ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਵਖ ਵਖ ਕਿਸਮ ਦੇ ਯੁਧ ਵੀ ਹਨ: ਮਨੋ ਵਿਗਿਆਨਕ ਯੁਧ ਅਤੇ ਰਾਜ਼ਨੀਤਕ ਯੁਧ... ਮਨੁਖ ਕੀ ਕਰ ਰਹੇ ਹਨ? ਮੈਂ ਬਿਲਕੁਲ ਨਹੀਂ ਜਾਣਦੀ ਕਿਉਂ ਉਨਾਂ ਨੂੰ ਇਹ ਸਭ ਕਰਨਾ ਪੈਂਦਾ ਹੈ। ਬਸ ਵਖ ਵਖ ਵਿਚਾਰਧਾਰਾਂ, ਵਖ ਵਖ ਧਰਮਾਂ ਕਾਰਨ, ਫਿਰ ਇਹ ਯੁਧ ਵਾਂਗ ਬਣ ਜਾਂਦਾ ਹੈ। ਅਤੇ ਫਿਰ ਲੋਕ ਡਰ ਮਹਿਸੂਸ ਕਰਦੇ ਹਨ, ਡਰਦੇ, ਅਤੇ ਚਿੰਤਤ, ਭਾਵੇਂ ਉਨਾਂ ਨੇ ਕੁਝ ਨਹੀਂ ਕੀਤਾ। ਉਹ ਬਸ ਨਿਰਦੋਸ਼ ਨਾਗਰਿਕ ਹਨ। ਉਹ ਰਾਜ਼ਨੀਤਿਕ ਤੌਰ ਤੇ ਪ੍ਰੇਰਿਤ ਨਹੀਂ ਹਨ। ਉਹ ਸਰਕਾਰ ਤੋਂ ਸ਼ਕਤੀ ਜ਼ਬਤ ਨਹੀਂ ਕਰਨੀ ਚਾਹੁੰਦੇ। ਉਹ ਬਗਾਵਤ ਨਹੀਂ ਕਰਨਾ ਚਾਹੁੰਦੇ, ਕੁਝ ਨਹੀਂ! ਉਹ ਸਿਰਫ ਸਫਰ ਕਰਨਾ ਚਾਹੁੰਦੇ ਹਨ, ਸ਼ਾਇਦ ਹੋਰਨਾਂ ਦੇਸ਼ਾਂ ਨੂੰ ਦੇਖਣ ਲਈ, ਜਾਂ ਕਿਸੇ ਵਿਆਕਤੀ ਨੂੰ ਦੇਖਣ ਲਈ ਜਿਨਾਂ ਦੇ ਨਾਲ ਉਹ ਪੜਾਈ ਕਰਨੀ ਚਾਹੁੰਦੇ ਹੋਣ। ਬਸ ਇਹੀ!