਹਾ, "ਮੈਨੂੰ ਕੋਈ ਇਤਰਾਜ਼ ਨਹੀਂ।" ਮੇਰਾ ਭਾਵ, ਮੈਨੂੰ ਇਤਰਾਜ਼ ਹੈ ਪਰ ਮੈਂ ਸਵੀਕਾਰ ਕਰਦ‌ੀ ਹਾਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਸੋ ਦੂਸਰੇ ਦਿਨ, 6 ਤਾਰੀਖ ਜੂਨ ਦੀ, ਉਨਾਂ ਨੇ ਕਿਹਾ ਉਥੇ ਅਜ਼ੇ ਵਧ ਜਾਂ ਘਟ 10 ਹਨ - ਇਹਦਾ ਭਾਵ ਹੋ ਸਕਦਾ ਹੈ 11 ਜਾਂ 12 ਹਜ਼ਾਰ - ਸਮਝੇ? (ਹਾਂਜੀ, ਸਤਿਗੁਰੂ ਜੀ।) - ਜੋਸ਼ੀਲੀਆਂ ਰੂਹਾਂ ਅਜ਼ੇ ਵੀ ਨਾਲ ਚਿੰਬੜੀਆਂ ਹੋਈਆਂ। ਉਨਾਂ ਨੇ ਕਿਹਾ ਮੈਨੂੰ, "ਅਸੀਂ ਉਨਾਂ ਨੂੰ ਪਕੜਾਂਗੇ।"(ਵਾਓ।) "ਇਹ ਤੁਹਾਡੇ ਪੈਰੋਕਾਰ ਨਹੀਂ ਹਨ ਸਚਮੁਚ ਜਿਹੜੇ ਤੁਹਾਨੂੰ ਸਮਸਿਆ ਦਿੰਦੇ ਹਨ। ਇਹ ਜੋਸ਼ੀਲੇ ਦਾਨਵ ਹਨ ਜਿਹੜੇ ਉਨਾਂ ਨੂੰ ਧਕੇਲਦੇ ਹਨ ।" ਮੈਂ ਕਿਹਾ, "ਮੈਂ ਜਾਣਦੀ ਹਾਂ। ਮੈਂ ਉਹ ਸਭ ਜਾਣਦੀ ਹਾਂ।" ਮੈਂ ਜਾਣਦੀ ਹਾਂ, ਇਸੇ ਕਰਕੇ ਮੈਂ ਉਨਾਂ ਸਾਰਿਆਂ ਨੂੰ ਮਾਫ ਕਰ ਦਿਤਾ ਹੈ। ਓਹ, ਉਥੇ ਕੁਝ ਚੰਗੀ ਖਬਰ ਹੈ, ਪਰ ਅਸੀਂ ਹੁਣ ਐਸ ਵਕਤ ਨਹੀਂ ਗਲ ਕਰ ਸਕਦੇ। ਮੈਂ ਇਹ ਤੁਹਾਨੂੰ ਦਿਖਾਵਾਂਗੀ ਜਦੋਂ ਇਹ ਵਾਪਰੇਗਾ। ਮੈਂ ਤੁਹਾਨੂੰ ਇਹ ਆਪਣੀ ਲਿਖਤ ਵਿਚ ਇਥੇ ਦਿਖਾਵਾਂਗੀ। ਠੀਕ ਹੈ? (ਠੀਕ ਹੈ, ਸਤਿਗੁਰੂ ਜੀ! ਹਾਂਜੀ! ਤੁਹਾਡਾ ਧੰਨਵਾਦ ।) ਮੈਂ ਕਿਹਾ ਸਾਰੇ ਜੋਸ਼ੀਲੀਆਂ ਰੂਹਾਂ ਨੂੰ, "ਤਿੰਨ ਦਿਨਾਂ ਵਿਚ..." ਉਹ ਸੀ 6 ਜੂਨ ਨੂੰ, ਸਮਾਂ ਲੰਘ ਗਿਆ ਹੈ। ਹੋਰ ਕੋਈ ਨਰਮੀ ਨਹੀਂ। ਜੇਕਰ ਉਨਾਂ ਨੇ ਨਹੀਂ ਪਸ਼ਚਾਤਾਪ ਕੀਤਾ ਉਦੋਂ ਤਕ ਅਤੇ ਬਾਹਰ ਨਹੀਂ ਆਏ ਅਤੇ ਮੁਕਤੀ ਨਹੀਂ ਮਿਲੀ ਚੌਥੇ ਪਧਰ ਨੂੰ, ਫਿਰ ਉਨਾਂ ਕੋਲ ਹੋਰ ਕੋਈ ਮੌਕਾ ਨਹੀਂ ਹੋਵੇਗਾ। ਮੈਂ ਕਿਹਾ, "ਉਹਦੇ ਲਈ ਜੋ ਤੁਸੀਂ ਕੀਤਾ ਹੈ ਸਾਰੇ ਜੀਵਾਂ ਪ੍ਰਤੀ, ਤੁਹਾਨੂੰ ਬਰਬਾਦ ਕਰ ਦੇਣਾ ਚਾਹੀਦਾ ਹੈ। ਸੋ ਉਹ ਹੈ ਮੌਕਾ ਜਿਹੜਾ ਤੁਹਾਨੂੰ ਮਿਲਦਾ ਹੈ। ਹੋਰ ਕੋਈ ਮੌਕੇ ਨਹੀਂ।" ਠੀਕ ਹੈ, ਹੋਰ ਕੀ ਹੈ ਉਥੇ? ਇਹ ਹਨ ਬਸ ਹੁਣੇ ਹੁਣ ਵਾਲੀਆਂ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।)

ਕੁਝ ਮੇਰੀਆਂ ਚਿੜੀਆਂ ਮੈਨੂੰ ਦਸਦ‌ੀਆ ਹਨ ਚੀਜ਼ ਕੁਝ ਚੀਜ਼ ਭਵਿਖ ਵਿਚ ਅਤੇ ਅਤੀਤ ਦੇ ਜੀਵਨ ਵਿਚ। (ਵਾਓ।) ਮੈਂ "ਹਰ ਰੋਜ਼ ਵਿਆਸਤ" ਹਾਂ," ਮੈਂ ਕਿਹਾ। "ਜੂਨ 4। ਵਿਆਸਤ ਹਰ ਰੋਜ਼, ਸ਼ਿਕਵਾ ਕਦੇ ਕਦਾਂਈ ਬਹੁਤ ਥੋੜਾ ਸਮਾਂ ਆਰਾਮ ਕਰਨ ਲਈ, ਸਚਮੁਚ ਆਰਾਮ ਕਰਨ ਲਈ। (ਓਹ। ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਅੰਦਰਲਾ ਕੰਮ ਚੰਗੀ ਤਰਾਂ ਨਹੀਂ ਕੀਤਾ ਗਿਆ, ਕਾਫੀ ਸਮਾਂ ਨਹੀਂ ਸੀ ਮੁਕਾਉਣ ਲਈ, ਨਾਲ ਜੁੜਨ ਲਈ। ਸੋ ਮੈਨੂੰ ਜ਼ਰੂਰੀ ਹੈ ਕਰਨਾ ਵਧੇਰੇ ਅਭਿਆਸ ਬਹੁਤ ਹੀ ਰਾਤ ਦੇ ਸਮੇਂ।" ਦਿਨ ਦੇ ਸਮੇਂ, ਅਨੇਕ ਹੀ ਕੰਮ ਹਨ ਕਰਨ ਲਈ। ਦਿਨ ਦੇ ਸਮੇਂ, ਵੀ ਅਭਿਆਸ ਕਰਨਾ, ਕੇਵਲ ਬਸ ਕੰਮ ਹੀ ਨਹੀਂ। ਪਰ ਕਦੇ ਕਦਾਂਈ ਕੋਈ ਸਮਾਂ ਨਹੀਂ ਦਿਨ ਦੇ ਸਮੇਂ, ਸੋ ਰਾਤ ਨੂੰ, ਪੂਰਾ ਕਰਨਾ ਪੈਂਦਾ। (ਸਮਝੇ।) ਕਦੇ ਕਦਾਂਈ, ਬਹੁਤ ਥਕਾਵਟ, ਮੈਂ ਸੋਚ ਰਹੀ ਸੀ ਜੇਕਰ ਮੈਂਨੂੰ ਖਾਣਾ ਚਾਹੀਦਾ ਹੈ ਜਾਂ ਮੈਨੂੰ ਸੌਣਾ ਚਾਹੀਦਾ ਹੈ। (ਓਹ।) ਮੈਨੂੰ ਇਕ ਚੋਣ ਕਰਨੀ ਪੈਂਦੀ ਹੈ ਸੌਣ ਜਾਂ ਖਾਣ ਵਿਚਕਾਰ। ਸੋ ਮੈਂ ਬਸ ਸੌਂ ਜਾਂਦੀ ਹਾਂ। ਕਦੇ ਕਦਾਂਈ ਮੈਂ ਬਹੁਤ ਹੀ ਥਕੀ ਹੁੰਦੀ।

ਅਤੇ ਫਿਰ ਮੈਂ ਇਥੇ ਲਿਖਿਆ ਹੈ ਡੀ ਬਾਰੇ, ਚਿੜੀ ਜਿਹੜੀ ਆਈ ਮੈਨੂੰ ਬਚਾਉਣ ਲਈ, ਸਪ ਨੂੰ ਮਾਰਿਆ, ਇਹਦਾ ਕੁਝ ਹਿਸਾ ਖਾਧਾ, ਸੋ ਨਾਕਰਾਤਮਿਕ ਇਹਨੂੰ ਇਕ ਜ਼ੌਮਬੀ ਵਿਚ ਦੀ ਨਾਂ ਬਣਾ ਸਕੇ। ਮੈਂ ਤੁਹਾਨੂੰ ਪਹਿਲੇ ਦਸਿਆ ਸੀ। (ਹਾਂਜੀ, ਸਤਿਗੁਰੂ ਜੀ।) "ਅਸੀਂ ਉਹਦਾ ਕਲਿਪ ਦਿਖਾ ਸਕਦੇ ਹਾਂ। ਉਹਨੇ ਇਹਦੀ ਇਜ਼ਾਜ਼ਤ ਦਿਤੀ ਹੈ, ਕਿਉਂਕਿ ਕੋਈ ਨੁਕਸਾਨ ਨਹੀਂ ਪਹੁੰਚੇਗਾ ਉਹਨੂੰ ਹੁਣ। ਲੋਕੀਂ ਦੇਖਦੇ ਹਨ ਬਹੁਤ ਸਾਰੀਆਂ ਇਸ ਕਿਸਮ ਦੀਆਂ ਚਿੜੀਆਂ, ਉਹਨੇ ਕਿਹਾ।" ਪਹਿਲਾਂ, ਉਹ ਜਿਵੇਂ ਅਪਾਹਜ਼ ਸੀ, ਜਦੋਂ ਉਹ ਵਧੇਰੇ ਛੋਟਾ ਸੀ, ਜਦੋਂ ਉਹਨੇ ਮੈਨੂੰ ਦੇਖਿਆ ਸੀ। ਉਹਨੂੰ ਚਿੰਤਾ ਸੀ ਲੋਕੀਂ ਉਹਨੂੰ ਪਕੜ ਲੈਣਗੇ, ਸੋ ਉਹਨੇ ਮੈਨੂੰ ਕਿਹਾ ਨਾਂ ਦਿਖਾਉਣ ਲਈ ਉਹਨੂੰ ਫੋਟੋ ਉਤੇ ਜਾਂ ਟੀਵੀ ਵਿਚ ਜਾਂ ਕਿਸੇ ਜਗਾ। ਪਰ ਹੁਣ, ਉਹਨੇ ਕਿਹਾ ਠੀਕ ਹੈ। ਨਾਲੇ, ਮੈਂ ਕਿਹਾ, "ਜੇਕਰ ਤੁਸੀਂ ਸਪ ਨੂੰ ਉਸ ਤਰਾਂ ਮਾਰਿਆ, ਕੀ ਉਥੇ ਕੋਈ ਕਰਮ ਨਹੀਂ ਹੋਣਗੇ ਤੁਹਾਡੇ ਲਈ, ਇਤਨਾ ਬੁਰਾ?" ਉਹਨੇ ਕਿਹਾ, "ਨਹੀਂ, ਨਹੀਂ।" (ਵਾਓ।) "ਨਹੀਂ। ਇਹ ਮੇਰਾ ਕੰਮ ਹੈ ਸੁਰਖਿਆ ਕਰਨੀ। ਉਹ ਇਕ ਮਾੜਾ ਸੀ, ਸੋ..." ਮੈਂ ਕਿਹਾ "ਤੁਸੀਂ ਮੇਰੀ ਰਖਿਆ ਕਰਦੇ ਉਸ ਤਰਾਂ, ਕੀ ਤੁਹਾਡੇ ਕੋਲ ਵੀ ਕੋਈ ਕਰਮ ਹੋਣਗੇ?" ਉਹਨੇ ਕਿਹਾ, "ਪਰ ਤੁਸੀਂ ਮੈਂਨੂੰ ਸੁਰਖਿਅਤ ਰਖਿਆ ਸੀ ਪਹਿਲਾਂ।" (ਵਾਓ।) ਅਤੇ ਓਯੂ (ਮੂਲ ਬ੍ਰਹਿਮੰਡ) ਰਖਵਾਲੇ ਨੇ ਵੀ ਮੈਨੂੰ ਕਿਹਾ ਉਹਦੇ ਬਾਰੇ, "ਤੁਸੀਂ ਉਹਦੀ ਰਖਿਆ ਕੀਤੀ ਸੀ। ਸੋ ਇਹ ਠੀਕ ਹੈ।" ਤੁਸੀਂ ਜਾਣਦੇ ਹੋ ਜਿਵੇਂ, ਮੈਂ ਉਹਦੀ ਰਖਿਆ ਕੀਤੀ ਸੀ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਇਕ ਵਾਰੀਂ, ਮੈਨੂੰ ਚੁਕਣਾ ਪਿਆ ਉਹਨੂੰ ਕਿਉਂਕਿ ਕੁਤੇ ਦੌੜਦੇ ਫਿਰਦੇ ਅਤੇ ਕੋਸ਼ਿਸ਼ ਕਰ ਰਹੇ ਸੀ ਉਹਨੂੰ ਡਰਾਉਣ ਦੀ, ਸੋ ਮੈਨੂੰ ਕੁਤਿਆਂ ਨੂੰ ਪਰੇ ਕਰਨਾ ਪਿਆ ਅਤੇ ਉਹਨੂੰ ਚੁਕਿਆ। ਮੈਂ ਉਹਨੂੰ ਚੁਕਿਆ ਕਈ ਵਾਰ, ਬਸ ਉਹਨੂੰ ਬਚਾਉਣ ਲਈ ਕਿਸੇ ਚੀਜ਼ ਤੋਂ, ਕੁਝ ਉਲਝਣਾ ਕੁਝ ਝਾੜੀਆਂ ਵਿਚ ਅਤੇ ਨਾਲੇ ਕੁਤਿਆਂ ਤੋਂ ਅਤੇ ਹੋਰਨਾਂ ਵਡੀਆਂ ਚਿੜੀਆਂ ਤੋਂ। ਅਤੇ ਮੈਂ ਉਹਨੂੰ ਦ‌ੀਖਿਆ ਦਿਤੀ। ( ਓਹ, ਵਾਓ! ) ਮੰਗ ਅਨੁਸਾਰ। (ਵਾਓ!) ਮੈਂ ਕਦੇ ਨਹੀਂ ਸੀ ਸੋਚਿਆ ਚਿੜੀਆਂ ਨੂੰ ਦੀਖਿਆ ਦੇਣ ਬਾਰੇ, ਖਾਸ ਕਰਕੇ ਜੰਗਲੀ ਚਿੜੀਆਂ, ਪਰ ਮੈਂ ਉਹਨੂੰ ਦਿਤੀ ਸੀ ਇਹ। (ਵਾਓ।) ਅਤੇ ਮੈਂ ਉਹਨੂੰ ਵੀ ਪੁਛਿਆ, "ਕੋਈ ਹੋਰ ਚਿੜੀਆਂ ਨੂੰ ਹਾਨੀ ਨਹੀਂ ਪਹੁੰਚੇਗੀ ਜਿਹੜੀਆਂ ਤੁਹਾਡੀ ਕਿਸਮ ਦੀਆਂ ਹਨ? ਕਿਉਂਕਿ ਜੇਕਰ ਅਸੀਂ ਦਿਖਾਉਂਦੇ ਹਾਂ ਤੁਹਾਨੂੰ ਸੁਪਰੀਮ ਮਾਸਟਰ ਟੀਵੀ ਉਤੇ, ਕੀ ਕੋਈ ਹਾਨੀ ਪਹੁੰਚੇਗੀ ਹੋਰਨਾਂ ਸਮਾਨ ਕਿਸਮ ਦੀਆਂ ਚਿੜੀਆਂ ਨੂੰ ਜਾਂ ਨਹੀਂ?" ਉਹਨੇ ਕਿਹਾ, "ਨਹੀਂ, ਬਿਲਕੁਲ ਨਹੀਂ।" ਓਹ, ਨਹੀਂ, ਉਹਨੇ ਨਹੀਂ, ਇਹ ਓਯੂ (ਮੂਲ ਬ੍ਰਹਿਮੰਡ) ਰਖਵਾਲਾ ਸੀ ਜਿਸ ਨੇ ਮੈਨੂੰ ਉਹ ਕਿਹਾ ਸੀ। ਸੋ, ਇਸੇ ਕਰਕੇ ਮੈਨੂੰ ਪਕਾ ਯਕੀਨ ਸੀ ਤੁਹਾਨੂੰ ਕਹਿਣ ਲਈ ਉਹਨੂੰ ਦਿਖਾਉਣ ਲਈ ਸੁਪਰੀਮ ਮਾਸਟਰ ਟੀਵੀ ਉਤੇ। ਸੋ ਮੈਂ ਕਿਹਾ, "ਤੁਹਾਡਾ ਬਹੁਤ ਧੰਨਵਾਦ, ਰਖਵਾਲਿਓ।" "ਮੈਨੂੰ ਚਿੰਤਾ ਸੀ..." ਮੈਂ ਪੜ ਰਹੀ ਹਾਂ ਇਥੇ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) "ਮੈਨੂੰ ਚਿੰਤਾ ਸੀ ਇਹ ਸ਼ਾਇਦ ਉਹਨੂੰ ਪ੍ਰਭਾਵਿਤ ਕਰੇ ਜਾਂ ਉਹਦੇ ਕਿਸਮ ਦੀ ਚਿੜੀ ਨੂੰ। ਮੈਂ ਉਹਨੂੰ ਪੁਛਿਆ ਜੇਕਰ ਉਹਦੇ ਕੋਲ ਇਕ ਸਾਥੀ ਹੈ ਪਹਿਲੇ ਹੀ। ਕੀ ਉਹ ਇਕਲਾ ਮਹਿਸੂਸ ਕਰਦਾ ਅਜ਼ੇ ਵੀ? ਉਹਨੇ ਕਿਹਾ ਨਹੀਂ, ਉਹਦੇ ਕੋਲ ਕੋਈ ਸਾਥੀ ਨਹੀਂ ਹੈ।" ਮੈਂ ਨਹੀਂ ਜਾਣਦੀ ਜੇਕਰ ਤੁਸੀਂ ਦਿਲਚਸਪ ਹੋ ਇਸ ਕਿਸਮ ਦ‌ੀਆਂ ਚੀਜ਼ਾਂ ਵਿਚ। ਇਹ ਕੁਝ ਰੂਹਾਨੀ ਚੀਜ਼ ਨਹੀਂ। ਕੀ ਇਹ ਠੀਕ ਹੈ? ਤੁਸੀਂ ਚਾਹੁੰਦੇ ਹੋ? ( ਹਾਂਜੀ, ਸਤਿਗੁਰੂ ਜੀ! ) ਇਹ ਬਸ ਮੇਰੀ ਗਲਬਾਤ ਸੀ ਉਹਦੇ ਨਾਲ। ਮੈਨੂੰ ਬਸ ਚਿੰਤਾ ਸੀ ਉਹਦੇ ਬਾਰੇ, ਜੇਕਰ ਉਹ ਠੀਕ ਹੈ, ਜੇਕਰ ਉਹਦੇ ਕੋਲ ਇਕ ਸਾਥੀ ਹੈ ਜਿਵੇਂ ਹਰ ਇਕ ਹੋਰ ਕੋਲ। ਉਹਨੇ ਕਿਹਾ ਨਹੀਂ। ਮੈਂ ਇਹ ਉਹਦੇ ਸ਼ਬਦਾਂ ਵਿਚ ਲਿਖਿਆ, "ਮੈਂ ਆਪਣੀ ਸਮੁਚੀ ਜਿੰਦਗੀ ਇਕਲਾ ਰਹਾਂਗਾ," ਉਹਨੇ ਕਿਹਾ। (ਵਾਓ।) "ਉਹਨੇ ਪੁਨਰ ਜਨਮ ਲਿਆ ਇਸ ਵਾਰ ਇਕ ਚਿੜੀ ਵਜੋਂ ਮੇਰੀ ਰਖਿਆ ਕਰਨ ਲਈ। ਉਹ ਹੈ ਉਹਦਾ ਇਕੋ ਮੰਤਵ, ਪਿਆਰ ਲਈ।" ਸੋ ਮੈਂ ਕਿਹਾ, "ਧੰਨਵਾਦ, ਡੀ। ਤੁਹਾਨੂੰ ਆਸ਼ੀਰਵਾਦ।" (ਓਹ, ਵਾਓ। )(ਖੂਬਸੂਰਤ।)

ਮੈਂ ਨਹੀਂ ਜਾਣਦੀ ਕੀ ਮੈਂ ਤੁਹਾਨੂੰ ਪੜ ਕੇ ਸੁਣਾਵਾਂ; ਉਥੇ ਬਹੁਤ ਹੀ ਹਨ। ਮੈਨੂੰ ਸੋਚਣਾ ਪਵੇਗਾ। ਮੈਂ ਨਹੀਂ ਜਾਣਦੀ ਸੀ ਤੁਸੀਂ ਇਹ ਪੁਛੋਂਗੇ। ਮੈਂ ਨਹੀਂ ਜਾਣਦੀ ਸੀ, ਸੋ ਮੈਂ ਜਿਆਦਾ ਤ‌ਿਆਰੀ ਨਹੀਂ ਕੀਤੀ। ਮੈਂ ਬਸ ਪੜਦੀ ਹਾਂ ਜਿਵੇਂ ਇਹ ਆਉਂਦਾ ਹੈ। (ਹਾਂਜੀ, ਸਤਿਗੁਰੂ ਜੀ।) "ਸ਼ਨਿਚਰਵਾਰ, ਜੂਨ 3। ਮੁੰਡਿਆਂ ਨੂੰ ਕਹਿਣਾ ਅਭਿਆਸ ਕਰਨ ਲਈ ਪਹਿਲੇ ਖਾਲੀ ਦਫਤਰ ਵਿਚ ਵੀ, ਅਲਗ ਅਲਗ ਚੰਗੀ ਤਰਾਂ ਅਤੇ ਵਧੇਰੇ ਜਗਾ ਅਤੇ ਆਰਾਮ ਨਾਲ।" ਓਹ, ਉਹ ਹੈ ਜੋ ਮੈਂ ਆਪਣੇ ਆਪ ਨੂੰ ਯਾਦ ਦਿਲਾਇਆ ਤੁਹਾਡੇ ਭਰਾਵਾਂ ਨੂੰ ਦਸਣਾ ਇਹ ਕਰਨ ਲਈ ।

ਮੈਂ ਸੋਚਦੀ ਸੀ ਜੇਕਰ ਮੈਂ ਇਹ ਸੰਸਾਰ ਨੂੰ ਦਸ ਸਕਦੀ ਹਾਂ, ਚੀਜ਼ਾਂ ਜਿਹੜੀਆਂ ਮੈਂ ਇਥੇ ਥਲੇ ਲਿਖੀਆਂ ਹਨ। ਮੈਂ ਇਹ ਆਪਣੇ ਆਪ ਨੂੰ ਲਿਖਿਆ। "ਜੇਕਰ ਮੈਂ ਇਹ ਸੰਸਾਰ ਨੂੰ ਦਸਦੀ ਹਾਂ, ਠੀਕ ਹੈ?" ਸੋ ਹੁਣ, ਮੈਨੂੰ ਇਹ ਪੁਛਣਾ ਪਵੇਗਾ। ਕਿਉਂਕਿ ਮੈਂ ਨਹੀਂ ਸੋਚਿਆ ਸੀ ਮੈਂ ਦਸਾਂਗੀ। ਉਸ ਸਮੇਂ। ਮੈਂ ਬਸ ਪੁਛ‌ਿਆ ਠੀਕ ਹੈ ਜਾਂ ਨਹੀਂ, ਪਰ ਮੈਨੂੰ ਜਵਾਬ ਨਹੀਂ ਮਿਲਿਆ। ਮੈਨੂੰ ਹੁਣ ਪੁਛਣਾ ਪਵੇਗਾ। ਧੀਰਜ਼ ਰਖੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕੁਝ ਜੋਸ਼ੀਲੀਆਂ ਰੂਹਾਂ ਨੇ ਮੈਨੂੰ ਇਕ ਐਸਐਮਐਸ ਘਲਿਆ, ਅਤੇ ਕਿਹਾ, "ਇਹ ਨਿਰਭਰ ਕਰਦਾ ਹੈ ਤੁਹਾਡੇ ਉਤੇ, ਕਿ ਤੁਹਾਡੇ ਕੋਲ ਵੀਗਨ ਹੋਵੇਗਾ ਜਾਂ ਨਹੀਂ। ਤੁਹਾਨੂੰ ਇਹ ਕਰਨਾ ਪਵੇਗਾ, ਉਹ ਕਰਨਾ ਪਵੇਗਾ, ਸਾਡੇ ਲਈ।" ਮੈਂ ਕਿਹਾ, "ਓਹ, ਦਫਾ ਹੋ ਜਾਵੋ।" (ਹਾਂਜੀ!) "ਦਫਾ ਹੋ ਜਾਵੋ। ਕਿਹਦੇ ਨਾਲ ਤੁਸੀਂ ਗਲ ਕਰ ਰਹੇ ਹੋ?" (ਹਾਂਜੀ, ਬਿਲਕੁਲ।) ( ਉਨਾਂ ਨੇ ਕਿਸ ਚੀਜ਼ ਦੀ ਮੰਗ ਕੀਤੀ, ਸਤਿਗੁਰੂ ਜੀ? ) ਓਹ, ਬਕਵਾਸ। ਸੰਸਾਰ ਸ਼ਾਂਤੀ ਦੀ ਖਾਤਰ, ਮੈਂ ਨਹੀਂ ਆਪਣੇ ਕੁਤਿਆਂ ਨਾਲ ਪਿਆਰ ਕਰ ਸਕਦੀ। (ਓਹ!) ਮੈਂ ਨਹੀਂ ਕਰ ਸਕਦੀ ਵਿਸ਼ਵ ਵੀਗਨ ਲਈ, ਵੀ। ਬਲਾ, ਬਲਾ। ( ਸਤਿਗੁਰੂ ਜੀ, ਕੀ ਇਹੀ ਕਾਰਨ ਹੈ ਤੁਸੀਂ ਗੁਆਵੋਂਗੇ 14% ਰੂਹਾਨੀ ਸ਼ਕਤੀ ਅਤੇ ਮਨੁਖਾਂ ਨੂੰ ਬਚਾਉਣ ਵਾਲੀ ਸ਼ਕਤ‌ੀ ਜੇਕਰ ਤੁਸੀਂ ਦੇਖਦੇ ਆਪਣੇ ਕੁਤਿਆਂ ਨੂੰ? ) ਹਾਂਜੀ। ਇਹ ਸਹੀ ਵੀ ਹੈ ਪਰ ਇਹ ਕੁਤਿਆਂ ਕਰਕੇ ਨਹੀਂ ਹੈ। ( ਫਿਰ ਕਿਉਂ ਹੈ ਸਤਿਗੁਰੂ ਜੀ? ) ਇਹ ਲੋਕ ਹਨ ਜਿਹੜੇ ਕੁਤਿਆਂ ਨੂੰ ਮੇਰੇ ਕੋਲ ਲਿਆਉਂਦੇ ਹਨ। (ਓਹ!) ਇਹ ਲੋਕ ਹਨ ਜਿਹੜੇ ਆਉਂਦੇ ਹਨ ਅਤੇ ਜਾਂਦੇ ਹਨ ਕੁਤਿਆਂ ਨੂੰ ਬਾਹਰ ਲਿਜਾਣ ਲਈ, ਅਤੇ ਉਨਾਂ ਨੂੰ ਲਿਜਾਂਦੇ ਖੁਆਉਣ ਲਈ, ਅਤੇ ਉਹ ਸਭ। (ਓਹ, ਅਛਾ।) ਅਤੇ ਸਾਰੇ ਲੋਕ ਉਚੇ ਪਧਰ ਦੇ ਨਹੀਂ ਹਨ ਜਾਂ ਮੇਰੀ ਐਨਰਜ਼ੀ ਨਾਲ ਮੈਚ ਕਰਦੇ, ਖਾਸ ਕਰਕੇ ਮੇਰੀ ਰੀਟਰੀਟ ਦੇ ਸਮੇਂ ਵਿਚ। (ਹਾਂਜੀ, ਸਤਿਗੁਰੂ ਜੀ।) ਇਹ ਇਕ ਸੰਵੇਦਨਸ਼ੀਲ ਸਮਾਂ ਹੈ। (ਹਾਂਜੀ, ਸਤਿਗੁਰੂ ਜੀ।) ਰੀਟਰੀਟ ਸਮੇਂ, ਤੁਹਾਨੂੰ ਕਿਸੇ ਨੂੰ ਨਹੀਂ ਦੇਖਣਾ ਚਾਹੀਦਾ, ਤੁਹਾਨੂੰ ਟੀਵੀ ਨਹੀਂ ਦੇਖਣੀ ਚਾਹੀਦੀ, ਤੁਹਾਨੂੰ ਕੋਈ ਚੀਜ਼ ਨਹੀਂ ਦੇਖਣੀ ਚਾਹੀਦੀ ਜੋ ਤੁਸੀਂ ਪਸੰਦ ਕਰਦੇ ਹੋ, ਅਤੇ ਉਹ ਸਭ। ਤੁਹਾਨੂੰ ਚਾਹੀਦਾ ਹੈ ਛਡਣਾ ਸਮੁਚੇ ਸੰਸਾਰ ਨੂੰ ਪਿਛੇ। ਮੈਂਨੂੰ ਨਹੀਂ ਸਚਮੁਚ ਚਾਹੀਦਾ ਕੰਮ ਕਰਨਾ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ, ਵੀ। ਮੈਂ ਕਾਮਨਾ ਕਰਦੀ ਹਾਂ ਮੈਨੂੰ ਨਾਂ ਕਰਨਾ ਪਵੇ, ਕਿਉਂਕਿ ਕਦੇ ਕਦਾਂਈ ਮੈਂ ਨਹੀਂ ਵਾਪਸ ਆਉਂਦੀ ਸਰੀਰ ਵਿਚ ਕਾਫੀ ਜ਼ਲਦੀ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਕਦੇ ਕਦਾਂਈ ਮੈਂ ਕੁਝ ਚੀਜ਼ ਪਕੜਦੀ ਹਾਂ ਅਤੇ ਇਹ ਬਸ ਮੇਰੇ ਹਥ ਵਿਚੋਂ ਡਿਗ ਪੈਂਦੀ ਹੈ ਬਿਨਾਂ ਕਿਸੇ ਕਾਰਨ, ਉਵੇਂ ਜਿਵੇਂ ਕਿ ਮੈਂ ਇਹ ਨਾਂ ਪਕੜੀ ਹੋਵੇ। ਮੇਰਾ ਟੈਲੀਫੋਨ ਡਿਗਦਾ ਹੈ ਸਾਰਾ ਸਮਾਂ, ਤੁਸੀਂ ਜਾਣਦੇ ਹੋ, ਹਥ ਵਾਲਾ ਫੋਨ? (ਹਾਂਜੀ, ਸਤਿਗੁਰੂ ਜੀ।) ਮੈਂ ਕਹਿੰਦੀ ਹਾਂ, "ਮਾਫ ਕਰਨਾ, ਫੋਨ, ਮੈਂ ਇਹ ਜਾਣ ਬੁਝ ਕੇ ਨਹੀਂ ਕੀਤਾ।" ਮੈਨੂੰ ਚਿੰਤਾ ਹੈ ਫੋਨ ਟੁਟ ਜਾਵੇਗਾ, ਪਰ ਫੋਨ ਬਹੁਤ ਹੀ ਮਜ਼ਬੂਤ ਹੈ, ਤੁਸੀਂ ਜਾਣਦੇ ਹੋ ਇਹ ਆਈਫੋਨਾਂ ਨੂੰ? (ਹਾਂਜੀ।) ਮੈਂ ਸਿਖ ਲ‌ਿਆ ਹੈ ਵਰਤੋਂ ਕਰਨਾ ਕੁਝ ਹਿਸਾ ਇਹਦਾ ਸੁਪਰੀਮ ਮਾਸਟਰ ਟੀਵੀ ਲਈ। ਹਰ ਇਕ ਲਈ, ਮੇਰੇ ਆਪਣੇ ਲਈ ਨਹੀਂ। ਮੈਨੂੰ ਦਿਲਚਸਪੀ ਨਹੀਂ ਹੈ ਕਿਸੇ ਵੀ ਚੀਜ਼ ਵਿਚ।

ਹੋਰ ਦੇਖੋ
ਸਾਰੇ ਭਾਗ  (1/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
2 ਦੇਖੇ ਗਏ
22:47
2025-01-25
1 ਦੇਖੇ ਗਏ
2025-01-24
256 ਦੇਖੇ ਗਏ
2025-01-24
510 ਦੇਖੇ ਗਏ
36:39
2025-01-23
70 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ