ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਹ ਪਾਪ ਜੋ ਪ੍ਰੇਮ ਸ਼ਕਤੀ ਅਤੇ ਮਾਫੀ ਦੁਆਰਾ ਨਹੀਂ ਸੋਖੇ ਜਾ ਸਕਦੇ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਿਆਰੇ ਪ੍ਰਮਾਤਮਾ ਪ੍ਰਭੂ ਜੀਓ, ਕ੍ਰਿਪਾ ਕਰਕੇ, ਉਹ ਤੁਹਾਡੀ ਸੰਤਾਨ ਹੈ। ਜੇਕਰ ਮੈਂ ਇਹ ਸਭ ਲੈ ਸਕਾਂ ਅਤੇ ਦੁਖ ਭੋਗ ਸਕਾਂ ਉਨਾਂ ਸਾਰਿਆਂ ਲਈ, ਫਿਰ ਕ੍ਰਿਪਾ ਕਰਕੇ ਇਹ ਕਰੋ। ਉਹ ਸਾਰੇ ਅਗਿਆਨੀ ਹਨ। ਉਹ ਭੋਲੇ ਹਨ। ਉਹ ਤੁਹਾਡੇ ਕਾਨੂੰਨ ਬਾਰੇ ਬਹੁਤਾ ਨਹੀਂ ਜਾਣਦੇ, ਅਤੇ ਤੁਹਾਡਾ ਪਿਆਰ ਬਹੁਤਾ ਨਹੀਂ ਮਹਿਸੂਸ ਕਰਦੇ। ਕ੍ਰਿਪਾ ਕਰਕੇ, ਉਨਾਂ ਨੂੰ ਆਪਣਾ ਪਿਆਰ ਮਹਿਸੂਸ ਕਰਨ ਦੇਵੋ। ਸਜ਼ਾ ਦੇਣ ਨਾਲੋਂ ਉਨਾਂ ਨੂੰ ਜਗਾਉ। ਸਜ਼ਾ ਦੇਣੀ ਭਿਆਨਕ ਹੈ। ਅਤੇ ਜੇਕਰ ਉਹ ਇਸ ਜੀਵਨਕਾਲ ਵਿਚ ਨਹੀਂ ਜਾਗਦੇ ਅਤੇ ਤੁਹਾਡਾ ਪਿਆਰ ਮਹਿਸੂਸ ਨਹੀਂ ਕਰਦੇ, ਫਿਰ ਜ਼ਲਦੀ ਹੀ ਉਹ ਟ੍ਰੀਲੀਅਨਸ ਜਾਂ ਗਜ਼ੀਲੀਅਨਸ ਹੀ ਸਾਲਾਂ ਤਕ ਇਹ ਕਰਨ ਦੇ ਯੋਗ ਨਹੀਂ ਹੋਣਗੇ - ਤੁਸੀਂ ਇਹ ਜਾਣਦੇ ਹੋ - ਜਦੋਂ ਤਕ ਉਹ ਕੋਈ ਜਿਉਂਦੇ ਜੀਵ ਦੁਬਾਰਾ ਨਹੀਂ ਬਣ ਸਕਦੇ, ਇਕ ਮਨੁਖ ਬਣਨ ਬਾਰੇ ਗਲ ਕਰਨੀ ਤਾਂ ਪਾਸੇ ਰਹੀ। (...)

ਮੇਰੇ ਰਬਾ। ਕਾਹਦੇ ਲਈ ਤੁਸੀਂ ਚਾਰਚ ਨੂੰ ਜਾਂਦੇ ਹੋ? ਕਿਉਂਕਿ ਤੁਸੀਂ ਪ੍ਰਮਾਤਮਾ ਦੀ ਸਿਖਿਆ ਬਾਰੇ ਕੋਈ ਚੀਜ਼ ਨਹੀਂ ਸਮਝਦੇ। ਅਤੇ ਚਾਰਚ ਵਿਚ ਉਹ ਪਾਦਰੀ, ਮੈਨੂੰ ਸ਼ਕ ਹੈ ਜੇਕਰ ਉਹ ਵੀ ਇਥੋਂ ਤਕ ਕੁਝ ਵੀ ਸਮਝਦਾ ਹੈ। ਮੈਂ ਨਹੀਂ ਜਾਣਦੀ ਤੁਸੀਂ ਕਿਹੜੇ ਨਰਕ ਤੋਂ ਆਏ ਹੋ, ਪਰ ਤੁਸੀਂ ਜ਼ਲਦੀ ਹੀ ਉਥੇ ਵਾਪਸ ਚਲੇ ਜਾਉਂਗੇ। ਅਸੀਂ ਇਸ ਗ੍ਰਹਿ ਉਤੇ ਹਮੇਸ਼ਾਂ ਲਈ ਨਹੀਂ ਰਹਿੰਦੇ। ਪਰ ਆਸੀਂ ਸ਼ਾਇਦ ਉਸ ਨਰਕ ਵਿਚ ਹਮੇਸ਼ਾਂ ਲਈ ਹੋਈਏ। ਅਤੇ ਇਸ ਵਾਰ, ਇਹ ਅਸਲ ਲਈ ਹੈ। ਓਹ, ਪਿਆਰੇ ਪ੍ਰਮਾਤਮਾ ਜੀਓ, ਕ੍ਰਿਪਾ ਕਰਕੇ ਇਹਨਾਂ ਦੁਸ਼ਟ ਨੇਤਾਵਾਂ ਦੇ ਸ਼ਿਕਾਰਾਂ ਦੀ ਰਖਿਆ ਕਰੋ। ਉਹ ਕਿਸੇ ਹੋਰ ਬਾਰੇ ਪ੍ਰਵਾਹ ਨਹੀਂ ਕਰਦੇ ਆਪਣੇ ਸ਼ੈਤਾਨੀ ਇਰਾਦੇ ਦੇ ਸਿਵਾਇ । ਮੇਰੇ ਪ੍ਰਭੂ ਜੀਉ, ਉਨਾਂ ਨਾਲ ਸਿਝਣ ਲਈ ਮੈਂ ਇਹਨੂੰ ਤੁਹਾਡੇ ਉਤੇ ਛਡ ਦਿੰਦੀ ਹਾਂ। ਤੁਹਾਡੇ ਅਗੇ ਬੇਨਤੀ ਕਰਨ ਲਈ, ਤੁਹਾਨੂੰ ਪ੍ਰਾਰਥਨਾ ਕਰਨ ਲਈ, ਤੁਹਾਡੇ ਨਾਲ ਉਨਾਂ ਲੋਕਾਂ ਲਈ, ਜਾਂ ਸਮਾਨ ਲੋਕਾਂ ਲਈ ਤਰਕ ਕਰਨ ਲਈ, ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਹਨ।

ਮੈਂ ਬਸ ਪ੍ਰਾਰਥਨਾ ਕਰ ਰਹੀ ਹਾਂ ਕਿ ਤੁਹਾਨੂੰ ਮਾਸੂਮ ਬਚ‌ਿਆਂ ਲਈ, ਬੇਸਹਾਰੇ ਔਰਤਾਂ ਲਈ, ਅਤੇ ਬਜ਼ੁਰਗ ਲੋਕਾਂ ਲਈ ਤਰਸ ਆਵੇ, ਜਿਹੜੇ ਯੁਧ ਵਿਚ ਸਭ ਚੀਜ਼ ਗੁਆ ਬੈਠੇ ਹਨ। ਉਹ ਬੇਵਸ ਹਨ। ਕ੍ਰਿਪਾ ਕਰਕੇ ਆਪਣੀ ਦਇਆ ਮਿਹਰ ਵਿਚ ਉਨਾਂ ਬਾਰੇ ਸੋਚੋ। ਕ੍ਰਿਪਾ ਕਰਕੇ ਉਨਾਂ ਨੂੰ ਸ਼ਾਂਤੀ ਨਾਲ ਰਹਿਣ ਦੇਵੋ। ਅਤੇ ਜੇਕਰ ਉਨਾਂ ਲਈ ਜਾਣਾ ਪਵੇ, ਕ੍ਰਿਪਾ ਕਰਕੇ ਉਨਾਂ ਨੂੰ ਇਕ ਸ਼ਾਂਤਮਈ ਸਵਰਗ ਨੂੰ ਲੈ ਜਾਉ। ਤੁਹਾਡੇ ਕੋਲ ਬਹੁਤ ਸਾਰੇ ਹਨ। ਕ੍ਰਿਪਾ ਕਰਕੇ ਉਨਾਂ ਲਈ ਕੁਝ ਬਚਾਉ। ਆਮੇਨ। ਪ੍ਰਮਾਤਮਾ ਜੀਊ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ, ਮੇਰੇ ਲੋਕ ਅਤੇ ਅਨੇਕ ਹੀ ਚੰਗੇ ਦੁਨੀਆ ਦੇ ਲੋਕ ਤੁਹਾਡੇ ਨਾਲ ਪਿਆਰ ਕਰਦੇ ਹਨ। ਕ੍ਰਿਪਾ ਕਰਕੇ ਸਾਡੇ ਨਿਮਰ ਪਿਆਰ ਨੂੰ ਸਵੀਕਾਰ ਕਰੋ। ਕਿਉਂਕਿ ਸਾਡੇ ਕੋਲ ਹੋਰ ਤੁਹਾਨੂੰ ਪੇਸ਼ ਕਰਨ ਲਈ ਕੁਝ ਨਹੀਂ ਹੈ। ਸਭ ਕੁਝ ਤੁਹਾਡਾ ਹੀ ਹੈ ਕਿਵੇਂ ਵੀ। ਇਥੋਂ ਤਕ ਸਾਡੀਆਂ ਜਾਨਾਂ। ਜੇਕਰ ਅਸੀਂ ਹੋਰ ਇਸ ਸੰਸਾਰ ਲਈ, ਤੁਹਾਡੇ ਬਚ‌ਿਆਂ ਲਈ, ਮਦਦ ਕਰ ਸਕਦੇ ਹਾਂ, ਫਿਰ ਕ੍ਰਿਪਾ ਕਰਕੇ ਸਾਨੂੰ ਸ਼ਾਂਤੀ ਵਿਚ ਰਹਿਣ ਲਈ ਜ਼ਾਰੀ ਰਖਣ ਦਿਉ। ਜੇਕਰ ਨਹੀਂ, ਫਿਰ ਸ਼ਾਇਦ ਤੁਸੀਂ ਫੈਂਸਲਾ ਕਰੋ ਜੋ ਵੀ ਤੁਸੀਂ ਸਾਡੀਆਂ ਜਿੰਦਗੀਆਂ ਨਾਲ ਕਰਨਾ ਚਾਹੁੰਦੇ ਹੋ। ਮੇਰੇ ਪ੍ਰਭੂ ਪ੍ਰਮਾਤਮਾ ਜੀਊ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਡਾ ਧੰਨਵਾਦ। ਤੁਸੀਂ ਸਭ ਕੁਝ ਹੋਵੋਂ ਜੋ ਤੁਸੀਂ ਹੋ। ਆਮੇਨ।

ਓਹ, ਪਿਆਰੇ ਪ੍ਰਭੂ ਪ੍ਰਮਾਤਮਾ ਜੀਉ। ਕਦੇ ਕਦਾਂਈ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਲਈ ਨਿਜ਼ੀ ਤੌਰ ਤੇ ਮੌਜ਼ੂਦ ਰਹਿਣ ਲਈ ਇਹ ਸੰਸਾਰ ਬਹੁਤ ਜਿਆਦਾ ਹੈ , ਪਰ ਮੈਂ ਅਜ਼ੇ ਵੀ ਇਸ ਸੰਸਾਰ ਦੀ ਮਦਦ ਕਰਨ ਲਈ, ਲੋਕਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ ਉਮੀਦ ਰਖ ਰਹੀ ਹਾਂ। ਅਤੇ ਮੈਂ ਸਚਮੁਚ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਮੁੜੋਂਗੇ; ਪ੍ਰਮਾਤਮਾ ਅਗੇ ਪਸ਼ਚਾਤਾਪ ਕਰੋਂਗੇ। ਉਨਾਂ ਤੋਂ ਮਾਫੀ ਮੰਗੋਂਗੇ। ਸਮੁਚੇ ਸੰਸਾਰ ਤੋਂ ਮਾਫੀ ਮੰਗੋਂਗੇ ਅਤੇ ਉਨਾਂ ਦੇ ਲੋਕਾਂ ਲਈ, ਉਨਾਂ ਦੇ ਦੇਸ਼ ਲਈ ਆਪਣਾ ਨੁਕਸਾਨ ਦੀ ਮੁਰੰਮਤ ਕਰੋਂਗੇ। ਪ੍ਰਮਾਤਮਾ ਦੀ ਕ੍ਰਿਪਾ ਮਿਹਰ ਸਦਕਾ, ਫਿਰ ਤੁਸੀਂ ਸ਼ਾਇਦ ਨਰਕ ਤੋਂ ਮੁਕਤ ਹੋ ਸਕੋਂਗੇ। ਪਰ ਸ਼ਾਇਦ ਹੋਰ ਕਿਸਮ ਦੇ ਭਿਆਨਕ ਸੰਸਾਰਾਂ ਤੋਂ ਨਾਂ ਬਚ ਸਕੋਂ - ਜਿਸ ਢੰਗ ਨਾਲ ਤੁਸੀਂ ਯੁਧ ਸਿਰਜ਼‌ਦੇ ਹੋ ਅਤੇ ਤੁਸੀਂ ਲੋਕਾਂ ਨੂੰ ਦੁਖੀ ਕਰ ਰਹੇ ਹੋ।

ਉਨਾਂ ਨੂੰ ਆਪਣੇ ਘਰ ਤੋਂ, ਆਪਣੇ ਦੇਸ਼ ਤੋਂ, ਭੁਖੇ, ਜ਼ਖਮੀ, ਅਪੰਗ ਅਤੇ ਅਪਾਹਜ , ਪ੍ਰੀਵਾਰ, ਦੋਸਤ ਗੁਆਚੇ ਹੋਇਆਂ ਨਾਲ ਭਜਣਾ ਪੈਂਦਾ ਹੈ - ਉਹ ਸਭ, ਤੁਹਾਨੂੰ ਕਿਸੇ ਹੋਰ ਸੰਸਾਰ ਵਿਚ ਅਨੁਭਵ ਕਰਨਾ ਪਵੇਗਾ, ਜੇਕਰ ਇਸ ਸੰਸਾਰ ਵਿਚ ਨਹੀਂ। ਅਤੇ ਤੁਸੀਂ ਸਦਾ ਲਈ ਡਰੇ ਰਹੋਂਗੇ; ਦੌੜਦੇ ਹੋਏ, ਪਰ ਕੋਈ ਜਗਾ ਨਹੀਂ ਜਾਣ ਲਈ। ਤੁਸੀਂ ਸਭ ਚੀਜ਼ ਅਨੁਭਵ ਕਰੋਂਗੇ ਜੋ ਤੁਸੀਂ ਹੋਰਨਾਂ ਜੀਵਾਂ ਪ੍ਰਤੀ, ਹੋਰਨਾਂ ਲੋਕਾਂ ਪ੍ਰਤੀ ਯੁਧ ਵਿਚ ਕੀਤਾ ਹੈ। ਤੁਸੀਂ ਉਹ ਸਭ ਅਨੁਭਵ ਕਰੋਂਗੇ ‌- ਇਕਲੇ - ਕੋਈ ਤੁਹਾਡੀ ਮਦਦ ਨਹੀਂ ਕਰੇਗਾ, ਕੋਈ ਤੁਹਾਨੂੰ ਧਰਵਾਸ ਨਹੀਂ ਦੇਵੇਗਾ। ਸਿਰਫ ਉਹੀ ਤੁਹਾਡੇ ਨਾਲ ਹੋਣਗੇ ਜਿਹੜੇ ਤੁਹਾਡਾ ਪਿਛਾ ਕਰਦੇ ਹਨ, ਜੋ ਤੁਹਾਨੂੰ ਡਰਾਉਂਦੇ ਹਨ, ਜੋ ਤੁਹਾਨੂੰ ਦੁਖੀ ਕਰਦੇ ਹਨ, ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਹਨ, ਜੋ ਤੁਹਾਨੂੰ ਬੇਹਦ, ਬੇਹਦ ਡਰ‌ਿਆ ਹੋਇਆ, ਭਿਆਨਕ, ਬਹੁਤ ਡਰ ਮਹਿਸੂਸ ਕਰਵਾਉਂਦੇ ਹਨ, ਪਰ ਤੁਸੀਂ ਨਹੀਂ ਮਰੋਂਗੇ, ਤੁਸੀਂ ਇਥੋਂ ਤਕ ਛੁਪ ਵੀ ਨਹੀਂ ਸਕਦੇ, ਅਤੇ ਇਹ ਬੇਰੋਕ ਹੋਵੇਗਾ।

ਬਸ ਇਸ ਬਾਰੇ ਸੋਚਣਾ ਵੀ... ਓਹ, ਮੇਰੇ ਰਬਾ, ਮੈਂ ਚਾਹੁੰਦੀ ਹਾਂ ਕਿ ਤੁਸੀਂ ਖੁਜ ਇਹਦੇ ਬਾਰੇ ਜਾਣ ਲਵੋਂ। ਮੈਂ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਸੌਂਦੇ ਹੋ, ਪ੍ਰਮਾਤਮਾ ਤੁਹਾਨੂੰ ਕੁਝ ਦ੍ਰਿਸ਼ ਦੇਣ, ਕੁਝ ਸੁਪਨਾ ਦੇਣ ਤੁਹਾਨੂੰ ਜਗਾਉਣ ਲਈ, ਤੁਹਾਨੂੰ ਇਹ ਦਸਣ ਲਈ ਕਿ ਜੋ ਤੁਸੀਂ ਲੋਕਾਂ ਨਾਲ. ਉਨਾਂ ਦੇ ਘਰਾਂ, ਜਾਂ ਜਾਨਵਰ-ਲੋਕਾਂ ਨਾਲ, ਦਰਖਤਾਂ ਨਾਲ, ਅਤੇ ਧਰਤੀ ਨਾਲ ਕਰਦੇ ਰਹੇ ਹੋ, ਉਨਾਂ ਦੇ ਨਤੀਜ਼ੇ ਹਨ। ਭਿਆਨਕ "ਵਾਢੀ" ਬੇਅੰਤ, ਬੇਅੰਤ, ਬੇਅਤ ਹੈ।

ਉਵੇਂ ਜਿਵੇਂ ਕਸਾਈਆਂ ਅਤੇ ਜਾਨਵਰ-ਲੋਕਾਂ ਦੇ ਉਦਯੋਗਿਕ ਫੈਕਟਰੀਆਂ ਦੇ ਮਾਲਕਾਂ ਅਤੇ ਕਾਮ‌ਿਆਂ ਦੀ ਤਰਾਂ। ਤੁਹਾਡੇ ਨਾਲ ਬਿਲਕੁਲ ਉਸੇ ਤਰਾਂ ਦਾ ਸਲੂਕ, ਵਿਹਾਰ ਕੀਤਾ ਜਾਵੇਗਾ ਜਿਵੇਂ ਤੁਸੀਂ ਆਪਣੇ ਬੁਚੜਖਾਨੇ ਵਿਚ, ਆਪਣੀ ਫੈਕਟਰੀ ਵਿਚ ਜਾਨਵਰ-ਲੋਕਾਂ ਦੇ ਨਾਲ ਵਿਹਾਰ, ਸਲੂਕ ਕਰ ਰਹੇ ਹੋ। ਪਰ ਇਹ ਬਸ ਲਗਾਤਾਰ ਹਮੇਸਾਂ ਲਈ ਰਹੇਗਾ। ਸਿਰਫ ਇਹੀ ਫਰਕ ਹੈ। ਇਕ ਘਟ ਮਾਤਰਾ ਵਿਚ ਉਹੀ (ਸਮਾਨ) ਹੀ ਕਿਸਮਤ ਜਾਨਵਰ-ਲੋਕਾਂ ਨਾਲ ਦੁਰਵਿਵਹਾਰ ਕਰਨ ਵਾਲ‌ਿਆਂ ਲਈ ਉਡੀਕ ਕਰ ਰਹੀ ਹੈ, ਜਿਵੇਂ ਲੈਬ ਟੈਸਟਿੰਗ, ਜਾਨਵਰ-ਲੋਕਾਂ ਦੇ ਉਤਪਾਦ ਖਾਣ ਵਾਲ‌ਿਆਂ ਲਈ, ਆਦਿ... ਨਰਕ ਵਿਚ - ਇਹ ਦਿਨ ਅਤੇ ਰਾਤ ਬੇਰੋਕ ਹੋਵੇਗਾ। ਜਿਸ ਤਰੀਕੇ ਨਾਲ ਤੁਸੀਂ ਜਾਨਵਰ-ਲੋਕਾਂ ਨਾਲ ਵਿਹਾਰ ਕੀਤਾ ਸੀ, ਤੁਹਾਡੇ ਨਾਲ ਬਿਲਕੁਲ ਉਸੇ ਤਰਾਂ ਵਿਹਾਰ ਕੀਤਾ ਜਾਵੇਗਾ। ਇਹ ਬਸ ਹਮੇਸ਼ਾਂ ਲਈ, ਹਮੇਸ਼ਾਂ ਲਈ ਹੈ - ਨਰਕ ਵਿਚ। ਅਤੇ ਇਹ ਨਾ ਕਹਿਣਾ ਮੈਂ ਤੁਹਾਨੂੰ ਚਿਤਾਵਨੀ ਨਹੀਂ ਦੇ ਰਹੀ।

ਮੈਂ ਤੁਹਾਨੂੰ ਚਿਤਾਵਨੀ ਨਹੀਂ ਦੇ ਰਹੀ। ਮੈਂ ਤੁਹਾਨੂੰ ਬਸ ਸਚ ਦਸ ਰਹੀ ਹਾਂ ਜੇਕਰ ਤੁਹਾਡੇ ਕੋਲ ਸੁਣਨ ਲਈ ਕੰਨ ਹਨ। ਕ੍ਰਿਪਾ ਕਰਕੇ ਗੋਡਿਆਂ ਭਾਰ ਹੁਣੇ, ਆਪਣੇ ਸਾਰੇ ਕੁਕਰਮਾਂ ਲਈ ਪਛਤਾਵਾ ਕਰੋ - ਮੁੜੋ, ਇਹਦੇ ਲਈ ਹੁਣ ਪੂਰਾ ਕਰੋ। ਕੁਝ ਚੀਜ਼ ਹੋਰ ਕਰੋ ਆਪਣੀ ਜੀਵਿਕਾ ਲਈ। ਉਥੇ ਬਹੁਤ ਸਾਰੇ ਹੋਰ ਕੰਮ ਹਨ ਕਰਨ ਲਈ। ਤੁਹਾਨੂੰ ਜਿੰਦਾ ਰਹਿਣ ਲਈ ਮਾਰਨ ਦੀ ਨਹੀਂ ਲੋੜ। ਜੋ ਤੁਸੀਂ ਬੀਜ਼ਦੇ ਹੋ, ਉਸੇ ਦਾ ਫਲ ਤੁਹਾਨੂੰ ਮਿਲੇਗਾ। ਭੌਤਿਕ ਬ੍ਰਹਿਮੰਡ ਦਾ ਕਾਨੂੰਨ ਐਨ ਸਹੀ ਹੈ। ਬਸ ਮੁੜੋ, ਇਸ ਤੋਂ ਦੌੜ ਜਾਉ - ਫਿਰ ਤੁਹਾਨੂੰ ਬਚਾਇਆ ਜਾ ਸਕਦਾ ਹੈ। ਉਵੇਂ ਜੇਕਰ ਤੁਸੀਂ ਗਲਤੀ ਨਾਲ ਉਤਰ ਨੂੰ ਜਾ ਰਹੇ ਸੀ ਅਤੇ ਤੁਹਾਨੂੰ ਸਮਝ ਆ ਗਈ ਕਿ ਤੁਹਾਨੂੰ ਦਖਣ ਨੂੰ ਜਾਣਾ ਜ਼ਰੂਰੀ ਹੈ - ਬਸ ਮੁੜੋ। ਫਿਰ ਜੋ ਵੀ ਉਤਰ ਵਿਚ ਵਾਪਰਦਾ ਹੈ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗਾ। ਮੁੜੋ, ਪਾਪਾਂ ਤੋਂ ਦੂਰ ਦੌੜ ਜਾਉ। ਪਛਤਾਵਾ ਕਰੋ, ਚੰਗੇ ਕੰਮ ਕਰੋ, ਪ੍ਰਮਾਤਮਾ ਨੂੰ ਮਾਫੀ ਲਈ ਪ੍ਰਾਰਥਨਾ ਕਰੋ। ਅਤੇ ਦੁਬਾਰਾ ਮਾੜਾ ਨਾ ਕਰਨਾ। ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਵੀਗਨ ਬਣੋ, ਸ਼ਾਂਤੀ ਬਣਾਉ, ਤੁਸੀਂ ਸਾਰੇ ਹੀ। ਕ੍ਰਿਪਾ ਕਰਕੇ। ਅਤੇ ਪ੍ਰਮਾਤਮਾ ਨੂੰ ਤੁਹਾਨੂੰ ਮਾਫ ਕਰਨ ਲਈ ਮੰਗ ਕਰੋ।

ਤੁਸੀਂ ਬਾਅਦ ਦੀ ਜਿੰਦਗੀ ਵਿਚੋਂ ਕਦੇ ਵੀ ਬਚ ਕੇ ਨਹੀਂ ਨਿਕਲ ਸਕੋਂਗੇ। ਜੇਕਰ ਉਨਾਂ ਨੇ ਤੁਹਾਨੂੰ ਇਸੇ ਜੀਵਨਕਾਲ ਵਿਚ ਪਹਿਲੇ ਹੀ ਨਹੀਂ ਫੜ ਲਿਆ, ਅਦਾਲਤ ਵਿਚ ਤੁਹਾਨੂੰ ਚਾਰਜ਼ ਕੀਤਾ ਅਤੇ ਤੁਹਾਨੂੰ ਇਕ ਜੇਲ ਦੀ ਕੋਠੜੀ ਵਿਚ ਬੰਦ ਕੀਤਾ, ਫਿਰ ਤੁਸੀਂ ਉਹ ਸਭ ਦਾ ਅਨੁਭਵ ਕਰੋਂਗੇ - ਉਸ ਤੋਂ ਵੀ ਬਦਤਰ - ਬਾਅਦ ਦੀ ਜਿੰਦਗੀ ਵਿਚ। ਮੇਰੇ ਕੋਲ ਤੁਹਾਨੂੰ ਝੂਠ ਬੋਲਣ ਦਾ ਕੋਈ ਕਾਰਨ ਨਹੀਂ ਹੈ। ਮੈਂ ਖੁਦ ਆਪ ਇਕ ਸੁਰਖਿਅਤ ਜਗਾ ਵਿਚ ਹਾਂ, ਹਾਲਾਂਕਿ ਤੁਹਾਡੇ ਕੋਲ ਸਭ ਪਾਸੇ ਜਾਸੂਸ ਹਨ। ਪਰ ਪ੍ਰਮਾਮਤਾ ਮੈਨੂੰ ਸੁਰਖਿਅਤ ਰਖਦੇ ਹਨ। ਮੈਂ ਇਹ ਬਸ ਕਹਿ ਰਹੀ ੍ਹਾਂ ਪੀੜਤਾਂ ਦੀ ਖਾਤਰ ਜਿਹੜੇ ਇਤਨਾ ਜਿਆਦਾ ਦੁਖੀ ਹੁੰਦੇ ਹਨ ਤੁਹਾਡੇ ਦੁਸ਼ਟਤਾ ਅਤੇ ਯੁਧ ਵਿਚ - ਮਨੁਖਾਂ ਨਾਲ ਯੁਧ ਜਾਂ ਅਤੇ ਨਿਆਸਰੇ ਜਾਨਵਰ-ਲੋਕਾਂ ਨਾਲ ਯੁਧ ਵਿਚ।

ਓਹ, ਪਿਆਰੇ ਪ੍ਰਭੂ ਦਾਤੇ, ਮੈਂ ਜਾਣਦੀ ਹਾਂ ਤੁਸੀਂ ਇਸ ਗ੍ਰਹਿ ਨੂੰ ਬਰਬਾਦ ਕਰਨਾ ਚਾਹੁੰਦੇ ਹੋ। ਪਰ ਕ੍ਰਿਪਾ ਕਰਕੇ, ਉਥੇ ਬਹੁਤ ਸਾਰੇ ਚੰਗੇ ਲੋਕ ਮੌਜ਼ੂਦ ਹਨ। ਉਨਾਂ ਵਿਚੋਂ ਸਾਰੇ ਜੰਗਬਾਜ਼ ਜਾਂ ਮਾੜੇ ਨਹੀਂ ਹਨ। ਅਤੇ ਇਥੋਂ ਤਕ ਯੁਧ ਵਿਚ ਲੜਾਕੇ, ਸਿਪਾਹੀ, ਉਨਾਂ ਵਿਚੋਂ ਕੋਈ ਵੀ ਇਹ ਨਹੀਂ ਚਾਹੁੰਦਾ। ਉਨਾਂ ਨੂੰ ਸਿਰਫ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨਾਂ ਨੂੰ ਕਰਨਾ ਪਿਆ। ਉਹ ਸ਼ਾਂਤੀ ਦੇ ਸਮੇਂ ਫੌਜ ਵਿਚ ਭਰਤੀ ਹੋਏ, ਅਤੇ ਉਨਾਂ ਨੇ ਕਦੇ ਨਹੀਂ ਸੋਚ‌ਿਆ ਸੀ ਕਿ ਉਨਾਂ ਨੂੰ ਯੁਧ ਵਿਚ ਜਾਣਾ ਪਵੇਗਾ। ਭਾਵੇਂ ਉਹ ਸ਼ਾਇਦ ਸੋਚਦੇ ਹਨ ਇਹ ਸੰਭਵ ਹੈ, ਪਰ ਇਹ ਅਜਿਹੀ ਇਕ ਅਸਥਾਈ ਸੋਚ ਹੈ ਜਦੋਂ ਤਕ ਉਹ ਇਸ ਖੂਨੀ, ਕਾਤਲਾਨੇ ਜੰਗ ਦੀ ਭਿਆਨਕ ਅਸਲੀਅਤ ਨੂੰ ਉਹ ਖੁਦ ਆਪ ਨਹੀਂ ਅਨੁਭਵ ਕਰ ਲੈਂਦੇ।

Media Report from CBC News - Sept. 12, 2022, Correspondent: ਇਹ ਪਲ ਸੀ ਜਦੋਂ ਪਾਵੇਲ ਫਿਲਾਤਯੇਵ ਨੇ ਰੂਸ ਨਾਲ ਸਬੰਧ ਤੋੜ ਦਿਤੇ: ਆਪਣੀ ਫੌਜ਼ੀ ਆਈਡੀ ਅਤੇ ਰੂਸੀ ਪਾਸਪੋਰਟ ਨੂੰ ਪਾੜਦੇ ਹੋਏ, ਪੈਰਿਸ ਵਿਚ ਇਕ ਹਵਾਈ ਅਡੇ ਦੇ ਬਾਥਰੂਮ ਵਿਚ ਉਨਾਂ ਨੂੰ ਟਾਇਲੇਟ ਵਿਚ ਹੇਠਾਂ ਫਲਸ਼ ਕਰ ਦਿਤਾ। ਕੁਝ ਹਫਤਿਆਂ ਤੋਂ ਬਾਅਦ, ਇਹ ਸਾਬਕਾ ਪਾਰਾਟਰੂਪਰ ਸਾਡੇ ਨਾਲ ਮਿਲਿਆ ਆਪਣੀ ਕਹਾਣੀ ਦਸਣ ਲਈ ਅਤੇ ਫੌਜ਼ ਨਾਲ ਆਪਣੀ ਨਫਰਤ ਸਾਂਝੀ ਕਰਨ ਲਈ; ਉਹ ਸਭ ਕੁਝ ਜੋਖਮ ਵਿਚ ਪਾ ਰਿਹਾ ਹੈ।

Pavel Filatyev: ਮੈਂ ਜਨੂੰਨ ਨਾਲ ਸੋਚਦਾ ਰਿਹਾ ਕਿ ਸ਼ਾਬਦਿਕ ਤੌਰ ਤੇ ਜੇ ਮੈਂ ਜਿੰਦਾ ਰਿਹਾ, ਬਚ ਗਿਆ, ਮੈਂ ਇਸਨੂੰ ਰੋਕਣ ਲਈ ਸਭ ਕੁਝ ਕਰਾਂਗਾ, ਕੁਝ ਚੀਜ਼ ਬਦਲਣ ਲਈ।

Correspondent: ਫਿਲਾਤਯੇਵ ਇਕ ਫੌਜ਼ੀ ਰੈਜੀਮੈਂਟ ਦਾ ਇਕ ਹਿਸਾ ਸੀ ਜਿਸ ਨੇ ਯੂਕਰੇਨ, ਖੇਰਸਨ ਤੇ ਹਮਲਾ ਕੀਤਾ, ਫਰਵਰੀ 24 ਦੇ ਸ਼ੁਰੂਆਤੀ ਘੰਟਿਆਂ ਵਿਚ। ਪਰੰਤੂ ਸਾਜ਼-ਸਮਾਨ ਦੇ ਅੰਦਰ ਆ ਜਾਣ ਤੋਂ ਇਥੋਂ ਤਕ ਇਕ ਦਿਨ ਪਹਿਲਾਂ, ਉਸ ਨੇ ਕਿਹਾ ਕਿ ਫੌਜ਼ੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕਿ ਉਹ ਉਥੇ ਕਿਉਂ ਸਨ।

Pavel Filatyev: ਸਾਡੇ ਰੈਜ਼ੀਮੈਂਟ ਕਮਾਂਡਰ ਨੇ ਸਾਨੂੰ ਇਕ ਕਤਾਰ ਵਿਚ ਬਣਾ ਕੇ ਅਤੇ ਕਿਹਾ, "ਗਪਸ਼ਪ ਫੈਲ਼ਾਉਣੇ ਬੰਦ ਕਰੋ। ਘਰ ਨੂੰ ਫੋਨ ਕਰਨਾ ਬਕਵਾਸ ਬੋਲਣਾ ਬੰਦ ਕਰੋ। ਮੈਂ ਤੁਹਾਨੂੰ ਦਸਦਾ ਹਾਂ, ਉਥੇ ਸਿਖਲਾਈ ਦੇ ਹੋਰ ਤਿੰਨ ਦਿਨ ਹਨ, ਅਤੇ ਫਿਰ ਤੁਸੀਂ ਸਾਰੇ ਘਰੇ ਹੋਵੋਂਗੇ।"

Correspondent: ਉਸ ਨੇ ਕਿਹਾ ਉਸ ਨੂੰ ਸਿਰਫ ਤਦ ਅਹਿਸਾਸ ਹੋਇਆ ਕਿ ਰੂਸ ਯੂਕਰੇਨ ਉਤੇ ਹਮਲਾ ਕਰ ਰਿਹਾ ਸੀ ਉਸ ਦੀ ਯੂਨਿਟ ਲਈ ਇਕ ਪੁਲ ਨੂੰ ਤਬਾਹ ਕਰਨ ਲਈ ਇਕ ਆਰਡਰ ਦੇ ਹੇਠਾਂ ਆਉਣ ਤੋਂ ਬਾਅਦ। ਇਕ ਮੈਂਨੀਫੈਸਟੋ ਵਿਚ, ਉਸ ਨੇ ਬਾਅਦ ਵਿਚ ਸੋਸ਼ਲ ਮੀਡੀਆ ਤੇ ਪੋਸਟ ਕੀਤਾ, ਉਸ ਨੇ ਜੰਗ ਦੇ ਮੈਦਾਨ ਤੇ ਗੜਬੜ ਦਾ ਵਰਣਨ ਕੀਤਾ। ਇਕ ਰੂਸੀ ਫੌਜ ਲੈਸ "ਦੇਸ਼ ਭਗਤੀ... ਚੰਗੀ ਸਿਖਲਾਈ , ਸਹਾਇਤਾ, ਅਤੇ ਆਧਨਿਕ ਟੈਕਨੋਲੋਜ਼ੀ ਦੀ ਬਜਾਏ" ਨਾਲ। ਉਸ ਨੇ ਲਿਖਿਆ, "ਕੁਝ ਸਿਪਾਹੀ ਆਪਣੇ ਆਪ ਨੂੰ ਗੋਲੀ ਮਾਰਨ ਲਗੇ... (ਸਰਕਾਰੀ ਪੈਸਾ) ਪ੍ਰਾਪਤ ਕਰਨ ਲਈ ਅਤੇ ਇਸ ਨਰਕ ਵਿਚੋਂ ਬਾਹਰ ਨਿਕਲਣ ਲਈ।"

Pavel Filatyev: ਪਰ ਮੈਂ ਇਹ ਕਹਿੰਦਾ ਹਾਂ, ਹੁਣ ਰੂਸ ਦਾ ਕਿਸੇ ਕਿਸਮ ਦੇ ਮਾਫੀਆ ਦੁਆਰਾ ਕਬਜ਼ਾ ਹੋ ਗਿਆ ਹੈ।

Media Report from UATV English – Mar. 2, 2022, Captive Russian Soldiers: ਸਾਨੂੰ ਕੋਈ ਚੀਜ਼ ਨਹੀਂ ਦਸੀ ਗਈ ਸੀ, ਸਿਰਫ "ਅਗੇ ਮਾਰਚ ਕਰੋ।" ਕਮਾਂਡਰ ਨੇ ਬਸ (ਸਾਨੂੰ) ਕਿਹਾ, "ਤੁਸੀਂ ਉਥੇ ਜਾ ਰਹੇ ਹੋ।" ਅਸੀਂ ਇਕ ਕਾਲਮ ਵਿਚ ਜਾ ਰਹੇ ਸੀ। ਜਦੋਂ ਅਸੀਂ ਸਰਹਦ ਨੂੰ ਪਾਰ ਕਰਨਾ ਸ਼ੁਰੂ ਕੀਤਾ, ਮੈਂ ਕਮਾਂਡਰ ਨੂੰ ਪੁਛਿਆ, "ਅਸੀਂ ਇਹ ਕਿਉਂ ਕਰ ਰਹੇ ਹਾਂ?" ਉਸ ਨੇ ਮੈਨੂੰ ਚੁਪ ਰਹਿਣ ਲਈ ਜਵਾਬ ਦਿਤਾ। ਮੈਂ ਨਹੀਂ ਜਾਣਦਾ ਸੀ ਕਿ ਮੈਂ ਯੂਕਰੇਨ ਨੂੰ ਜਾ ਰਿਹਾ ਸੀ। ਉਨਾਂ ਨੇ ਮੈਨੂੰ ਧੋਖਾ ਦਿਤਾ। ਸਾਨੂੰ ਕਿਹਾ ਗਿਆ ਕਿ ਅਸੀਂ ਉਥੇ ਜਾਵਾਂਗੇ ਅਤੇ ਵਾਪਸ ਆਵਾਂਗੇ। ਉਨਾਂ ਨੇ ਸਾਨੂੰ ਕਿਹਾ ਅਸੀਂ ਖੇਤਾਂ ਵਿਚ ਜਾ ਕੇ , ਤੰਬੂ ਲਗਾਵਾਂਗੇ ਅਤੇ ਉਥੇ ਰਹਾਂਗੇ। ਅਸੀਂ ਯੂਕਰੇਨ ਵਿਚ ਡੂੰਘੀ ਸਵਾਰੀ ਨਹੀਂ ਕੀਤੀ ਜਦੋਂ ਸਾਨੂੰ ਮਾਰਿਆ ਗ‌ਿਆ ਸੀ। ਮੇਰੀ ਗਡੀ ਵਿਚ ਧਮਾਕਾ ਹੋਇਆ ਅਤੇ ਮੈਨੂੰ ਇਸ ਵਿਚੋਂ ਬਾਹਰ ਧਕ ਦਿਤਾ ਗਿਆ ਧਮਾਕੇ ਦੀਆਂ ਲਹਿਰਾਂ ਨਾਲ। ਅਸੀਂ ਸ਼ਹਿਰ ਵਿਚ ਬੰਦੀ ਬਣ ਗਏ। ਅਸੀਂ ਮੁੜ ਕੇ ਗੋਲੀਆਂ ਨਹੀਂ ਮਾਰ‌ੀਆਂ। ਅਸੀਂ ਸ਼ਹਿਰ ਵਿਚ ਬੰਦੀ ਬਣ ਗਏ। ਅਸੀਂ ਮੁੜ ਕੇ ਗੋਲੀਆਂ ਨਹੀਂ ਮਾਰੀਆਂ। ਅਸੀਂ ਆਪਣੇ ਹਥਿਆਰਾਂ ਨੂੰ ਥਲੇ ਰਖ ਦਿਤਾ ਇਕ ਦਮ।

ਸਾਨੂੰ ਧੋਖਾ ਦਿਤਾ ਗਿਆ ਸੀ ਅਤੇ ਤੋਪਾਂ ਦੇ ਚਾਰੇ ਵਾਂਗ ਜੰਗ ਵਿਚ ਭੇਜ਼‌ਿਆ ਗਿਆ। ਮੈਂ ਇਹ ਨਹੀਂ ਸੋਚ‌ਿਆ ਸੀ ਮੈਨੂੰ ਕਿਸੇ ਨੂੰ ਮਾਰਨਾ ਪਵੇਗਾ। ਮੈਂ ਕੁਝ ਨਹੀਂ ਜਾਣਦਾ ਸੀ। ਮੈਂ ਡਰ ਰਿਹਾ ਸੀ। ਸਾਨੂੰ ਯੁਧ ਵਿਚ ਭੇਜਿਆ ਜਾ ਰਿਹਾ ਸੀ ਜਿਵੇਂ ਤੋਪ ਦੇ ਚਾਰੇ ਵਾਂਗ। ਹਰ ਇਕ ਨੂੰ ਇਕੋ ਵਾਰ ਗੋਲੀ ਮਾਰ ਦਿਤੀ ਜਾਂਦੀ ਹੈ। ਅਸੀਂ ਇਕ ਕਾਲਮ ਵਿਚ ਜਾ ਰਹੇ ਸੀ ਅਤੇ ਤਕਰੀਬਨ ਹਰ ਇਕ ਇਹਦੇ ਵਿਚ ਮਰ ਗਿਆ। ਮੈਂ ਲੜਨਾ ਨਹੀਂ ਚਾਹੁੰਦਾ ਸੀ, ਮੈਂ ਜਿਉਣਾ ਚਾਹੁੰਦਾ ਸੀ। ਮੈਂ ਕਹਾਂਗਾ ਕਿ ਯੂਕਰੇਨੀਅਨ ਫੌਜ਼ ਚੰਗੇ ਵਿਆਕਤੀ ਹਨ। ਉਨਾਂ ਨੇ ਮੈਨੂੰ ਨਹੀਂ ਮਾਰਿਆ ਅਤੇ ਮੈਨੂੰ ਭੋਜਨ ਦਿਤਾ। (ਯੁਧ) ਕਾਹਦੇ ਲਈ? ਇਥੇ ਹਰ ਥਾਂ ਲੋਕ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਕੋਈ ਯੁਧ ਨਹੀਂ ਚਾਹੁੰਦਾ। ਕਿਸੇ ਨੇ ਰੂਸ ਉਤੇ ਹਮਲਾ ਨਹੀਂ ਕੀਤਾ ਸੀ ਅਤੇ ਮੈਂ ਨਹੀਂ ਸਮਝਦਾ ਉਹ ਇਸ ਯੁਧ ਤੋਂ ਕੀ ਚਾਹੁੰਦੇ ਹਨ।

ਪਿਆਰੇ ਪ੍ਰਮਾਤਮਾ ਪ੍ਰਭੂ ਜੀਓ, ਕ੍ਰਿਪਾ ਕਰਕੇ, ਉਹ ਤੁਹਾਡੀ ਸੰਤਾਨ ਹੈ। ਜੇਕਰ ਮੈਂ ਇਹ ਸਭ ਲੈ ਸਕਾਂ ਅਤੇ ਦੁਖ ਭੋਗ ਸਕਾਂ ਉਨਾਂ ਸਾਰਿਆਂ ਲਈ, ਫਿਰ ਕ੍ਰਿਪਾ ਕਰਕੇ ਇਹ ਕਰੋ। ਉਹ ਸਾਰੇ ਅਗਿਆਨੀ ਹਨ। ਉਹ ਭੋਲੇ ਹਨ। ਉਹ ਤੁਹਾਡੇ ਕਾਨੂੰਨ ਬਾਰੇ ਬਹੁਤਾ ਨਹੀਂ ਜਾਣਦੇ, ਅਤੇ ਤੁਹਾਡਾ ਪਿਆਰ ਬਹੁਤਾ ਨਹੀਂ ਮਹਿਸੂਸ ਕਰਦੇ। ਕ੍ਰਿਪਾ ਕਰਕੇ, ਉਨਾਂ ਨੂੰ ਆਪਣਾ ਪਿਆਰ ਮਹਿਸੂਸ ਕਰਨ ਦੇਵੋ। ਸਜ਼ਾ ਦੇਣ ਨਾਲੋਂ ਉਨਾਂ ਨੂੰ ਜਗਾਉ। ਸਜ਼ਾ ਦੇਣੀ ਭਿਆਨਕ ਹੈ। ਅਤੇ ਜੇਕਰ ਉਹ ਇਸ ਜੀਵਨਕਾਲ ਵਿਚ ਨਹੀਂ ਜਾਗਦੇ ਅਤੇ ਤੁਹਾਡਾ ਪਿਆਰ ਮਹਿਸੂਸ ਨਹੀਂ ਕਰਦੇ, ਫਿਰ ਜ਼ਲਦੀ ਹੀ ਉਹ ਟ੍ਰੀਲੀਅਨਸ ਜਾਂ ਗਜ਼ੀਲੀਅਨਸ ਹੀ ਸਾਲਾਂ ਤਕ ਇਹ ਕਰਨ ਦੇ ਯੋਗ ਨਹੀਂ ਹੋਣਗੇ - ਤੁਸੀਂ ਇਹ ਜਾਣਦੇ ਹੋ - ਜਦੋਂ ਤਕ ਉਹ ਕੋਈ ਜਿਉਂਦੇ ਜੀਵ ਦੁਬਾਰਾ ਨਹੀਂ ਬਣ ਸਕਦੇ, ਇਕ ਮਨੁਖ ਬਣਨ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਇਹਦੇ ਲਈ ਜਿਆਦਾ ਸਮਾਂ ਲਗੇਗਾ। ਉਹ ਨਹੀਂ ਜਾਣਦੇ ਮਨੁਖਾ ਜੀਵਨ ਕਿਤਨਾ ਕੀਮਤੀ ਹੈ। ਉਹ ਸਚਮੁਚ ਨਹੀਂ ਜਾਣਦੇ ਕਿਤਨਾ ਭਿਆਨਕ ਨਰਕ ਹੈ। ਉਨਾਂ ਕੋਲ ਤੁਹਾਡੇ ਪਿਆਰ ਬਾਰੇ ਸੋਚਣ ਲਈ ਅਤੇ ਮਹਿਸੂਸ ਕਰਨ ਲਈ ਸਮਾਂ ਨਹੀਂ ਹੈ । ਕ੍ਰਿਪਾ ਕਰਕੇ ਦਇਆ ਕਰੋ। ਉਹ ਬਹੁਤ ਬਹੁਤ ਭਰਮ ਵਿਚ ਹਨ, ਇਸ ਭਰਮ ਭੁਲੇਖੇ ਵਾਲੇ ਸੰਸਾਰ ਦੀ ਜੀਵਨ ਅਤੇ ਮੌਤ ਦੀ ਖੇਡ ਵਿਚ ਬਹੁਤੇ ਵਿਆਸਤ ਹਨ।

ਉਹ ਤੁਹਾਨੂੰ ਜਾਣ ਕੇ ਨਹੀਂ ਭੁਲਦੇ, ਮੇਰੇ ਪ੍ਰਭੂ ਜੀਓ। ਕ੍ਰਿਪਾ ਕਰਕੇ, ਮੇਵੇ ਵਿਚ ਵਿਸ਼ਵਾਸ਼ ਕਰੋ। ਉਨਾਂ ਨੂੰ ਬਸ ਬਹੁਤ ਅੰਨੇ, ਬੋਲੇ ਅਤੇ ਗੂੰਗੇ ਬਣਾਇਆ ਗਿਆ ਹੈ; ਜਿੰਦਾ ਰਹਿਣ ਲਈ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਬਹੁਤੇ ਵਿਆਸਤ, ਅਤੇ ਕਦੇ ਕਦਾਂਈ ਇਥੋਂ ਤਕ ਬਚ ਵੀ ਨਹੀਂ ਰਹਿ ਸਕਦੇ। ਕ੍ਰਿਪਾ ਕਰਕੇ ਦਇਆ ਮਿਹਰ ਕਰੋ, ਪ੍ਰਭੂ ਜੀਉ। ਇਥੇ ਸਵਰਗ ਵਿਚ ਨਹੀਂ ਹੈ। ਕੁਝ ਚੀਜ਼ ਵੀ ਇਥੇ ਸਾਰੇ ਜੀਵਾਂ ਦੇ ਜਿੰਦਾ ਰਹਿਣ ਲਈ ਆਸਾਨ ਅਤੇ ਠੀਕ-ਠਾਕ ਨਹੀਂ ਹੈ। ਇਥੋਂ ਤਕ ਲੋਕ ਜਿਹੜੇ ਅਮੀਰ ਅਤੇ ਸਿਹਤਮੰਦ ਹਨ ਉਹ ਨਹੀਂ ਜਾਣਦੇ ਕਿਵੇ ਆਪਣੇ ਜੀਵਨ ਨੂੰ ਚਲਾਉਣਾ ਹੈ, ਉਹ ਬਾਹਰ ਜਾਂਦੇ ਅਤੇ ਆਸਾਨੀ ਨਾਲ ਮਰ ਜਾਂਦੇ - ਕਾਰ ਦੁਰਘਟਨਾ ਦੁਆਰਾ, ਕਿਸ਼ਤੀ ਦੇ ਡੁਬ ਜਾਣ ਦੁਆਰਾ, ਹਵਾਈ ਜ਼ਹਾਜ਼ ਦੇ ਫਟਣ ਦੁਆਰਾ, ਬਸ ਉਸ ਤਰਾਂ - ਤੁਸਂ ਇਹ ਟੀਵੀ ਉਤੇ ਦੇਖਿਆ ਸੀ। ਕੀ ਤੁਸੀਂ ਟੀਵੀ ਦੇਖਦੇ ਹੋ, ਮੇਰੇ ਪ੍ਰਭੂ ਪ੍ਰਮਾਤਮਾ ਜੀਉ? ਅਸੀਂ ਇਸ ਪ੍ਰੇਸ਼ਾਨ ਸੰਸਾਰ ਘਟਨਾਵਾਂ ਦੇ ਅਨੇਕ ਹੀ ਨਮੂਨੇ ਲਏ ਹਨ ਉਹ ਲੋਕਾਂ ਨੂੰ ਦਿਖਾਉਣ ਲਈ, ਉਨਾਂ ਨੂੰ ਜਗਾਉਣ ਦੀ ਉਮੀਦ ਕਰਦੇ ਹੋਏ। ਮੈਨੂੰ ਮਾਫ ਕਰਨਾ, ਮੈਂ ਭੁਲ ਗਈ। ਤੁਹਾਨੂੰ ਟੀਵੀ ਦੀ ਨਹੀਂ ਲੋੜ। ਤੁਸੀਂ ਸਭ ਚੀਜ਼ ਜਾਣਦੇ ਹੋ। ਤੁਸੀਂ ਸਰਬ-ਵਿਆਪਕ, ਜਾਣੀ ਜਾਣ ਹੋ, ਸਰਵ-ਵਿਆਪਕ ਹੋ।

ਇਹ ਸਭ ਵਿਚਾਰੇ ਮਨੁਖਾਂ ਅਤੇ ਜਾਨਵਰ-ਲੋਕਾਂ ਦੇ ਨਾਲ ਚਲ ਰਹੇ ਨਾਲ ਮੈਂ ਕਿਵੇਂ ਸੌਂ ਸਕਦੀ ਹਾਂ ਅਤੇ ਚੰਗਾ ਖਾ ਸਕਦੀ ਹਾਂ? ਉੇਨਾਂ ਕੋਲ ਸ਼ਾਇਦ ਚੰਗੇ ਇਰਾਦੇ ਹੋ ਸਕਦੇ ਹਨ, ਮੇਰੇ ਪ੍ਰਭੂ ਜੀਉ, ਪਰ ਉਹ ਉਨਾਂ ਤੇ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਜੀਵਨ ਨੇ ਉਨਾਂ ਨੂੰ ਦੁਖ, ਦਰਦ, ਪ੍ਰਤਿਫਲ, ਬਦਲੇ ਅਤੇ ਬਚਾਅ ਦੇ ਬੇਅੰਤ, ਬੇਅੰਤ ਪਹੀਆਂ ਵਿਚ ਕੈਦ ਰਖ‌ਿਆ ਹੈ। ਬਚਾਅ, ਮੇਰਾ ਭਾਵ ਹੈ ਲੋੜਾਂ।। ਇਹ ਬਹੁਤ ਮੁਸ਼ਕਲ ਹੈ ਉਨਾਂ ਲਈ ਜਾਗਣਾ ਅਤੇ ਤੁਹਾਨੂੰ ਯਾਦ ਕਰਨਾ। ਇਹਨਾਂ ਦਹਾਕਿਆਂ ਦੌਰਾਨ ਮੈਂ ਉਨਾਂ ਨੂੰ ਮੁੜ ਯਾਦ ਦਿਲਾਉਣ ਦੀ ਸਖਤ ਕੋਸ਼ਿਸ਼ ਕਰਦੀ ਰਹੀ ਹਾਂ, ਕਰ ਰਹੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ। ਪਰ ਇਤਨਾ ਨਿਰਾਸ਼ ਮਹਿਸੂਸ ਕਰਦੀ ਹਾਂ। ਕਈ ਵਾਰ, ਮੈਂ ਬੇਵਸ ਹਾਂ। ਮੈਂਨੂੰ ਲਗਦਾ ਹੈ ਕਿ ਇਹ ਸੰਸਾਰ ਹੋਰ ਅਤੇ ਹੋਰ ਜਿਵੇਂ ਨਰਕ ਵਰਗਾ ਬਣ ਰਿਹਾ ਹੈ। ਕੁਝ ਹਿਸੇ ਪਹਿਲਾਂ ਹੀ ਨਰਕ ਹਨ। ਮੈਂ ਨਹੀਂ ਜਾਣਦੀ ਕਿਵੇਂ ਤੁਸੀਂ ਮੈਨੂੰ ਇਤਨੀ ਆਸ਼ੀਰਵਾਦ ਦਿੰਦੇ ਹੋ ਕਿ ਮੈਂ ਇਹ ਸਭ ਦੁਖ ਜਿਸ ਦੀ ਮੈਂ ਗਵਾਹ ਹਾਂ ਉਹਦੇ ਨਾਲ ਢਹਿ ਢੇਰੀ ਨਹੀਂ ਹੁੰਦੀ, ਕਿ ਮੈਂ ਟੁਟ ਨਹੀਂ ਗਈ ਸਾਰੇ ਦਰਦ ਨਾਲ ਜੋ ਮੈਂ ਮਨੁਖਾਂ, ਜਾਨਵਰ-ਲੋਕਾਂ, ਦੁਰਖਤਾਂ ਅਤੇ ਆਦਿ ਤੋਂ ਉਵੇਂ ਮਹਿਸੂਸ ਕਰਦੀ ਹਾਂ ਜਿਵੇਂ ਉਨਾਂ ਦੀ ਪੀੜਾ ਮੇਰੀ ਆਪਣੀ ਹੋਵੇ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-26
141 ਦੇਖੇ ਗਏ
2024-12-26
2 ਦੇਖੇ ਗਏ
2024-12-25
1903 ਦੇਖੇ ਗਏ
2024-12-25
1041 ਦੇਖੇ ਗਏ
2024-12-25
862 ਦੇਖੇ ਗਏ
2024-12-25
519 ਦੇਖੇ ਗਏ
2024-12-25
99 ਦੇਖੇ ਗਏ
2024-12-24
363 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ