ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪੂਰੀ ਇਕਾਗਰਤਾ ਅਤੇ ਸ਼ਰਧਾ ਭਾਵ ਨਾਲ ਭਗਤੀ ਕਰਨੀ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਤੁਹਾਡੇ ਪਾਸ ਪਾਲਤੂ ਜਾਨਵਰ ਹਨ, ਇਹ ਤੁਹਾਡੀ ਜੁੰਮੇਵਾਰੀ ਹੈ ਚੰਗੇ ਬਣੇ ਰਹਿਣਾ, ਤਾਂਕਿ ਤੁਹਾਡੇ ਪਾਲਤੂ ਜਾਨਵਰ ਜਿਆਦਾ ਸਮਸਿਆ ਵਿਚ ਨਾ ਪੈਣ। ਪਰ ਉਹ ਇਹ ਕਰਦੇ ਹਨ ਖੁਸ਼ੀ ਨਾਲ, ਭਾਵੇਂ ਤੁਸੀਂ ਚੰਗੇ ਹੋਵੋਂ ਜਾਂ ਮਾੜੇ। ਉਹ ਇਹ ਸਾਂਝਾ ਕਰਦੇ ਹਨ ਖੁਸ਼ੀ ਨਾਲ। ਉਹ ਤੁਹਾਡੇ ਲਈ ਤਿਆਰ ਹਨ ਮਰਨ ਲਈ। ਉਹ ਹੈ ਜੋ ਪਾਲਤੂ ਜਾਨਵਰ ਹਨ।

ਭਾਰਤ ਵਿਚ, ਜਿਵੇਂ ਅਸੀਂ ਜਾਣਦੇ ਹਾਂ, ਉਨਾਂ ਕੋਲ ਵੀ ਚਾਰ ਜਾਤਾਂ ਹਨ ਮਾਨਸਾਂ ਦੀਆਂ ਉਨਾਂ ਦੇ ਦੇਸ਼ ਵਿਚ। ਪਹਿਲੀ ਬ੍ਰਹਮਣ ਹੈ, ਭਾਵ ਪਾਦਰੀ, ਕਿਉਂਕਿ ਉਹ ਅਨੁਸਰਨ ਕਰਦੇ ਹਨ ਬ੍ਰਹਿਮਾ ਦਾ ਜਿਹੜਾ ਕਰਤਾ ਹੈ ਤਿੰਨ ਸੰਸਾਰਾਂ ਦਾ, ਸਮੇਤ ਇਹ। ਸੋ ਉਹ ਉਨਾਂ ਨੂੰ ਬ੍ਰਹਿਮਣ ਆਖਦੇ ਹਨ। ਬ੍ਰਹਿਮਣ ਨਹੀਂ ਬਣਦੇ ਬਸ ਬ੍ਰਹਿਮਣ ਕਿਉਂਕਿ ਉਹ ਪੜੇ ਲਿਖੇ ਹਨ ਜਾਂ ਵਿਦਵਾਨ ਜਾਂ ਕੁਝ ਚੀਜ਼ ਉਸ ਤਰਾਂ। ਹੋ ਸਕਦਾ ਉਨਾਂ ਨੇ ਬਸ ਜਨਮ ਲਿਆ ਇਕ ਬ੍ਰਹਿਮਣ ਪ੍ਰੀਵਾਰ ਵਿਚ ਅਤੇ ਉਨਾਂ ਨੇ ਰੁਤਬਾ ਵਿਰਾਸਤ ਵਿਚ ਲਿਆ। ਸੋ ਤੁਸੀਂ ਨਹੀਂ ਛੂਹ ਸਕਦੇ ਇਹਨਾਂ ਲੋਕਾਂ ਨੂੰ, ਕਿਉਂਕਿ ਉਹ ਸੋਚਦੇ ਹਨ ਜੇਕਰ ਤੁਸੀਂ ਉਨਾਂ ਨੂੰ ਛੂੰਹਦੇ ਹੋ, ਉਨਾਂ ਦੀ ਜਾਤ ਗਾਇਬ ਹੋ ਜਾਵੇਗੀ। ਉਹ ਤੁਹਾਡੇ ਵਲ ਚੀਕਣਗੇ ਅਤੇ ਤੁਸੀਂ ਸੋਚੋਂਗੇ, "ਮੈਂ ਕੀ ਗਲਤ ਕੀਤਾ ਹੈ? ਮੈਂ ਬਸ ਚਾਹੁੰਦਾ ਹਾਂ ਤੁਹਾਡੇ ਨਾਲ ਹਥ ਮਿਲਾਉਣਾ?" ਹਥ ਨਾਂ ਮਿਲਾਉਣਾ, ਕੁਝ ਨਹੀਂ। ਇਥੋਂ ਤਕ ਤੁਹਾਡਾ ਪ੍ਰਛਾਵਾਂ ਵੀ, ਉਹ ਟਾਲਦੇ ਹਨ। ਜੇਕਰ ਤੁਸੀਂ ਜਾਵੋਂ ਉਨਾਂ ਦੀ ਰਸੋਈ ਵਿਚ, ਆਪਣਾ ਪ੍ਰਛਾਵਾ ਪਾਵੋਂ ਉਨਾਂ ਦੇ ਭੋਜ਼ਨ ਉਤੇ, ਉਹ ਸ਼ਾਇਦ ਸੁਟ ਦੇਣ ਇਸ ਭੋਜ਼ਨ ਨੂੰ। ਉਹ ਨਹੀਂ ਤੁਹਾਨੂੰ ਜਾਣ ਦੇਣਗੇ ਰਸੋਈ ਵਿਚ ਕਿਵੇਂ ਵੀ। ਉਹ ਨਹੀਂ ਜਾਣਦੇ ਜੇਕਰ ਤੁਸੀਂ ਚੰਗੇ ਹੋ ਜਾਂ ਮਾੜੇ, ਜੇਕਰ ਤੁਸੀਂ ਪਵਿਤਰ ਹੋ ਜਾਂ ਨਹੀਂ। ਕੇਵਲ ਬ੍ਰਹਿਮਣ ਪਵਿਤਰ ਹਨ, ਉਹ ਹੈ ਜੋ ਉਹ ਸੋਚਦੇ ਹਨ। ਠੀਕ ਹੈ, ਸੋ ਹੁਣ, ਉਥੇ ਜਾਤ ਸੀ ਉਸ ਤਰਾਂ ਦੀ। ਅਤੇ ਫਿਰ ਦੂਸਰੀ ਜਾਤ ਹੈ ਕਸ਼ਤ੍ਰ‌ਿਆ। ਉਹ ਸੂਰਬੀਰ ਹਨ ਅਤੇ ਸ਼ਾਹੀ ਘਰਾਨੇ ਦੇ, ਫੌਜ਼ੀ ਕਿਸਮ ਦੇ, ਅਤੇ ਸ਼ਾਹੀ; ਜਿਵੇਂ ਰਾਜ਼ਾ, ਰਾਣੀ, ਰਾਜ਼ ਕੁਮਾਰੀ, ਜਾਂ ਜਨਰੈਲ ਸੈਨਾ ਦੇ, ਆਦਿ। ਤੀਸਰੀ ਜਾਤ ਹੈ ਵਪਾਰ। ਅਤੇ ਚੌਥੀ ਜਾਤ ਹੈ ਸ਼ੁਦਰਾ; ਇਹ ਹਨ ਸਭ ਤੋਂ ਨੀਂਵੀਂ ਜਾਤ ਭਾਰਤ ਵਿਚ, ਸਭ ਤੋਂ ਨੀਂਵੀ ਜਾਤ, ਕਿਉਂਕਿ ਉਹ ਸਾਫ ਕਰਦੇ ਹੁੰਦੇ ਸੀ ਟਟੀ, ਅਤੇ ਚੁਕ ਕੇ ਲਿਜਾਂਦੇ ਸੀ ਮਾਨਸਾਂ ਦਾ ਮਲ-ਮੂਤਰ, ਅਤੇ ਜਾਂਦੇ ਕਿਸੇ ਜਗਾ ਅਤੇ ਇਹਨੂੰ ਸੁਟਦੇ।

ਇਕ ਵਾਰ, ਬੁਧ ਮਿਲ‌ਿਆ ਉਨਾਂ ਵਿਚੋਂ ਇਕ ਨੂੰ, ਇਹ ਸ਼ੁਦਰਾ ਜਾਤ ਦੇ ਲੋਕਾਂ ਵਿਚੋਂ ਇਕ ਨੂੰ ਅਤੇ ਉਹ ਲਿਜਾ ਰਿਹਾ ਸੀ ਆਪਣੀ ਮਾਨਸਾਂ ਦੀ ਟਟੀ ਆਪਣੇ ਮੋਢੇ ਉਤੇ। ਉਥੇ ਦੋ ਬਾਲਟੀਆਂ ਸਨ; ਇਕ ਪਿਛੇ , ਇਕ ਅਗੇ। ਇਕ ਸੋਟੀ ਨਾਲ ਜਾਂ ਕੁਝ ਚੀਜ਼ ਚੁਕਣ ਲਈ। ਅਤੇ ਫਿਰ ਉਹਨੇ ਜਦੋਂ ਦੇਖਿਆ ਬੁਧ ਨੂੰ, ਉਹ ਬਹੁਤ ਹੀ ਸ਼ਰਮਿੰਦਾ ਹੋਇਆ ਕਿਉਂਕਿ ਉਹ ਜਾਣਦਾ ਸੀ ਉਹ ਇਕ ਉਚੀ ਜਾਤ ਦਾ ਨਹੀਂ ਹੈ। ਅਤੇ ਉਹ ਕਰ ਰਿਹਾ ਸੀ ਇਕ ਬਹੁਤ ਹੀ ਨੀਵੇਂ ਪਧਰ ਦਾ ਕੰਮ ਅਤੇ ਬਦਬੂ ਵਾਲਾ ਅਤੇ ਗੰਦਾ ਕੰਮ। ਸੋ, ਉਹਨੇ ਦੇਖਿਆ ਬੁਧ ਨੂੰ, ਉਹ ਇਤਨਾ ਡਰ ਗਿਆ ਕਿ ਉਹਦੀਆਂ ਬਾਲਟੀਆਂ ਇਧਰ ਉਧਰ ਹਿਲੀਆਂ ਅਤੇ ਸਾਰੀ ਜਗਾ ਡੁਲ ਗਈਆਂ, ਇਥੋਂ ਤਕ ਬੁਧ ਉਤੇ ਵੀ। ਅਤੇ ਉਹ ਕੋਸ਼ਿਸ਼ ਕਰ ਰਿਹਾ ਸੀ ਆਪਣੇ ਆਪ ਨੂੰ ਛੁਪਾਉਣ ਲਈ। ਅਤੇ ਉਹ ਇਤਨਾ ਸ਼ਰਮਿੰਦਾ ਸੀ ਅਤੇ ਉਹ ਰੋ ਰਿਹਾ ਸੀ, ਅਤੇ ਬੁਧ ਆਏ, ਉਹਨੂੰ ਛੂਹਿਆ। ਕੋਈ ਨਹੀਂ ਉਹ ਕਰੇਗਾ, ਬੁਧ ਪਹਿਲੀ ਜਾਤ ਦਾ ਹੈ, ਤੁਸੀਂ ਦੇਖਿਆ? ਸ਼ਾਹੀ ਜਾਤ। ਕੋਈ ਨਹੀਂ ਛੂਹੇਗਾ ਇਕ ਸ਼ੁਦਰਾ ਜਾਤ ਨੂੰ, ਨੀਵਾਂ, ਮਜ਼ਦੂਰ, ਖਾਸ ਕਰਕੇ ਗੰਦਖੋਰ ਮਾਨਸਾਂ ਦੀ ਟਟੀ ਉਹਦੇ ਆਲੇ ਦੁਆਲੇ। ਪਰ ਬੁਧ ਨੇ ਉਹਨੂੰ ਛੂਹਿਆ। ਅਤੇ ਇਥੋਂ ਤਕ, ਮੇਰੇ ਖਿਆਲ ਉਨਾਂ ਨੇ ਉਹਨੂੰ ਇਕ ਭਿਕਸ਼ੂ ਬਣਾਇਆ, ਠੀਕ ਹੈ? ਉਹਨੇ ਉਹਨੂੰ ਇਕ ਭਿਕਸ਼ੂ ਬਣਨ ਦਿਤਾ, ਸਹੀ ਹੈ? ਅਤੇ ਸਾਰੇ ਦੂਸਰੇ ਪੈਰੋਕਾਰ - ਵਡੇ ਲੋਕ, ਵਡੇ ਅਹੁਦਿਆਂ ਵਾਲੇ, ਜਿਵੇਂ ਰਾਜ਼ਾ, ਰਾਣੀ, ਅਤੇ ਸ਼ਾਹੀ ਲੋਕਾਂ ਨੇ, ਸੋਚਿਆ, "ਓਹ, ਬੁਧ ਨੇ ਉਹਨੂੰ ਇਕ ਭਿਕਸ਼ੂ ਬਣਾਇਆ, ਸੋ ਹੁਣ ਮੈਨੂੰ ਜਾ ਕੇ ਅਤੇ ਝੁਕਣਾ ਪਵੇਗਾ ਇਸ ਸ਼ੁਦਰਾ ਨੂੰ ਪਹਿਲੇ?" ਉਸ ਸਮੇਂ ਉਥੇ ਬਹੁਤ ਹੀ ਵਾਦ ਵਿਵਾਦ ਸੀ ਬੁਧ ਦੇ ਅਨੁਯਾਈਆਂ ਵਿਚਕਾਰ। ਕਿਉਂਕਿ ਬੁਧ ਨੇ ਕਦੇ ਕਦਾਂਈ ਭਿਖਾਰੀਆਂ, ਮੰਗਤਿਆਂ ਨੂੰ ਭਿਕਸ਼ੂ ਬਣਾਇਆ, ਅਤੇ ਬਣਾਇਆ ਇਕ ਸ਼ੁਦਰਾ ਨੂੰ, ਉਹ ਜਿਹੜਾ ਟਟੀ ਸਾਫ ਕਰਦਾ ਇਹੋ ਜਿਹਾ ਕੁਝ, ਮਾਨਸਾਂ ਦਾ ਮਲ-ਮੂਤਰ, ਬਣਾਇਆ ਉਹਨੂੰ ਇਕ ਭਿਕਸ਼ੂ। ਅਤੇ ਅਨੇਕ ਹੀ ਬੁਧ ਦੇ ਅਨੁਯਾਈ ਰਾਜ਼ਾ, ਰਾਣੀ, ਰਾਜ਼ ਕੁਮਾਰੀ, ਰਾਜ਼ ਕੁਮਾਰ, ਜਨਰੈਲ, ਉਚੇ ਦਰਬਾਰੀ ਅਫਸਰ, ਆਦਿ ਸਨ। ਉਹ ਬਹੁਤੇ ਖੁਸ਼ ਨਹੀਂ ਸੀ। ਪਰ ਬਾਅਦ ਵਿਚ, ਇਹ ਤਥਾ-ਕਥਿਤ ਨੀਵੀਂ ਜਾਤ ਵਾਲੇ ਲੋਕ ਜਿਵੇਂ ਭਿਖਾਰੀ ਜਾਂ ਸ਼ੁਦਰਾ, ਬਣ ਗਏ ਅਰਹਟ ਇਕ ਛੋਟੇ ਸਮੇਂ ਵਿਚ, ਕਿਉਂਕਿ ਉਹ ਬਹੁਤ ਪਵਿਤਰ ਸਨ, ਬਹੁਤ ਨਿਮਰ। ਕਿਉਂਕਿ ਭਾਰਤ ਵਿਚ, ਉਹ ਸਭ ਤੋਂ ਨੀਵੀਂ ਤੋਂ ਨੀਂਵੀ ਜਾਤ ਹੈ ਜੋ ਤੁਸੀਂ ਹੋ ਸਕਦੇ ਹੋ: ਮੰਗਤਾ ਅਤੇ ਸ਼ੁਦਰਾ। ਇਸੇ ਕਰਕੇ, ਉਹ ਬਹੁਤ ਹੀ ਨਿਮਰ ਹਨ। ਉਨਾਂ ਕੋਲ ਕੋਈ ਅਭਿਲਾਸ਼ਾ ਨਹੀਂ ਹੈ। ਉਹਨਾਂ ਨੇ ਕਦੇ ਨਹੀਂ ਸੁਪਨਾ ਲਿਆ ਕੋਈ ਚੀਜ਼ ਬਣਨ ਦਾ। ਕਿਉਂਕਿ ਭਾਰਤ ਵਿਚ, ਜਾਤ ਬਸ ਜਾਤ ਹੈ। ਤੁਸੀਂ ਨਹੀਂ ਉਹਦੇ ਵਿਚੋਂ ਨਿਕਲ ਸਕਦੇ।

ਪਰ ਇਹ ਸੀ, ਮੇਰੇ ਖਿਆਲ, ਇਕ ਗਲਤ-ਫਹਿਮੀਂ। ਪਰ ਕੋਈ ਨਹੀਂ ਇਹਨੂੰ ਬਦਲਣ ਦੇ ਯੋਗ ਹੋਇਆ। ਹੋ ਸਕਦਾ ਸ਼ੂਰੂ ਵਿਚ, ਇਕ ਭਾਰਤੀ ਅਭਿਆਸੀਆਂ ਦਾ ਸਮੂਹ ਕਿਸੇ ਜਗਾ, ਜਦੋਂ ਪਹਿਲੇ ਆਬਾਦਕਾਰ ਇਕਠੇ ਹੋਏ ਭਾਰਤ ਵਿਚ ਕਿਸੇ ਜਗਾ, ਅਤੇ ਉਹ ਹੋ ਸਕਦਾ ਅਭਿਆਸੀ ਜਨ ਸੀ ਸਾਡੇ ਵਾਂਗ। ਅਤੇ ਫਿਰ ਬਿਨਾਂਸ਼ਕ, "ਮੈਂ ਅਧਿਆਪਕ ਹਾਂ, ਅਤੇ ਤੁਸੀਂ ਭਿਕਸ਼ੂ ਹੋ, ਤਥ-ਕਥਿਤ ਸ਼ਾਹੀ, ਅਸੀਂ ਤਿਨੇ।" ਕੇਵਲ ਸਾਡੇ ਵਿਚੋਂ ਤਿੰਨ ਤੁਹਾਡੇ ਸਾਰਿਆਂ ਦੇ ਵਿਰੁਧ। ਓੂਹ, ਡਰਾਉਣਾ! ਅਤੇ ਤੁਸੀਂ ਕੁਝ ਸੇਵਾ ਕੀਤੀ ਰਸੋਈ ਵਿਚ, ਅਤੇ ਤੁਸੀਂ, ਟਟੀ ਸਾਫ ਕੀਤੀ। ਪਰ ਉਸ ਸਮੇਂ, ਸਾਡੇ ਕੋਲ ਨਹੀਂ ਸੀ ਇਹ ਖੂਬਸੂਰਤ ਟੋਏਲਟ। ਸੋ, ਇਹ ਸੀ ਬਾਲਟੀ ਵਿਚ। ਤੁਸੀਂ ਲਿਜਾਂਦੇ ਬਾਲਟੀ ਨੂੰ, ਤੁਸੀਂ ਬਾਹਰ ਜਾਂਦੇ, ਸੁਟਦੇ ਕਿਸੇ ਜਗਾ, ਇਕ ਨਿਸਚਿਤ ਜਗਾ ਵਿਚ। ਅਤੇ ਫਿਰ ਉਹ ਹੈ ਜਿਵੇਂ ਅਸੀਂ ਕੰਮ ਕਰਦੇ ਆਸ਼ਰਮ ਵਿਚ। ਕੁਝ ਲੋਕੀਂ ਡਰਾਈਵਰ ਹਨ। ਸੋ, ਅਸੀਂ ਬਣਾਉਂਦੇ ਇਕ ਭਿੰਨ ਕਿਸਮ ਦੀ ਜੁੰਮੇਵਾਰੀ ਦੇ ਪ੍ਰਬੰਧ ਦਾ ਸਿਸਟਮ। ਅਤੇ ਫਿਰ ਹੌਲੀ ਹੌਲੀ, ਵਧੇਰੇ ਆਬਾਦੀ ਬਾਹਰ ਆਉਂਦੀ ਅਤੇ ਫਿਰ ਇਹ ਬਸ ਜ਼ਾਰੀ ਰਹਿੰਦਾ ਉਸ ਤਰਾਂ। ਅਤੇ ਫਿਰ ਤੁਸੀਂ ਇਸ ਕਿਸਮ ਦੇ ਡਬੇ ਵਿਚ ਰਖੇ ਜਾਂਦੇ ਹੋ, ਸਕੁਐਰ ਅਤੇ ਮਰ ਜਾਂਦੇ। ਅਤੇ ਫਿਰ ਇਹ ਜ਼ਾਰੀ ਰਿਹਾ ਹੈ ਇਸ ਦਿਨ ਤਕ। ਪਰ ਅਜ਼ਕਲ, ਮੇਰੇ ਖਿਆਲ ਵਿਚ ਭਾਰਤ ਵਧੇਰੇ ਖੁਲ-ਦਿਲ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂਜੀ। ਮਹਾਤਮਾਂ ਗਾਂਧੀ ਜਾਂ ਹੋਰ ਮਹਾਤਮਾਂ ਅਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ, ਉਹ ਵਧੇਰੇ ਪੜੇ ਲਿਖੇ ਸਨ ਅਤੇ ਉਨਾਂ ਨੇ ਯੂਰਪ ਦੇਖਿਆ, ਅਤੇ ਅਮਰੀਕਾ ਦੇਖਿਆ ਹੈ, ਉਨਾਂ ਨੇ ਹੋਰ ਦੇਸ਼ਾਂ ਨੂੰ ਦੇਖਿਆ ਹੈ, ਜਿਥੇ ਇਕ ਵਧੇਰੇ ਆਜ਼ਾਦੀ ਵਾਲਾ ਸਿਸਟਮ ਹੈ। ਅਤੇ ਉਹ ਵਾਪਸ ਆਏ, ਅਤੇ ਉਨਾਂ ਨੇ ਇਹ ਖਿਆਲ ਨੂੰ ਗ੍ਰਹਿਣ ਕੀਤਾ ਅਤੇ ਜੀਵਨ ਦਾ ਢੰਗ ਭਾਰਤੀ ਸਮਾਜ਼ ਵਿਚ।

ਪਰ ਮੇਰੇ ਸਮੇਂ ਵਿਚ, ਜਦੋਂ ਮੈਂ ਭਾਰਤ ਵਿਚ ਸੀ, ਮੈਨੂੰ ਤਕਰੀਬਨ ਚਪੇੜ ਮਾਰੀ ਗਈ ਕਿਉਂਕਿ ਮੈਂ ਕੋਸ਼ਿਸ਼ ਕੀਤੀ ਇਕ ਬ੍ਰਹਿਮਣ 10 ਜਾਂ 12-ਸਾਲ ਦੀ ਕੁੜੀ ਦੀ ਮਦਦ ਕਰਨ ਲਈ, ਇਕ ਬਾਲਟੀ ਚੁਕਣ ਲਈ ਉਹਦੇ ਲਈ ਗੰਗਾ ਦਰ‌ਿਆ ਤੋਂ। ਅਤੇ ਉਹ ਚੀਕੀ ਅਤੇ ਉਹਨੇ ਬਾਲਟੀ ਸੁਟ ਦਿਤੀ ਅਤੇ ਉਹ ਦੌੜ ਗਈ। ਮੈਂ ਕਿਹਾ, "ਮੈਂ ਕੀ ਕੀਤਾ ਹੈ? ਮੈਂ ਕੀ ਕੀਤਾ ਹੈ?" ਅਤੇ ਗੁਰੂ ਜਿਸ ਨੇ ਮੈਨੂੰ ਕਿਹਾ ਸੀ ਇਕ ਹਫਤੇ ਲਈ ਅਭਿਆਸ ਕਰਨ ਲਈ ਗੰਗਾ ਦੇ ਵਿਚਾਲੇ, ਉਹਨੇ ਕਿਹਾ, "ਉਹਨੂੰ ਨਾਂ ਛੂਹਣਾ। ਉਹਦੇ ਨਾਲ ਗਲ ਵੀ ਨਾਂ ਕਰਨੀ ਇਥੋਂ ਤਕ। ਉਹ ਇਕ ਬ੍ਰਹਿਮਣ ਹੈ।" ਫਿਰ ਮੈਨੂੰ ਸਮਝ ਆਈ। ਮੈਂ ਕਿਹਾ, "ਮਾਫ ਕਰਨਾ, ਸਚਮੁਚ ਮਾਫ ਕਰਨਾ। ਮੈਂ ਬਸ ਮਦਦ ਕਰਨੀ ਚਾਹੁੰਦੀ ਸੀ।" ਤੁਸੀਂ ਦੇਖੋ, ਸੋ ਭਾਰਤ ਵਿਚ, ਬਸ ਐਵੇਂ ਨਾਂ ਮਦਦ ਕਰਨੀ। ਨਾਂ ਕਰਨੀ। ਭਾਵੇਂ ਜੇਕਰ ਤੁਸੀਂ ਇਕ ਬਜ਼ੁਰਗ ਔਰਤ ਨੂੰ ਦੇਖੋਂ ਇਕਲੀ ਅਤੇ ਕੁਝ ਚੀਜ਼ ਚੁਕੀ ਜਾਂਦੀ ਹੋਵੇ, ਤੁਸੀਂ ਕਹੋ, "ਮੈਂ ਚੁਕਦਾ ਹਾਂ ਤੁਹਾਡੇ ਲਈ।" ਨਾਂ ਕਰਨਾ। ਉਹ ਸ਼ਾਇਦ ਚੀਕੇ "ਕਾਤਲ! ਅਤੇ ਕੁਝ ਪੁਲੀਸ ਸ਼ਾਇਦ ਆਉਣ ਅਤੇ ਪੁਛਣ, "ਕੀ ਤੁਸੀਂ ਚਾਹੁੰਦੇ ਸੀ ਕਰਨਾ ਇਸ ਬਜ਼ੁਰਗ ਨਿਆਸਰੀ ਗਰੀਬ ਔਰਤ ਨਾਲ? ਤੁਸੀਂ, ਵਿਦੇਸ਼ੀ! ਪਾਸਪੋਰਟ! ਤੁਸੀਂ ਕਿਥੋਂ ਆਏ ਹੋ? ਤੁਸੀਂ ਕਿਤਨੇ ਸਮੇਂ ਤਕ ਰਹੋਂਗੇ? ਕਿਉਂ? ਤੁਸੀਂ ਕੀ ਕਰਦੇ ਹੋ ਇਥੇ? ਔਰਤ ਨੂੰ ਇਕਲਾ ਰਹਿਣ ਦੇਵੋ!" ਤੁਸੀਂ ਬਸ ਕਹੋਂ, "ਠੀਕ ਹੈ, ਠੀਕ ਹੈ, ਮਾਫ ਕਰਨਾ।"

ਅਮਰੀਕਾ ਵਿਚ, ਯੂਰਪ ਵਿਚ, ਜਾਂ ਇਥੋਂ ਤਕ ਏਸ਼ੀਆ ਵਿਚ, ਜੇਕਰ ਅਸੀਂ ਇਕ ਬਜ਼ੁਰਗ ਔਰਤ ਨੂੰ ਦੇਖਦੇ ਹਾਂ, ਇਕ ਬਜ਼ੁਰਗ ਆਦਮੀ ਨੂੰ, ਅਸੀਂ ਦਿੰਦੇ ਹਾਂ ਆਪਣੀ ਸੀਟ ਬਸ ਉਤੇ ਉਨਾਂ ਲਈ। ਅਸੀਂ ਉਨਾਂ ਦ‌ੀ ਮਦਦ ਕਰਦੇ ਹਾਂ, ਉਨਾਂ ਦਾ ਹਥ ਪਕੜਦੇ ਹਾਂ ਸੜਕ ਪਾਰ ਕਰਨ ਲਈ। ਅਤੇ ਅਸੀਂ ਮਦਦ ਕਰਦੇ ਹਾਂ ਉਨਾਂ ਦੀ ਹੋ ਸਕਦਾ ਉਨਾਂ ਦਾ ਭਾਰਾ ਥੈਲਾ ਚੁਕਣ ਲਈ ਜਾਂ ਸਮਾਨ, ਇਕ ਛੋਟੇ ਸਮੇਂ ਲਈ ਜਿਥੇ ਵੀ ਉਹ ਜਾ ਰਹੀ ਹੋਵੇ, ਜਦੋਂ ਤਕ ਉਹ ਨਹੀਂ ਕਿਸੇ ਹੋਰ ਨੂੰ ਜਾਂ ਇਕ ਟੈਕਸੀ ਬੁਲਾ ਲੈਂਦੀ ਜਾਂ ਕੁਝ ਚੀਜ਼। ਉਹਦੀ ਹਲਾਸ਼ੇਰੀ ਦਿਤੀ ਜਾਂਦੀ ਹੈ ਅਤੇ ਸ਼ਲਾਘਾ ਕੀਤੀ ਜਾਂਦੀ ਹੈ ਚੰਗੇ ਵਿਹਾਰ ਵਜੋਂ, ਚੰਗੇ ਭਦਰ ਪੁਰਸ਼ ਦਾ ਆਚਰਨ । ਪਰ ਭਾਰਤ ਵਿਚ, ਜ਼ਰੂਰੀ ਨਹੀਂ। ਸੋ ਸਾਵਧਾਨ ਰਹਿਣਾ। ਪਹਿਲੇ ਪੁਛਣਾ, ਦੂਰੋਂ, "ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?" ਇਕ ਮਾੀਕਰੋਫੋਨ ਵਰਤਣਾ ਬਿਹਤਰ ਹੈ, ਜਾਂ ਉਹਦੇ ਨੰਬਰ ਨੂੰ ਕਾਲ ਕਰਨਾ, "ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ? ਮੈਂ ਬਸ ਚਾਹੁੰਦਾ ਹਾਂ ਤੁਹਾਡੀ ਮਦਦ ਕਰਨੀ। ਕੀ ਮੈਂ ਕਰ ਸਕਦਾ?" ਜੇਕਰ ਉਹ ਠੀਕ ਹੋਵੇ, ਫਿਰ ਤੁਸੀਂ ਆਉਣਾ। ਜੇਕਰ ਨਹੀ, ਬਸ ਰਹਿਣਾ ਜਿਥੇ ਤੁਸੀਂ ਹੋਵੋਂ। ਇਥੋਂ ਤਕ ਲਾਗੇ ਨਾਂ ਜਾਣਾ। ਉਹ ਦੌੜ ਜਾਵੇਗੀ ਅਤੇ ਹੋ ਸਕਦਾ ਸੁਟ ਦੇਵੇ ਆਪਣੀਆਂ ਸਾਰੀਆਂ ਚੀਜ਼ਾਂ ਸੜਕ ਉਤੇ, ਅਤੇ ਫਿਰ ਤੁਸੀਂ ਇਥੋਂ ਤਕ ਇਹਨੂੰ ਛੂਹ ਵੀ ਨਹੀਂ ਸਕਦੇ। ਭਾਰਤ ਵਿਚ ਤੁਹਾਨੂੰ ਨਹੀਂ ਚਾਹੀਦਾ ਇਕਲੇ ਜਾਣਾ ਇਕ ਔਰਤ ਵਜੋਂ ਵੀ, ਅਜ਼ੇ ਵੀ ਅਜ਼ਕਲ। ਇਹ ਅਜ਼ੇ ਵੀ ਬਹੁਤਾ ਸੁਰਖਿਅਤ ਨਹੀਂ ਹੈ। ਮੈਂ ਅੰਨੀ ਸੀ। ਪਿਆਰ ਤੁਹਾਨੂੰ ਅੰਨਾ ਕਰਦਾ ਹੈ। ਮੈਂ ਪਿਆਰ ਕਰਦੀ ਸੀ ਪ੍ਰਭੂ ਨਾਲ। ਮੈਂ ਪਿਆਰ ਕਰਦੀ ਸੀ ਮਾਨਵਤਾ ਨਾਲ ਅਤੇ ਜਾਨਵਰਾਂ ਨਾਲ, ਸਾਰੇ ਦੁਖੀ ਜੀਵਾਂ ਨਾਲ। ਅਤੇ ਮੈਂ ਅੰਨੀ ਸੀ। ਮੈਂ ਬਸ ਇਕਲੀ ਗਈ। ਕੁਝ ਛੋਟੀਆਂ ਮੋਟੀਆਂ ਚੀਜ਼ਾਂ ਵਾਪਰੀਆਂ, ਪਰ ਕੁਝ ਨਹੀਂ ਜਿਹਦੇ ਨਾਲ ਮੈਂ ਸਿਝ ਨਹੀਂ ਸਕੀ। ਮੈਂ ਬਸ ਉਨਾਂ ਨੂੰ ਕਿਹਾ ਮੇਰੇ ਕੋਲ ਕੁੰਗ ਫੂ ਹੈ, ਮਿਸਾਲ ਵਜੋਂ। ਮੇਰੇ ਕੋਲ ਕੁੰਗ ਫੂ ਸੀ। ਮੈਂ ਨਹੀਂ ਕਿਵੇਂ ਵੀ ਝੂਠ ਬੋਲ‌ਿਆ। ਮੈਂ ਨਹੀਂ ਜਾਣਦੀ ਜੇਕਰ ਇਹ ਅਜ਼ੇ ਵੀ ਕੰਮ ਕਰੇਗਾ ਮੇਰੇ ਢਿਲਕੇ ਹੋਏ ਪਠਾਂ ਨਾਲ ਅਜ਼ਕਲ, ਪਰ ਮੇਰੇ ਕੋਲ ਕੁੰਗ ਫੂ ਸੀ। ਬਸ ਇਹੀ ਹੈ। ਬਸ ਇਕ ਛੋਟਾ ਜਿਹਾ ਨੋਟ ਅਤੇ ਮੈਂ ਇਤਨੇ ਲੰਮੇ ਸਮੇਂ ਤਕ ਗਲ ਕੀਤੀ। ਕੋਈ ਗਲ ਨਹੀਂ। ਤੁਸੀਂ ਉਹ ਪਸੰਦ ਕਰਦੇ ਹੋ, ਠੀਕ ਹੈ? ਤੁਸੀਂ ਮੇਰੇ ਨੋਟਾਂ ਨੂੰ ਪਸੰਦ ਕਰਦੇ ਹੋ। (ਹਾਂਜੀ।)

ਕੋਈ ਸਵਾਲ ਹਨ? (ਤੁਸੀਂ ਬਸ ਜ਼ਿਕਰ ਕੀਤਾ ਸੀ ਕਿ ਪਾਲਤੂ ਜਾਨਵਰ ਸਾਡੀਆਂ ਸਮਸ‌ਿਆਵਾਂ ਨੂੰ ਘਟਾ ਦੇਣਗੇ।) ਹਾਂਜੀ। ਕੁਝ ਕਰਦੇ ਹਨ। (ਜੇਕਰ ਉਹ ਕਰਦੇ ਹਨ ਉਹ, ਕੀ ਉਨਾਂ ਨੂੰ ਕੁਝ ਮਾੜੀਆਂ ਚੀਜ਼ਾਂ ਵਾਪਰਨਗੀਆਂ ? ਉਨਾਂ ਨੂੰ ਸਾਂਝੀਆਂ ਕਰਨੀਆਂ ਪੈਣਗੀਆਂ ਕੁਝ ਮਾੜੀਆਂ ਚੀਜ਼ਾਂ?) ਉਨਾਂ ਨੂੰ ਕਰਨਾ ਪਵੇਗਾ। ਉਹ ਸਾਂਝੇ ਕਰਦੇ ਹਨ ਤੁਹਾਡੇ ਕਰਮ। ਯਕੀਨਨ ਬਣਾਉਣਾ ਕਿ ਤੁਹਾਡੇ ਕੋਲ ਚੰਗੇ ਕਰਮ ਹੋਣ ਫਿਰ। ਜੇਕਰ ਤੁਹਾਡੇ ਕੋਲ ਪਾਲਤੂ ਜਾਨਵਰ ਹਨ, ਇਹ ਤੁਹਾਡੀ ਜੁੰਮੇਵਾਰੀ ਹੈ ਚੰਗੇ ਬਣੇ ਰਹਿਣਾ, ਤਾਂਕਿ ਤੁਹਾਡੇ ਪਾਲਤੂ ਜਾਨਵਰ ਜਿਆਦਾ ਮੁਸ਼ਕਲ ਵਿਚ ਨਾ ਪੈਣ। ਪਰ ਉਹ ਕਰਦੇ ਹਨ ਖੁਸ਼ੀ ਨਾਲ, ਭਾਵੇਂ ਤੁਸੀਂ ਮਾੜੇ ਹੋ ਜਾਂ ਚੰਗੇ। ਉਹ ਇਹ ਸਾਂਝਾ ਕਰਦੇ ਹਨ ਖੁਸ਼ੀ ਨਾਲ। ਉਹ ਤੁਹਾਡੇ ਲਈ ਮਰਨ ਲਈ ਤਿਆਰ ਹਨ ਖੁਸ਼ੀ ਨਾਲ। ਉਹ ਹੈ ਜੋ ਪਾਲਤੂ ਜਾਨਵਰ ਹਨ। ਪਰ ਉਥੇ ਕੁਝ ਕੇਸਾਂ ਹਨ, ਬਹੁਤ ਵਿਸ਼ੇਸ਼ ਕੇਸ, ਜਿਵੇਂ ਕੁਤਾ ਜਿਹਦਾ ਮੈਂ ਹੁਣੇ ਜ਼ਿਕਰ ਕੀਤਾ ਸੀ। ਉਹ ਗਿਆ ਉਥੇ ਬਸ ਮੇਰੀ ਮਦਦ ਕਰਨ ਲਈ, ਉਸ ਰਖਵਾਲੇ ਦੀ ਮਦਦ ਕਰਨ ਲਈ ਨਹੀਂ। ਬਹੁਤ ਜਵਾਨ, ਪਹਿਲੇ ਹੀ ਸ਼ਕਤੀਸ਼ਾਲੀ। ਬਸ ਕੁਝ ਚੀਜ਼ ਕੀਤੀ ਗੁਪਤ ਤੌਰ ਤੇ। ਕੋਈ ਨਹੀਂ ਦੇਖ ਸਕਦਾ, ਕੋਈ ਨਹੀਂ ਜਾਣਦਾ। ਇਹ ਬਸ ਤੁਹਾਡੇ ਵਾਂਗ ਹੈ, ਕਦੇ ਕਦਾਂਈ ਤੁਸੀਂ ਗੁਸੇ ਹੁੰਦੇ ਹੋ, ਤੁਸੀਂ ਕੁਝ ਗੁਸੇ ਵਾਲੀ ਐਨਰਜ਼ੀ ਬਾਹਰ ਕਢਦੇ ਹੋ। ਲੋਕੀਂ ਆਲੇ ਦੁਆਲੇ ਮਹਿਸੂਸ ਕਰ ਸਕਦੇ ਹਨ ਇਹ। ਕੁਤੇ ਉਹ ਵੀ ਛਡ ਸਕਦੇ ਹਨ ਕੁਝ ਉਦਾਰਚਿਤ ਐਨਰਜ਼ੀ, ਜਾਂ ਸੋਖਣ ਵਾਲੀ ਐਨਰਜ਼ੀ ਸੋਖਣ ਲਈ ਇਹਨਾਂ ਪ੍ਰਭਾਵਾਂ ਨੂੰ, ਤਾਂਕਿ ਇਹ ਜਿਆਦਾ ਦੂਰ ਤਕ ਨਾਂ ਫੈਲਣ। ਉਨਾਂ ਕੋਲ ਤਰੀਕਾ ਹੈ ਇਹ ਕਰਨ ਦਾ। ਇਹ ਬਸ ਇਕ ਖਾਸ ਏਜੰਟ ਹੈ। ਹਰ ਇਕ ਕੁਤਾ ਨਹੀਂ ਕਰਦਾ ਇਹ ਕਿਸਮ ਦੀਆਂ ਚੀਜ਼ਾਂ । ਜਿਆਦਾਤਰ ਕੁਤੇ ਉਹ ਕੇਵਲ ਕਰਦੇ ਹਨ ਚੀਜ਼ਾਂ ਜੋ ਚੰਗੀਆਂ ਹਨ ਰਖਵਾਲਿਆਂ ਲਈ। ਪਰ ਇਹ ਵੀ ਚੰਗਾ ਹੈ ਰਖਵਾਲੇ ਲਈ ਜਿਸ ਦਾ ਭਾਵ ਹੈ ਇਹ ਘਟਾਉਂਦਾ ਹੈ ਕਰਮ ਉਸ ਰਖਵਾਲੇ ਦੇ ਕਿਉਂਕਿ ਜੇਕਰ ਉਹ ਮੈਨੂੰ ਨੁਕਸਾਨ ਪਹੁੰਚਾਉਂਣ, ਉਹ ਭਿਆਨਕ ਹੈ ਉਨਾਂ ਲਈ। ਇਥੋਂ ਤਕ ਮੈਂ ਵੀ ਨਹੀਂ ਬਚਾ ਸਕਦੀ। ਮੈਂ ਤੁਹਾਨੂੰ ਪਹਿਲੇ ਦਸਿਆ ਹੈ ਕਿ ਮੈਂ ਸਭ ਤੋਂ ਬਦਤਰ ਨੂੰ ਬਚਾ ਸਕਦੀ ਹਾਂ, ਪਰ ਮੇਰੇ ਪੈਰੋਕਾਰਾਂ ਨੂੰ ਨਹੀਂ ਜਦੋਂ ਉਹ ਸਭ ਤੋਂ ਬਦਤਰ ਹੋਣ, ਕਿਉਂਕਿ ਉਨਾਂ ਨੂੰ ਸਿਖਾਇਆ ਗਿਆ ਹੈ ਸਹੀ ਅਤੇ ਗਲਤ ਤੋਂ। ਅਤੇ ਉਨਾਂ ਨੂੰ ਪਾਲਿਆ ਪਲੋਸਿਆ ਗਿਆ ਹੈ ਪਿਆਰ ਵਿਚ, ਰੂਹਾਨੀ ਸਿਖਿਆ ਵਿਚ, ਅਤੇ ਆਸ਼ੀਰਵਾਦ। ਸੋ ਜੇਕਰ ਉਹ ਵਿਰੁਧ ਜਾਂਦੇ ਹਨ ਕਿਸੇ ਵਿਆਕਤੀ ਦੇ ਮੇਰੇ ਵਰਗੀ ਹਾਨੀ-ਰਹਿਤ ਜਿਵੇਂ ਮੈਂ ਹਾਂ... ਮੈਂ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੀ। ਭਾਵੇਂ ਜੇਕਰ ਮੈਂ ਇਕ ਚੰਗੀ ਅਧਿਆਪਕ ਨਾਂ ਹੋਵਾਂ, ਜਾਂ ਮਾੜੀ ਅਧਿਆਪਕ, ਅਸੀਂ ਨਹੀਂ ਗਲ ਕਰਦੇ ਉਹਦੇ ਬਾਰੇ ਅਜ਼ੇ। ਮੈਂ ਹਾਨੀ-ਰਹਿਤ ਹਾਂ। ਮੈਂ ਕੇਵਲ ਤੁਹਾਨੂੰ ਯਾਦ ਦਿਲਾਉਂਦੀ ਹਾਂ ਅਭਿਆਸ ਕਰਨ ਲਈ। ਜੇਕਰ ਤੁਸੀਂ ਮੇਰੇ ਘਰ ਨੂੰ ਆਉਂਦੇ ਹੋ, ਮੈਂ ਯਕੀਨਨ ਬਣਾਉਂਦੀ ਹਾਂ ਤੁਸੀਂ ਆਰਾਮਦਾਇਕ ਹੋਵੋਂ ਜਿਥੋਂ ਤਕ ਮੈਂ ਪੁਗ ਸਕਦੀ ਹਾਂ।

ਮੈਂ ਚਾਹੁੰਦੀ ਹਾਂ ਉਸਾਰਨੇ ਹੋਰ ਵਧੇਰੇ ਮਹਲ ਤੁਹਾਡੇ ਲਈ, ਪਰ ਕਾਹਦੇ ਲਈ? ਤੁਸੀਂ ਨਹੀਂ ਲੰਮੇ ਸਮੇਂ ਤਕ ਰਹੋਂਗੇ ਕਿਵੇਂ ਵੀ। ਤੁਸੀਂ ਬਸ ਆਉਂਦੇ ਹੋ ਕੁਝ ਦਿਨਾਂ ਲਈ ਅਤੇ ਤੁਸੀਂ ਘਰ ਨੂੰ ਜਾਂਦੇ ਹੋ। ਤੁਹਾਡੇ ਕੋਲ ਘਰ ਹਨ। ਤੁਸੀਂ ਬੇਘਰੇ ਨਹੀਂ ਹੋ, ਨੰਬਰ ਇਕ। ਨੰਬਰ ਦੋ, ਮੈਂ ਆਪਣਾ ਧੰਨ ਵਰਤੋਂ ਕਰਦੀ ਹਾਂ ਵਧੇਰੇ ਮਾਯੂਸ, ਲੋੜਵੰਦ ਲੋਕਾਂ ਲਈ। ਮਾਫ ਕਰਨਾ ਉਹ ਕਹਿਣ ਲਈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਪਰ ਮੈਂ ਮਹਿਸੂਸ ਕਰਦੀ ਹਾਂ ਕਿ ਤੁਸੀਂ ਉਤਨੇ ਮਾਯੂਸ ਨਹੀਂ ਹੋ ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ। ਤੁਸੀਂ ਦੇਖ ਸਕਦੇ ਹੋ ਕੁਝ ਟੀਵੀ ਉਤੇ। ਬਚੇ ਜਿਹੜੇ ਕੇਵਲ ਹਡੀਆਂ ਅਤੇ ਚਮੜੀ ਹਨ, ਔਰਤਾਂ ਜਿਨਾਂ ਨੂੰ ਤੰਗ ਕੀਤਾ ਜਾਂਦਾ ਅਤੇ ਛੇੜ ਛਾੜ ਕੀਤੀ ਜਾਂਦੀ ਕਿਉਂਕਿ ਉਹਨੂੰ ਤੁਰਨਾ ਪੈਂਦਾ ਹੈ ਦਸ ਕੀਲੋਮੀਟਰ ਦੂਰ ਕੁਝ ਪਾਣੀ ਲੈਣ ਲਈ, ਕੁਝ ਪਾਣੀ ਲਿਆਉਣ ਲਈ ਘਰ ਨੂੰ ਆਪਣੇ ਬਚਿਆਂ ਦੇ ਵਰਤਣ ਲਈ। ਜਾਂ ਕੁਝ ਸ਼ਰਨਾਰਥੀ, ਉਹ ਆਉਂਦੇ ਹਨ ਇਕ ਠੰਡੇ ਦੇਸ਼ ਨੂੰ ਅਤੇ ਉਨਾਂ ਕੋਲ ਕੁਝ ਨਹੀਂ ਹੈ। ਬਚੇ ਨੰਗੇ ਪੈਰੀ ਤੁਰਦੇ ਹਨ ਅਤੇ ਉਹ ਬਸ ਆਪਣੇ ਆਪ ਨੂੰ ਢਕਦੇ ਹਨ ਇਕ ਥੋੜੇ ਜਿਹੇ ਪਲਾਸਟਿਕ ਨਾਲ। ਕੋਈ ਕੰਧਾਂ ਨਹੀਂ ਆਸ ਪਾਸ, ਕੋਈ ਚਿਮਨੀ ਨਹੀਂ, ਕੋਈ ਹੀਟਰ ਨਹੀਂ, ਕੁਝ ਨਹੀਂ। ਇਹ ਲੋਕ, ਉਹ ਵਧੇਰੇ ਮਾਯੂਸ ਹਨ। ਜਾਂ ਕੁਝ ਲੋਕ ਆਫਤਾਂ ਵਿਚ, ਉਹਨਾਂ ਕੋਲ ਅਚਾਨਕ ਕੋਈ ਘਰ ਨਹੀਂ ਰਹਿੰਦਾ, ਧੰਨ ਨਹੀਂ। ਇਥੋਂ ਤਕ ਜੇਕਰ ਉਨਾਂ ਕੋਲ ਇਕ ਕਰੈਡਿਟ ਕਾਰਡ ਹੋਵੇ ਵੀ ਮਿਸਾਲ ਵਜੋਂ, ਇਹ ਰੁੜ ਗਿਆ ਪਹਿਲੇ ਹੀ ਹੜ ਨਾਲ। ਉਹ ਨਹੀਂ ਸਾਬਤ ਕਰ ਸਕਦੇ ਕਿਸੇ ਚੀਜ਼ ਦੀ ਤੁਰੰਤ ਹੀ। ਉਹ ਭੁਖੇ ਹਨ, ਉਹ ਪਿਆਸੇ ਹਨ, ਉਹ ਠੰਡ ਵਿਚ ਹਨ। ਇਨਾਂ ਦੀ ਅਸੀਂ ਤੁਰੰਤ ਮਦਦ ਕਰਦੇ ਹਾਂ। ਰਾਹਤ ਕੰਮ। ਰਾਹਤ ਕੰਮ, ਭਾਵ ਐਮਰਜ਼ਨਸੀ ਸਹਾਇਤਾ, ਜਦੋਂ ਤਕ ਉਹ ਆਪਣੇ ਪੈਰਾਂ ਭਰ ਨਹੀਂ ਖਲੋ ਜਾਂਦੇ।

ਮੈਂ ਵਧੇਰੇ ਅਮੀਰ ਨਹੀਂ ਹਾਂ ਕਿਸੇ ਹੋਰ ਨਾਲੋਂ ਇਸ ਗ੍ਰਹਿ ਉਤੇ। ਮੈਂ ਸਭ ਤੋਂ ਅਮੀਰ ਨਹੀਂ ਹਾਂ। ਮੈਂ ਇਥੋਂ ਤਕ ਔਸਤ ਦਰਜ਼ੇ ਅਮੀਰ ਵੀ ਨਹੀਂ। ਮੈਂ ਬਸ ਬਹੁਤ ਦਿੰਦੀ ਹਾਂ ਅਤੇ ਫਿਰ ਲੋਕੀਂ ਸੋਚਦੇ ਹਨ ਮੇਰੇ ਕੋਲ ਬਹੁਤ ਸਾਰਾ ਧੰਨ ਹੈ। ਮੇਰੇ ਕੋਲ ਅਜ਼ੇ ਵੀ ਹੈ। ਮੈਂ ਤੁਹਾਡਾ ਧਨ ਨਹੀਂ ਲੈਂਦੀ; ਮੈ ਨਹੀਂ ਤੁਹਾਨੂੰ ਖਿਚਦੀ ਮੇਰੇ ਲਈ ਚੀਜ਼ਾਂ ਕਰਨ ਲਈ। ਮੈਂ ਬਸ ਕਹਿੰਦੀ ਹਾਂ ਤੁਹਾਨੂੰ ਬਾਹਰ ਜਾਉ ਅਤੇ ਹੋਰਨਾਂ ਦੀ ਮਦਦ ਕਰੋ। ਤੁਸੀਂ ਮੈਨੂੰ ਧੰਨ ਨਾਂ ਦੇਵੋ। ਤੁਸੀਂ ਬਾਹਰ ਜਾਉ ਅਤੇ ਦੇਵੋ ਗਰੀਬ ਲੋਕਾਂ ਨੂੰ, ਜਾਂ ਖੋਲੋ ਰੈਸਟਰਾਂਟ, ਮਦਦ ਕਰੋ ਹੋਰਨਾਂ ਦੀ ਰੂਹਾਨੀ ਤੌਰ ਤੇ ਨਾਲੇ ਭੌਤਿਕ ਤੌਰ ਤੇ। ਜਾਂ ਜੇਕਰ ਤੁਸੀਂ ਰੈਸਟਰਾਂਟ ਨਹੀਂ ਖੋਲ ਸਕਦੇ ਕਿਉਂਕਿ ਇਹਦੇ ਲਈ ਬਹੁਤਾ ਖਰਚਾ ਲੈਂਦਾ ਹੈ ਕੰਮ ਅਤੇ ਕਾਮ‌ਿਆਂ ਕਰਕੇ, ਫਿਰ ਤੁਸੀਂ ਖੋਲੋ ਇਕ ਛੋਟਾ ਜਿਹਾ ਖਰੀਦਾਰੀ ਸਟੋਰ, ਵੀਗਨ! ਫਿਰ ਇਹ ਬਹੁਤ ਵਧੀਆ ਹੈ ਸੰਸਾਰ ਲਈ ਅਤੇ ਹੋਰਨਾਂ ਲੋਕਾਂ ਲਈ। ਮਦਦ ਕਰੋ ਉਨਾਂ ਦੀ ਸਮਝਣ ਲਈ ਸ਼ਾਕਾਹਾਰੀ (ਵੀਗਨ) ਸੌਖਾ ਹੈ। ਕੁਝ ਚੀਜ਼ ਉਸ ਤਰਾਂ। ਅਤੇ ਅਸੀਂ ਇਹ ਇਕਠੇ ਕਰਦੇ ਹਾਂ। ਮੇਰਾ ਭਾਵ ਹੈ ਮੈਂ ਆਪਣਾ ਕਰਦੀ ਹਾਂ, ਤੁਸੀਂ ਆਪਣਾ ਕਰੋ। ਸੋ, ਤੁਸੀਂ ਕਰੋ ਜੋ ਤੁਸੀਂ ਕਰ ਸਕਦੇ ਹੋ, ਅਤੇ ਰਖੋ ਜੋ ਤੁਹਾਡੇ ਕੋਲ ਹੈ। ਮੈਂ ਕੋਈ ਚੀਜ਼ ਤੁਹਾਡੇ ਤੋਂ ਨਹੀਂ ਲੈਂਦੀ।

ਜਿਥੋਂ ਤਕ ਮੈਂ ਸੋਚਦੀ ਹਾਂ, ਮੈ ਜਾਣਦੀ ਹਾਂ ਮੈਂ ਹਾਨੀ-ਰਹਿਤ ਹਾਂ। ਸੋ, ਜੇਕਰ ਕੋਈ ਕੋਸ਼ਿਸ਼ ਕਰਦਾ ਹੈ ਹਾਨੀ ਪਹੁੰਚਾਉਣ ਦੀ ਅਜਿਹੇ ਇਕ ਹਾਨੀ-ਰਹਿਤ ਵਿਆਕਤੀ ਨੂੰ, ਫਿਰ ਬਿਨਾਂਸ਼ਕ, ਕਰਮ ਬਹੁਤ ਮਾੜੇ ਹਨ। ਨਾਲੇ, ਮੈਂ ਬਹੁਤ ਹੀ ਲਾਭਕਾਰੀ ਹਾਂ ਅਨੇਕ ਹੀ ਲੋਕਾਂ ਲਈ, ਸੋ ਉਹ ਵੀ ਸ਼ਾਮਲ ਕਰਦਾ ਹੈ ਸਾਰੇ ਤੁਹਾਡੇ ਕਰਮਾਂ ਨੂੰ ਅੰਦਰ ਉਸ ਵਿਆਕਤੀ ਲਈ। ਇਸੇ ਕਰਕੇ ਕੋਈ ਨਹੀਂ ਉਹਨੂੰ ਸਜ਼ਾ ਦਿੰਦਾ। ਉਨਾਂ ਨੂੰ ਇਹ ਲੈਣਾ ਪਵੇਗਾ। ਕਿਉਂਕ ਮੈਂ ਕੰਮ ਕਰਦੀ ਹਾਂ ਸੰਸਾਰ ਦੇ ਲਈ, ਬਸ ਕੇਵਲ ਮੇਰੇ ਆਪਣੇ ਕਰਮ ਹੀ ਨਹੀਂ। ਸੋ, ਜੇਕਰ ਉਹ ਮੈਨੂੰ ਨੁਕਸਾਨ ਪਹੁੰਚਾਉਣ, ਉਹਨਾਂ ਨੂੰ ਸਾਹਮੁਣਾ ਕਰਨਾ ਪਵੇਗਾ ਸਾਰੇ ਲੋਕਾਂ ਦੇ ਕਰਮਾਂ ਨਾਲ, ਦੀਖਿਅਕ ਜਾਂ ਗੈਰ-ਦੀਖਿਅਕਾਂ ਦੇ ਵੀ। ਕਿਉਂਕਿ ਰੁਕਾਵਟ ਪਾਉਣੀ ਮੇਰੇ ਉਦੇਸ਼ ਵਿਚ ਹੋਰਨਾਂ ਲੋਕਾਂ ਨੂੰ ਉਚਾ ਚੁਕਣ ਵਿਚ ਮਦਦ ਕਰਨ ਲਈ, ਉਹੀ ਸਮਸ‌ਿਆ ਹੈ, ਬਸ ਕੇਵਲ ਮੇਰੇ ਨਿਜ਼ੀ ਭੌਤਿਕ ਸਰੀਰ ਨੂੰ ਹੀ ਨਹੀਂ। ਇਸੇ ਕਰਕੇ ਦੀਖਿਅਕ ਜਿਹੜੇ ਕਿਸੇ ਵੀ ਗੁਰੂ ਦੇ ਵਿਰੁਧ ਗਏ ਬਹੁਤ ਮੁਸ਼ਕਲ ਹੈ ਵਿਮੁਕਤ ਕਰਨਾ। ਆਤਮਾਂ ਸ਼ਾਇਦ ਨਾਂ ਪੂਰੀ ਤਰਾਂ ਬਰਬਾਦ ਕੀਤੀ ਜਾਵੇ, ਪਰ ਇਹ ਹੋ ਸਕਦਾ ਇਕ ਡਬੇ ਵਿਚ ਰਖੀ ਜਾਵੇ ਸਦਾ ਲਈ। ਉਹ ਹੈ ਤਕਰੀਬਨ ਜਿਵੇਂ ਬਰਬਾਦ ਹੋ ਜਾਣਾ। ਤੁਸੀਂ ਹੋਰ ਕੁਝ ਚੀਜ਼ ਨਹੀਂ ਕਰ ਸਕਦੇ; ਤੁਸੀਂ ਆਪ ਹੋਰ ਨਹੀਂ ਰਹਿੰਦੇ, ਤੁਸੀਂ ਖਤਮ ਹੋ ਜਾਂਦੇ ਹੋ। ਕੋਈ ਨਹੀਂ ਤੁਹਾਡੀ ਹੋਰ ਮਦਦ ਕਰ ਸਕਦਾ। ਤੁਹਾਨੂੰ ਕਦੇ ਵੀ ਨਹੀਂ ਯਾਦ ਰਹੇਗਾ ਇਕ ਨਾਮ ਇਕ ਬੁਧ ਦਾ। ਤੁਸੀਂ ਇਥੋਂ ਤਕ ਮੂੰਹ ਵੀ ਨਹੀਂ ਖੋਲੋਂ ਸਕਦੇ ਕਹਿਣ ਲਈ ਇਕ ਨਾਮ ਬੁਧ, ਸਤਿਗੁਰੂ ਦਾ। ਕਰਮ ਬਸ ਬੰਦ ਕਰ ਦੇਵੇਗਾ ਸਭ ਚੀਜ਼ ਤੁਹਾਡੇ ਤੋਂ ਅਤੇ ਬਸ ਤੁਹਾਨੂੰ ਦੇਵੇਗਾ ਸਜ਼ਾ ਸਦਾ ਲਈ, ਸਦਾ ਲਈ, ਅਤੇ ਤੁਸੀਂ ਨਹੀਂ ਬਾਹਰ ਨਿਕਲ ਸਕਦੇ। ਇਹ ਹੈ ਇਕ ਬਹੁਤ ਭਿਆਨਕ ਸਥਿਤੀ। ਪਰ ਲੋਕ ਜਿਹੜੇ ਮਾੜੀਆਂ ਚੀਜ਼ਾਂ ਕਰਦੇ ਹਨ, ਉਹ ਨਹੀਂ ਸੋਚਦੇ। ਉਹ ਨਹੀਂ ਜਾਣਦੇ ਇਹ ਸਭ। ਉਹ ਜਾਣਦੇ ਹਨ, ਉਹ ਬਸ ਸੋਚਦੇ ਹਨ ਕਿ... ਉਹ ਨਹੀਂ ਇਹ ਦੇਖਦੇ, ਸੋ ਇਹ ਹੋ ਸਕਦਾ ਸਮਸਿਆ ਨਾਂ ਹੋਵੇ। ਇਹ ਇਕ ਵਡੀ ਸਮਸ‌ਿਆ ਹੈ। ਸੋ, ਉਸ ਕੁਤੇ ਨੇ ਕੋਸ਼ਿਸ਼ ਕੀਤੀ ਉਸ ਵਿਆਕਤੀ ਨੂੰ ਰੋਕਣ ਦੀ, ਇਹ ਨਹੀਂ ਲਗਦਾ ਜਿਵੇਂ ਉਹ ਚੰਗਾ ਹੈ ਰਖਵਾਲੇ ਲਈ ਪਰ ਉਹ ਵੀ ਚੰਗਾ ਹੈ ਕਿਸੇ ਤਰਾਂ। ਰਖਿਆ ਕਰਨੀ ਰਖਵਾਲੇ ਦੀ ਅਸਲੀ ਨੁਕਸਾਨ ਕਰਨ ਤੋਂ, ਘਟਾਉਣੇ ਕਰਮ ਉਹਦੇ ਲਈ। ਸੋ, ਇਹ ਇਕ ਚੰਗਾ ਕੁਤਾ, ਚੰਗਾ ਮੁੰਡਾ ਹੈ।

ਸੋ, ਇਥੋਂ ਤਕ ਪਾਲਤੂ ਜਾਨਵਰ ਦੂਰੋਂ, ਜਾਂ ਤੁਸੀਂ ਉਨਾਂ ਨੂੰ ਗੋਦ ਲਿਆ ਇਕ ਲੰਮਾਂ ਸਮਾਂ ਪਹਿਲਾਂ ਜਾਂ ਉਹ ਪਹਿਲੇ ਹੀ ਮਰ ਗਏ, ਜੇਕਰ ਤੁਸੀਂ ਸਮਸ‌ਿਆ ਵਿਚ ਹੋਵੋਂ, ਉਹ ਆਉਂਦੇ ਹਨ ਵਾਪਸ ਤੁਹਾਡੀ ਮਦਦ ਕਰਨ ਲਈ। ਅਤੇ ਜੇਕਰ ਤੁਹਾਡਾ ਕੁਤਾ ਇਕ ਖਾਸ ਏਜੰਟ ਹੋਵੇ, ਵਾਓ, ਫਿਰ ਸ਼ਕਤੀਸ਼ਾਲੀ, ਮਦਦ ਕਰ ਸਕਦਾ ਹੈ ਤੁਹਾਡੀ ਬਹੁਤ ਹੀ, ਬਹੁਤ, ਬਹੁਤ; ਮਦਦ ਕਰ ਸਕਦਾ ਤੁਹਾਡੀ ਟਾਲਣ ਲਈ ਅਨੇਕ ਹੀ ਖਤਰਿਆਂ ਨੂੰ ਜਾਂ ਟਾਲਣ ਲਈ ਅਨੇਕ ਹੀ ਸਮਸ‌ਿਆਵਾਂ ਨੂੰ, ਭੌਤਿਕ ਤੌਰ ਤੇ ਅਤੇ ਭਾਵਨਾਤਮਿਕ ਤੌਰ ਤੇ, ਮਾਨਸਿਕ ਤੌਰ ਤੇ ਵੀ, ਰੋਕਦਾ ਹੈ ਹਾਨੀ ਨੂੰ ਤਾਂਕਿ ਉਹ ਨਾਂ ਪਹੁੰਚੇ ਤੁਹਾਨੂੰ। ਕੁਝ ਸ਼ਕਤੀ ਬਹੁਤ ਤਕੜੀ, ਮਜ਼ਬੂਤ ਹੈ। ਇਥੋਂ ਤਕ ਜਾਦੂ ਜਾਂ ਕੁਝ ਫੋਟੋ ਪੂਰਨ ਤੌਰ ਤੇ ਤੁਹਾਡੀ ਮਦਦ ਨਹੀਂ ਕਰਦਾ। ਪਰ ਇਥੋਂ ਤਕ ਫੋਟੋ ਪਹਿਨਣੇ, ਕੁਝ ਲੋਕ ਨਹੀਂ ਪਹਿਨਦੇ। ਕੁਝ ਲੋਕ ਇਹ ਨਹੀਂ ਪਹਿਨਦੇ। ਜਾਂ ਕੁਝ ਲੋਕ ਪਹਿਨਦੇ ਹਨ ਪਰ ਸਚਮੁਚ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰਦੇ। ਕੁਝ ਲੋਕ ਦੀਖਿਆ ਲੈਂਦੇ ਹਨ ਪਰ ਸਚਮੁਚ ਪ੍ਰਵਾਹ ਨਹੀਂ ਕਰਦੇ; ਅਭਿਆਸ ਨਹੀਂ ਕਰਦੇ, ਵਿਸ਼ਵਾਸ਼ ਨਹੀਂ ਕਰਦੇ ਸਤਿਗੁਰੂ ਸ਼ਕਤੀ ਵਿਚ; ਕੁਝ ਚੀਜ਼ ਨਹੀਂ ਕਰਦੇ। ਸੋ, ਉਹ ਬਸ ਰਹਿੰਦੇ ਹਨ ਉਥੇ ਹੀ ਜਾਂ ਹੋਰ ਥਲੇ ਨੂੰ ਜਾਂਦੇ ਹਨ ਕਿਉਂਕਿ ਦੂਸ਼ਣ ਕਰਕੇ ਬਾਹਰੋਂ। ਅਤੇ ਫਿਰ ਬਸ ਕਰਦੇ ਹਨ ਕੁਝ ਚੀਜ਼ ਵੀ ਬਿਨਾਂ ਨਤੀਜਿਆਂ ਬਾਰੇ ਸੋਚਣ ਦੇ। ਬਸ ਜਿਵੇਂ, ਦੇਖੋ, ਬੁਧ ਸਾਰੇ ਲੋਕਾਂ ਨੂੰ ਸਿਖਾਉਂਦੇ ਹਨ ਕਿ ਉਥੇ ਕਰਮ ਮੌਜ਼ੂਦ ਹਨ, ਚੰਗੇ ਅਤੇ ਮਾੜੇ, ਸੋ ਕੋਸ਼ਿਸ਼ ਕਰੋ ਮਾੜੇ ਕਰਮ ਨਾਂ ਕਰਨ ਦੀ। ਪਰ ਕਿਤਨੇ ਲੋਕ ਸੁਣਦੇ ਹਨ? ਉਥੇ ਅਜ਼ੇ ਵੀ ਬੁਝੜ ਹਨ, ਉਥੇ ਅਜ਼ੇ ਵੀ ਨਸ਼ਾ ਵੇਚਣ ਵਾਲੇ ਹਨ, ਉਥੇ ਅਜ਼ੇ ਵੀ ਲੋਕ ਹਨ ਜਿਹੜੇ ਧੰਨ ਉਧਾਰਾ ਦਿੰਦੇ ਹਨ ਅਤੇ ਧੋਖਾ ਦਿੰਦੇ ਹਨ ਅਤੇ ਸਭ ਕਿਸਮ ਦੀਆਂ ਚੀਜ਼ਾਂ। ਅਤੇ ਉਹ ਅਜ਼ੇ ਵੀ ਜਾਂਦੇ ਹਨ ਮੰਦਰ ਨੂੰ। ਖਰੀਦਦੇ ਹਨ ਕੁਝ ਸੇਬ ਅਤੇ ਰਖਦੇ ਹਨ ਉਨਾਂ ਨੂੰ ਉਥੇ, ਅਤੇ ਫਿਰ ਇਕ ਅਗਰਬਤੀ ਜਲਾਉਂਦੇ ਹਨ ਅਤੇ, "ਨਮੋ, ਨਮੋ, ਨਮੋ" ਕੁਝ, ਫਿਰ ਲਿਜਾਂਦੇ ਸੇਬ ਘਰ ਨੂੰ ਅਤੇ ਖਾਂਦੇ, ਅਤੇ ਉਹ ਸੋਚਦੇ ਹਨ ਉਹ ਬੋਧੀ ਹਨ, ਮਿਸਾਲ ਵਜੋਂ।

ਇਹ ਸਮਾਨ ਹੈ ਦੀਖਿਅਕਾਂ ਨਾਲ; ਕੁਝ ਲੋਕ ਅਸਲ ਵਿਚ ਉਥੇ ਨਹੀਂ ਹਨ। ਉਹ ਬਸ ਮਜ਼ਾਕ ਲਈ ਵਿਚ ਹਨ ਜਾਂ ਕਿਸੇ ਹੋਰ ਮੰਤਵ ਲਈ, ਕੁੜੀਆਂ ਜਾਂ ਮੁੰਡਿਆਂ ਦਾ ਪਿਛਾ ਕਰਨ ਲਈ। ਪਰ ਮੈ ਖੁਸ਼ਕਿਸਮਤ ਹਾਂ ਮੇਰੇ ਕੋਲ 64% ਤੋਂ ਵਧ ਹਨ, ਚੰਗੇ ਵਾਲੇ। ਮੇਰਾ ਭਾਵ ਹੈ ਸਾਰੇ ਸਿਖਰ ਤੇ ਨਹੀਂ, ਪਰ ਚੰਗੇ, ਜਾਂ ਘਟੋ ਘਟ, ਸਖਤ ਕੋਸ਼ਿਸ਼ ਕਰ ਰਹੇ ਕਮ ਸੇ ਕਮ। ਪਰ ਦੂਸਰੇ 36% ਨਹੀਂ ਚੰਗੇ, ਸਚਮੁਚ ਨਹੀਂ ਚੰਗੇ। ਅਤੇ ਮੈਂ ਬਹੁਤ ਸਖਤ ਕੰਮ ਕਰ ਰਹੀ ਹਾਂ। ਇਹ ਲੈਂਦਾ ਹੈ ਬਹੁਤ ਹੀ, ਬਹੁਤ ਹੀ ਮੇਰੇ ਗੁਣਾਂ ਦੀ ਐਨਰਜ਼ੀ, ਐਨਰਜ਼ੀ ਅਤੇ ਸ਼ਕਤੀ ਅਤੇ ਸਮਾਂ। ਸਮਾਂ ਜੋ ਬਹੁਤ ਕੀਮਤੀ ਵੀ ਹੈ। ਸੋ, ਮੈਂ ਧੰਨਵਾਦ ਕਰਦੀ ਹਾਂ ਚੰਗੇ ਬਣੇ ਰਹਿਣ ਲਈ। ਅਤੇ ਜੇਕਰ ਤੁਸੀਂ ਨਹੀਂ ਚੰਗੇ ਅਜ਼ੇ, ਕੋਸ਼ਿਸ਼ ਕਰੋ ਬਣਨ ਦੀ। ਅਜ਼ ਤੋਂ, ਇਕ ਦ੍ਰਿੜ ਪ੍ਰਣ ਕਰੋ: ਮੈਂ ਚੰਗਾ ਬਣਨ ਜਾ ਰਿਹਾ ਹਾਂ। ਮੈਂ ਪੰਜ ਨਸੀਹਤਾਂ ਨੂੰ ਗੰਭੀਰਤਾ ਨਾਲ ਲਵਾਂਗਾ ਕਮ ਸੇ ਕਮ। ਅਤੇ ਮੈਂ ਨਹੀਂ ਕੋਸ਼ਿਸ਼ ਕਰਾਂਗਾ ਹੋਰਨਾਂ ਨੂੰ ਤੰਗ ਕਰਨ ਦੀ ਬਸ ਮਜ਼ਾਕ ਲਈ। ਮੈਂ ਆਪਣਾ ਆਵਦਾ ਕੰਮ ਕਰਾਂਗਾ। ਮੈਂ ਆਪਣੇ ਆਪ ਨੂੰ ਚੰਗੀ ਸਥਿਤੀ ਵਿਚ ਰਖਾਂਗਾ, ਚੰਗਾ ਮਨ, ਚੰਗਾ ਸਰੀਰ ਆਪਣੀ ਅਤੇ ਹੋਰਨਾਂ ਦੀ ਸੇਵਾ ਕਰਨ ਲਈ ਜਦੋਂ ਵੀ ਮੈਂ ਕਰ ਸਕਾਂ। ਬੁਧ ਦੀ ਸਿਖਿਆ ਦਾ ਅਨੁਸਰਨ ਕਰਾਂਗਾ। ਈਸਾ ਦੇ ਸਵਾਰਥਹੀਣ ਪਿਆਰ ਦੇ ਉਦਾਹਰਨ ਦਾ ਅਨੁਸਰਨ ਕਰਾਂਗਾ। ਆਪਣੇ ਕੁਤਿਆਂ ਦਾ ਅਨੁਸਰਨ ਕਰੋ ਇਥੋਂ ਤਕ। ਆਪਣੀ ਬਿਲੀ ਦਾ ਅਨੁਸਰਨ ਕਰੋ ਜਿਹੜੀ ਤੁਹਾਨੂੰ ਪਿਆਰ ਕਰਦੀ ਹੈ ਬਹੁਤ ਹੀ ਸ਼ਰਤ-ਰਹਿਤ ਤੌਰ ਤੇ, ਅਤੇ ਤੁਹਾਡੀ ਇਤਨੀ ਜਿਆਦਾ ਮਦਦ ਕਰਦੀ ਹੈ, ਚੁਪ ਚਾਪ, ਬਿਨਾਂ ਵਡਿਆਈ ਚਾਹਣ ਦੇ ਜਾਂ ਤੁਹਾਨੂੰ ਦਸਣ ਦੇ ਕਿਤਨੀ ਚੰਗੀ ਉਹ ਹੈ, ਕਿਤਨਾ ਚੰਗਾ ਉਹ ਹੈ। ਕਿਸੇ ਵੀ ਜਾਨਵਰਾਂ ਦਾ ਅਨੁਸਰਨ ਕਰੋ। ਉਹ ਸਚਮੁਚ ਚੰਗੇ ਹਨ। ਉਹ ਚੁਪ ਚਾਪ ਆਸ਼ੀਰਵਾਦ ਦਿੰਦੇ ਹਨ ਸਾਡੇ ਸੰਸਾਰ ਨੂੰ ਅਤੇ ਵਾਪਸ ਵਿਚ ਦੁਖ ਭੋਗਦੇ ਹਨ ਜਾਂ ਸਤਾਏ ਜਾਂਦੇ ਜਾਂ ਤਸੀਹੇ ਸਹਿੰਦੇ ਹਨ। ਕੀ ਤੁਸੀਂ ਮੰਨ ਸਕਦੇ ਹੋ ਉਹ? ਹਰ ਵਾਰ ਮੈਂ ਉਹਦੇ ਬਾਰੇ ਸੋਚਦੀ ਹਾਂ, ਮੈਂ ਬਸ ਇਹ ਸਹਿਨ ਨਹੀਂ ਕਰ ਸਕਦੀ। ਇਹ ਇਕ ਬਹੁਤ ਵਡਾ ਅਨਿਆਂ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
319 ਦੇਖੇ ਗਏ
32:34
2025-01-25
11 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ