ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਦਸਦੀ ਹਾਂ, ਮੈਂਨੂੰ ਪ੍ਰਮਾਤਮਾ ਬੁਲਾਉਣਾ ਬੰਦ ਕਰੋ, ਠੀਕ ਹੈ? ਪ੍ਰਮਾਤਮਾ ਐਤਵਾਰ ਨੂੰ ਆਰਾਮ ਕਰਦੇ ਹਨ। ਤੁਸੀਂ ਦੇਖੋ, ਮੈਨੂੰ ਐਤਵਾਰ ਨੂੰ ਕੰਮ ਕਰਨਾ ਪੈਂਦਾ ਹੈ। ਇਹ ਦਰਸਾਉਂਦਾ ਹੈ ਕਿ ਮੈਂ ਪ੍ਰਮਾਤਮਾ ਨਹੀਂ ਹਾਂ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਪ੍ਰਮਾਤਮਾ ਸਿਰਫ ਛੇ ਦਿਨਾਂ ਲਈ ਕੰਮ ਕਰਦੇ ਹਨ। ਕੀ ਉਹ ਸਹੀ ਹੈ? (ਹਾਂਜੀ।) ਸਤਵੇਂ ਦਿਨ ਉਤੇ ਇਕ ਆਰਾਮ ਲੈਂਦੇ ਹਨ, ਕੀ ਉਹ ਨਹੀਂ ਲੈਂਦੇ? ਕੀ ਤੁਸੀਂ ਮੈਂਨੂੰ ਸਤਵੇਂ ਦਿਨ ਇਕ ਆਰਾਮ ਕਰਦੀ ਨੂੰ ਦੇਖਿਆ ਹੈ? (ਨਹੀਂ।) ਮੈਂ ਅਜ਼ੇ ਵੀ ਇਥੇ ਸਤਵੇਂ ਦਿਨ ਕੰਮ ਕਰ ਰਹੀ ਹਾਂ। ਬਾਅਦ ਵਿਚ, ਮੈਨੂੰ ਅਜ਼ੇ ਵੀ ਢੇਰ ਸਾਰੇ ਦਸਤਾਵੇਜ਼ਾਂ ਨੂੰ ਚੈਕ ਕਰਨਾ ਪਵੇਗਾ। ਕੀ ਪ੍ਰਮਾਤਮਾ ਇਤਨਾ ਸਖਤ ਕੰਮ ਕਰਨਗੇ? ਸ਼ਾਇਦ ਮੈਂ ਪ੍ਰਮਾਤਮਾ ਨਹੀਂ ਹਾਂ! ਨਹੀਂ ਸਮਝਦੇ? ਇਸ ਨੂੰ ਭੁਲ ਜਾਉ। ਤੁਹਾਡੇ ਕੋਲ ਹਾਸੇ-ਮਖੌਲ ਦੀ ਕੋਈ ਭਾਵਨਾ ਨਹੀਂ ਹੈ?