ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ ਕੱਲ੍ਹ, ਜੇਕਰ ਤੁਸੀਂ ਇੰਟਰਨੈੱਟ 'ਤੇ ਦੇਖਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਅਖੌਤੀ ਅਧਿਆਪਕ ਜਾਂ ਮਾਸਟਰ (ਗੁਰੂ) ਦਿਖਾਈ ਦਿੰਦੇ ਹਨ ਜੋ ਪੂਰੀ ਤਰ੍ਹਾਂ ਗਿਆਨਵਾਨ ਹੋਣ ਦਾ ਜਾਂ ਬੁੱਧ ਜਾਂ ਗੁਰੂ ਜੀ ਇਹ, ਸਤਿਗੁਰੂ ਉੇਹ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਕੋਲ ਮਨੁੱਖਾਂ ਦੀਆਂ ਆਤਮਾਵਾਂ ਨੂੰ ਅਗਿਆਨਤਾ ਦੀ ਦਲਦਲ ਅਤੇ ਮਾਰਾ ਦੀਆਂ ਚਾਲਾਂ ਅਤੇ ਜਾਲਾਂ ਦੇ ਜ਼ਹਿਰੀਲੇ ਸੁਭਾਅ ਤੋਂ ਬਾਹਰ ਉੱਚਾ ਚੁਕਣ ਦੀ ਕੋਈ ਸ਼ਕਤੀ ਨਹੀਂ ਹੈ।ਹੁਣ, ਮੈਂ ਤੁਹਾਨੂੰ ਦੱਸ ਰਹੀ ਹਾਂ, ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਬੁੱਧ ਜਾਂ ਸੱਚਮੁੱਚ ਇੱਕ ਮਹਾਨ, ਪੂਰੀ ਤਰ੍ਹਾਂ ਗਿਆਨਵਾਨ ਮਾਸਟਰ ਘੋਸ਼ਿਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ: ਪਹਿਲਾਂ, ਸਵਰਗ ਅਤੇ ਨਰਕਾਂ ਨੂੰ ਜਾਣਨਾ। ਦੂਜਾ, ਸਰਵ ਸ਼ਕਤੀਮਾਨ, ਸਰਬ-ਵਿਆਪਕ, ਸਰਬ-ਵਿਗਿਆਨੀ, ਭਾਵ ਅਣਗਿਣਤ ਬਹੁ-ਆਯਾਮੀ ਸਰੀਰ ਹਨ। ਤੀਸਰਾ, ਇੱਥੇ ਅਤੇ ਇਸ ਤੋਂ ਪਰੇ ਬੇਮਿਸਾਲ ਪੂਰਨ ਗਿਆਨ ਹੋਣਾ। ਅਤੇ ਇਹ ਸਾਰੀਆਂ ਅਤੇ ਹੋਰ ਅਦੁੱਤੀ ਸ਼ਕਤੀਆਂ ਤੁਹਾਡੇ ਦੁਆਰਾ ਸਿਖਾਏ-ਗਏ ਮੈਡੀਟੇਸ਼ਨ ਅਭਿਆਸ ਦੇ ਨਤੀਜੇ ਵਜੋਂ, ਦੁਨੀਆ ਵਿੱਚ ਹਰ ਥਾਂ ਤੁਹਾਡੇ ਪੈਰੋਕਾਰਾਂ ਦੁਆਰਾ ਪ੍ਰਮਾਣਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ!ਸਭ ਤੋਂ ਪਹਿਲਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਰਕ ਕਿੱਥੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਵਰਗ ਕਿੱਥੇ ਹਨ। ਤੁਹਾਨੂੰ ਘੱਟੋ-ਘੱਟ ਆਪਣੇ ਅਖੌਤੀ ਪੈਰੋਕਾਰਾਂ ਨੂੰ ਨਰਕ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਵਰਗ ਵਿੱਚ ਲਿਆਉਣ ਦੇ ਯੋਗ ਹੋਣਾ ਚਾਹੀਦਾ ਹੈ, ਜਾਂ ਘੱਟੋ ਘੱਟ ਉਨ੍ਹਾਂ ਨੂੰ ਚੰਗੇ ਮਿਆਰੀ ਮਨੁੱਖਾਂ ਵਜੋਂ ਅਗਲਾ ਪੁਨਰ ਜਨਮ ਦੇਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਵਰਗ ਕਿੱਥੇ ਹਨ, ਤਾਂ ਜੋ ਤੁਸੀਂ ਆਪਣੇ ਅਖੌਤੀ ਪੈਰੋਕਾਰਾਂ ਨੂੰ ਹਮੇਸ਼ਾ ਸ਼ਾਂਤੀ, ਖੁਸ਼ੀ, ਅਨੰਦ ਅਤੇ ਮੁਕਤੀ ਵਿੱਚ ਰਹਿਣ ਲਈ ਉੱਥੇ ਲਿਆ ਸਕੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਰਕ ਕਿੱਥੇ ਹਨ, ਸਵਰਗ ਕਿੱਥੇ ਹਨ। ਹੁਣ ਤੱਕ, ਮੈਂ ਨਹੀਂ ਦੇਖਦੀ ਕਿ ਸਮਕਾਲੀ ਅਖੌਤੀ ਮਾਸਟਰਾਂ, ਗੁਰੂਆਂ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਜਾਣਦਾ ਹੈ।ਅਤੇ ਇੱਕ ਹੋਰ ਗੱਲ ਇਹ ਹੈ, ਤੁਹਾਡੇ ਕੋਲ ਬਹੁ-ਆਯਾਮੀ ਸਰੀਰ ਹੋਣੇ ਚਾਹੀਦੇ ਹਨ; ਜਾਂ ਤਾਂ ਇਕ ਪ੍ਰਗਟ ਪ੍ਰਕਾਸ਼ ਸਰੀਰ ਜਾਂ ਭੌਤਿਕ ਸਰੀਰ, ਜਾਂ ਵੱਖ-ਵੱਖ ਅਧਿਆਤਮਿਕ ਖੇਤਰਾਂ ਵਿੱਚ ਵੱਖੋ-ਵੱਖਰੇ ਸਰੀਰ, ਤੁਹਾਡੇ ਵਫ਼ਾਦਾਰ, ਤੁਹਾਡੇ ਪੈਰੋਕਾਰਾਂ ਨੂੰ ਉੱਚੇ ਅਤੇ ਉੱਚੇ ਮਾਪਾਂ ਵੱਲ ਮਾਰਗਦਰਸ਼ਨ ਕਰਨਾ ਜਾਰੀ ਰੱਖਣ ਲਈ, ਜੇਕਰ ਉਹ ਅਜੇ ਵੀ ਹੇਠਲੇ ਡੋਮੇਨਾਂ, ਖੇਤਰਾਂ ਵਿੱਚ ਘੁੰਮ ਰਹੇ ਸਨ। ਅਤੇ, ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਹਜ਼ਾਰਾਂ ਚੇਲੇ ਹਨ, ਜਾਂ ਕਈ ਸੈਂਕੜੇ ਹਜ਼ਾਰਾਂ ਪੈਰੋਕਾਰ ਹਨ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਕਿਵੇਂ ਮਾਰਗਦਰਸ਼ਨ ਕਰਨਾ ਹੈ, ਉਹਨਾਂ ਨੂੰ ਹੁਣ ਅਤੇ ਇਸ ਤੋਂ ਅੱਗੇ ਕਿਵੇਂ ਉਚਾ ਚੁੱਕਣਾ ਹੈ, ਘੱਟੋ ਘੱਟ ਤਿੰਨ ਵਿਨਾਸ਼ਕਾਰੀ ਸੰਸਾਰਾਂ ਤੋਂ ਉੱਪਰ - ਠੀਕ ਹੈ? - ਉਨ੍ਹਾਂ ਦੇ ਨਾਲ ਹਮੇਸ਼ਾ, ਹਰ ਰੋਜ਼ 24 ਘੰਟੇ, ਕਿਵੇਂ ਰਹਿਣਾ ਹੈ। ਜਦੋਂ ਤੱਕ ਉਹ ਭੌਤਿਕ ਸੰਸਾਰ ਨੂੰ ਛੱਡ ਦਿੰਦੇ ਹਨ ਅਤੇ ਉਸ ਤੋਂ ਬਾਅਦ, ਤੁਸੀਂ ਉਹਨਾਂ ਦੇ ਉੱਚੇ ਸਵਰਗਾਂ ਵਿੱਚ ਅਧਿਆਤਮਿਕ ਵਿਕਾਸ ਲਈ ਅਜੇ ਵੀ ਜ਼ਿੰਮੇਵਾਰ ਹੋ, ਜੇਕਰ ਉਹ ਇਸ ਜੀਵਨ ਕਾਲ ਵਿੱਚ ਪੂਰੀ ਤਰ੍ਹਾਂ ਮੁਕਤੀ ਤੱਕ ਨਹੀਂ ਪਹੁੰਚੇ ਹਨ, ਜਾਂ ਜਦੋਂ ਉਹ ਇਸ ਭੌਤਿਕ ਮਾਪ, ਖੇਤਰ ਨੂੰ ਛੱਡਣ ਤੋਂ ਬਾਅਦ, ਧਰਤੀ ਤੋਂ ਥੋੜੇ ਜਿਹੇ ਉੱਚੇ ਸਵਰਗ ਵਿੱਚ ਹਨ।ਤੀਜੀ ਗੱਲ ਇਹ ਹੈ ਕਿ ਆਪਣੇ ਅਖੌਤੀ ਪੈਰੋਕਾਰਾਂ ਨੂੰ ਪੜ੍ਹਾਉਣ ਲਈ ਤੁਹਾਡੇ ਕੋਲ ਅਸਲੀ ਗਿਆਨ ਹੋਣਾ ਜ਼ਰੂਰੀ ਹੈ। ਅਸਲੀ ਗਿਆਨ ਪ੍ਰਾਪਤ ਕਰਨ ਲਈ ਤੁਹਾਡੇ ਲਈ ਪ੍ਰਮਾਤਮਾ ਨੂੰ ਜਾਣਨਾ ਜ਼ਰੂਰੀ ਹੈ, ਨਾ ਕਿ ਸਿਰਫ ਪ੍ਰਾਚੀਨ ਬੁੱਧਾਂ, ਸੰਤਾਂ ਅਤੇ ਸਾਧੂਆਂ ਦੁਆਰਾ ਛੱਡੀਆਂ ਗਈਆਂ ਕਿਤਾਬਾਂ ਨੂੰ ਪੜ੍ਹਨਾ, ਸਿਰਫ ਬਲਾਹ, ਬਲੀਹ, ਬਲੀਹ, ਬਲਾਹ, ਕਰਨ ਲਈ।ਸੋ ਤੁਹਾਡੇ ਕੋਲ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਭਾਵ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਵਰਗ ਅਤੇ ਨਰਕ ਕਿੱਥੇ ਹਨ। ਦੂਜਾ, ਤੁਹਾਨੂੰ ਸਰਬ-ਵਿਆਪਕ, ਸਰਬ-ਸ਼ਕਤੀਮਾਨ, ਸਰਬ-ਗਿਆਤਾ ਹੋਣਾ ਜ਼ਰੂਰੀ ਹੈ। ਤਾਂ ਜੋ ਤੁਸੀਂ ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਲੋੜ ਵਿੱਚ ਆਪਣੇ ਪੈਰੋਕਾਰਾਂ ਦੀ ਮਦਦ ਕਰ ਸਕੋ। ਤੀਜਾ, ਤੁਹਾਡੇ ਪੈਰੋਕਾਰਾਂ ਦੀ ਅਗਵਾਈ ਕਰਨ, ਸਿਖਾਉਣ ਅਤੇ ਗਿਆਨ ਨੂੰ ਖੋਲ੍ਹਣ ਲਈ ਤੁਹਾਡੇ ਕੋਲ ਪੂਰੀ ਬੁੱਧੀ, ਪੂਰਨ ਗਿਆਨ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਹੌਲੀ ਹੌਲੀ ਆਪਣੇ ਆਪ ਦੀ ਮਦਦ ਕਰ ਸਕਣ।ਹੁਣ, ਬਹੁਤ ਸਾਰੇ, ਜ਼ਿਆਦਾਤਰ ਅਖੌਤੀ ਮਾਸਟਰਾਂ, ਗੁਰੂਆਂ ਕੋਲ ਅਜਿਹਾ ਕੁਝ ਨਹੀਂ ਹੈ। ਉਹ ਸਿਰਫ਼ ਉਹੀ ਗੱਲਾਂ ਦੁਹਰਾਉਂਦੇ ਹਨ ਜੋ ਉਹ ਕਿਤਾਬਾਂ ਵਿੱਚੋਂ ਪੜ੍ਹਦੇ ਹਨ, ਜਾਂ ਆਪਣੇ ਮਾਸਟਰ ਦੀਆਂ ਸਿੱਖਿਆਵਾਂ ਦੀ ਨਕਲ ਕਰਦੇ ਹਨ, ਜੇ ਉਨ੍ਹਾਂ ਕੋਲ ਉਸ ਮਾਸਟਰ, ਗੁਰੂ ਦੀ ਸਿੱਖਿਆ ਦੇਣ ਦੀ, ਜਾਂ ਮਾਸਟਰ ਦਾ ਨਾਮ ਵਰਤ ਕੇ ਉਹਨਾਂ ਦੀ ਨਕਲ ਕਰਨ ਦੀ ਇਜਾਜ਼ਤ ਵੀ ਹੈ, ਇਸ ਗੱਲ ਬਾਰੇ ਕਰਨੀ ਤਾਂ ਪਾਸੇ ਰਹੀ ਕਿ ਉਹ ਆਪਣਾ ਨਾਮ ਵਰਤਦੇ ਹਨ। ਇਹ ਉਸ ਅਖੌਤੀ ਮਾਸਟਰ, ਗੁਰੂ ਲਈ ਬਹੁਤ ਬਿਪਤਾਪੂਰਨ ਹੋਵੇਗਾ।ਜਿਹੜੇ ਆਪਣੇ ਆਪ ਨੂੰ ਮਹਾਨ ਗੁਰੂ, ਗੁਰੂ ਜੀ, ਸਤਿਗੁਰੂ ਜਾਂ ਇਸ ਤਰ੍ਹਾਂ ਦਾ ਐਲਾਨ ਕਰਦੇ ਹਨ, ਪਰ ਜਿਨ੍ਹਾਂ ਕੋਲ ਲੋਕਾਂ ਨੂੰ ਬਚਾਉਣ, ਆਪਣੇ ਪੈਰੋਕਾਰਾਂ ਨੂੰ ਜਾਂ/ਅਤੇ ਆਪਣੇ ਰਿਸ਼ਤੇਦਾਰਾਂ ਨੂੰ ਨਰਕਾਂ ਤੋਂ ਬਚਾਉਣ ਲਈ ਇਹ ਤਿੰਨ ਲੋੜੀਂਦੀਆਂ ਸ਼ਕਤੀਆਂ ਨਹੀਂ ਹਨ, ਅਤੇ ਆਪਣੇ ਪੈਰੋਕਾਰਾਂ ਨੂੰ ਇੱਕ ਉੱਚੇ ਆਯਾਮ ਤੱਕ ਉੱਚਾ ਚੁੱਕਣ ਲਈ ਲੋੜੀਂਦੀ ਸ਼ਕਤੀ ਨਹੀਂ ਹੈ, ਅਤੇ ਆਪਣੇ ਪੈਰੋਕਾਰਾਂ ਨੂੰ ਸਿਖਾਉਣ ਲਈ ਉਹਨਾਂ ਕੋਲ ਬੁੱਧ ਜਾਂ ਪ੍ਰਮਾਤਮਾ ਦੀ ਬੁੱਧੀ, ਗਿਆਨ ਨਹੀਂ ਹੈ - ਉਹ ਸਾਰੇ ਹੀ ਇਕ ਲੰਮੇ, ਲੰਮੇ ਸਮੇਂ ਲਈ, ਘੱਟੋ-ਘੱਟ ਹਜ਼ਾਰਾਂ ਕਰੋੜਾਂ ਕਲਪਾਂ ਲਈ ਨਰਕ ਦੀ ਨਿਰੰਤਰ ਬਲਦੀ, ਮਹਾਨ ਅੱਗ ਵਿੱਚ ਜਾਣਗੇ।ਤੁਸੀਂ ਕਹਿ ਸਕਦੇ ਹੋ ਕਿ ਇਹ ਯੁੱਗਾਂ ਅਤੇ ਯੁੱਗਾਂ ਲਈ ਹੈ, ਅਤੇ ਅਣਗਿਣਤ ... ਮਨੁੱਖੀ ਜਿੰਦਗੀਆਂ ਦੀਆਂ ਅਣਗਿਣਤ ਮਿਆਦਾਂ, ਪਰ ਤੁਸੀਂ ਚੰਗੀ ਤਰ੍ਹਾਂ ਗਿਣ ਨਹੀਂ ਸਕਦੇ। ਜਿਵੇਂ ਹਿੰਦੂ ਧਰਮ ਵਿਚ, ਇਹ ਸਮਝਾਇਆ ਗਿਆ ਹੈ ਕਿ ਇੱਕ ਕਲਪ ਲਗਭਗ 4.32 ਬਿਲੀਅਨ ਧਰਤੀ ਸਾਲ ਹੈ, ਅਤੇ ਉਹ ਬ੍ਰਹਮਾ ਦਾ ਦਿਨ ਹੈ। ਪਰ ਬ੍ਰਹਮਾ ਦੇ ਦਿਨ ਦਾ ਅਰਥ ਹੈ ਉਹ ਸਮਾਂ ਜਿਸ ਵਿੱਚ ਇੱਕ ਮੌਜੂਦਾ ਸ੍ਰਿਸ਼ਟੀ ਦੀ ਹੋਂਦ ਵਿੱਚੋਂ ਇੱਕ ਕਿਸਮ ਦਾ ਨਾਸ਼ ਹੋ ਜਾਂਦਾ ਹੈ, ਅਤੇ ਅਗਲਾ ਦੌਰ, ਅਗਲਾ ਪੁਨਰ ਨਿਰਮਾਣ ਕਾਲ ਸ਼ੁਰੂ ਹੋਵੇਗਾ। ਪਰ ਵਿਚਕਾਰ ਇੱਕ ਸਦੀਵੀ ਆਰਾਮ ਦੀ ਲੰਬਾਈ ਹੈ! ਇਸ ਲਈ ਇਹ ਇੱਕ ਲੰਮਾ, ਲੰਮਾ ਸਮਾਂ ਹੈ।ਇਸ ਲਈ ਜੇਕਰ ਇੱਕ ਕਲਪ ਦੇ ਅੰਦਰ ਅਸੀਂ ਪ੍ਰਮਾਤਮਾ ਦੀ ਯੋਜਨਾ ਅਤੇ ਪ੍ਰਮਾਤਮਾ ਦੀ ਕਿਰਪਾ ਦੀ ਮਿਆਦ ਦੇ ਅਨੁਸਾਰ, ਸ਼ਾਂਤੀਪੂਰਵਕ, ਸੁਸ਼ੀਲਤਾ, ਅਤੇ ਨੈਤਿਕ ਤੌਰ 'ਤੇ ਆਪਣੀ ਯਾਤਰਾ ਨੂੰ ਪੂਰਾ ਨਹੀਂ ਕਰਦੇ ਹਾਂ, ਤਾਂ ਫਿਰ ਸਾਨੂੰ ਇੱਕ ਕਲਪ ਦੇ ਖਤਮ ਹੋਣ ਅਤੇ ਦੂਜਾ ਕਲਪ ਸ਼ੁਰੂ ਹੋਣ ਤੱਕ ਲੰਬੇ, ਲੰਬੇ ਸਮੇਂ ਤੱਕ ਉਡੀਕ ਕਰਨੀ ਪਵੇਗੀ। ਪਰ ਫਿਰ ਵੀ, ਜੇ ਤੁਸੀਂ ਹਜ਼ਾਰਾਂ ਕਰੋੜਾਂ ਕਲਪਾਂ ਲਈ ਨਰਕ ਵਿੱਚ ਰਹਿੰਦੇ ਹੋ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਸਦਾ ਲਈ ਹੈ। ਇਸ ਲਈ ਇਸ ਨਰਕ ਨੂੰ ਬੇਕਿਰਕ ਨਰਕ, ਅਵਿਚੀ ਕਿਹਾ ਜਾਂਦਾ ਹੈ। ਅਵੀਚੀ ਇੱਕ ਬੇਕਿਰਕ ਨਰਕ ਹੈ। ਇਹ ਸਜ਼ਾ ਦੇਣ ਤੋਂ ਕਦੇ ਨਹੀਂ ਰੁਕਦਾ। ਇਹ ਤੁਹਾਨੂੰ ਸਾੜਨ ਤੋਂ ਕਦੇ ਨਹੀਂ ਰੁਕਦਾ। ਤੁਸੀਂ ਚੀਕ ਸਕਦੇ ਹੋ ਜਾਂ ਕਈ ਵਾਰ ਚੀਕ ਵੀ ਨਹੀਂ ਸਕਦੇ, ਪਰ ਦਰਦ ਹਮੇਸ਼ਾ ਲਈ ਹੈ, ਹਮੇਸ਼ਾ ਲਈ। ਅਜਿਹੇ ਨਰਕ ਵਿੱਚ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ।ਅਥਾਹ ਸ਼ਕਤੀ ਵਾਲੇ ਇੱਕ ਮਹਾਨ ਸਤਿਗੁਰੂ ਦੇ ਸਿਵਾਇ ਜੋ ਤੁਹਾਡੀ ਮਦਦ ਕਰਨ ਲਈ ਉੱਥੇ ਜਾਣ ਲਈ ਆਪਣੇ ਪੈਰੋਕਾਰਾਂ ਦੀ ਵਰਤੋਂ ਕਰ ਸਕਦਾ ਹੈ ਜਾਂ ਖੁਦ ਆਪ ਜਾ ਸਕਦਾ ਹੈ, ਜਾਂ ਤੁਹਾਡੀ ਮਦਦ ਲਈ ਤੁਹਾਡੇ ਨਰਕ ਵਿੱਚ ਰੋਸ਼ਨੀ ਭੇਜਣ ਲਈ ਸ਼ਕਤੀ ਦੀ ਵਰਤੋਂ ਕਰ ਸਕਦਾ ਹੈ। ਇਹ ਇੱਕ ਬਹੁਤ ਹੀ ਪਤਲਾ ਮੌਕਾ ਹੈ. ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਭਾਵੇਂ ਮੇਰੇ ਲਈ ਤੁਹਾਨੂੰ ਇਹ ਸਭ ਦੱਸਣਾ ਬਹੁਤ ਭਿਆਨਕ ਹੈ, ਪਰ ਮੈਂ ਬਸ ਉਮੀਦ ਕਰਦੀ ਹਾਂ ਕਿ ਬਹੁਤੀ ਦੇਰ ਹੋਣ ਤੋਂ ਪਹਿਲਾਂ ਇਹ ਤੁਹਾਡੀਆਂ ਆਤਮਾਵਾਂ ਨੂੰ ਜਗਾਉਣ ਅਤੇ ਬਚਾਉਣ ਵਿੱਚ ਤੁਹਾਡੀ ਮਦਦ ਕਰੇਗਾ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਦੀ ਉਸਤਤਿ ਕਰੋ, ਪ੍ਰਮਾਤਮਾ ਦਾ ਧੰਨਵਾਦ ਕਰੋ, ਸਤਿਗੁਰੂ ਨੂੰ ਪ੍ਰਾਰਥਨਾ ਕਰੋ, ਸਤਿਗੁਰੂ ਦੀ ਉਸਤਤਿ ਕਰੋ, ਅਤੇ ਆਪਣੀ ਆਤਮਾ ਦੀ ਸਹਾਇਤਾ ਲਈ ਸਭ ਦਿਸ਼ਾਂਵਾਂ ਵਿੱਚ ਅਤੇ ਸਾਰੇ ਸਮਿਆਂ ਵਿਚ ਸਤਿਗੁਰੂਆਂ ਦਾ ਧੰਨਵਾਦ ਕਰੋ। ਹੋਰ ਕੋਈ ਨਹੀਂ ਕਰ ਸਕਦਾ।ਸਮੇਂ ਦੇ ਇਸ ਦੌਰ ਵਿਚ, ਸਿਰਫ ਨੇਕ ਪੁਰਸ਼ ਹੀ ਬਚ ਸਕਦੇ ਹਨ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਇੱਥੋਂ ਤੱਕ ਕਿ ਜਾਨਵਰਾਂ-ਲੋਕਾਂ ਦਾ ਮਾਸ ਖਾਣਾ, ਇੱਥੋਂ ਤੱਕ ਕਿ ਯੁੱਧ ਵਿੱਚ ਸ਼ਾਮਲ ਹੋਣਾ, ਪਰ ਜੇਕਰ ਤੁਸੀਂ ਨਿਮਰ ਹੋ, ਜੇ ਤੁਸੀਂ ਤੋਬਾ ਕਰਦੇ ਹੋ ਅਤੇ ਪਰਮੇਸ਼ੁਰ ਦੀ ਮਾਫ਼ੀ ਮੰਗਦੇ ਹੋ, ਤਾਂ ਤੁਸੀਂ ਅਜੇ ਵੀ ਇੱਕ ਮਹਾਨ ਸਤਿਗੁਰੂ ਦੁਆਰਾ ਬਚਾਏ ਜਾ ਸਕਦੇ ਹੋ ਜੋ ਤੁਹਾਡੇ ਜੀਵਨਕਾਲ ਵਿੱਚ ਮੌਜੂਦ ਹੈ। ਪਰ ਜੇਕਰ ਤੁਸੀਂ ਅਗਿਆਨੀ ਹੋ, ਰੱਬ ਦਾ ਮਜ਼ਾਕ ਉਡਾਉਂਦੇ ਹੋ, ਅਤੇ ਸਾਰੇ ਬੁੱਧਾਂ, ਹਰ ਸਮੇਂ ਦੇ ਮਹਾਨ ਗੁਰੂਆਂ ਦੀ ਤੁਲਨਾ ਆਪਣੇ ਨੀਚ, ਸੁਆਰਥੀ, ਲਾਲਚੀ, ਅੰਨ੍ਹੇਪਣ ਅਤੇ ਇੱਕ ਅਗਿਆਨੀ ਅਤੇ ਨਰਕੀ ਹੋਂਦ ਨਾਲ ਕਰਦੇ ਹੋ, ਪ੍ਰਸਿੱਧੀ ਅਤੇ ਲਾਭ ਦੇ ਲਾਲਚ ਕਾਰਨ ਜੋ ਤੁਸੀਂ ਆਪਣੇ ਆਪ ਨੂੰ ਇੱਕ ਗੁਰੂ ਹੋਣ ਵਜੋਂ ਘੋਸ਼ਿਤ ਕਰਦੇ ਹੋ, ਜਦੋਂ ਤੁਸੀਂ ਆਪਣੇ ਵਿਸ਼ਵਾਸੀਆਂ ਲਈ ਕੁਝ ਨਹੀਂ ਕਰ ਸਕਦੇ, ਤਾਂ ਤੁਸੀਂ ਇੰਨੇ ਹਜ਼ਾਰਾਂ ਲੱਖਾਂ ਕਲਪਾਜ਼ ਦੇ ਲਈ ਨਰਕ ਵਿੱਚ ਜਾਵੋਗੇ। ਕਲਪਨਾ ਕਰੋ, ਤੁਸੀਂ ਇਸ ਨੂੰ ਕਿਵੇਂ ਬਰਦਾਸ਼ਤ ਕਰੋਗੇ? ਸੋ ਕਿਰਪਾ ਕਰਕੇ ਜਾਗੋ, ਯੂ-ਟਰਨ ਕਰੋ, ਤੋਬਾ ਕਰੋ। ਤੁਹਾਡੀ ਮਦਦ ਕਰਨ ਲਈ ਸਾਰੇ ਗੁਰੂਆਂ ਨੂੰ ਪ੍ਰਾਰਥਨਾ ਕਰੋ। ਤੁਹਾਨੂੰ ਮਾਫ਼ ਕਰਨ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਨਕਲੀ ਮਾਸਟਰ, ਗੁਰੂ, ਅਣਗਿਣਤ ਅਤੇ ਬੇਅੰਤ ਸਮੇਂ ਲਈ ਨਰਕ ਵਿੱਚ ਰਹਿਣ ਤੋਂ ਬਾਅਦ, ਜੇ ਉਹਨਾਂ ਨੂੰ ਪੁਨਰ ਜਨਮ ਲੈਣ ਦਾ ਇਕ ਮੌਕਾ ਮਿਲਦਾ ਹੈ, ਤਾਂ ਉਹਨਾਂ ਨੂੰ ਇਕ ਮਨੁੱਖੀ ਸਰੀਰ ਵਿੱਚ ਹੋਣ ਦਾ ਸਨਮਾਨ ਨਹੀਂ ਮਿਲੇਗਾ, ਪਰ ਉਹ ਸ਼ੈਤਾਨਾਂ ਦੇ ਰੂਪ ਵਿੱਚ ਪੁਨਰ ਜਨਮ ਲੈਣਗੇ।ਹੁਣ, ਇਹ ਵਧ ਜਾਂ ਘੱਟ ਕੁਝ ਅੰਕੜੇ ਹਨ, ਪਰ ਉਥੇ ਇਸ ਤੋਂ ਵੱਧ ਹੋਰ ਵੀ ਹਨ। ਬੁੱਧ ਧਰਮ ਵਿੱਚ, ਜਾਂ ਹਿੰਦੂ ਧਰਮ ਵਿੱਚ ਵੀ, ਕਲਪਾਂ ਦੀਆਂ ਬਹੁਤ ਸਾਰੀਆਂ ਵੱਖਰੀਆਂ ਸ਼੍ਰੇਣੀਆਂ ਹਨ। ਸਭ ਤੋਂ ਵੱਡਾ ਕਲਪ ਜਿਵੇਂ 1.3 ਟ੍ਰਿਲੀਅਨ ਧਰਤੀ ਸਾਲਾਂ ਵਰਗਾ ਹੋਵੇਗਾ। ਇਸ ਲਈ ਤੁਸੀਂ ਇੱਕ ਨੂੰ ਚੁਣ ਸਕਦੇ ਹੋ। ਉਥੇ ਕੁਝ ਘੱਟ ਤੋਂ ਘੱਟ ਵਾਲੇ ਹਨ, ਕੁਝ ਮੱਧਮ ਆਕਾਰ ਦੇ ਅਤੇ ਉਸ ਵਰਗੇ ਕੁਝ ਮਹਾਨ ਹਨ, ਪਰ ਅਸੀਂ ਇਸਤਰ੍ਹਾਂ ਜਾਰੀ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਇਹ ਉਹ ਸੰਖਿਆ ਨਹੀਂ ਹੈ ਜਿਸਦੀ ਅਸੀਂ ਕਿਸੇ ਵੀ ਤਰ੍ਹਾਂ ਗਣਨਾ ਕਰ ਸਕਦੇ ਹਾਂ। ਕਿਉਂਕਿ ਜਦੋਂ ਤੁਸੀਂ ਦੁੱਖ ਝੱਲਦੇ ਹੋ, ਇੱਥੋਂ ਤੱਕ ਕਿ ਸਿਰਫ ਇੱਕ ਦਿਨ, ਇਹ ਭਿਆਨਕ ਅਤੇ ਸਦਾ ਲਈ ਲੱਗਦਾ ਹੈ, ਬਿਲੀਅਨ ਸਾਲਾਂ ਜਾਂ ਟ੍ਰਿਲੀਅਨ ਸਾਲਾਂ ਅਤੇ ਜ਼ੀਲੀਅਨ ਸਾਲਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਇਹ ਇੱਕ ਭਿਆਨਕ, ਬੇਅੰਤ ਕਿਸਮ ਦੀ ਭਾਵਨਾ ਹੈ। ਅਤੇ ਜਦੋਂ ਤੁਸੀਂ ਨਰਕ ਵਿੱਚ ਸੜ ਰਹੇ ਹੋ, ਸੜ ਰਹੇ ਹੋ, ਅਤੇ ਸੜ ਰਹੇ ਹੋ, ਤੁਹਾਡੇ ਲਈ ਕੋਈ ਦਿਨ ਨਹੀਂ ਹੈ, ਕੋਈ ਰਾਤ ਨਹੀਂ ਹੈ। ਇਹ ਸਭ ਹਨੇਰਾ ਹੋ ਜਾਵੇਗਾ, ਸਿਰਫ ਅੱਗ, ਤੁਹਾਡੇ 'ਤੇ ਅੱਗ।ਹੇ ਮੇਰੇ ਰਬਾ, ਕਿਰਪਾ ਕਰਕੇ ਜਾਗੋ। ਕਿਰਪਾ ਕਰਕੇ ਹੁਣ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ। ਤੋਬਾ ਕਰੋ, ਨਿਮਰ ਬਣੋ। ਸਾਰੀਆਂ ਦਿਸ਼ਾਵਾਂ ਵਿਚ ਪ੍ਰਮਾਤਮਾ ਅਤੇ ਸਾਰੇ ਗੁਰੂਆਂ ਤੋਂ ਮਾਫੀ ਮੰਗਦੇ ਰਹੋ। ਰੱਬ ਹਮੇਸ਼ਾ ਸਾਡੇ ਆਲੇ-ਦੁਆਲੇ ਹੈ। ਸਾਰੇ ਗੁਰੂ ਸਦਾ ਆਪਣੀ ਸ਼ਕਤੀ ਵਿੱਚ, ਆਪਣੀ ਆਤਮਿਕ ਸ਼ਕਤੀ ਵਿੱਚ ਸਾਡੇ ਆਲੇ-ਦੁਆਲੇ, ਅੰਗ-ਸੰਗ ਹਨ।