ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਘਰ ਇਥੇ ਧਰਤੀ ਉਤੇ ਨਹੀਂ ਹੈ, ਪਰ ਮੇਰਾ ਘਰ ਸਵਰਗ ਵਿਚ ਹੈ, ਜਿਥੇ ਇਸ ਨੂੰ ਕਦੇ ਵੀ ਨਸ਼ਟ ਨਹੀਂ ਕੀਤਾ ਜਾਵੇਗਾ; ਤੁਹਾਨੂੰ ਕਦੇ ਵੀ ਨਹੀਂ ਕਢਿਆ ਜਾਵੇਗਾ, ਤੰਗ ਕੀਤਾ ਜਾਵੇਗਾ, ਛੇੜ-ਛਾੜ ਕੀਤੀ ਜਾਵੇਗੀ ਜਾਂ ਕਿਸੇ ਵੀ ਤਰਾਂ ਜ਼ੁਲਮ ਕੀਤਾ ਜਾਵੇਗਾ, ਕਿਸੇ ਵੀ ਤਰੀਕੇ ਨਾਲ ਬਿਲਕੁਲ ਵੀ। ਤੁਸੀਂ ਜੀਵੋਂਗੇ ਜਿਵੇਂ ਤੁਸੀਂ ਹੋ, ਆਪ ਖੁਦ, ਜਿਵੇਂ ਕਿ ਮੇਰੇ ਸੁਪਨੇ ਵਿਚ ਜਿਸ ਬਾਰੇ ਮੈਂ ਆਪਣੀ ਕਵਿਤਾ ਵਿਚ ਲਿਖਿਆ ਸੀ ਜਦੋਂ ਮੈਂ ਛੋਟੀ ਉਮਰ ਦੀ ਸੀ।

ਮੈਂ ਬੁਢੀ ਨਹੀਂ ਮਹਿਸੂਸ ਕਰਦੀ। ਮੈਂ ਤੁਹਾਨੂੰ ਸਚ ਦਸਦੀ ਹਾਂ, ਮੈਂ ਬੁਢੀ ਨਹੀਂ ਮਹਿਸੂਸ ਕਰਦੀ। ਇਹੀ ਹੈ ਬਸ ਮੇਰਾ ਸਰੀਰ ਕਦੇ ਕਦਾਂਈ ਸ਼ਿਕਵਾ ਕਰਦਾ ਹੈ ਕਿਉਂਕਿ ਮੈਂ ਇਸਦੀ ਹਦੋਂ ਵਧ ਵਰਤੋਂ ਕਰਦੀ ਹਾਂ। ਮੈਂ ਕਦੇ ਕਦਾਂਈ ਦਿਨ ਰਾਤ ਕੰਮ ਕਰਦੀ ਹਾਂ। ਮੈਂ ਖਾਣ ਬਾਰੇ, ਸੌਣ ਬਾਰੇ ਪ੍ਰਵਾਹ ਨਹੀਂ ਕਰਦੀ, ਜਾਂ ਜੇਕਰ ਮੈਂ ਇਹ ਹੋਰ ਸਹਿਣ ਨਾ ਕਰ ਸਕਾਂ ਅਤੇ ਕਿਸੇ ਜਗਾ ਬਸ "ਡਿਗਦੀ ਹਾਂ" ਫਰਸ਼ ਉਤੇ ਜਾਂ ਸੋਫੇ ਉਤੇ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੈਂ ਕੰਮ ਕਰਦੀ ਹਾਂ ਕਿਉਂਕਿ ਮੈਂ ਜਾਣਦੀ ਹਾਂ ਜੇਕਰ ਤੁਸੀਂ ਖੁਸ਼ ਹੋ, ਮੈਂ ਖੁਸ਼ ਹੋਵਾਂਗੀ। ਜੇਕਰ ਤੁਸੀਂ ਦੁਖ ਵਿਚ ਹੋ, ਮੈਂ ਵੀ ਦੁਖ ਵਿਚ ਹੋਵਾਂਗੀ। ਮੈਂ ਆਪਣੇ ਲਈ ਕੰਮ ਕਰਦੀ ਹਾਂ, ਪਰ ਤੁਹਾਡੇ ਨਾਮ ਵਿਚ, ਪ੍ਰਮਾਤਮਾ ਦੇ ਨਾਮ ਵਿਚ। ਪਰ ਸਚਮੁਚ, ਇਹ ਆਪਣੇ ਲਈ ਹੈ, ਕਿਉਂਕਿ ਸਾਰਾ ਦੁਖ ਜੋ ਮੈਂ ਇਥੋਂ ਤਕ ਬਸ ਟੈਲੀਵੀਜ਼ਨ ਦੀ ਸਕ੍ਰੀਨ ਤੋਂ ਜਾਂ ਮੇਰੇ ਛੋਟੇ ਜਿਹੇ ਫੋਨ ਤੋਂ ਖਬਰਾਂ ਵਿਚ ਹਰ ਰੋਜ਼ ਦੇਖਦੀ ਹਾਂ, ਇਹ ਅਸਹਿਣਯੋਗ ਹੈ। ਇਹ ਅਜ਼ੇ ਵੀ ਮੇਰੇ ਲਈ ਅਸਲੀ ਹੈ, ਅਤੇ ਦੁਖ ਤਾਜ਼ਾ ਅਤੇ ਕਦੇ ਨਹੀਂ ਰੁਕੇਗਾ ਜਦੋਂ ਤਕ ਇਹ ਸੰਸਾਰ ਇਕ ਸਵਰਗ ਨਹੀਂ ਬਣ ਜਾਂਦਾ। ਮੇਰਾ ਭਾਵ, ਅਸਲੀ ਸਵਰਗ ਨਾਲੋਂ ਘਟ, ਸ਼ਾਇਦ, ਪਰ ਕਿਉਂ ਨਹੀਂ?

ਮੈਂ ਪ੍ਰਮਾਤਮਾ ਨੂੰ ਪੁਛਿਆ, "ਜੇਕਰ ਉਹ ਇਥੇ ਰਹਿਣਾ ਚਾਹੁੰਦੇ ਹਨ, ਕਿਉਂ ਨਹੀਂ? ਜੇਕਰ ਉਹ ਆਪਣੇ ਸੁਪਨੇ ਵਿਚ ਰਹਿਣਾ ਚਾਹੁੰਦੇ ਹਨ, ਸੁਪਨੇ ਵਾਲੀ ਅਵਸਥਾ ਵਿਚ, ਭਰਮ ਵਿਚ, ਕਿਉਂ ਨਹੀਂ? ਉਨਾਂ ਨੂੰ ਰਹਿਣ ਦਿਓ। ਪਰ ਘਟੋ ਘਟ ਇਹ ਚੰਗਾ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ, ਬਸ ਉਵੇਂ ਜਿਵੇਂ ਇਕ ਸਵਰਗੀ ਸੰਸਾਰ ਵਾਂਗ।" ਮੈਂ ਇਹ ਸੰਸਾਰ ਨੂੰ ਤੁਹਾਡੇ ਲਈ ਸਵਰਗ ਬਣਾਉਣਾ ਚਾਹੁੰਦੀ ਹਾਂ। ਉਹ ਜਿਹੜੇ ਅਸਲੀ ਸਵਰਗ ਨੂੰ ਨਹੀਂ ਜਾਣਾ ਚਾਹੁੰਦੇ ਅਜ਼ੇ ਵੀ ਇਕ ਸਵਰਗੀ ਜਿੰਦਗੀ, ਸ਼ਾਂਤਮਈ ਜਿੰਦਗੀ, ਸ਼ਾਨਦਾਰ ਜਿੰਦਗੀ ਦਾ ਅਨੰਦ ਮਾਣ ਸਕਦੇ ਹਨ, ਬਸ ਉਵੇ ਜਿਵੇਂ ਮੈਂ ਆਪਣੀ ਕਵਿਤਾ ਵਿਚ ਸੁਪਨਾ ਲਿਆ ਸੀ, ਜਦੋਂ ਮੈਂ ਇਤਨੀ ਮਾਯੂਸ ਸੀ। ਮੈਂਨੂੰ ਯਾਦ ਹੈ, ਕਵਿਤਾ ਨੂੰ "ਉਚੀ ਉਚੀ ਚੀਕਣਾ," ਆਖਿਆ ਜਾਂਦਾ ਹੈ।" ਇਹ ਇਸ ਸੰਸਾਰ ਲਈ ਮਾਯੂਸੀ ਵਿਚ ਸੀ, ਇਸ ਸੰਸਾਰ ਨੂੰ ਅਜਿਹੀ ਇਕ ਨਿਰਾਸ਼ਾਜਨਕ ਸਥਿਤੀ ਵਿਚ ਦੇਖਦੇ ਹੋਏ, ਕਿ ਮੈਂ ਉਹ ਕਵਿਤਾ ਲਿਖੀ ਸੀ। ਅਤੇ ਮੈਂ ਉਸ ਸੁਪਨੇ ਨੂੰ ਸਚਾ ਬਣਾਉਣਾ ਚਾਹੁੰਦੀ ਸੀ। ਇਸ ਲਈ, ਮੈਂ ਇਹਨਾਂ ਸਾਰੇ ਦਹਾਕ‌ਿਆਂ ਲਈ ਲੜਦੀ ਰਹੀ ਹਾਂ, ਤੁਹਾਡੇ ਨਾਲ, ਤੁਹਾਡੇ ਤੋਂ ਬਿਨਾਂ। ਮੈਂ ਬਸ ਆਸ ਕਰਦੀ ਹਾਂ ਇਕ ਦਿਨ - ਬਹੁਤ, ਬਹੁਤ ਜ਼ਲਦੀ - ਤੁਸੀਂ ਮੇਰੀ ਮਦਦ ਕਰ ਸਕੋਂਗੇ, ਮੇਰੇ ਨਾਲ ਤੁਸੀਂ ਲੜੋਂਗੇ, ਮੇਰੇ ਨਾਲ, ਤਾਂਕਿ ਤੁਹਾਡੇ ਕੋਲ ਉਹ ਸੁਪਨਾ ਸਾਕਾਰ ਹੋ ਕੇ ਰਹੇਗਾ - ਧਰਤੀ ਉਤੇ ਇਕ ਸਵਰਗ, ਜਿਥੇ ਤੁਹਾਡੇ ਕੋਲ ਅਜ਼ੇ ਵੀ ਸਭ ਕੁਝ ਹੋ ਸਕਦਾ ਹੈ, ਪਰ ਸਿਹਤਮੰਦ ਚੀਜ਼ਾਂ, ਸਿਹਤਮੰਦ ਚੀਜ਼ਾਂ, ਸੰਤਮਈ ਚੀਜ਼ਾਂ, ਕਿਉਂਕਿ ਤੁਸੀਂ ਸੰਤਮਈ ਜੀਵ ਹੋ ਜਿਹੜੇ ਇਸ ਗ੍ਰਹਿ ਉਤੇ ਰਹਿੰਦੇ ਹੋ ਉਵੇਂ ਜਿਵੇਂ ਜੇਕਰ ਸਵਰਗ ਵਿਚ।

ਮੈਂ ਸਭ ਕੁਝ ਕੁਰਬਾਨ ਕਰ ਦਿਤਾ ਹੈ, ਆਪਣਾ ਸਾਰਾ ਭੌਤਿਕ, ਸਰੀਰਕ ਜਾਦੂ। ਮਿਸਾਲ ਵਜੋਂ, ਜਿਵੇਂ ਤੁਸੀਂ ਹਵਾ ਵਿਚ ਉਡ ਸਕਦੇ, ਹਵਾ ਵਿਚ ਸਫਰ ਕਰ ਸਕਦੇ - ਹਵਾਈ ਜ਼ਹਾਜ ਵਿਚ ਨਹੀਂ, ਪਰ ਆਪਣੇ ਆਪ ਦੁਆਰਾ ਹਵਾ ਵਿਚ; ਅਦਿਖ ਹੋਣ ਦੁਆਰਾ ਖਤਰੇ ਤੋਂ ਬਚਣਾ; ਅਤੇ ਆਪਣੇ ਸਰੀਰ ਨੂੰ ਮੁਸੀਬਤ ਦੇ ਸਮੇਂ ਨਸ਼ਟ ਕਰ ਦੇਣਾ ਅਤੇ ਇਸ ਨੂੰ ਕਿਸੇ ਹੋਰ ਜਗਾ ਮੁੜ ਦੁਬਾਰਾ ਇਕਠਾ ਕਰਨਾ ਤਾਂਕਿ ਤੁਸੀਂ ਅਸਥਾਈ ਤੌਰ ਤੇ ਬਚ ਸਕਦੇ ਹੋ। ਤੁਸੀਂ ਕੰਧਾਂ ਵਿਚੋਂ ਦੀ, ਦਰਵਾਜ਼ਿਆਂ ਵਿਚੋਂ ਦੀ ਤੁਰ ਸਕਦੇ ਹੋ; ਕਿਸੇ ਵੀ ਕੈਦ ਦੇ ਬੰਦ ਦਰਵਾਜ਼ੇ ਨੂੰ ਖੋਲ ਸਕਦੇ ਹੋ ਜਾਂ ਕੋਈ ਵੀ ਚੀਜ਼ ਜਦੋਂ ਤੁਸੀਂ ਆਜ਼ਾਦ ਹੋਣਾ ਚਾਹੋਂ। ਇਹ ਮੇਰੇ ਲਈ ਇਕ ਵਧੇਰੇ ਸੁਵਿਧਾਜਨਕ ਜੀਵਨ, ਇਕ ਵਧੇਰੇ ਆਰਾਮਦਾਇਕ ਜੀਵਨ ਬਣਾ ਸਕਦਾ ਹੈ। ਪਰ ਮੈਂਨੂੰ ਉਹ ਸਭ ਕੁਰਬਾਨ ਕਰਨਾ ਪਿਆ, ਕਿਉਂਕਿ ਮੈਂ ਸੰਸਾਰ ਵਿਚ ਦਖਲਅੰਦਾਜ਼ੀ ਕਰਦੀ ਹਾਂ, ਅਤੇ ਤੁਹਾਨੂੰ ਕੋਈ ਜਾਦੂਮਈ ਸ਼ਕਤੀ ਖੁਲੇਆਮ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਪਰ ਕਦੇ ਕਦਾਂਈ ਮੈਨੂੰ ਇਹਦੀ ਵਰਤੋਂ ਕਰਨੀ ਪਈ... ਕੁਝ ਛੋਟੀ ਚੀਜ਼ ਲਈ, ਆਪਣੇ ਕੁਤੇ-ਵਿਆਕਤੀ ਨੂੰ ਠੀਕ ਕਰਨ ਲਈ। ਪਰ ਅਜ਼ੇ ਵੀ, ਮੈਨੂੰ ਬਹੁਤ ਹੀ ਮਹਿੰਗੀ ਕੀਮਤ ਚੁਕਾਉਣੀ ਪਈ ਸੀ! ਅਤੇ ਭਾਵੇਂ ਜੇਰਕ ਤੁਸੀਂ ਸਭ ਚੀਜ਼ ਲਈ ਭੁਗਤਾਨ ਕਰਨਾ ਚਾਹੁੰਦੇ ਹੋ, ਤੁਸੀਂ ਇਹ ਨਹੀਂ ਕਰ ਸਕਦੇ; ਤੁਹਾਨੂੰ ਇਜ਼ਾਜਤ ਨਹੀਂ ਹੈ। ਨਹੀਂ ਤਾਂ, ਤੁਹਾਡੇ ਤੋਂ ਤੁਹਾਡਾ ਖਿਤਾਬ ਖੋਹ ਲਿਆ ਜਵੇਗਾ, ਮਿਸ਼ਨ ਤੋਂ ਦੂਰ ਸੁਟ ਦਿਤਾ ਜਾਵੇਗਾ, ਅਤੇ ਪ੍ਰਮਾਤਮਾ ਤੁਹਾਨੂੰ ਸ਼ਾਇਦ ਕਦੇ ਵੀ ਦੁਬਾਰਾ ਨਾ ਵਰਤੋਂ ਕਰਨਾ ਚਾਹੇ, ਜਾਂ ਤੁਹਾਨੂੰ ਹੋਂਦ ਵਿਚ ਦੁਬਾਰਾ ਰਹਿਣ ਦੇਵੇ, ਇਕ ਗੁਰੂ ਹੋਣ ਦੀ ਗਲ ਕਰਨੀ ਤਾਂ ਪਾਸੇ ਰਹੀ।

ਦੀਖਿਆ ਦੇ ਸਮੇਂ, ਅਸੀਂ ਤੁਹਾਨੂੰ ਦਸ‌ਿਆ ਹੈ ਕਿਵੇਂ ਤੁਸੀਂ ਜਾਣ ਸਕਦੇ ਹੋ ਕਿਹੜੇ ਪਧਰ ਵਿਚ ਤੁਸੀਂ ਹੋ, ਪੰਜ ਪਧਰਾਂ ਵਿਚ - ਕਿਹੋ ਜਿਹਾ ਲੈਂਡਸਕੇਪ, ਦ੍ਰਿਸ਼ਾਵਲੀ, ਜੋ ਤੁਸੀਂ ਆਪਣੇ ਦ੍ਰਿਸ਼ ਵਿਚ ਅੰਦਰ ਦੇਖੋਂਗੇ। ਅਤੇ ਹੋਰ ਉਪਰ ਵਲ: ਨਵਾਂ ਮੰਡਲ। ਬਾਹਰਲੀਆਂ ਚੀਜ਼ਾਂ ਨਹੀਂ, ਨਹੀਂ, ਨਹੀਂ। ਕੋਈ ਨਹੀਂ ਦੇਖ ਸਕਦਾ ਜੋ ਤੁਸੀਂ ਦੇਖ ਸਕਦੇ ਹੋ। ਅਤੇ ਕਿਹੋ ਜਿਹੀ (ਅੰਦਰੂਨੀ ਸਵਰਗੀ) ਧੁਨ, ਸੰਗੀਤ, ਜਾਂ ਪ੍ਰਮਾਤਮਾ ਤੋਂ ਸਿਖਿਆ ਤੁਸੀਂ ਸੁਣੋਂਗੇ, ਉਸ ਸਮੇਂ ਜਾਂ ਤੁਹਾਡੇ ਰੂਹਾਨੀ ਵਿਕਾਸ ਦੇ ਪੜਾਅ ਤੇ। ਤੁਸੀਂ ਉਹ ਸਭ ਜਾਣਦੇ ਹੋ, ਸੋ ਆਪਣੇ ਆਪ ਦਾ ਦਾਅਵਾ ਕਰਨ ਦੀ ਕੋਸ਼ਿਸ਼ ਨਾ ਕਰਨੀ ਜੋ ਵੀ "ਗੁਰੂਜੀ" ਜਾਂ "ਮਹਾਨ ਗੁਰੂ" ਵਜੋਂ, ਜਾਂ ਇਥੋ ਤਕ ਪਹਿਲੇ ਹੀ ਇਕ "ਬੁਧ" ਵਜੋਂ... ਤੁਸੀਂ ਕਿਵੇਂ ਹੋ ਸਕਦੇ ਹੋ? ਤੁਸੀਂ ਜਾਣਦੇ ਹੋ। ਤੁਸੀਂ ਜਾਣਦੇ ਹੋ ਤੁਹਾਡੇ ਕੋਲ ਬਿਲਕੁਲ ਵੀ ਕੁਝ ਨਹੀਂ ਹੈ। ਤੁਸੀਂ ਅੰਦਰੂਨੀ ਸੰਸਾਰ ਬਾਰੇ ਕੋਈ ਵੀ ਚੀਜ਼ ਨਹੀਂ ਜਾਣਦੇ, ਅਤੇ ਤੁਸੀਂ ਅਜਿਹੇ ਇਕ ਨੀਵੇਂ ਪਧਰ ਤੇ ਹੋ।

ਮੈਂ ਜਾਣਦੀ ਹਾਂ ਤੁਹਾਡੇ ਵਿਚੋਂ ਕਈ ਸ਼ਾਇਦ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋਵੋਂ, ਸੋ, ਬਿਲਕੁਲ ਉਸ ਲਈ, ਸਾਡੇ ਲਈ ਸਹੀ ਚੀਜ਼ ਕਰਨੀ ਜ਼ਰੂਰੀ ਹੈ। ਜੇਕਰ ਵਿਆਕਤੀ ਭੁਖਾ ਹੈ ਅਤੇ ਪਿਆਸਾ ਹੈ, ਤੁਸੀਂ ਉਸ ਨੂੰ ਕੁਝ ਗੰਦਗੀ ਨਹੀਂ ਦੇ ਸਕਦੇ; ਤੁਹਾਡੇ ਲਈ ਉਨਾਂ ਨੂੰ ਸਹੀ ਭੋਜਨ ਅਤੇ ਪੀਣ ਲਈ ਦੇਣਾ ਜ਼ਰੂਰੀ ਹੈ। ਅਤੇ ਦਵਾਈ, ਜੇਕਰ ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਦੇ ਸਕਦੇ ਜੋ ਵੀ ਲੋੜੀਂਦਾ ਹੈ ਅਤੇ ਸ਼ਾਇਦ ਇਥੋਂ ਤਕ ਆਪਣੀ ਅਗਿਆਨਤਾ ਦੁਆਰਾ ਨੁਕਸਾਨ ਪਹੁੰਚਾ ਸਕਦੇ ਹੋ, ਫਿਰ ਇਹ ਦੋਨਾਂ ਲਈ ਇਕ ਆਫਤ ਹੈ!

ਕਿਉਂਕਿ ਜੇਕਰ ਤੁਸੀਂ ਥੋੜੇ ਜਿਹੇ ਉਚੇ ਪਧਰ ਤੇ ਹੋ, ਇਥੋਂ ਤਕ ਨੀਵੇਂ ਤੀਸਰੇ ਪਧਰ ਤੇ, ਤੁਸੀਂ ਕਦੇ ਵੀ ਆਪਣੇ ਆਪ ਦਾ ਕੋਈ ਚੀਜ਼ ਹੋਣ ਦਾ ਦਾਅਵਾ ਨਹੀਂ ਕਰੋਂਗੇ। ਕਿਉਂਕਿ ਤੁਸੀਂ ਅਜੇ ਵੀ ਕਿਸੇ ਜਗਾ ਨਹੀਂ ਹੋ। ਭਾਵੇਂ ਜੇਕਰ ਤੁਸੀਂ ਸਤਿਗੁਰੂ ਨੂੰ ਤੁਹਾਡੇ ਆਪਣੇ ਘਰ ਨੂੰ ਆਉਂਦਿਆਂ ਨੂੰ ਦੇਖਿਆ ਹੈ, ਪ੍ਰਗਟਾਵਾ, ਸਤਿਗੁਰੂ ਦਾ ਰੋਸ਼ਨੀ ਵਾਲਾ ਸਰੀਰ ਆਉਂਦਾ ਹੈ, ਤੁਸੀਂ ਅਜ਼ੇ ਵੀ ਕਿਸੇ ਜਗਾ ਨਹੀਂ ਹੋ। ਤੁਸੀਂ ਇਥੋਂ ਤਕ ਅਧੇ ਰਾਹ ਵਿਚ ਦੀ ਵੀ ਨਹੀਂ ਪਹੁੰਚੇ, ਉਹਦੀ ਗਲ ਕਰਨੀ ਤਾਂ ਪਾਸੇ ਰਹੀ ਜੇਕਰ ਤੁਸੀਂ ਪੰਜਵੇਂ ਪਧਰ ਤੋਂ ਉਪਰ ਚਲੇ ਗਏ ਹੋ ਜਾਂ ਇਥੋਂ ਤਕ ਪੰਜਵੇਂ ਪਧਰ ਤੇ ਹੋ, ਤਾਂਕਿ ਦੂਜਿਆਂ ਨੂੰ ਬਚਾਉਣ ਲਈ ਸ਼ਕਤੀ ਸੰਭਾਲਣ ਦੇ ਕਾਬਲ ਹੋ। ਅਤੇ ਤੁਹਾਨੂੰ ਫਿਰ ਵੀ ਬਹੁਤ ਦੁਖ ਝਲਣਾ ਪਵੇਗਾ, ਕਿਉਂਕਿ ਭਾਵੇਂ ਤੁਸੀਂ ਆਪਣੇ ਦੀਖਿਆ ਦੇਣ ਵਾਲੇ ਸਤਿਗੁਰੂ ਤੋਂ ਕਿਤਨੀ ਵੀ ਸ਼ਕਤੀ ਪ੍ਰਾਪਤ ਕਰ ਲਵੋਂ, ਤੁਹਾਡੇ ਅਜ਼ੇ ਵੀ ਕਾਫੀ ਨਹੀਂ ਹੈ। ਇਸ ਸੰਸਾਰ ਲਈ ਨਹੀਂ, ਨਹੀਂ, ਨਹੀਂ। ਇਸੇ ਕਰਕੇ ਬਹੁਤੇ ਗੁਰੂ ਬਹੁਤ ਘਟ ਗਿਣਤੀ ਦੇ ਪੈਰੋਕਾਰਾਂ ਨੂੰ ਦੀਖਿਆ ਦਿੰਦੇ ਹਨ। ਉਨਾਂ ਵਿਚੋਂ ਬਹੁਤੇ ਨਹੀਂ ਕਰਨਾ ਚਾਹੁੰਦੇ। ਕਿਉਂਕਿ ਜੇਕਰ ਤੁਸੀਂ ਆਪਣੇ ਲਈ ਚੰਗਾ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਦੂਜਿਆਂ ਦੇ ਕਰਮਾਂ ਨਾਲ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ; ਕਿਉਂਕਿ ਫਿਰ ਦੋਨੋਂ ਹੀ ਡੁਬਣਗੇ, ਜਿਵੇਂ ਇਕ ਛੋਟੀ ਕਿਸ਼ਤੀ ਜਿਸ ਉਤੇ ਬਹੁਤਾ ਭਾਰ ਨਹੀਂ ਲਧਿਆ ਜਾ ਸਕਦਾ। ਕਿਉਂਕਿ ਪ੍ਰਮਾਤਮਾ ਸਤਿਗੁਰੂ ਨੂੰ ਸਾਰੀ ਸ਼ਕਤੀ ਦਿੰਦਾ ਹੈ, ਪਰ ਸਤਿਗੁਰੂ ਹਰ ਇਕ ਵਿਆਕਤੀਗਤ ਪੈਰੋਕਾਰ ਨਾਲ ਕੁਝ ਹੀ ਸਾਂਝਾ ਕਰ ਸਕਦਾ ਹੈ।

ਜਦੋਂ ਮੈਂ ਸੁਣ‌ਿਆ ਕਿ ਕੁਝ ਦੀਖਿਅਕਾਂ ਨੇ ਦਾਅਵਾ ਕੀਤਾ ਕਿ ਉਹ ਮਤਰੇਆ ਬੁਧ ਹਨ, ਮੈਂ ਪ੍ਰਮਾਤਮਾ ਨੂੰ ਕਿਹਾ, "ਓਹ, ਕ੍ਰਿਪਾ ਕਰਕੇ, ਕੀ ਤੁਸੀਂ ਇਹ ਉਨਾਂ ਵਿਚੋਂ ਕਿਸੇ ਨੂੰ ਇਹ ਦੇ ਸਕਦੇ ਹੋ?" ਮੈਂ ਉਸ ਬਿੰਦੂ ਤੇ ਸੀ ਸਾਰੇ ਪਾਸਿਆਂ ਤੋਂ ਕਰਮਾਂ ਤੋਂ ਥੋੜੀ ਜਿਹੀ ਥਕੀ ਹੋਈ! ਪ੍ਰਮਾਤਮਾ ਹਸ ਪਏ ਅਤੇ ਮੈਨੂੰ ਕਿਹਾ, "ਨਹੀਂ! ਉਹ ਤੁਰੰਤ ਹੀ ਮਰ ਜਾਵੇਗਾ!" ਉਹ ਤੁਹਾਨੂਮ ਸਾਰੀ ਸ਼ਕਤੀ ਨਹੀਂ ਦੇ ਸਕਦੇ; ਨੰਬਰ ਇਕ, ਤੁਸੀਂ ਮਰ ਜਾਵੋਂਗੇ; ਤੁਸੀਂ ਇਹ ਨਹੀਂ ਝਲ ਸਕੋਂਗੇ। ਨੰਬਰ ਦੋ, ਸਤਿਗੁਰੂ ਨੂੰ ਅਨੇਕ ਹੀ ਪੈਰੋਕਾਰਾਂ ਨਾਲ ਸਾਂਝੀ ਕਰਨੀ ਪੈਂਦੀ ਅਤੇ ਕੁਝ ਆਪਣੇ ਲਈ ਬਚਾਉਣੀ।

ਅਤੇ ਮੈਂ ਤੁਹਾਨੂੰ ਦਸ‌ਿਆ ਸੀ, ਇਸ ਪਲ, ਕੋਈ ਨਹੀਂ - ਮੇਰੇ ਪੈਰੋਕਾਰਾਂ ਵਿਚੋਂ ਜਾਂ ਹੋਰਨਾਂ ਲੋਕਾਂ ਦੇ ਪੈਰੋਕਾਰਾਂ ਵਿਚੋਂ ਇਕ ਵੀ ਨਹੀਂ - ਉਸ ਪੂਰਨ ਗਿਆਨ ਪ੍ਰਾਪਤੀ ਦੀ ਸਥਿਤੀ ਤੇ ਪਹੁੰਚ‌ਿਆ, ਤਾਂਕਿ ਉਹ ਪ੍ਰਮਾਤਮਾ ਤੋਂ ਸਾਰੀ ਸ਼ਕਤੀ ਪੂਰੀ ਕਰ ਸਕੇ, ਅਤੇ ਬਾਹਰ ਜਾ ਕੇ ਅਤੇ ਦੂਜੇ ਲੋਕਾਂ ਨੂੰ ਸੁਤੰਤਰ ਤੌਰ ਤੇ ਦੀਖਿਆ ਦੇਣ ਲਈ ਪ੍ਰਮਾਤਮਾ ਉਸ ਨੂੰ ਸ਼ਕਤੀ ਦੇਵੇਗਾ। ਨਹੀਂ! ਸੋ ਕ੍ਰਿਪਾ ਕਰਕੇ ਆਪਣੇ ਆਪ ਨੂੰ ਇਕ ਜੋਕਰ ਨਾ ਬਣਾਓ। ਓਹ, ਰਬਾ। ਇਹ ਬਹੁਤ ਸਸਥਾ ਥੀਏਟਰ ਹੈ। ਇਹ ਇਕ ਬਹੁਤ ਘਟੀਆ ਕਾਪੀ ਹੈ। ਅਤੇ ਤੁਸੀਂ, ਆਪ, ਇਸਨੂੰ ਬਹੁਤ ਚੰਗੀ ਤਰਾਂ ਜਾਣਦੇ ਹੋ, ਕਿਉਂਕਿ ਤੁਸੀਂ ਕੁਝ ਨਹੀਂ ਜਾਣਦੇ। ਤੁਸੀਂ ਬਹੁਤ ਨੀਵੇਂ ਹੋ; ਨਹੀਂ ਤਾਂ, ਤੁਸੀਂ ਇਸ ਤਰਾਂ ਦਾ ਦਾਅਵਾ ਨਹੀਂ ਕਰੋਂਗੇ। ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰਮਾਤਮਾ ਦੇ ਤੋਹਫੇ ਨੂੰ ਝੂਠਾ ਬਣਾਉਣਾ, ਇਕ ਘਿਨਾਉਣਾ ਪਾਪ ਹੈ, ਜੋ ਨਤੀਜੇ ਵਜੋਂ ਸਜ਼ਾ ਲਗਾਤਾਰ ਨਰਕ ਵਿਚ ਹੋਣਾ ਹੈ! ਤੁਸੀਂ ਬਸ ਆਪਣੀ ਹਉਮੈਂ ਨਾਲ ਗਲ ਕਰ ਰਹੇ ਹੋ, ਅਤੇ ਦਾਨਵ ਤੁਹਾਨੂੰ ਧੋਖਾ ਦੇ ਰਹੇ ਹਨ, ਤੁਹਾਨੂੰ ਫੁਲਾ ਰਹੇ ਹਨ ਤਾਂਕਿ ਤੁਸੀਂ ਉਨਾਂ ਦੇ ਸਾਧਨ ਹੋਵੋਂਗੇ। ਅਤੇ ਜਦੋਂ ਤੁਸੀਂ ਇਸ ਸੰਸਾਰ ਵਿਚ ਖਤਮ ਹੋ, ਜਾਂ ਜਦੋਂ ਉਹ ਤੁਹਾਨੂੰ ਨਹੀਂ ਚਾਹੁੰਦੇ, ਤੁਹਾਨੂੰ ਹੇਠਾਂ ਨੂੰ ਖਿਚਿਆ ਜਾਵੇਗਾ।

ਦੇਖੋ ਦੂਜੇ ਤਥਾ-ਕਥਿਤ "ਗੁਰੂਆਂ" ਵਲ, ਤੁਹਾਡੇ ਸਾਹਮੁਣੇ। ਜਿਵੇਂ, ਮਿਸਾਲ ਵਜੋਂ, "ਜਿੰਦਾ ਬੁਧਾ ਬੋਏ," ਅਤੇ ਰੂਮਾ, ਜੋ ਵੀ। ਇਹ ਰੁਈਨ (ਸਤਿਆਨਾਸ) ਹੈ, ਰੂਮਾ ਨ੍ਹ੍ਹੀਂ। ਇਤਨਾ ਸਸਤਾ, ਇਤਨਾ ਹਾਸੋਹੀਣਾ। ਇਥੋਂ ਤਕ ਮੈਂ ਖੁਦ ਆਪ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੀ; ਇਹ ਇਤਨਾ ਘਿਣਾਉਣਾ ਹੈ। ਇਹ ਟ੍ਰਾਨ ਤਾਮ ਜਾਂ ਰੂਮਾ ਨੇ ਉਤਰਾਧਿਕਾਰੀ ਦਾ ਦਾਅਵਾ ਕਰਨ ਲਈ ਜਾਣ ਬੁਝ ਕੇ ਮੇਰੀ ਪੁਰਾਣੀ ਕਵਿਤਾ ਦੀ ਗਲਤ ਵਿਆਖਿਆ ਕੀਤੀ। ਅਤੇ ਇਹ ਵਿਆਕਤੀ ਨੇ (ਮੈਂ ਅਜੇ ਉਸ ਦਾ ਨਾਮ ਜ਼ਾਹਰ ਨਹੀਂ ਕਰਨਾ ਕਰਨਾ ਚਾਹੁੰਦੀ) ਕੁਝ ਨਵੇਂ ਸ਼ਬਦ ਸ਼ਾਮਲ ਕੀਤੇ, ਸੂਤਰ ਨੂੰ ਬਦਲ‌ਿਆ ਮਤਰੇਆ ਸਥਿਤੀ ਦਾ ਦਾਅਵਾ ਕਰਨ ਲਈ, ਫਿਰ ਆਪਣੇ ਆਪ ਨੂੰ ਇਕ ਮਹਾਨ ਗੁਰੂ ਕਿਹਾ ਹੈ। ਉਨਾਂ ਨੇ ਮੇਰੀ ਸਿਖਿਆ ਚੋਰੀ ਕੀਤੀ ਅਤੇ ਭਰੋਸਾ ਕਰਨ ਵਾਲੇ ਕਮਜ਼ੋਰ ਲੋਕਾਂ ਨੂੰ ਅਧੀ-ਪਕੀ ਦੀਖਿਆ ਦਿਤੀ ਜਿਨਾਂ ਕੋਲ ਕੋਈ ਅਸਲੀ ਆਸ਼ੀਰਵਾਦ ਅਤੇ ਦ੍ਰਿਸ਼ ਨਹੀਂ ਹਨ ਜਿਵੇਂ ਉਨਾਂ ਕੋਲ ਦੀਖਿਆ ਤੋਂ ਹੋਣੇ ਚਾਹੀਦੇ ਹਨ।

ਉਹ ਅਜਿਹਾ ਕਰਨ ਦੀ ਹਿੰਮਤ ਕਿਵੇਂ ਕਰਦੇ ਹਨ ਅਤੇ ਦਾਅਵਾ ਕਰਦੇ ਸਾਰੇ ਪਾਰਦਰਸ਼ੀ ਬ੍ਰਹਿਮੰਡਾਂ ਵਿਚ ਸਾਰੇ ਬੁਧਾਂ ਦੀਆਂ ਨਜ਼ਰਾਂ ਵਿਚ; ਉਹ ਜ਼ਰੂਰ ਆਪ ਖੁਦ ਦਾਨਵ ਹੋਣਗੇ ਸਵਰਗ-ਵਿਰੋਧੀ ਨਰਕ ਵਾਸੀ ਹੋਣ ਲਈ। ਜਦੋਂ ਮੈਂ ਦੁਬਾਰਾ "ਹੋਆ ਨਘਿਇਮ" ਸੂਤਰ ਜਾਂ ਅਵਾਤਮਸਾਕਾ ਸੂਤਰ ਪੜਿਆ, ਉਥੇ ਇਹਦੇ ਵਿਚ ਕੋਈ ਅਜਿਹੀ ਚੀਜ਼ ਨਹੀਂ ਸੀ।

Photo Caption: ਪਮਾਤਮਾ, ਸੂਰਜ ਦੁਆਰਾ ਚਮਕਣ ਲਈ ਤੁਹਾਡਾ ਸ਼ੁਕਰ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
217 ਦੇਖੇ ਗਏ
22:47
2025-01-25
318 ਦੇਖੇ ਗਏ
2025-01-24
349 ਦੇਖੇ ਗਏ
2025-01-24
656 ਦੇਖੇ ਗਏ
33:40
2025-01-24
99 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ