ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਪਿਆਰ ਤੁਹਾਡੇ ਲਈ, ਈਸਾ ਦੇ ਨਾਮ ਵਿਚ ਅਤੇ ਪ੍ਰਭੂ ਸਰਬ ਸ਼ਕਤੀਮਾਨ ਦੇ ਨਾਮ ਵਿਚ। ਇਹ ਕ੍ਰਿਸਮਿਸ ਹੈ ਦੁਬਾਰਾ, ਇਕ ਹੋਰ ਸਾਲ, ਬਹੁਤ ਜ਼ਲਦੀ। ਅਤੇ ਕਿਹੋ ਜਿਹਾ ਇਕ ਸਾਲ ਸਾਡੇ ਕੋਲ ਸੀ। ਕਿਵੇਂ ਵੀ, ਇਹ ਹੈ ਕ੍ਰਿਸਮਿਸ ਸਮਾਂ ਹੈ ਅਤੇ ਸਾਨੂੰ ਚਾਹੀਦਾ ਹੈ ਯਾਦ ਕਰਨਾ ਕ੍ਰਿਸਮਿਸ ਕਾਹਦੇ ਬਾਰੇ ਹੈ ਇਹ ਸਾਡੇ ਮਾਲਕ ਈਸਾ ਬਾਰੇ ਹੈ ਜਿਨਾਂ ਨੇ ਕੁਰਬਾਨ ਕੀਤੀ ਸਭ ਚੀਜ਼ ਆਪਣੇ ਪੈਰੋਕਾਰਾਂ ਲਈ ਅਤੇ ਸੰਸਾਰ ਲਈ। ਅਤੇ ਸਭ ਤੋਂ ਮਹਤਵਪੂਰਨ ਹੈ ਦਿਆਲਤਾ, ਪਿਆਰ ਜੋ ਉਨਾਂ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਦਿਤਾ ਨਾਲੇ ਲੋਕਾਂ ਨੂੰ ਵੀ ਜਿਹੜੇ ਉਨਾਂ ਵਿਚ ਵਿਸ਼ਵਾਸ਼ ਕਰਦੇ ਸੀ ਉਸ ਸਮੇਂ। ਉਹ ਹੈ ਜਿਸ ਕਰਕੇ ਮਾਲਕ ਈਸਾ ਨੂੰ ਯਾਦ ਰਖਿਆ ਜਾਂਦਾ ਹੈ ਇਥੋਂ ਤਕ ਇਹਨਾਂ ਹਜ਼ਾਰਾਂ ਹੀ ਸਾਲਾਂ ਤੋਂ, ਅਤੇ ਅਸੀਂ ਹਰ ਸਾਲ ਉਨਾਂ ਦੇ ਨਾਮ ਉਤੇ ਮਨਾਉਂਦੇ ਹਾਂ। ਈਸਾ ਮਸੀਹ ਨੇ ਜੋ ਕੀਤਾ ਸੀ ਉਹ ਬਸ ਕੇਵਲ ਭੌਤਿਕ ਨਹੀਂ ਸੀ। ਉਨਾਂ ਨੇ ਆਪਣੇ ਪੈਰੋਕਾਰਾਂ ਦੀ ਨੇਤਰਹੀਣਤਾ, ਅਗਿਆਨਤਾ ਦਾ ਇਲਾਜ਼ ਕੀਤਾ। ਇਹ ਨੇਤਰਹੀਣਤਾ ਜੋ ਸਾਡੇ ਵਿਚੋਂ ਬਹੁਤਿਆਂ ਕੋਲ ਮੌਜ਼ੂਦ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਪ੍ਰਭੂ ਸਾਡੇ ਅੰਦਰ ਹੈ। ਈਸਾ ਮਸੀਹ ਨੇ ਬਸ ਬਹੁ ਗਿਣਤੀ ਦੇ ਲੋਕਾਂ ਨੂੰ ਹੀ ਨਹੀਂ ਖੁਆਇਆ, ਉਨਾਂ ਨੇ ਬਸ ਨੇਤਰਹੀਣਾਂ ਦਾ ਇਲਾਜ਼ ਭੌਤਿਕ ਤੌਰ ਤੇ ਹੀਂ ਨਹੀਂ, ਪਰ ਉਨਾਂ ਨੇ ਉਚਾ ਚੁਕਿਆ ਆਪਣੇ ਪੈਰੋਕਾਰਾਂ ਅਤੇ ਲੋਕਾਂ ਦੀ ਰੂਹ ਨੂੰ ਵੀ ਉਸ ਸਮੇਂ, ਤਾਂਕਿ ਉਹ ਦੇਖ ਸਕਣ ਪ੍ਰਭੂ ਨੂੰ ਆਪਣੇ ਅੰਦਰ। ਕਿਉਂਕਿ ਉਨਾਂ ਨੇ ਸਾਨੂੰ ਕਿਹਾ ਕਿ ਪ੍ਰਭੂ ਦੀ ਬਾਦਸ਼ਾਹਿਤ ਬਹੁਤ ਹੀ ਲਾਗੇ ਹੈ, ਪ੍ਰਭੂ ਦੀ ਬਾਦਸ਼ਾਹਿਤ ਤੁਹਾਡੇ ਅੰਦਰ ਹੈ। ਉਹ ਹੈ ਇਕ ਹੋਰ ਚੀਜ਼ ਜਿਸ ਲਈ ਕੁਝ ਰਹਿਨੁਮਾਈ ਦੀ ਲੋੜ ਹੈ ਅਤੇ ਲਗਾਤਾਰ ਧਿਆਨ ਦੀ ਤਾਂਕਿ ਪ੍ਰਭੂ ਨੂੰ ਅਨੁਭਵ ਕਰ ਸਕੀਏ। ਮੈਂ ਬਸ ਅਜ਼ ਇਥੇ ਹਾਂ ਯਾਦ ਦਿਲਾਉਣ ਲਈ ਕ੍ਰਿਸਮਸ ਦੀ ਭਾਵਨਾ ਬਾਰੇ। ਇਹ ਬਸ ਸਭ ਸਾਡੇ ਆਪਣੇ ਬਾਰੇ ਨਹੀਂ ਹੈ, ਕਿ ਅਸੀਂ ਇਕ ਵਡੀ ਪਾਰਟੀ ਕਰੀਏ, ਮਿਲੀਅਨ ਹੀ ਛੋਟੇ ਦਰਖਤਾਂ ਨੂੰ ਕਟੀਏ, ਮਿਲੀਅਨ ਹੀ ਜਾਨਵਰਾਂ ਨੂੰ ਮਾਰੀਏ, ਟਰਕੀਆਂ - ਨਿਰਦੋਸ਼ ਵਾਲੀਆਂ। ਉਹ ਚਾਹੁੰਦੇ ਹਨ ਜਿਉਂਦੇ ਰਹਿਣਾ। ਉਹ ਚਾਹੁੰਦੇ ਹਨ ਜੀਵਨ ਦਾ ਅਨੰਦ ਮਾਨਣਾ। ਉਹ ਵੀ ਚਾਹੁੰਦੇ ਹਨ ਮਨਾਉਣਾ ਕ੍ਰਿਸਮਸ ਨੂੰ ਆਪਣੇ ਦਿਲ ਵਿਚ। ਪਰ ਅਸੀਂ ਬਸ ਉਨਾਂ ਦੀ ਜਿੰਦਗੀ ਨੂੰ ਕਟ ਦਿੰਦੇ ਹਾਂ, ਉਨਾਂ ਵਿਚੋਂ ਜਾਨ ਕਢ ਦਿੰਦੇ ਹਾਂ ਬਿਨਾਂ ਸੋਚੇ ਸਮਝੇ । ਮੈਂ ਨਹੀਂ ਚਾਹੁੰਦੀ ਰੋਣਾ ਹੁਣ। ਮੈਂ ਉਹਦੇ ਬਾਰੇ ਸੋਚਦੀ ਹਾਂ। ਸੋਚੋ ਉਹਦੇ ਬਾਰੇ। ਸਾਨੂੰ ਨਹੀਂ ਲੋੜ ਟਰਕੀਆਂ ਨੂੰ ਮਾਰਨ ਦੀ ਈਸਾ ਦਾ ਜਨਮ ਦਿਨ ਮਨਾਉਣ ਲਈ। ਉਨਾਂ ਨੇ ਕਦੇ ਨਹੀਂ ਸੀ ਖਾਧੀ ਕੋਈ ਜਾਨਵਰ ਦੀ ਵਸਤ। ਉਹ ਇਕ ਸ਼ਾਕਾਹਾਰੀ ਸਨ। ਉਹ ਐਸੈਨ ਪਰੰਪਰਾ ਤੋਂ ਸਨ ਅਤੇ ਉਹ ਸ਼ਾਕਾਹਾਰੀ ਰਹੇ ਹਨ ਸਾਰਾ ਸਮਾਂ। ਸੋ, ਜੇਕਰ ਅਸੀਂ ਮਨਾਉਂਦੇ ਹਾਂ ਈਸਾ ਦਾ ਜਨਮਦਿਨ, ਕ੍ਰਿਸਮਸ, ਸਾਨੂੰ ਚਾਹੀਦਾ ਹੈ ਯਾਦ ਰਖਣਾ ਇਹ ਸਭ। ਉਨਾਂ ਦੀ ਸਿਖਿਆ ਮਹਤਵਪੂਰਨ ਹੈ। ਜੇਕਰ ਅਸੀਂ ਕਹਿੰਦੇ ਹਾਂ ਅਸੀਂ ਇਕ ਈਸਾ ਦੇ ਅਨੁਯਾਈ ਹਾਂ, ਫਿਰ ਸਾਨੂੰ ਚਾਹੀਦਾ ਹੈ ਯਾਦ ਰਖਣਾ ਮਾਲਕ ਦੀ ਸਿਖਿਆ ਦਾ ਕੇਂਦਰੀ ਭਾਗ - ਉਹ ਹੈ ਦਿਆਲਤਾ, ਪਿਆਰ ਸਾਰੇ ਜੀਵਾਂ ਲਈ। ਸੋ, ਕ੍ਰਿਸਮਸ ਜਸ਼ਨ ਦੇ ਅਵਸਰ ਉਤੇ, ਮੈਂ ਸਚਮੁਚ, ਸੰਜ਼ੀਦਗੀ ਨਾਲ ਤੁਹਾਨੂੰ ਸ਼ੁਭ ਕਾਮਨਾ ਘਲਦੀ ਹਾਂ। ਪਰ ਸਭ ਤੋਂ ਜਿਆਦਾ, ਮੈਂ ਕਾਮਨਾ ਕਰਦੀ ਹਾਂ ਵਧੇਰੇ ਗਿਆਨ ਦੀ ਤੁਹਾਡੇ ਲਈ। ਮੈਂ ਕਾਮਨਾ ਕਰਦੀ ਹਾਂ ਤੁਸੀਂ ਵਧੇਰੇ ਯਾਦ ਰਖੋਂ ਈਸਾ ਦੀਆਂ ਸਿਖਿਆਵਾਂ ਅਤੇ ਸਾਰੇ ਗੁਰੂਆਂ ਦੀਆਂ। ਕਿਉਂਕਿ ਉਹ ਹੈ ਜਿਸ ਬਾਰੇ ਧਰਮ ਹੈ: ਸਤਿਗੁਰੂ ਦੀ ਸਿਖਿਆ। ਅਤੇ ਅਸੀਂ, ਅਨੁਯਾਈਆਂ ਨੂੰ, ਚਾਹੀਦਾ ਹੈ ਸਚਮੁਚ ਇਹਦਾ ਅਨੁਸਰਨ ਕਰਨਾ, ਕੇਵਲ ਅਖਰਾਂ ਰਾਹੀਂ ਨਹੀਂ, ਕੇਵਲ ਬਸ ਇਹ ਪੜਨ ਰਾਹੀਂ, ਜਾਂ ਇਹ ਉਚਾਰਨ ਰਾਹੀਂ ਨਹੀਂ, ਪਰ ਇਹਨੂੰ ਅਮਲ ਕਰਨ ਰਾਹੀਂ, ਤਾਂਕਿ ਸਾਡਾ ਸੰਸਾਰ ਬਣ ਜਾਵੇ ਵਧੇਰੇ ਲਾਇਕ ਈਸਾ ਮਸੀਹ ਦੀ ਕੁਰਬਾਨੀ ਦੇ ਅਤੇ ਸਾਰੇ ਗੁਰੂਆਂ ਦੀਆਂ ਕੁਰਬਾਨੀਆਂ ਦੇ।