ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਜ਼ ਮੈਂ ਇਕ ਕਵਿਤਾ ਲਭੀ ਜਿਹੜੀ ਇਕ ਲੰਮਾਂ ਸਮਾਂ ਪਹਿਲਾਂ ਮੈਂ ਇਕ ਦੋਸਤ ਨੂੰ ਲਿਖੀ ਸੀ। ਸਾਬਕਾ, ਅਤੀਤ ਵਿਚ। ਮੈਂ ਇਹ ਲਭੀ ਅਤੇ ਮੈਨੂੰ ਉਹ ਯਾਦ ਆਇਆ, ਅਤੇ ਉਸ ਨੇ ਕਿਤਨਾ ਦੁਖ ਝਲਿਆ ਸੀ। ਉਸ ਨੇ ਮੇਰਾ ਅਨੁਸਰਨ ਕੀਤਾ ਅਤੇ ਮੇਰੀ ਬਹੁਤ ਮਦਦ ਕੀਤੀ। ਫਿਰ, ਉਹ ਬਹੁਤਾ ਜ਼ਲਦੀ ਚਲਾ ਗਿਆ। ਉਹ ਮੇਰੇ ਤੋਂ ਬਹੁਤਾ ਵਡਾ ਨਹੀਂ ਸੀ। ਉਸ ਨੇ (ਕਰਮਾਂ ਦੇ ਕਾਰਨ) ਬਹੁਤ ਸਖਤ ਕੰਮ ਕੀਤਾ ਸੀ। ਇਹ ਸਿਰਫ ਉਸ ਦੇ ਆਪਣੇ ਕਰਮਾਂ ਕਰਕੇ ਹੀ ਨਹੀਂ ਸੀ। ਸਮਝੇ? ਨਾਲੇ ਹੋਰਨਾਂ ਲੋਕਾਂ ਦੇ ਕਰਮ। ਹੋਰਨਾਂ ਦੀ ਮਦਦ ਕਰਨ ਵਿਚ, ਤੁਹਾਡੇ ਕੋਲ ਕਰਮ ਹੋਣਗੇ। ਸੋ, ਜੇਕਰ ਤੁਸੀਂ ਡਰਦੇ ਹੋ, ਮਦਦ ਨਾਂ ਕਰੋ। ਮੈਂ ਇਹ ਕਿਹਾ ਹੈ। ਮੈਂ ਉਸ ਬਾਰੇ ਸੋਚ ਰਹੀ ਸੀ, ਫਿਰ ਮੈਂ ਰੋਈ, ਅਤੇ ਮੇਰਾ ਚਿਹਰਾ ਵਧੀਆ ਨਹੀਂ ਲਗਦਾ ਸੀ। ਮੈਂ ਖੜੀ ਹੋ ਗਈ, ਪਰ ਰੋਣਾ ਨਹੀਂ ਰੋਕ ਸਕੀ।