ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖੀ ਸਰੀਰ ਦੀ ਅਨਮੋਲਤਾ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਮੇਰੇ ਸਭ ਤੋਂ ਪਿਆਰੇ, ਮੇਰੇ ਸ਼ਾਨਦਾਰ ਦੋਸਤੋ, ਸਾਰੀਆਂ ਦਿਸ਼ਾਵਾਂ ਵਿਚ ਅਤੇ ਸਾਰੇ ਸਮ‌ਿਆਂ ਵਿਚ ਪ੍ਰਭੂ ਦੇ ਅਤੇ ਸਾਰੇ ਬੁਧਾਂ ਦੇ ਪਿਆਰਿਓ। ਇਤਨੇ ਪਿਆਰੇ ਕਿ ਸਾਰੇ ਬੋਧੀਸਤਵਾ - ਭਾਵ ਸੰਤ ਅਤੇ ਰਿਸ਼ੀ-ਮੁਨੀ - ਉਨਾਂ ਨੂੰ ਤੁਹਾਨੂੰ ਬਚਾਉਣ ਲਈ, ਤੁਹਾਡਾ ਸਮਰਥਨ ਕਰਨ ਲਈ, ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਤੁਹਾਡੇ ਵਾਜਬੀ, ਬਹੁਤ ਢੂੰਡੇ ਗਏ ਸਵਰਗੀ ਘਰ ਨੂੰ ਲਿਜਾਣ ਲਈ ਉਨਾਂ ਨੂੰ ਇਸ ਸੰਸਾਰ ਵਿਚ ਉਤਰਨਾ ਪਿਆ।

ਸਾਡੇ ਕੋਲ ਧਾਰਮਿਕ ਖੇਤਰ ਵਿਚ ਬਹੁਤ ਹੀ ਜਿਆਦਾ ਪਰਿਭਾਸ਼ਾਵਾਂ ਹਨ। ਹੁਣ, ਜਦੋਂ ਅਸੀਂ "ਸਵਰਗੀ ਘਰ" ਕਹਿੰਦੇ ਹਾਂ, ਤੁਸੀਂ ਵੀ ਜਾਣਦੇ ਹੋ ਕਿ ਇਸ ਦਾ ਭਾਵ ਬੁਧ ਦੀਆਂ ਧਰਤੀਆਂ ਹੈ, ਵਖ-ਵਖ ਬੁਧ ਦੀਆਂ ਧਰਤੀਆਂ। ਅਤੇ ਬੁਧ ਦੀਆਂ ਧਰਤੀਆਂ, ਉਥੇ ਵਖ ਵਖ ਪ੍ਰਾਪਤੀ ਦੇ ਪਧਰ ਹਨ - ਇਹ ਨਿਰਭਰ ਕਰਦਾ ਹੈ ਤੁਸੀਂ ਰੁਹਾਨੀ-ਗੁਣਾਂ ਪਖੋਂ ਕਿਤਨੇ ਗੁਣ ਕਮਾਏ ਹਨ ਜਦੋਂ ਤੁਸੀਂ ਅਜ਼ੇ ਇਸ ਭੌਤਿਕ ਖੇਤਰ ਵਿਚ ਹੋ। ਤੁਸੀਂ ਉਹ ਜਾਣਦੇ ਹੋ, ਤੁਸੀਂ ਉਹ ਸਾਰੇ ਇਹ ਜਾਣਦੇ ਹੋ। ਜੇ ਕਦੇ ਤੁਹਾਡੇ ਵਿਚੋਂ ਕਈ ਨਵੇਂ ਦੀਖਿਅਕ ਹਨ, ਮੈਨੂੰ ਇਹ ਤੁਹਾਡੇ ਸਮਝਣ ਲਈ ਦੁਹਰਾਉਣਾ ਜ਼ਰੂਰੀ ਹੈ। ਅਤੇ ਪਰਿਭਾਸ਼ਾਵਾਂ ਨਾਲ ਚਿਪਕੇ ਨਾ ਰਹਿਣਾ, ਭਾਵੇਂ ਇਹ "ਸਵਰਗ" ਹੋਵੇ, "ਪ੍ਰਮਾਤਮਾ ਦਾ ਘਰ," "ਬੁਧ ਦੀ ਧਰਤੀ," ਜਾਂ "ਬੁਧ ਦਾ ਘਰ" ਹੋਵੇ।

ਹੁਣ, ਪਿਛਲੀ ਵਾਰ ਅਸੀਂ ਸਰੀਰ ਦੀ ਅਨਮੋਲਤਾ ਬਾਰੇ ਗਲ ਕੀਤੀ ਸੀ, ਇਹ ਸਰੀਰ ਜੋ ਤੁਸੀਂ ਦੇਖਦੇ, ਮਹਿਸੂਸ ਕਰ ਸਕਦੇ, ਛੂਹ ਸਕਦੇ ਅਤੇ ਹਰ ਰੋਜ਼ ਕਦਰ ਕਰਦੇ ਹੋ। ਬੁਧ ਨੇ ਕਿਹਾ ਸੀ ਕਿ ਇਸ ਭੌਤਿਕ ਸਰੀਰ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਾ ਉਵੇਂ ਹੈ ਜਿਵੇਂ ਇਕ ਮਿਲੀਅਨ ਵਿਚ ਇਕ ਮੌਕੇ ਦੀ ਤਰਾਂ ਹੈ। ਉਨਾਂ ਕੋਲ ਇਕ ਦ੍ਰਿਸ਼ਟਾਂਤ ਸੀ ਕਹਿੰਦੇ ਹੋਏ ਕਿ ਇਕ ਮਨੁਖੀ ਸਰੀਰ ਨੂੰ ਵਿਰਾਸਤ ਵਿਚ ਪ੍ਰਾਪਤ ਕਰਨ ਲਈ ਜਾਂ ਤੋਹਫੇ ਵਜੋਂ ਦਿਤੇ ਜਾਣ ਲਈ, ਇਹ ਉਤਨਾ ਮੁਸ਼ਕਲ ਹੈ ਜਿਵੇਂ ਇਕ ਅੰਨਾ ਕਛੂ-ਵਿਆਕਤੀ ਹਜ਼ਾਰਾਂ ਸਾਲਾਂ ਵਿਚ ਇਕ ਵਾਰ ਸਮੁੰਦਰ ਦੀ ਸਤਹ ਤਕ ਉਪਰ ਆਉਣ ਦੇ ਯੋਗ ਹੁੰਦਾ ਹੈ। ਅਤੇ ਉਸ ਪਲ, ਪਾਣੀ ਦੀ ਸਤਾ ਦੇ ਸਿਖਰ ਤੇ ਉਥੇ ਇਕ ਲਕੜ ਦਾ ਇਕ ਟੁਕੜਾ ਹੈ ਜੋ ਤੈਰ ਰਿਹਾ ਹੈ। ਅਤੇ ਉਹ ਲਕੜ ਦੇ ਟੁਕੜੇ ਵਿਚ ਇਸ ਵਿਚ ਇਕ ਮੋਰੀ ਹੈ। ਅਤੇ ਇਹ ਕਛੂ-ਵਿਆਕਤੀ ਬਸ ਸਬਬੀ ਆਪਣੇ ਸਿਰ ਨੂੰ ਉਸ ਮੋਰੀ ਵਿਚ ਦੀ ਪਾਉਂਦਾ, ਲੰਘਾਉਂਦਾ ਹੈ।

ਇਹ ਹੈ ਜਿਤਨਾ ਮੁਸ਼ਕਲ ਕਿਸੇ ਵੀ, ਕਿਸੇ ਵੀ ਰੂਹ ਲਈ, ਇਕ ਮਨੁਖੀ ਸਰੀਰ ਪ੍ਰਾਪਤ ਕਰਨਾ ਹੈ। ਹੁਣ, ਉਥੇ ਅਨੇਕ ਹੀ ਚੀਜ਼ਾਂ ਹਨ ਜਿਨਾਂ ਲਈ ਅਸੀਂ ਮਨੁਖੀ ਸਰੀਰ ਦੀ ਵਰਤੋਂ ਕਰ ਸਕਦੇ ਹਾਂ। ਤੁਸੀਂ ਉਹ ਜਾਣਦੇ ਹੋ। ਜਿਆਦਾਤਰ ਲੋਕ ਇਹਦੀ ਵਰਤੋਂ ਸਿਰਫ ਭੌਤਿਕ ਮਨੋਰੰਜਨ, ਜਿੰਦਾ ਰਹਿਣ ਲਈ, ਅਤੇ ਵਖ-ਵਖ ਭੌਤਿਕ ਖੇਤਰਾਂ ਵਿਚ ਕਾਮਯਾਬ ਹੋਣ ਲਈ ਵਰਤੋਂ ਕਰਦੇ ਹਨ। ਪਰ ਉਥੇ ਹੋਰ ਵੀ ਤਥ ਹਨ ।

ਇਸ ਭੌਤਿਕ ਸਰੀਰ ਨਾਲ, ਤੁਸੀਂ ਅਚੰਭੇ ਕਰ ਸਕਦੇ ਹੋ। ਤੁਹਾਡੇ ਕੋਲ ਜਾਦੂ ਦੀ ਸ਼ਕਤੀ ਹੋ ਸਕਦੀ ਹੈ ਲੋਕਾਂ ਦੀ ਮਦਦ ਕਰਨ ਲਈ, ਬਿਨਾਂਸ਼ਕ, ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵੀ - ਅਸੀਂ ਇਸ ਵਲ ਬਾਅਦ ਵਿਚ ਆਵਾਂਗੇ। ਇਹ ਸਰੀਰ, ਤੁਹਾਡੀ ਸਾਰੀ ਭੌਤਿਕ ਬਣਤਰ ਨਾਲ - ਜਿਵੇਂ ਸਿਰ ਤੋਂ ਲੈਕੇ ਪੈਰਾਂ ਤਕ - ਇਸ ਦਾ ਹਰ ਇਕ ਇੰਚ ਤੁਹਾਨੂੰ ਬਹੁਤ ਸਾਰੇ ਅਚੰਭੇ ਦਿੰਦਾ ਹੈ ਜਿਨਾਂ ਬਾਰੇ ਤੁਸੀਂ ਕਦੇ ਪਤਾ ਕਰਨ ਦੇ ਯੋਗ ਨਹੀਂ ਹੋਵੋਂਗੇ ਜਾਂ ਫਿਰ ਜੇਕਰ ਤੁਸੀਂ ਇਕ ਚੋਟੀ ਦੇ ਗਿਆਨਵਾਨ ਵਿਆਕਤੀ ਹੋਵੋਂ। ਉਹ ਇਕੋ ਜੀਵਨਕਾਲ ਵਿਚ ਪ੍ਰਾਪਤ ਕਰਨਾ ਮੁਸ਼ਕਲ ਹੈ।

ਸਿਰਫ ਕੁਝ ਲੋਕ ਪ੍ਰਾਪਤ ਕਰ ਸਕਦੇ ਹਨ, ਜਿਵੇਂ ਬੁਧ, ਉਨਾਂ ਦੇ ਕੁਝ ਪੈਰੋਕਾਰ - ਸਾਰੇ ਨਹੀਂ, ਇਥੋਂ ਤਕ ਬੁਧ ਤੋਂ ਬਾਅਦ ਦਸਵਾਂ ਉਤਰਾਧਿਕਾਰੀ ਵੀ ਨਹੀਂ। ਅਤੇ ਉਦਾਹਰਣ ਵਜੋਂ, ਈਸਾ ਮਸੀਹ, ਗੁਰੂ ਨਾਨਕ ਦੇਵ ਜੀ, ਭਗਵਾਨ ਮਹਾਂਵੀਰ, ਆਦਿ, ਵੀ ਕਰ ਸਕੇ। ਮੈਂ ਉਨਾਂ ਸਾਰ‌ਿਆਂ ਨੂੰ ਤੁਹਾਡੇ ਲਈ ਸੂਚੀਬਧ ਨਹੀਂ ਕਰ ਸਕਦੀ। ਹੁਣ, ਇਹ ਗੁਰੂ, ਉਹ ਸਿਰਫ ਰੂਹਾਨੀ ਖੇਤਰ ਦੇ ਮਾਹਰ ਹੀ ਬਣਦੇ ਤਾਂਕਿ ਉਹ ਉਪਰ ਅਤੇ ਹੇਠਾਂ, ਅੰਦਰ ਅਤੇ ਬਾਹਰ ਸਾਰੀਆਂ ਦਿਸ਼ਾਵਾਂ ਤੋਂ ਆ ਸਕਣ, ਨਰਕ ਤੋਂ ਐਸਟਰਲ ਪਧਰ ਤੋਂ ਭੌਤਿਕ ਪਧਰ ਤਕ ਜਿਸ ਵਿਚ ਅਸੀਂ ਰਹਿ ਰਹੇ ਹਾਂ - ਮਿਸਾਲ ਵਜੋਂ, ਇਹ ਭੌਤਿਕ ਸੰਸਾਰਾਂ ਵਿਚੋਂ ਇਕ ਹੈ ਜਿਸ ਵਿਚ ਅਸੀਂ ਰਹਿੰਦੇ ਹਾਂ - ਅਤੇ ਸਾਰੇ ਰਾਹ ਸਭ ਤੋਂ ਨੀਵੇਂ ਸਵਰਗ ਅਤੇ ਸਭ ਤੋਂ ਉਚਾ ਸੰਭਵ ਸਵਰਗ ਤਕ, ਜੇਕਰ ਉਨਾਂ ਦੀ (ਪ੍ਰਮੇਸ਼ਵਰ ਦੀ) ਮਰਜ਼ੀ, ਰਜ਼ਾ ਹੋਵੇ।

ਹੁਣ, ਰੂਹਾਨੀ ਖੇਤਰ ਦੀ ਮਹਾਰਤ ਪ੍ਰਾਪਤ ਕਰਨ ਲਈ, ਅਸੀਂ ਪਹਿਲੇ ਹੀ ਜਾਣਦੇ ਹਾਂ ਕੀ ਕਰਨਾ ਹੈ। ਅਸੀਂ ਜਾਂਦੇ ਅਤੇ ਟੈਸਟ ਕਰਦੇ ਅਤੇ ਪ੍ਰਾਰਥਨਾ ਕਰਦੇ ਜੇਕਰ ਅਸੀਂ ਗੁਰੂ ਨੂੰ ਮਿਲ ਸਕਦੇ ਹਾਂ, ਜੇਕਰ ਅਸੀਂ ਕਦੇ ਕਿਸੇ ਇਕ ਨੂੰ ਮਿਲ ਵੀ ਸਕੀਏ, ਇਕ ਅਸਲੀ ਵਾਲਾ ਜਿਸਨੇ ਸਾਰੀ ਜਗਾ ਬ੍ਰਹਿਮੰਡ ਵਿਚ ਸਫਰ ਕੀਤਾ ਹੈ ਅਤੇ ਤੁਹਾਨੂੰ ਕਿਸੇ ਵੀ ਜਗਾ ਲਿਜਾ ਸਕਦਾ ਹੈ - ਦੁਖ-ਪੀੜਾ ਅਤੇ ਕਰਮਾਂ ਦੇ ਸੰਸਾਰ ਤੋਂ ਦੂਰ, ਹੁਣ ਜਿਵੇਂ ਕਿ ਇਸ ਵਖਤ ਸਾਡਾ ਸੰਸਾਰ ਹੈ, ਉਦਾਹਰਣ ਵਜੋਂ। ਇਹ ਇਕ ਮੁਸ਼ਕਲ ਸਫਰ ਹੈ, ਪਰ ਇਹ ਸੌਖਾ ਹੈ ਜੇਕਰ ਤੁਸੀਂ ਸੰਜ਼ੀਦਾ ਹੋ ਅਤੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹੋ ਕਿ ਤੁਸੀਂ ਇਕ ਨੂੰ ਮਿਲ ਸਕੋਂ ਅਤੇ ਤੁਸੀਂ ਸਭ ਚੀਜ਼ ਵੀ ਕਰਦੇ ਹੋ ਜੋ ਤੁਸੀਂ ਕਰ ਸਕਦੇ ਹੋ - ਸਰੀਰਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਮਾਨਸਿਕ ਤੌਰ ਤੇ, ਮਨੋਵਿਗਿਆਨਕ ਤੌਰ ਤੇ, ਰੂਹਾਨੀ ਤੌਰ ਤੇ, ਜਿਵੇਂ ਤੁਸੀਂ ਜਾਣਦੇ ਹੋ - ਪ੍ਰਭੂਆਂ, ਸੰਤਾਂ ਅਤੇ ਰਿਸ਼ੀ-ਮੁਨੀਆਂ ਤਕ ਪਹੁੰਚਣ ਦੇ ਯੋਗ ਹੋਣ ਲਈ, ਭਾਵ ਬੁਧ ਦੇ ਦਿਆਲੂ ਖੇਤਰ ਵਿਚ, ਤਾਂਕਿ ਉਹ ਤੁਹਾਡੀ ਮਦਦ ਕਰ ਸਕਣ, ਤਾਂਕਿ ਇਕ ਗੁਰੂ ਤੁਹਾਡੇ ਲਈ ਪ੍ਰਗਟ ਹੋ ਜਾਵੇਗਾ - ਜਾਂ ਤਾਂ ਉਹ ਪਹਿਲੇ ਹੀ ਸੰਸਾਰ ਵਿਚ, ਇਕ ਸਰੀਰਕ ਆਕਾਰ ਵਿਚ ਮੌਜ਼ੂਦ ਹੈ, ਜਾਂ ਉਹ ਆ ਰਿਹਾ ਹੈ। ਭਾਵੇਂ ਕੁਝ ਵੀ ਹੋਵੇ ਤੁਹਾਨੂੰ ਇਕ ਜੀਵਤ ਗੁਰੂ ਦੀ ਲੋੜ ਹੈ ਤਾਂਕਿ ਉਹ ਇਹ ਮੁਕਤੀ ਦੀ, ਗਿਆਨ ਪ੍ਰਾਪਤੀ ਦੀ, ਅਤੇ ਸਦਾ ਲਈ ਅਨੰਦ, ਖੁਸ਼ਹਾਲੀ ਅਤੇ ਆਸ਼ੀਰਵਾਦ ਦੀ ਇਹ ਜੀਵਿਤ ਸ਼ਕਤੀ ਤੁਹਾਨੂੰ ਪ੍ਰਸਾਰਿਤ ਕਰ ਸਕੇ।

ਅਤੇ ਜੋ ਵੀ ਸ਼ਕਤੀ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ, ਤੁਹਾਡੇ ਕੋਲ ਇਹ ਹੋਵੇਗੀ ਇਕੇਰਾਂ ਤੁਸੀਂ ਪੂਰਨ ਗਿਆਨ ਪ੍ਰਾਪਤੀ ਤਕ ਅਪੜ ਜਾਂਦੇ ਹੋ। ਪਰ ਉਸ ਤੋਂ ਪਹਿਲਾਂ, ਪਹਿਲੇ ਹੀ ਬਹੁਤ, ਬਹੁਤ ਆਸ਼ੀਰਵਾਦ, ਚਮਤਕਾਰ ਸ਼ਕਤੀ ਅਤੇ ਆਪਣੀ ਖੁਦ ਦੀ, ਅਤੇ ਹੋਰਨਾਂ ਦੀ ਮਦਦ ਕਰਨ ਲਈ ਸ਼ਕਤੀ ਮੌਜ਼ੂਦ ਹੈ, ਆਪਣੇ ਆਪ ਨੂੰ ਆਸ਼ੀਰਵਾਦ ਦੇਣ ਦੀ ਅਤੇ ਹੋਰਨਾਂ ਨੂੰ ਆਸ਼ੀਰਵਾਦ ਦੇਣ ਦੀ ਵੀ। ਤੁਸੀ ਸਾਰੇ ਇਹ ਪਹਿਲੇ ਹੀ ਜਾਣਦੇ ਹੋ, ਜਦੋਂ ਕਿ ਤੁਸੀਂ ਪਹਿਲਾਂ ਬਹੁਤ ਸਾਰੇ ਭਾਸ਼ਣ ਸੁਣੇ ਹੋਏ ਹਨ। ਅਤੇ ਜੇਕਰ ਤੁਸੀਂ ਨਵੇਂ ਹੋ, ਤੁਸੀਂ ਇਹਨਾਂ ਸਾਰੇ ਭਾਸ਼ਣਾਂ ਨੂੰ ਦੇਖ ਸਕਦੇ ਹੋ ਜੋ ਡੀਵੀਡੀਆਂ ਅਤੇ/ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਵੈਬਸਾਇਟ ਉਤੇ ਉਪਲਬਧ ਹਨ। ਕ੍ਰਿਪਾ ਕਰਕੇ ਖੋਜ਼ੋ, ਪੜੋ, ਸੁਣੋ ਜਿਤਨਾ ਤੁਸੀਂ ਕਰ ਸਕਦੇ ਹੋ ਤਾਂਕਿ ਤੁਸੀਂ ਹੋਰ ਸਮਝ ਸਕੋਂ - ਮਨ ਦੇ ਸਮਝਣ ਲਈ। ਦੀਖਿਆ ਦੇ ਸਮੇਂ ਜਾਂ ਇਥੋਂ ਤਕ ਉਸ ਤੋਂ ਪਹਿਲਾਂ ਹੀ, ਜਦੋਂ ਤੁਸੀਂ ਦੀਖਿਆ ਲਈ ਤਾਂਘਦੇ ਸੀ, ਆਤਮਾ ਪਹਿਲਾਂ ਹੀ ਸਮਝ ਗਈ ਸੀ। ਪਰ ਮਨ ਨੂੰ ਸੰਤੁਸ਼ਟ ਕਰਨ ਦੀ ਲੋੜ ਹੈ ਕਿਉਂਕਿ ਮਨ ਆਸਾਨੀ ਨਾਲ ਗਲਤ ਸਮਝ ਸਕਦਾ ਹੇ ਜਾਂ ਇਸ ਸੰਸਾਰ ਦੀ ਨਾਕਾਰਾਤਮਿਕ ਸ਼ਕਤੀ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ, ਅਤੇ ਤੁਹਾਨੂੰ ਗੁਮਰਾਹ ਕਰ ਸਕਦਾ ਅਤੇ ਤੁਹਾਡੀ ਅਕਲ ਅਤੇ ਬੁਧੀ ਨੂੰ ਅੰਨਾ ਕਰ ਸਕਦਾ ਹੈ।

ਹੁਣ, ਸਰੀਰ, ਸਿਰ ਤੋਂ ਪੈਰਾਂ ਤਕ - ਤੁਹਾਡੇ ਵਾਲਾਂ ਤੋਂ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਦੇ ਨਹੁੰਆਂ ਤਕ - ਅਣਗਿਣਤ ਅਚੰਭੇ ਅਤੇ ਚਮਤਕਾਰੀ ਸ਼ਕਤੀਆਂ ਨਾਲ ਭਰਪੂਰ ਹੈ। ਸਵਰਗ ਤੋਂ ਲੈਕੇ ਨਰਕ ਤਕ, ਅਤੀਤ ਤੋਂ, ਵਰਤਮਾਨ ਤਕ, ਭਵਿਖ ਤਕ, ਤੁਸੀਂ ਇਹ ਸਭ ਜਾਣ ਸਕਦੇ ਹੋ ਜੇਕਰ ਤੁਸੀਂ ਸ਼ਕਤੀ ਨੂੰ ਚੰਗੀ ਤਰਾਂ ਵਰਤੋਂ ਕਰਨੀ ਸਿਖ ਸਕਦੇ ਹੋ ਜੋ ਤੁਹਾਨੂੰ ਵਿਰਾਸਤ ਵਿਚ ਮਿਲੀ ਹੈ, ਆਪਣੇ ਭੌਤਿਕ ਮੰਦਰ ਵਿਚ, ਜਿਸ ਨੂੰ ਤੁਸੀਂ ਸਰੀਰ ਕਹਿੰਦੇ ਹੋ। ਠੀਕ ਹੈ, ਮੈਂ ਇਸ ਨੂੰ ਸੌਖਾ, ਸਧਾਰਨ ਬਣਾਉਂਦੀ ਹੈ; ਮੈਂਨੂੰ ਉਮੀਦ ਹੈ ਕਿ ਮੈਂ ਕਰ ਸਕਦੀ ਹਾਂ। ਪਰ ਉਥੇ ਬਹੁਤ ਜਿਆਦਾ ਹੈ, ਭੌਤਿਕ ਸਰੀਰ ਵਿਚ ਬਹੁਤ ਜਿਆਦਾ ਹੈ ਜੋ ਤੁਸੀਂ ਬਿਲਕੁਲ ਵਰਤ ਨਹੀਂ ਸਕਦੇ, ਜਾਂ ਤੁਹਾਨੂੰ ਸਚਮੁਚ ਲੋੜ ਨਹੀਂ ਹੈ। ਬਿਨਾਂਸ਼ਕ, ਜੋ ਵੀ ਤੁਹਾਨੂੰ ਲੋੜ ਹੈ, ਤੁਸੀਂ ਇਹ ਆਪਣੇ ਸਰੀਰ ਦੀ ਵਿਰਾਸਤੀ ਜਾਣਕਾਰੀ ਵਿਚੋਂ ਬਾਹਰ ਕਢ ਸਕਦੇ ਹੋ। ਇਥੇ ਸ਼ਬਦਾਂ ਦੀ ਚੋਣ ਕਰਨੀ ਮੇਰੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਕੁਝ ਚੀਜ਼ ਨਹੀਂ ਹੈ ਜੋ ਤੁਸੀਂ ਇਸ ਤੇ ਸ਼ਾਪੀ ਹੋਈ ਹਰ ਸਮਗਰੀ ਨਾਲ ਸੁਪਰਮਾਰਕੀਟ ਵਿਚ ਖਰੀਦ ਸਕਦੇ ਹੋ।

ਪਰ, ਬਿਨਾਂਸ਼ਕ, ਪ੍ਰਮਾਤਮਾ ਨੇ ਇਹ ਬਹੁਤ ਹੁਸ਼ਿਆਰੀ ਨਾਲ ਬਣਾਇਆ ਤਾਂਕਿ ਮਾੜੇ ਲੋਕ ਇਹਦੀ ਵਰਤੋਂ ਨਾ ਕਰ ਸਕਣ। ਉਹ ਭੈੜੇ ਲੋਕ ਜਿਵੇਂ ਜਾਦੂਗਰ ਅਤੇ ਚਾਰਲੇਟਨਜ਼, ਢੌਂਗ ਰਚਨ ਵਾਲੇ ਹਕੀਮ, ਜਿਵੇਂ ਮੈਂ ਤੁਹਾਨੂੰ ਦਸ‌ਿਆ ਸੀ ਸਿਰਫ ਐਸਟਰਲ ਸੰਸਾਰ ਤੋਂ ਜਾਂ ਕਰਮਾਂ ਦੇ ਗੈਪ ਤੋਂ ਸਸਤਾ ਵਾਲਾ, ਕਾਲਾ ਜਾਦੂ ਕਰ ਸਕਦੇ ਹਨ। ਉਹ ਇਸ ਸਰੀਰ ਦੀ ਜਾਣਕਾਰੀ ਦੀ ਮੁਹਾਰਤ ਨੂੰ ਹਾਸਲ ਨਹੀਂ ਕਰ ਸਕਦੇ।

ਤੁਹਾਨੂੰ ਦਿਲੋਂ ਸ਼ੁਧ ਹੋਣਾ ਜ਼ਰੂਰੀ ਹੈ, ਤੁਹਾਡੇ ਅੰਦਰ, ਕਿਉਂਕਿ ਕਰਮਾਂ ਦਾ ਰਾਜਾ ਸਭ ਚੀਜ਼ ਜਾਣਦਾ ਹੈ। ਤੁਹਾਡੇ ਇਥੋਂ ਤਕ ਸੋਚਣ ਤੋਂ ਪਹਿਲਾਂ ਅਤੇ ਤੁਹਾਡੇ ਸੋਚਣ ਤੋਂ ਬਾਅਦ; ਜੋ ਵੀ ਯੋਜਨਾ ਤੁਸੀਂ ਬਣਾਉਂਦੇ, ਤੁਸੀਂ ਸੋਚਦੇ, ਇਹ ਸਭ ਤੁਹਾਡੇ ਆਪਣੇ ਅਵਚੇਤਨ ਵਿਚ ਰਿਕਾਰਡ ਹੈ, ਦਰਜ ਹੋ ਰਿਹਾ ਹੈ ਅਤੇ ਕਰਮਾਂ ਦਾ ਰਾਜਾ ਇਹ ਸਭ ਜਾਣ ਲਵੇਗਾ। ਸੋ ਅਸੀਂ ਕੋਈ ਚੀਜ਼ ਛੁਪਾ ਨਹੀਂ ਸਕਦੇ। ਮੈਂ ਤੁਹਾਨੂੰ ਅਨੇਕ ਵਾਰ ਪਹਿਲਾਂ ਵੀ ਦਸ‌ਿਆ ਸੀ ਕਿ ਇਹ ਬ੍ਰਹਿਮੰਡ ਪਾਰਦਰਸ਼ੀ ਹੈ। ਸਭ ਸਮ‌ਿਆਂ ਵਿਚ, ਸਾਰੀਆਂ ਦਿਸ਼ਾਵਾਂ ਵਿਚ, ਤੁਹਾਡਾ ਦਿਲ ਸਾਰ‌ਿਆਂ ਦੇ ਦੇਖਣ ਲਈ ਜ਼ਾਹਰ ਹੈ। ਖੈਰ, ਅਸੀਂ ਮਨੁਖ ਇਹ ਨਹੀਂ ਦੇਖਦੇ , ਪਰ ਸਵਰਗੀ ਜੀਵ ਇਹ ਦੇਖ ਲੈਣਗੇ, ਅਤੇ ਸਾਰੇ ਸੰਸਾਰ ਦੇ ਰਾਜੇ, ਵਖ-ਵਖ ਰਾਜੇ, ਇਹ ਦੇਖ ਲੈਣਗੇ। ਅਤੇ ਸਾਰ‌ਿਆਂ ਦੇ ਕਰਮਾਂ ਦਾ ਰਾਜਾ ਸਭ ਚੀਜ਼ ਬਾਰੇ ਜਾਣਦਾ ਹੈ - ਤੁਸੀਂ ਕੀ ਸੋਚਦੇ ਹੋ, ਕੀ ਯੋਜਨਾ ਤੁਸੀਂ ਬਣਾਉਂਦੇ ਹੋ, ਅਤੇ ਕੀ ਤੁਸੀਂ ਚਾਹੁੰਦੇ ਹੋ।

ਹੁਣ, ਮਿਸਾਲ ਵਜੋਂ, ਮੈਂ ਤੁਹਾਨੂੰ ਦਸਦੀ ਹਾਂ, ਆਸਣਾਂ ਵਿਚੋਂ ਇਕ ਜੋ ਤੁਸੀਂ ਸਰੀਰ ਨੂੰ ਲ਼ਾਭ ਦੇਣ ਲਈ ਵਰਤੋਂ ਕਰ ਸਕਦੇ ਹੋ ਇਹ ਹੈ ਜੋ ਤੁਸੀਂ ਜਾਣਦੇ ਹੋ: ਕੁਆਨ ਯਿੰਨ। ਉਹ ਜੋ ਤੁਸੀਂ ਮੈਡੀਟੇਸ਼ਨ ਵਿਚ ਬ੍ਰਹਿਮੰਡ ਦੀ, ਪ੍ਰਮਾਤਮਾ ਦੇ ਸ਼ਬਦ ਦੀ, ਬੁਧਾਂ, ਗੁਰੂਆਂ ਦੀ ਸਿਖਿਆ ਦੀ (ਅੰਦਰੂਨੀ ਸਵਰਗੀ) ਆਵਾਜ਼ ਉਤੇ ਕਰਦੇ ਹੋ। ਉਹ ਕੇਵਲ ਇਕ ਹੈ। ਉਹ ਇਕ ਹੈ, ਅਤੇ ਅਸੀਂ ਇਥੋਂ ਤਕ ਖੁਲੇਆਮ ਲੋਕਾਂ ਨੂੰ ਨਹੀਂ ਦਸ ਸਕਦੇ। ਬਿਨਾਂਸ਼ਕ, ਕੁਝ ਨਕਲੀ (ਅਭਿਆਸੀ) ਅੰਦਰ ਆਉਂਦੇ ਅਤੇ ਇਹਦੀ ਬਹੁਤੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਉਥੇ ਗਹਿਰਾਈ ਵਿਚ ਅੰਦਰ ਕੁਝ ਵਧੇਰੇ ਜਾਣਕਾਰੀ ਮੌਜ਼ੂਦ ਹੈ ਜਿਸ ਤਕ ਉਹ ਨਹੀਂ ਪਹੁੰਚ ਸਕਦੇ ਜੇਕਰ ਉਹ ਅੰਦਰੋਂ ਆਪਣੇ ਦਿਲ ਵਿਚ ਮਾੜੇ ਹਨ - ਭਾਵੇਂ ਜੇਕਰ ਉਹ ਸਿਖਦੇ ਹਨ, ਉਹ ਇਸ ਦੀ ਬਹੁਤੀ ਵਰਤੋਂ ਨਹੀਂ ਕਰ ਸਕਦੇ, ਜਾਂ ਉਹ ਕੁਝ ਨਹੀਂ ਸੁਣਦੇ। ਸੋ ਸਾਰੇ ਸਵਰਗਾਂ ਦੇ ਰਖਿਅਕ ਅਸਲੀ ਸਿਖਿਆ ਨੂੰ ਸੁਰਖਿਅਤ ਰਖਣਾ ਜਾਣਦੇ ਹਨ। ਉਹ ਬਸ ਇਕ ਹੈ।

ਪਰ ਕੇਵਲ ਉਸ ਆਸਣ ਦੇ ਨਾਲ, ਜੇਕਰ ਤੁਸੀਂ ਇਸਨੂੰ ਹੋਰ ਸਰੀਰਕ ਆਸਣਾਂ ਦੇ ਨਾਲ ਜੋੜਦੇ ਹੋ, ਤੁਸੀਂ ਹੋਰ ਬਹੁਤ, ਬਹੁਤ, ਹੋਰ ਬਹੁਤ ਪ੍ਰਾਪਤ ਕਰ ਸਕਦੇ ਹੋ, ਜੋ ਮੈਂ ਤੁਹਾਨੂੰ ਦਸ ਨਹੀਂ ਸਕਦੀ। ਇਥੋਂ ਤਕ ਹੋਰ ਸਰੀਰਕ ਆਸਣਾਂ ਦੇ ਕੋਈ ਸੁਮੇਲ ਤੋਂ ਬਿਨਾਂ ਤੁਸੀਂ ਪਹਿਲੇ ਹੀ ਬਹੁਤ ਕੁਝ ਜਾਣਦੇ ਹੋ। ਪਰ ਫਿਰ ਵੀ, ਉਥੇ ਹੋਰ ਬਹੁਤ ਹੈ ਜੋ ਮੈਂ ਸਚਮੁਚ ਤੁਹਾਨੂੰ ਨਹੀਂ ਟਰਾਂਸਫਰ ਕਰ ਸਕਦੀ। ਪ੍ਰਮਾਤਮਾ ਮੈਨੂੰ ਬਸ ਖੁਲੇਆਮ ਜਾਂ ਕਿਸੇ ਨੂੰ ਵੀ ਉਨਾਂ ਨੂੰ ਟ੍ਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਇਹ ਇਕ ਸ਼ੁਧ ਵਿਆਕਤੀ ਹੋਣਾ ਜ਼ਰੂਰੀ ਹੈ, ਨਹੀਂ ਤਾਂ ਇਹ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਉਹ ਸ਼ੁਧ ਨਾ ਹੋਵੇ, ਜਦੋਂ ਸਰੀਰ ਦੇ ਇਹਨਾਂ ਸਾਰੇ ਗੁਪਤ ਆਸਣਾਂ ਨਾਲ ਅਭਿਆਸ ਕਰਨਾ ਚਾਹੇ, ਜਿਨਾਂ ਵਿਚ ਬਹੁਤ ਜਿਆਦਾ, ਬਹੁਤ ਜਿਆਦਾ ਵਿਸ਼ਾਲ ਜਾਣਕਾਰੀ ਹੈ ਜੋ ਇਸ ਸੰਸਾਰ ਵਿਚ ਕੋਈ ਨਹੀਂ ਜਾਣ ਸਕਦਾ। ਪ੍ਰਮਾਤਮਾ ਉਹ ਬਸ ਐਵੇਂ ਕਿਸੇ ਨੂੰ ਹੀ ਪ੍ਰਦਾਨ ਨਹੀਂ ਕਰਦਾ। ਉਹਨਾਂ ਨੇ ਯੋਗ ਵਿਆਕਤੀਆਂ ਦੀ ਚੋਣ ਕੀਤੀ ਹੈ।

ਹੁਣ, ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਸਿਖਾ ਵੀ ਨਹੀਂ ਸਕਦੀ; ਮੈਨੂੰ ਇਜਾਜ਼ਤ ਨਹੀਂ ਹੈ। ਅਤੇ ਨਾਲੇ, ਭਾਵੇਂ ਜੇਕਰ ਮੈਂ ਤੁਹਾਨੂੰ ਸਿਖਾਉਣਾ ਚਾਹਾਂ ਵੀ, ਇਥੋਂ ਤਕ ਮੈਨੂੰ ਇਜਾਜ਼ਤ ਨਹੀਂ ਹੈ, ਇਹ ਬਹੁਤ ਹੀ ਨਿਜ਼ੀ ਹੋਣਾ ਜ਼ਰੂਰੀ ਹੈ, ਜਿਵੇਂ ਸਾਨੂੰ ਇਥੋਂ ਤਕ ਇਕ ਦੂਜੇ ਦੇ ਨੇੜੇ ਹੋਣਾ ਵੀ ਜ਼ਰੂਰੀ ਹੈ, ਤਾਂਕਿ ਸਾਰੇ ਆਸਣਾਂ ਦੀ ਨਕਲ ਕਰ ਸਕੀਏ ਅਤੇ ਉਨਾਂ ਨੂੰ ਦਿਲੋਂ ਸਿਖ ਸਕੀਏ। ਤੁਹਾਨੂੰ ਇਥੋਂ ਤਕ ਉਹਨਾਂ ਬਾਰੇ ਗਲ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਤੁਹਾਨੂੰ ਉਹਨਾਂ ਨੂੰ ਥਲੇ ਲਿਖਣ ਦੀ ਵੀ ਇਜਾਜ਼ਤ ਨਹੀਂ ਹੈ। ਇਹੀ ਗਲ ਹੈ। ਪਰ ਕੁਝ ਪਹਿਲੇ ਹੀ ਖੁਲੇਆਮ ਹਨ, ਸੋ ਮੈਂ ਇਹਨਾਂ ਜਨਤਕ ਆਸਣਾਂ ਤੇ ਵਿਆਖਿਆ ਕਰ ਸਕਦੀ ਹਾਂ ਅਤੇ ਤੁਹਾਨੂੰ ਇਹ ਸਮਝਾ ਸਕਦੀ ਹਾਂ। ਪਰਮਾਤਮਾ ਮੈਨੂੰ ਇਹ ਕਰਨ ਲਈ ਇਜਾਜ਼ਤ ਦਿੰਦੇ ਹਨ। ਬਸ ਕੁਝ ਤੁਹਾਡੇ ਉਦਾਹਰਣ ਲਈ, ਬਹੁਤ ਜਿਆਦਾ ਅਗੇ ਨਹੀਂ।

ਕਿਉਂਕਿ ਉਥੇ ਬਹੁਤ ਜਿਆਦਾ, ਬਹੁਤ ਜਿਆਦਾ ਹਨ। ਜਿਵੇਂ, ਇਕ ਸਾਲ ਅੰਦਰ ਸੰਸਾਰ ਦੀ ਜਾਣਕਾਰੀ ਲਈ ਆਸਣ, ਦੋ ਸਾਲਾਂ ਅੰਦਰ ਭਵਿਖ ਬਾਰੇ ਜਾਣਨ ਦਾ ਆਸਣ, ਅਤੇ ਅਨੇਕ ਹੀ ਹੋਰ ਚੀਜ਼ਾਂ ਨੂੰ ਜਾਨਣ ਦਾ ਆਸਣ... ਬਿਨਾਂਸ਼ਕ, ਤੁਹਾਡੇ ਖੁਦ ਆਪ ਲਈ ਜਾਨਣਾ ਵਖਰਾ ਹੈ, ਇਹ ਸੌਖਾ ਹੈ। ਪਰ ਜੇਕਰ ਤੁਸੀਂ ਉਹ ਸਭ ਸੰਸਾਰ ਲਈ ਜਾਨਣਾ ਚਾਹੁੰਦੇ ਹੋ, ਉਥੇ ਕੁਝ ਰੁਕਾਵਟ ਹੋ ਸਕਦੀ ਹੈ। ਬਿਨਾਂਸ਼ਕ, ਕਿਉਂਕਿ ਮਾਇਆ ਬਹੁਤ ਸਖਤਾਈ ਨਾਲ ਲੜੇਗੀ ਤੁਹਾਨੂੰ ਮਾਰਨ ਲਈ, ਤੁਹਾਨੂੰ ਨੁਕਸਾਨ ਪਹੁੰਚਾਉਣ ਲਈ, ਤੁਹਾਨੂੰ ਰੋਕਣ ਲਈ, ਤੁਹਾਡੇ ਮਿਸ਼ਨ ਵਿਚ ਕਿਸੇ ਵੀ ਤਰਾਂ ਸੰਭਵ ਹੋਵੇ ਦੇਰੀ ਕਰਨ ਲਈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-10-31
252 ਦੇਖੇ ਗਏ
8:33

Earthquake Relief Aid in Peru

180 ਦੇਖੇ ਗਏ
2024-10-31
180 ਦੇਖੇ ਗਏ
34:19
2024-10-30
2 ਦੇਖੇ ਗਏ
2024-10-30
1 ਦੇਖੇ ਗਏ
2024-10-30
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ