"ਮੈਂ ਗਵਾਹੀ ਦੇ ਸਕਦੀ ਹਾਂ ਜਦੋਂ ਸਤਿਗੁਰੂ ਕਹਿੰਦੇ ਹਨ ਕਿ, 'ਉਹ ਜਿਹੜੇ ਮਾਸ ਖਾਂਦੇ ਹਨ ਨਰਕ ਨੂੰ ਜਾਣਗੇ,' ਉਹ ਬਿਲਕੁਲ ਸਚ ਹੈ। ਇਕ ਅਧੀ ਰਾਤ ਨੂੰ, ਜਿਉਂ ਹੀ ਮੈਂ ਖਤਮ ਕਰਨ ਵਾਲੀ ਸੀ ਆਪਣਾ ਸਾਧਨਾ ਦਾ ਸੈਸ਼ਨ, ਮੈਂਨੂੰ ਇਕ ਸੰਦੇਸ਼ ਮਿਲਿਆ ਆਪਣੇ ਅੰਦਰੂਨੀ ਸਤਿਗੁਰੂ ਕੋਲੋਂ, ਕਹਿੰਦੇ ਹੋਏ: "ਤੁਹਾਨੂੰ ਇਕ ਯਾਤਰਾ ਕਰਨੀ ਚਾਹੀਦੀ ਹੈ ਨਰਕ ਨੂੰ ਸਿਖਣ ਲਈ ਕੰਮ ਇਕ ਬੋਧੀਸਾਤਵਾ ਦਾ ਅਤੇ ਮਦਦ ਕਰਨੀ ਉਥੇ ਜੀਵਾਂ ਦੀ।" ਮੇਰੇ ਅੰਦਰੂਨੀ ਸਤਿਗੁਰੂ ਜੀ ਫਿਰ ਮੈਨੂੰ ਲੈ ਗਏ ਨਰਕ ਨੂੰ। ਉਨਾਂ ਦੀ ਪਰਮ ਸ਼ਕਤੀ ਨੇ ਮੇਰੀ ਰਖਿਆ ਕੀਤੀ ਨਰਕ ਦੀਆਂ ਅਗਾਂ ਤੋਂ, ਜਿਹੜੀਆਂ ਕਿ ਝੁਲਸਾ ਦਿੰਦੀਆਂ ਇਕ ਅਭਿਆਸੀ ਨੂੰ ਮੇਰੇ ਪਧਰ ਦੇ। ਇਹਨੇ ਨਾਲੇ ਮੈਨੂੰ ਮੁਕਤ ਕੀਤਾ ਡਰ ਤੋਂ। ਮੈਂਨੂੰ ਲਿਜਾਇਆ ਗਿਆ ਨਰਕਾਂ ਵਿਚੋਂ ਇਕ ਨੂੰ ਅਰਥ ਸਟੋਰ ਬੋਧੀਸਾਤਵਾਂ ਦੁਆਰਾ। ਇਥੇ, ਗਲਤ ਕੰਮ ਕਰਨ ਵਾਲਿਆਂ ਨੂੰ ਮਜਬੂਰ ਕੀਤਾ ਗਿਆ ਸੀ ਦੌੜਨ ਲਈ ਜਿੰਨਾ ਤੇਜ ਉਹ ਦੌੜ ਸਕਣ ਇਕ ਵਿਸ਼ਾਲ ਕਾਲੀ ਲੋਹੇ ਦੀ ਘੁੰਮਦੀ ਚਰਖੜੀ ਉਤੇ, ਜਿਹੜੀ ਲਗਦੀ ਸੀ ਇਕ ਪਾਣੀ ਦੇ ਪਹੀਏ ਵਰਗੀ। ਜਿਸ ਪਲ ਉਹ ਅਸਫਲ ਹੁੰਦੇ ਦੌੜਨ ਵਿਚ ਤੇਜ ਸਪੀਡ ਨਾਲ ਪਹੀਏ ਦੀ, ਉਹ ਡਿਗ ਜਾਂਦੇ ਇਕ ਉਬਲਦੇ ਸੂਪ ਦੇ ਕੜਾਹੇ ਵਿਚ ਇਕ ਭਖਦੀ ਅਗ ਉਤੇ ਅਤੇ ਪਕ ਜਾਂਦੇ ਟੁਕੜਿਆਂ ਵਿਚ।
ਸਤਿਗੁਰੂ ਜੀ ਦੀਆਂ ਹਦਾਇਤਾਂ ਮੰਨਦੇ ਹੋਏ, ਮੈਂ ਜਪੇ ਪੰਜ ਪਵਿਤਰ ਨਾਮ ਅਤੇ ਤੋਹਫਾ ਸਤਵੇਂ ਪਧਰ ਦਾ। ਜਿਉਂ ਹੀ ਮੈਂ ਇਹ ਕੀਤਾ, ਸਤਿਗੁਰੂ ਜੀ ਦੀ ਅਸੀਮ ਸ਼ਕਤੀ ਯੋਗ ਹੋਈ ਉਹਨਾਂ ਜੀਵਾਂ ਨੂੰ ਆਪਣੇ ਆਪ ਮੁਕਤ ਕਰਨ ਵਿਚ ਉਸ ਪਹੀਏ ਤੋਂ। ਉਨਾਂ ਨੇ ਫਿਰ ਗੋਡੇ ਟੇਕੇ ਮੇਰੇ ਮੂਹਰੇ। ਮੈਂ ਪੁਛਿਆ ਉਨਾਂ ਨੂੰ: 'ਕਿਵੇਂ ਤੁਸੀਂ ਡਿਗ ਪਏ ਇਸ ਨਰਕ ਅੰਦਰ?' ਉਨਾਂ ਨੇ ਕਿਹਾ: 'ਆਪਣੇ ਪਿਛਲੇ ਜਨਮਾਂ ਵਿਚ ਅਸੀਂ ਖਾਧਾ ਬਹੁਤ ਹੀ ਮਾਤਰਾ ਵਿਚ ਮਾਸ ਸ਼ਿਕਾਰ ਕੀਤੇ ਜਾਨਵਰਾਂ ਦਾ ਅਤੇ ਫੜੀ ਹੋਈ ਮਛੀ ਦਾ। ਉਨਾਂ ਨੇ ਬਹੁਤ ਹੀ ਖੌਫ ਦਾ ਅਨੁਭਵ ਕੀਤਾ ਜਦੋਂ ਉਨਾਂ ਦਾ ਸ਼ਿਕਾਰ ਕੀਤਾ ਗਿਆ। ਉਨਾਂ ਨੇ ਕੋਸ਼ਿਸ਼ ਕੀਤੀ ਨਠਣ ਦੀ, ਪਰ ਉਥੇ ਕੋਈ ਵੀ ਬਚਾਅ ਨਹੀ ਸੀ। ਉਨਾਂ ਨੂੰ ਬੰਦੀ ਬਣਾਇਆ ਗਿਆ, ਕਤਲ ਕੀਤਾ, ਅਤੇ ਪਕਾਇਆ ਦਲੀਏ ਵਾਂਗ ਇਕ ਪਤੀਲੇ ਵਿਚ। ਇਕ ਨਤੀਜੇ ਵਜੋਂ ਉਨਾਂ ਦੇ ਮਾਸ ਖਾਣ ਦੇ, ਅਸੀਂ ਡਿਗੇ ਹਾਂ ਨਰਕ ਦੇ ਕੜਾਹੇ ਅੰਦਰ, ਛੁਟਕਾਰਾ ਪਾਉਣ ਲਈ ਦੌੜਦੇ ਅਤੇ ਫਿਰ ਪਕਾਏ ਜਾਂਦੇ ਵਾਰ ਵਾਰ।' ਮੈਂ ਉਨਾਂ ਨੂੰ ਵਿਸਤਾਰ ਨਾਲ ਸਮਝਾਇਆ: 'ਮਾਸ-ਖਾਣ ਦੇ ਕਰਮਾਂ ਦਾ ਫਲ ਅਤਿਅੰਤ ਭਾਰਾ ਹੈ। ਲੋਕ ਸਿਰਫ ਹੌਸਲਾ ਕਰਦੇ ਹਨ ਮਾਸ ਖਾਣ ਦਾ ਕਿਉਂਕਿ ਉਹ ਨਹੀ ਜਾਣਦੇ ਉਨਾਂ ਲਈ ਕੀ ਉਡੀਕ ਰਿਹਾ ਹੈ।' ਮੈਂ ਉਨਾਂ ਨੂੰ ਨਸੀਹਤ ਦਿਤੀ ਯਕੀਨੀ ਬਣਾਉਣ ਇਕ ਵੀਗਨ ਜੀਵਨ ਸ਼ੈਲੀ ਅਪਨਾਉਣ ਲਈ ਅਤੇ ਚੰਗੇ ਕੰਮ ਕਰਨ ਲਈ ਆਪਣੇ ਅਗਲੇ ਜਨਮ ਵਿਚ। ਫਿਰ ਉਨਾਂ ਨੇ ਸਤਿਗੁਰੂ ਜੀ ਦਾ ਅਨੁਸਰਣ ਕੀਤਾ ਨਰਕ ਵਿਚੋਂ ਬਾਹਰ ਆਉਣ ਲਈ, ਇਕ ਨਵੇਂ ਜੀਵਨ ਦੇ ਮਾਰਗ ਉਤੇ। ਹਾਲੇ, ਜਿਉਂ ਹੀ ਮੈਂ ਬੋਲੀ, ਮੈਂ ਦੇਖ ਸਕਦੀ ਸੀ ਬਹੁਤ ਸਾਰੇ ਮਾਸ-ਖਾਣ ਵਾਲੇ ਉਪਰੋਂ ਆ ਗਏ, ਡਿਗਦੇ ਹੋਏ ਇਕ ਤੋਂ ਬਾਦ ਦੂਜਾ ਨਰਕ ਅੰਦਰ, ਸਾਰੇ ਪੂਰੀ ਤਰਾਂ ਨੰਗੇ ਸਨ। ਅਫਸੋਸ, ਜਿਵੇਂ ਗ੍ਰੰਥ ਕਹਿੰਦੇ ਹਨ: 'ਨਰਕ ਕਦੇ ਵੀ ਖਾਲੀ ਨਹੀ ਹੋਵੇਗਾ।'
ਫਿਰ, ਮੈਂ ਮਹਿਸੂਸ ਕੀਤੀ ਚੀਸ ਆਪਣੀ ਖਬੀ ਬਾਂਹ ਵਿਚ। ਮੈਂ ਹੇਠਾਂ ਦੇਖਿਆ ਅਤੇ ਦੇਖਿਆ ਕਿ ਮੇਰੀ ਖਬੀ ਬਾਂਹ ਫੁਲ ਗਈ ਸੀ ਉਪਰੋਂ ਇਕ ਬਹੁਤ ਹੀ ਵਿਸ਼ਾਲ ਆਕਾਰ ਤਕ। ਅਣਗਿਣਤ ਨਰਕੀ ਜੀਵ ਵੜ ਗਏ ਸਨ ਬਾਂਹ ਵਿਚ ਬਚਾਏ ਜਾਣ ਲਈ ਨਰਕ ਤੋਂ। ਇਹ ਬਣ ਗਿਆ ਜਿਵੇਂ, ਨਰਕ ਦੇ ਜੀਵ ਸੁੰਗੜ ਸਕਦੇ ਅਤੇ ਉਸ ਢੰਗ ਨਾਲ ਬਚਾਏ ਜਾਣ।
ਹੈਰਾਨ, ਮੈਂ ਅਨੰਦ ਮਾਣਿਆ ਪ੍ਰਸੰਨਤਾ ਅਤੇ ਬੇਹਦ ਦਇਆ ਸਤਿਗੁਰੂ ਜੀ ਦੀ ਅਤੇ ਅਰਥ ਸਟੋਰ ਬੋਧੀਸਾਤਵਾਂ ਦੀ ਵਿਚ, ਜਿਨਾਂ ਨੇ ਆਪਣੀ ਮਦਦ ਪੁਚਾਈ ਪੀੜਤ ਸੰਵੇਦਸ਼ੀਲ ਜੀਵਾਂ ਤਕ। ਅਗਲੇ ਪਲ ਵਿਚ, ਮੈਂ ਵਾਪਸ ਨਰਕ ਵਿਚ ਸੀ ਗਾ ਰਹੀ ਸ਼ਲਾਘਾ ਦੋ ਮਹਾਨ ਸੰਤਾਂ ਦੀ। ਮੈਂ ਬਸ ਕੁਝ ਹੀ ਸ਼ਬਦ ਬੋਲੇ ਸਨ ਸ਼ਲਾਘਾ ਦੇ ਜਦੋਂ ਮੈਂ ਸੁਣੀ ਇਕ ਕੜੀ ਤ੍ਰਾਹ ਕਢਦੀ ਟਣ ਟਣ ਕਰਦੀ ਉਚੀ ਆਵਾਜ। ਦੇਖਿਆ ਅਤੇ ਧਿਆਨ ਨਾਲ ਦੇਖਿਆ, ਇਹ ਆਵਾਜ ਸੀ ਲੋਹੇ ਦੀਆਂ ਕੰਧਾਂ ਦੀ ਬਹੁਤ ਸਾਰੇ ਨਾਲ ਲਗਵੇਂ ਨਰਕ ਚੈਂਬਰ ਜੋ ਚੂਰ ਚੂਰ ਹੋ ਰਹੇ ਸਨ ਸੰਤਾਂ ਦੀ ਵਿਸਮਾਦ ਸ਼ਕਤੀ ਦੇ ਹੇਠਾਂ! ਉਸੇ ਵੇਲੇ ਹੀ, ਇਕ ਪਵਿਤਰ, ਤੇਜ ਪਾਣੀ ਦਾ ਵਹਾਅ ਨਿਕਲਿਆ ਹਨੇਰੇ ਹੇਠਲੇ ਨਰਕ ਵਿਚੋਂ, ਇਕ ਕਮਲ ਦਾ ਤਲਾ ਬਣਾਉਂਦੇ ਹੋਏ। ਅਣਗਿਣਤ ਸੋਨੇ ਅਤੇ ਤਲਾ ਵਿਚ ਸਫੇਦ ਕਲਮ ਉਗੇ ਅਤੇ ਖਿੜ ਗਏ ਝਟਪਟ ਹੀ। ਕਮਲ ਦੇ ਫੁਲ ਗਏ ਵਡੇ ਅਤੇ ਹੋਰ ਵਡੇ ਹੋਏ, ਚਮਕ ਰਹੇ ਸਨ ਖੂਬਸੂਰਤ ਸ਼ਾਨ ਵਿਚ। ਇਥੋਂ ਤਕ ਸੁਨਹਿਰੇ ਕਲਮ ਦੇ ਫੁਲ ਖਿੜ ਸਕਦੇ ਹਨ ਨਰਕ ਵਿਚ, ਅਸੀਮ ਸ਼ਕਤੀ ਅਤੇ ਸਾਡੇ ਅਤਿ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੀ ਅਤੇ ਅਰਥ ਸਟੋਰ ਬੋਧੀਸਾਤਵਾਂ ਦੀ ਸਿਫਤ ਨਾਲ। ਉਨਾਂ ਦੀ ਮਹਾਨਤਾ ਸਚ ਮੁਚ ਮਨੁਖੀ ਸਮਝ ਤੋਂ ਪਰੇ ਹੈ!"
ਵੀਗਨ ਬਣੋ, ਪਛਤਾਵਾ ਕਰੋ= ਆਪਣੀ ਰੂਹ ਬਚਾਉ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਊਨਲੋਡ ਕਰਨ ਲਈ ਕ੍ਰਿਪਾ ਜਾਉ SupremeMasterTV.com/to-heaven