ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਤਿਗੁਰੂ ਜੀ ਦੀ ਪੈਰੋਕਾਰ ਹਾਂ। ਮੇਰਾ ਬੇਟਾ ਇਸ ਸਾਲ ਛੇ ਸਾਲ ਦੀ ਉਮਰ ਦਾ ਹੈ; ਉਹ ਜਨਮ ਤੋਂ ਹੀ ਵੀਗਨ ਹੈ, ਪਰ ਅਜ਼ੇ ਦੀਖਿਆ ਨਹੀਂ ਪ੍ਰਾਪਤ ਕੀਤੀ।ਜਦੋਂ ਸਤਿਗੁਰੂ ਜੀ ਨੇ ਸਾਨੂੰ ਕਿਹਾ ਕਿ ਸੰਸਾਰ ਨੂੰ ਬਚਾਉਣ ਲਈ, ਸਤਿਗੁਰੂ ਜੀ ਨੂੰ ਅਸਥਾਈ ਤੌਰ ਤੇ ਜਾਂ ਸਥਾਈ ਤੌਰ ਤੇ ਮਰਨਾ ਪਵੇਗਾ, ਫਿਰ ਕੁਝ ਕੁ ਦਿਨਾਂ ਤੋਂ ਬਾਅਦ, ਮੇਰੇ ਬੇਟੇ ਦਾ ਇਕ ਅੰਦਰੂਨੀ ਦ੍ਰਿਸ਼ ਸੀ, ਜੋ ਉਸ ਨੇ ਮੈਨੂੰ ਇਸ ਤਰਾਂ ਦਸਿਆ:"ਇਕ ਦਿਨ, ਜਦੋਂ ਮੈਂ ਅਭਿਆਸ ਕਰ ਰਿਹਾ ਸੀ, ਮੈਂ ਦੇਖਿਆ ਕਿ ਮੈਂ ਇਕ ਕਮਲ ਦੇ ਫੁਲ ਉਤੇ ਖੜਾ ਹਾਂ, ਜੋ ਉਡ ਕੇ ਮੈਨੂੰ ਇਕ ਜਗਾ ਵਿਚ ਲੈ ਗਿਆ ਜਿਥੇ ਪੀਲੇ, ਕਾਲੇ ਅਤੇ ਜਾਮਨੂੰ ਰੰਗ ਦੀਆਂ ਤਿੰਨ ਮੋਰੀਆਂ ਸਨ । ਤੁਰੰਤ, ਪੀਲੀ ਮੋਰੀ ਨੇ ਮੈਨੂੰ ਇਸ ਦੇ ਅੰਦਰ ਖਿਚ ਲਿਆ ਅਤੇ ਮੈਨੂੰ ਇਕ ਮੰਦਰ ਨੂੰ ਲੈ ਗਈ।ਮੈਂ ਸਤਿਗੁਰੂ ਜੀ ਨੂੰ ਇਕ ਬੁਤ ਦੀ ਤਰਾਂ ਦੇਖਿਆ ਜਿਹੜਾ ਸੁਨਹਿਰੇ-ਰੰਗ ਦਾ ਸੀ, ਤੇਜ਼ਸਵੀ ਨਾਲ ਚਮਕ ਰਿਹਾ, ਅਤੇ ਇਕ ਇਮਾਰਤ ਵਾਂਗ ਉਚਾ। ਮੈਂ ਦੇਖਿਆ ਕਿ ਸਤਿਗੁਰੂ ਜੀ ਦੇ ਸਿਰ ਤੇ ਇਕ ਕਮਲ ਦਾ ਫੁਲ ਇਸ ਦੇ ਉਪਰੋਂ ਉਭਰ ਰਿਹਾ ਸੀ। ਉਸ ਤੋਂ ਬਾਅਦ, ਸਤਿਗੁਰੂ ਜੀ ਹਿਲੇ ਅਤੇ ਖੜੇ ਹੋ ਗਏ। ਉਥੇ ਇਕ ਉਚੀ ਆਵਾਜ਼ ਸੀ, ਜਿਸ ਨੇ ਧਰਤੀ ਨੂੰ ਹਿਲਾ ਦਿਤਾ। ਮੈਂ ਬਹੁਤ ਹੀ ਡਰਦਾ ਸੀ ਅਤੇ ਸਤਿਗੁਰੂ ਜੀ ਨੂੰ ਜਫੀ ਪਾਉਣ ਲਈ ਦੌੜ ਕੇ ਗਿਆ। ਪਰ ਉਹ ਇਤਨੇ ਵਿਸ਼ਾਲ ਸਨ, ਮੈਂ ਸਿਰਫ ਉਨਾਂ ਦੇ ਗੋਡੇ ਨੂੰ ਜਫੀ ਪਾ ਸਕਿਆ।ਇਕ ਹੋਰ ਦਿਨ, ਮੇਰੇ ਅਭਿਆਸ ਦੌਰਾਨ ਵੀ, ਮੈਂ ਆਪਣਾ ਸਮੁਚਾ ਸਰੀਰ ਚਮਕਦੀ ਪੀਲੀ ਰੋਸ਼ਨੀ ਛਡ ਰਿਹਾ ਦੇਖਿਆ ਸੀ। ਮੇਰੇ ਮੁੰਨਿਆ ਹੋਇਆ ਸਿਰ ਇਥੋਂ ਤਕ ਮੇਰੇ ਸਰੀਰ ਨਾਲੋਂ ਹੋਰ ਵੀ ਜਿਆਦਾ ਚਮਕ ਰਿਹਾ ਸੀ। ਮੈਂ ਸਤਿਗੁਰੂ ਜੀ ਨੂੰ ਮੈਨੂੰ ਬੁਲਾਉਂਦੇ ਹੋਏ ਸੁਣਿਆ: 'ਨਰਕ ਨੂੰ ਜਾ ਕੇ ਲੋਕਾਂ ਨੂੰ ਬਚਾਉ।'ਜਦੋਂ ਮੈਂ ਨਰਕ ਨੂੰ ਗਿਆ, ਮੈਂ ਇਕ ਵਡੀ ਅਗ ਦੇਖੀ ਅਤੇ ਬਹੁਤ ਸਾਰੇ ਲੋਕਾਂ ਨੂੰ ਇਕ ਲਾਲ ਦਾੜ, ਦੋ ਸਿੰਗ, ਅਤੇ ਦੋ ਲੰਮੇ ਦੰਦਾਂ ਵਾਲੇ ਸ਼ੈਤਾਨ ਵਲੋਂ ਤਸੀਹੇ ਦਿਤੇ ਜਾ ਰਹੇ ਸੀ।ਸ਼ੈਤਾਨ ਨੇ ਮੈਨੂੰ ਕਿਹਾ 'ਘਰ ਨੂੰ ਵਾਪਸ ਚਲੇ ਜਾਓ' ਸੋ, ਮੈਂ ਸਵਰਗ ਨੂੰ ਆਪਣੇ ਦੋ ਖੰਭਾਂ ਦੁਆਰਾ ਉਡ ਕੇ ਚਲਾ ਗਿਆ, ਅਤੇ ਸਤਿਗੁਰੂ ਜੀ ਨੂੰ ਦਸਿਆ ਕਿ ਸ਼ੈਤਾਨ ਨੇ ਮੈਨੂੰ ਲੋਕਾਂ ਨੂੰ ਬਚਾਉਣ ਦੀ ਇਜ਼ਾਜ਼ਤ ਨਹੀਂ ਦਿਤੀ।ਸਤਿਗੁਰੂ ਜੀ ਨੇ ਫਿਰ ਇਕ ਕਰਾਸ ਬਾਹਰ ਕਢਿਆ ਅਤੇ ਜ਼ਮੀਨ ਉਤੇ ਇਕ ਛੋਟਾ ਜਿਹਾ ਚਕਰ ਲਕੀਰਿਆ। ਅਚਾਨਕ ਉਥੇ ਕਮਲਾਂ ਨਾਲ ਬਣੀ ਹੋਈ ਇਕ ਪੌੜੀ ਪ੍ਰਗਟ ਹੋ ਗਈ, ਸਵਰਗ ਅਤੇ ਨਰਕ ਨੂੰ ਜੁੜਦੀ ਹੋਈ। ਕਰਾਸ ਇਤਨਾ ਚਮਕਦਾ ਸੀ ਕਿ ਸ਼ੈਤਾਨ ਨੂੰ ਆਪਣੀਆਂ ਅਖਾਂ ਢਕਣੀਆਂ ਪਈਆਂ ਅਤੇ ਦੇਖ ਨਹੀਂ ਸੀ ਸਕਦਾ।ਉਸ ਸਮੇਂ, ਸਤਿਗੁਰੂ ਨੇ ਸਮੁਚਾ ਸੜ ਰਿਹਾ ਨਰਕ ਬਚਾ ਲਿਆ। ਉਸ ਤੋਂ ਬਾਅਦ, ਸਤਿਗੁਰੂ ਜੀ ਨੇ ਕਰਾਸ ਦੀ ਵਰਤੋਂ ਕੀਤੀ ਇਕ ਉਲਟ ਦਿਸ਼ੇ ਵਿਚ ਲਕੀਰਣ ਲਈ , ਅਤੇ ਨਰਕ ਦੀ ਮੋਰੀ ਬੰਦ ਕੀਤੀ ਗਈ ਸੀ।"ਵੀਗਨ: ਲੰਮੇ ਸਾਲਾਂ ਨੂੰ ਨਰਕ ਤੋਂ।ਵੀਗਨ: ਸਵਰਗ ਦਾ ਪ੍ਰਤੀਕ।ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven