ਕ੍ਰਿਪਾ ਕਰਕੇ ਨੋਟ ਕਰਨਾ: ਇਸ ਪ੍ਰੋਗਰਾਮ ਵਿਚ ਉਥੇ ਨਵੀਂ ਸਮਗਰੀ ਸ਼ਾਮਲ ਕੀਤੀ ਗਈ ਹੈ।
ਸੋ ਜੇਕਰ ਤੁਸੀਂ ਅਜ਼ੇ ਵੀ ਬੋਧੀ ਗ੍ਰੰਥਾਂ ਦਾ ਅਧਿਐਨ ਜ਼ਾਰੀ ਰਖਣਾ ਚਾਹੁੰਦੇ ਹੋ, ਫਿਰ ਤੁਸੀਂ ਉਨਾਂ ਨੂੰ ਬਹੁਤ ਆਸਾਨੀ ਨਾਲ ਲੈ ਸਕਦੇ ਹੋ। ਜਾਂ ਕੋਈ ਹੋਰ ਧਾਰਮਿਕ ਗ੍ਰੰਥ, ਇਹ ਅਜ਼ਕਲ ਬਹੁਤ ਸੌਖਾ ਹੈ; ਉਹ ਤੁਹਾਡੀਆਂ ਉੰਗਲਾਂ ਤੇ ਹਨ। ਅਤੇ ਮੈਂ ਉਨਾਂ ਵਿਚੋਂ ਬਹੁਤ ਸਾਰੇ ਪਹਿਲਾਂ ਹੀ ਤੁਹਾਡੇ ਧਿਆਨ ਵਿਚ ਲਿਆਂਦੇ ਹਨ। ਮੈਂ ਬਹੁਤ ਸਾਰੀਆਂ ਬੋਧੀ ਕਹਾਣੀਆਂ ਸੁਣਾਈਆਂ; ਮੈਂ ਅਨੇਕ ਬੋਧੀ ਸੂਤਰਾਂ ਦੀ ਵੀ ਵਿਆਖਿਆ ਕੀਤੀ।ਕਾਸ਼ ਹੋ ਸਕਦਾ ਮੇਰੇ ਕੋਲ ਇਹ ਸਭ ਲਈ ਹੋਰ ਸਮਾਂ ਹੁੰਦਾ, ਪਰ ਮੈਂ ਹੋਰ ਧਾਰਮਿਕ ਸਿਖਿਆਵਾਂ ਵੀ ਤੁਹਾਡੇ ਗਿਆਨ ਵਿਚ ਲਿਆਂਦੀਆਂ । ਇਕ ਛੋਟੀ ਜਿਹੀ, ਨਾਜ਼ੁਕ ਔਰਤ ਵਜੋਂ, ਮੈਂ ਕਰ ਰਹੀ ਹਾਂ ਜੋ ਮੈਂ ਕਰ ਸਕਦੀ ਹਾਂ। ਇਹ ਇਸ ਕਰਕੇ ਨਹੀਂ ਕਿਉਂਕਿ ਮੇਂ ਸੋਚਦੀ ਹਾਂ ਮੈਂ ਇਕ ਅਧਿਆਪਕ ਹਾਂ ਅਤੇ ਇਹ ਕਰਨ ਲਈ ਮੇਰਾ ਫਰਜ਼ ਬਣਦਾ ਹੈ, ਪਰ ਇਹ ਸਰਬ-ਸ਼ਕਤੀਮਾਨ ਪ੍ਰਮਾਤਮਾ, ਅਤੇ ਸਾਰੇ ਸਤਿਗੁਰੂਆਂ ਲਈ ਆਭਾਰ ਦੇ ਕਾਰਨ ਵੀ ਹੈ ਜਿਨਾਂ ਨੇ ਇਤਨੀ ਜਿਆਦਾ ਕੁਰਬਾਨੀ ਕੀਤੀ ਹੈ - ਆਪਣੀਆਂ ਜਿੰਦਗੀਆਂ ਸਮੇਤ - ਭਿਆਨਕ ਤਰੀਕਿਆਂ ਨਾਲ, ਬੇਰਹਿਮ ਤਰੀਕਿਆਂ ਨਾਲ, ਇਸ ਸੰਸਾਰ ਵਿਚ ਮਨੁਖਾਂ ਦੇ ਵਿਹਾਰ ਦੁਆਰਾ।ਪਰ ਇਹ "ਮਨੁਖ," ਉਹ ਸਚਮੁਚ ਮਨੁਖ ਨਹੀਂ ਹਨ। ਜਿਹੜਾ ਵੀ ਇਕ ਸਤਿਗੁਰੂ ਨਾਲ ਮਾੜਾ ਵਿਹਾਰ ਕਰਦਾ ਜਾਂ ਉਨਾਂ ਬਾਰੇ ਮਾੜੀਆਂ ਚੀਜ਼ਾਂ ਕਹਿੰਦਾ ਹੈ, ਇਹ ਹੈ ਕਿਉਂਕਿ ਉਹ ਦਾਨਵਾਂ ਦੇ ਕਬਜ਼ੇ ਹੇਠ ਹਨ। ਅਤੇ ਅਜਕਲ, ਓਹ, ਬਹੁਤ ਸਾਰੇ ਮਨੁਖ ਦਾਨਵਾਂ ਜਾਂ ਕਿਸੇ ਵੀ ਕਿਸਮ ਦੇ ਭੂਤਾਂ ਦੇ ਕਬਜ਼ੇ ਹੇਠ ਹਨ। ਸਿਰਫ ਜੋਸ਼ੀਲੇ ਭੂਤ ਜਾਂ ਜੋਸ਼ੀਲੇ ਦਾਨਵ ਹੀ ਨਹੀਂ- ਇਹਨਾਂ ਨੂੰ ਜਿਆਦਾਤਰ ਪਹਿਲੇ ਹੀ ਸੰਭਾਲ ਲਿਆ ਗਿਆ ਹੈ। ਇਹ ਸਿਰਫ ਉਨਾਂ ਵਿਚੋਂ ਕੁਝ ਹੀ ਹਨ ਜੋ ਅਜ਼ੇ ਵੀ ਮਨੁਖੀ ਸਰੀਰਾਂ ਵਿਚ ਹਨ। ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ। ਉਹ ਇਕ ਭਿਕਸ਼ੂ ਵਾਂਗ ਦਿਖਾਈ ਦੇ ਸਕਦੇ ਹਨ, ਅਤੇ ਉਹ ਮਿਠੇ ਲਗ ਸਕਦੇ ਅਤੇ ਮੁਸਕੁਰਾਉਂਦੇ ਅਤੇ ਇਹ ਸਭ, ਪਰ ਹੋ ਸਕਦਾ ਉਹ ਦਾਨਵਾਂ ਦੇ ਕਬਜ਼ੇ ਹੇਠ ਵੀ ਹੋਣ। ਮੈਂ ਉਸ ਸੂਤਰ ਦਾ ਨਾਂ ਭੁਲ ਗਈ ਹਾਂ।"ਅਨੰਦਾ ਦੇ ਤਿੰਨ ਵਾਰ ਸਵਾਲ ਦੁਹਰਾਉਣ ਤੋਂ ਬਾਅਦ, ਬੁਧ ਨੇ ਉਸ ਨੂੰ ਕਿਹਾ, "ਮੇਰੇ ਨਿਰਵਾਣ ਤੋਂ ਬਾਅਦ, ਜਦੋਂ ਧਰਮ ਲਗਭਗ ਖਤਮ ਹੋਣ ਵਾਲਾ ਹੋਵੇਗਾ, ਪੰਜ ਘਾਤਕ ਪਾਪ ਸੰਸਾਰ ਨੂੰ ਬਦਨਾਮ, ਦੂਸ਼ਿਤ ਕਰ ਦੇਣਗੇ, ਅਤੇ ਭੂਤਾਂ ਦਾ ਤਰੀਕਾ ਬਹੁਤ ਵਧੇ ਫੁਲੇਗਾ। ਮੇਰੇ ਮਾਰਗ ਨੂੰ ਵਿਗਾੜਨ ਅਤੇ ਬਰਬਾਦ ਕਰਨ ਲਈ, ਦਾਨਵ ਭਿਕਸ਼ੂ ਬਣ ਜਾਣਗੇ। ਉਹ ਦੁਨਿਆਵੀ ਲੋਕਾਂ ਦਾ ਪਹਿਰਾਵਾ ਵੀ ਪਹਿਨਣਗੇ ਭਿਕਸ਼ੂਆਂ ਲਈ ਇਕ ਸੈਸ਼ ਦੇ ਨਾਲ; ਉਹ ਬਹੁਰੰਗੀ ਉਪਦੇਸ਼-ਸੈਸ਼ (ਕਾਸਾਇਆ) ਦਿਖਾਉਣ ਲਈ ਖੁਸ਼ ਹੋਣਗੇ। ਉਹ ਸ਼ਰਾਬ ਪੀਣਗੇ ਅਤੇ ਮਾਸ ਖਾਣਗੇ, ਵਧੀਆ ਸੁਆਦ ਲਈ ਆਪਣੀ ਇਛਾ ਵਿਚ ਜੀਵਿਤ ਚੀਜ਼ਾਂ ਨੂੰ ਮਾਰਦੇ ਹੋਏ। ਉਨਾਂ ਕੋਲ ਹਮਦਰਦ ਮਨ ਨਹੀਂ ਹੋਣਗੇ, ਅਤੇ ਇਕ ਦੂਜੇ ਨਾਲ ਨਫਰਤ ਅਤੇ ਈਰਖਾ ਕਰਨਗੇ।'" - ਧਰਮ ਸੂਤਰ ਦਾ ਅੰਤਮ ਵਿਨਾਸ਼
ਉਥੇ ਬਹੁਤ ਸਾਰੇ ਸੂਤਰ ਹਨ ਜਿਨਾਂ ਦਾ ਮੈਂ ਅਧਿਐਨ ਕੀਤਾ ਸੀ, ਮੈਨੂੰ ਨਾਂ ਯਾਦ ਨਹੀਂ ਕਿਉਂਕਿ ਜਿਆਦਾਤਰ ਉਹ ਸੰਸਕ੍ਰਿਤ ਦੇ ਸਿਰਲੇਖਾਂ ਨਾਲ ਹਨ, ਅਤੇ ਯਾਦ ਰਖਣਾ ਸੌਖਾ ਨਹੀਂ ਹੈ, ਸਿਵਾਇ ਜਿਵੇਂ ਯੂਨੀਵਰਸਲ ਡੋਰ ਸੂਤਰ, ਕੁਆਨ ਯਿੰਨ ਬੋਧੀਸਤਵਾ ਅਤੇ ਅਮੀਤਾਭ ਬੁਧ, ਕਿਉਂਕਿ ਮੈਂ ਉਨਾਂ ਦਾ ਅਭਿਆਸ ਕੀਤਾ ਸੀ ਮੇਰੇ ਗਿਆਨਵਾਨ ਹੋਣ ਤੋਂ ਪਹਿਲਾਂ, ਕੁਆਨ ਯਿੰਨ ਵਿਧੀ ਦੁਬਾਰਾ ਲਭਣ ਦੀ ਮੇਰੇ ਕੋਲ ਕਿਸਮਤ ਹੋਣ ਤੋਂ ਪਹਿਲਾਂ। ਜਾਂ ਦਵਾਈ ਬੁਧ, ਜਾਂ ਕਸੀਤੀਗਰਬਾ ਬੁਧ ਸੂਤਰ, ਅਤੇ ਹੋਰ ਅਨੇਕ ਹੀ ਸੂਤਰ। ਬਿਨਾਸ਼ਕ, ਇਹਨਾਂ ਨੂੰ ਯਾਦ ਰਖਣਾ ਆਸਾਨ ਹੈ। ਦੂਜੇ ਸੂਤਰਾਂ ਦਾ ਸਿਰਲੇਖ ਯਾਦ ਰਖਣਾ ਵਧੇਰੇ ਮੁਸ਼ਕਲ ਹੈ। ਪਰ ਮੈਂ ਬਹੁਤ ਸਾਰਿਆਂ ਦਾ ਅਧਿਐਨ ਕੀਤਾ ਸੀ, ਜਦੋਂ ਮੈਂ ਛੋਟੀ ਸੀ, ਇਸੇ ਕਰਕੇ ਮੈਂ ਹੁਣ ਭੁਲ ਗਈ ਹਾਂ। ਘਟੋ ਘਟ - ਓਹ, ਮੇਰੇ ਰਬਾ, ਸਮਾਂ ਬਹੁਤ ਜ਼ਲਦੀ ਬੀਤਦਾ ਹੈ - 40 ਜਾਂ 50 ਸਾਲ ਪਹਿਲਾਂ?ਮੈਂ ਅਧਿਐਨ ਕੀਤਾ ਸੀ ਜਦੋ ਮੈਂ ਬਹੁਤ ਛੋਟੀ ਸੀ, 8-10 ਸਾਲ ਦੀ ਉਮਰ ਦੀ ਪਹਿਲੇ ਹੀ, ਮੇਰੀ ਦਾਦੀ ਮਾਂ ਦਾ ਧੰਨਵਾਦ, ਜਿਨਾਂ ਨੇ ਮੈਨੂੰ ਯਾਦ ਦਿਲਾਇਆ ਸੀ। ਅਤੇ ਫਿਰ ਮੈਂ ਅਧਿਐਨ ਕੀਤਾ ਕਿਉਂਕਿ ਮੈਂ ਮੰਦਰ ਨੂੰ ਜਾਂਦੀ ਸੀ। ਜਿਵੇਂ ਐਤਵਾਰ ਨੂੰ, ਸਾਡੇ ਕੋਲ ਮੰਦਰ ਸੀ... ਤੁਸੀਂ ਜਾਣਦੇ ਹੋ, ਜਿਵੇਂ ਬੋਏ/ਗਾਰਲ ਸਕਾਉਟਜ਼? ਪਰ ਬੋਧੀ ਸਕਾਉਟਜ਼। ਅਤੇ ਅਸੀਂ ਉਸ ਮੰਦਰ ਦੇ ਮਾਸਟਰਾਂ ਨਾਲ ਸਿਖਦੇ ਸੀ ਅਤੇ ਚੀਜ਼ਾਂ ਕਰਦੇ ਸੀ। ਮੈਂ ਇਕ ਬਚੇ ਵਜੋਂ ਉਤਸੁਕ ਸੀ। ਅਤੇ ਮੇਰੀ ਦਾਦੀ ਮਾਂ ਹਰ ਸ਼ਾਮ ਦੇ ਸਮੇਂ ਬੁਧ ਦਾ ਨਾਂ ਦੁਹਰਾਉਂਦੀ ਸੀ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ । ਸੋ, ਮੈਂ ਧੰਨਵਾਦੀ ਹਾਂ। ਮੈਂ ਕਿਸੇ ਦਾ ਵੀ ਧੰਨਵਾਦ ਕਰਦੀ ਹਾਂ। ਕੋਈ ਵੀ ਜਿਸ ਬਾਰੇ ਤੁਸੀਂ ਇਸ ਗ੍ਰਹਿ ਉਤੇ ਸੋਚਦੇ ਹੋ, ਮੈਂ ਉਨਾਂ ਦੀ ਧੰਨਵਾਦੀ ਹਾਂ।ਚੀਨ ਤੋਂ ਤੁਹਾਡੀ ਭੈਣ ਵੀ ਕਦੇ ਕਦਾਂਈ ਹੋਰਨਾਂ ਦੇਸ਼ਾਂ ਵਿਚ ਬਹੁਤ ਸਾਰੀ ਚੈਰਿਟੀ ਦਾ ਪ੍ਰਬੰਧ ਕਰਦੀ ਹੈ, ਅਤੇ ਮੈਂ ਉਸਦਾ ਵਿਤੀ ਸਹਾਇਤਾ ਨਾਲ ਵੀ ਸਮਰਥਨ ਕਰਦੀ ਹਾਂ ਥੋੜੀ ਜਿਹੀ ਸਹਾਇਤਾ ਤਾਂਕਿ ਉਹ ਆਪਣਾ ਦਾਨ ਪੁੰਨ ਵਾਲਾ ਕੰਮ ਕਰ ਸਕੇ। ਅਤੇ ਉਹ ਬਹੁਤ ਅਭਿਆਸ ਕਰਦੀ ਹੈ, ਅਤੇ ਉਸਦਾ ਭਰਾ ਵੀ ਇਕ ਬਹੁਤ, ਬਹੁਤ ਸਮਰਪਿਤ ਭਿਕਸ਼ੂ, ਚੰਗਾ ਭਿਕਸ਼ੂ ਹੈ।ਉਥੇ ਬਹੁਤ ਸਾਰੇ ਹੋਰ ਚੰਗੇ ਭਿਕਸ਼ੂ ਹਨ। ਉਹ ਸ਼ਾਇਦ ਬਹੁਤੇ ਉਚੇ ਪਧਰ ਤੇ ਨਾ ਹੋਣ, ਪਰ ਉਹ ਆਪਣੇ ਦਿਲ ਵਿਚ ਚੰਗੇ ਹਨ, ਅਤੇ ਉਹ ਸਚਮੁਚ ਗਿਆਨਵਾਨ ਹੋਣ ਦਾ, ਬੁਧ ਦੀ ਧਰਤੀ ਨੂੰ ਵਾਪਸ ਜਾਣ ਲਈ ਜਾਂ ਦੁਬਾਰਾ ਇਕ ਬੁਧ ਬਣਨ ਦਾ ਨਿਸ਼ਾਨਾ ਬਣਾ ਰਹੇ ਹਨ। ਸੋ ਕਦੇ ਕਿਸੇ ਭਿਕਸ਼ੂ ਨੂੰ ਨਾਰਾਜ਼ ਨਾ ਕਰੋ, ਜਾਂ ਉਨਾਂ ਨੂੰ ਬਦਨਾਮ ਨਾ ਕਰੋ। ਕਿਉਂਕਿ ਕਦੇ ਕਦਾਂਈ ਗਪਸ਼ਪ ਹਮੇਸ਼ਾਂ ਸਚ ਨਹੀਂ ਹੁੰਦਾ।ਲੋਕ ਮੇਰੇ ਬਾਰੇ ਬਹੁਤ ਚੁਗਲੀਆਂ ਕਰਦੇ ਹਨ। ਮੇਰੇ ਕੋਲ ਵਿਚਾਰ ਕਰਨ ਲਈ ਜਾਂ ਇਥੋਂ ਤਕ ਆਪਣੇ ਆਪ ਨੂੰ ਬਚਾਉਣ ਲਈ ਸਮਾਂ ਨਹੀਂ ਹੈ। ਕਿਵੇਂ ਵੀ ਜਿੰਦਗੀ ਬਹੁਤ ਛੋਟੀ ਹੈ । ਮੈਂ ਮਦਦ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ, ਨਾ ਕਿ ਬਹੁਤੀ ਜਿਆਦਾ ਪ੍ਰੇਸ਼ਾਨੀ ਲੈਣ ਦੀ ਬਹਿਸ ਕਰਨ ਬਾਰੇ ਜਾਂ ਖੁਦ ਦੇ ਬਚਾਅ ਕਰਨ ਜਾਂ ਆਪਣਾ ਨਾਂ ਨੂੰ ਸਾਫ ਕਰਨ ਬਾਰੇ। ਜੋ ਵੀ ਇਹ ਹੈ, ਇਹਨੂੰ ਰਹਿਣ ਦੇਵੋ। ਕਲਪਨਾ ਕਰੋ ਬੁਧ ਆਪਣਾ ਅੰਗੂਠਾ ਗੁਆ ਬੈਠਾ. ਈਸਾ ਮਸੀਹ ਨੂੰ ਸਲੀਬ ਉਤੇ ਟੰਗਿਆ ਗਿਆ ਸੀ। ਅਸੀਂ ਇਹ ਸੋਚਣ ਲਈ ਕੌਣ ਹੁੰਦੇ ਹਾਂ ਕਿ ਅਸੀਂ ਇਸ ਸੰਸਾਰ ਵਿਚ ਧਰਮ ਦੀ ਸਿਖਿਆ ਬੇਨੁਕਸ ਅਤੇ ਸੰਪੂਰਨ ਤੌਰ ਤੇ ਦੇ ਸਕਾਂਗੇ? ਕਿਵੇਂ ਵੀ ਇਹ ਦਾਨਵਾਂ ਅਤੇ ਭੂਤਾਂ ਨਾਲ ਭਰਿਆ ਹੋਇਆ ਹੈ - ਇਥੋਂ ਤਕ ਮਨੁਖਾਂ ਦੇ ਰੂਪ ਵਿਚ ਵੀ ।ਇਹ ਭੈਣ, ਉਸ ਨੇ ਮੇਰੇ ਲਈ ਚੀਨ ਤੋਂ ਕੁਝ ਤੋਹਫਾ ਲਿਆਂਦਾ ਸੀ, ਜੋ ਬੁਧ ਦੇ ਸ਼ਰੀਰਾ ਦੇ ਰੂਪ ਵਿਚ ਹੈ। ਮੈਂ ਕਿਹਾ, "ਤੁਹਾਨੂੰ ਕੋਈ ਚੀਜ਼ ਮੈਨੂੰ ਪੇਸ਼ਕਸ਼ ਕਰਨ ਦੀ ਨਹੀਂ ਲੋੜ। ਕਿਉਂ? ਇਹ ਮੰਦਰ ਨੂੰ ਦੇਵੋ ਕਿਉਂਕਿ ਉਨਾਂ ਨੂੰ ਇਹਦੀ ਵਧੇਰੇ ਲੋੜ ਹੈ।" ਸੋ ਉਸ ਨੇ ਕਿਹਾ, "ਨਹੀਂ, ਨਹੀਂ। ਇਹ ਵਿਆਕਤੀ ਕਿਸੇ ਸਥਿਤੀ ਵਿਚ, ਮੈਨੂੰ ਖਾਸ ਤੌਰ ਤੇ ਮਿਲਿਆ ਸੀ, ਅਤੇ ਉਹਨੇ ਮੈਨੂੰ ਕਿਹਾ ਕਿ ਇਹ ਸਿਰਫ ਤੁਹਾਡੇ ਲਈ ਹੈ।" ਮੈਂ ਉਸ ਨੂੰ ਪੁਛਿਆ, "ਕਿਵੇਂ ਵੀ ਉਹ ਕਿਵੇਂ ਜਾਣਦਾ ਹੈ ਮੈਂ ਕੌਣ ਹਾਂ? ਮੈਂ ਉਸ ਨੂੰ ਕਦੇ ਨਹੀਂ ਮਿਲੀ, ਅਤੇ ਉਹ ਮੈਨੂੰ ਨਹੀਂ ਜਾਣਦਾ। ਉਹ ਮੈਨੂੰ ਕਦੇ ਨਹੀਂ ਮਿਲਿਆ।" ਸੋ ਉਸ ਨੇ ਕਿਹਾ, "ਨਹੀਂ, ਉਹ ਤੁਹਾਡਾ ਨਾਂ ਜਾਣਦਾ ਹੈ।" ਅਤੇ ਉਸ ਨੇ ਮੈਨੂੰ ਮੇਰਾ ਨਾਂ ਦਸਿਆ। ਉਹ ਨਾਂ ਨਹੀਂ ਹੈ ਜੋ ਸੰਸਾਰ ਭਰ ਵਿਚ ਲੋਕ ਜਾਣਦੇ ਹਨ। ਉਹ ਇਹ ਜਾਣਦਾ ਸੀ। ਮੈਂ ਉਸ ਨੂੰ ਨਹੀਂ ਜਾਣਦੀ ਸੀ। ਅਤੇ ਉਸ ਨੇ ਕਿਹਾ ਉਸਦਾ ਨਾਂ ਮਹਾਂਕਸਯਾਪਾ ਹੈ। ਓਹ, ਮੇਰੇ ਕੋਲ ਇਥੋਂ ਤਕ ਹੁਣ ਵੀ ਲੂ ਕੰਡੇ ਖੜੇ ਹੁੰਦੇ ਹਨ। ਉਸ ਨੇ ਕਿਹਾ ਉਸ ਦਾ ਨਾਂ ਕਸਯਾਪਾ ਹੈ, ਅਤੇ ਮੇਰਾ ਨਾਂ ਫਲਾਨਾ-ਅਤੇ-ਫਲਾਨਾ ਹੈ।ਉਸ ਨੇ ਉਸ ਨਾਂ ਦਾ ਜ਼ਿਕਰ ਕੀਤਾ, ਜੋ ਬੁਧ ਦੇ ਸਮੇਂ ਵਿਚ ਬੁਧ ਦੇ ਪੈਰੋਕਾਰਾਂ ਵਿਚੋਂ ਇਕ ਸੀ। ਸਮੁਚਾ ਸੰਸਾਰ ਉਸ ਨਾਂ ਨੂੰ ਨਹੀਂ ਜਾਣਦਾ ਜੋ ਮੇਰੇ ਕੋਲ ਹੈ। ਮੈਂ ਤੁਹਾਨੂੰ ਦਸਣਾ ਨਹੀਂ ਚਾਹੁੰਦੀ। ਮੈਨੂੰ ਕਾਹਦੇ ਲਈ ਤੁਹਾਨੂੰ ਕੋਈ ਨਾਂ ਦਸਣਾ ਚਾਹੀਦਾ ਹੈ? ਤੁਸੀਂ ਕਿਵੇਂ ਜਾਣ ਸਕਦੇ ਹੋ ? ਮੈਂ ਇਹ ਤੁਹਾਨੂੰ ਕਿਵੇਂ ਸਾਬਤ ਕਰ ਸਕਾਂਗੀ? ਸੋ, ਮੈ ਉਸ ਦਾ ਬਹੁਤ ਧੰਨਵਾਦ ਕਰਦੀ ਹਾਂ, ਅਤੇ ਇਹ ਸਾਰਾ ਸਮਾਂ ਮੈਂ ਉਸ ਦਾ ਧੰਨਵਾਦ ਕਰਨਾ ਭੁਲ ਗਈ। ਮੈਂ ਥੋੜੀ ਜਿਹੀ ਚੌਂਕ ਗਈ ਅਤੇ ਹੈਰਾਨ ਹੋ ਗਈ ਸੀ, ਅਤੇ ਉਸ ਨੇ ਆਪਣੀਆਂ ਚੀਜ਼ਾਂ, ਅਨੁਭਵਾਂ ਬਾਰੇ ਗਲਾਂ ਕੀਤੀਆਂ ਅਤੇ ਮੈਡੀਟੇਸ਼ਨ ਦੇ ਨਤੀਜੇ ਬਾਰੇ, ਮੇਰੀ ਉਸਤਤ, ਅਤੇ ਮੇਰਾ ਧੰਨਵਾਦ ਕੀਤਾ, ਉਹ ਸਭ। ਅਤੇ ਮੈਂ ਬਸ ਕਹਿ ਰਹੀ ਸੀ, "ਓਹ ਹਾਂਜੀ, ਓਹ ਹਾਂਜੀ, ਹਾਂਜੀ?" ਇਸ ਤਰਾਂ, "ਕੀ ਇਹ ਇੰਝ ਹੈ?" ਅਤੇ ਫਿਰ ਮੈਨੂੰ ਮੈਂਟੋਨ, ਫਰਾਂਸ ਵਿਚ ਉਸ ਸੈਂਟਰ ਵਿਚ ਜਾ ਕੇ ਆਪਣਾ ਇਕ ਰੀਟਰੀਟ ਇੰਨਸਟਰਕਟਰ ਵਜੋਂ ਕੰਮ ਕਰਨਾ ਪਿਆ। ਅਤੇ ਸੋ ਮੈਂ ਚਲੀ ਗਈ, ਮੈਨੂੰ ਆਪਣਾ ਕੰਮ ਕਰਨ ਲਈ ਜਾਣ ਦੀ ਲੋੜ ਸੀ, ਉਸ ਸਮੇਂ ਤੁਹਾਡੇ ਨਾਲ ਗਲਬਾਤ ਕਰਨ ਲਈ। ਸਾਡੇ ਕੋਲ ਬਹੁਤ ਰੀਟਰੀਟਾਂ ਸੀ। ਤਕਰੀਬਨ ਹਰ ਰੋਜ਼ ਮੈਂ ਤੁਹਾਡੇ ਪਿਆਰਿਆਂ ਨਾਲ ਗਲਾਂ ਕਰਨ ਲਈ ਆਉਂਦੀ ਸੀ। ਅਤੇ ਸਾਡੇ ਕੋਲ ਰੀਟਰੀਟਾਂ ਵੀ ਸਨ, ਸੋ ਅਸੀਂ ਬਹੁਤਾ ਜਿਆਦਾ ਨਹੀਂ ਬੋਲ ਸਕਦੇ ਸੀ।ਪਰ ਮੈਨੂੰ ਬਸ ਯਾਦ ਹੈ, ਉਸ ਨੇ ਕਿਹਾ, "ਉਸ ਦਾ ਨਾਂ ਕਾਸਯਾਪਾ ਹੈ। ਅਤੇ ਤੁਹਾਡਾ ਨਾਂ ਫਲਾਨਾ-ਅਤੇ-ਫਲਾਨਾ ਹੈ।" ਅਤੇ ਕਸਯਾਪਾ - ਜਦੋਂ ਉਸ ਨੇ ਮੈਨੂੰ ਦਸਿਆ ਸੀ, ਮੈਂ ਜਿਵੇਂ ਇਹ ਰਜਿਸਟਰ ਕੀਤਾ, ਪਰ ਬਹੁਤਾ ਜਿਆਦਾ ਨਹੀਂ ਸੋਚਿਆ ਸੀ ਕਿਉਂਕਿ ਮੈਂ ਵਿਆਸਤ ਸੀ। ਬਸ ਹੁਣ ਇਹਦੇ ਬਾਰੇ ਜ਼ਿਕਰ ਕਰਦਿਆਂ, ਮੇਰੇ ਲੂ-ਕੰਡੇ ਹਨ। ਕਿਉਂਕਿ ਹੁਣ ਮੈਂ ਸੋਚਦੀ ਹਾਂ... ਮੈਨੂੰ ਉਸ ਦਾ ਕਿਵੇਂ ਵੀ ਧੰਨਵਾਦ ਕਰਨਾ ਚਾਹੀਦਾ ਹੈ, ਜੋ ਵੀ ਤੁਸੀਂ ਹੋ, ਕਾਸਯਾਪਾ, ਮੈਨੂੰ ਕੀਮਤੀ, ਅਰਥਪੂਰਨ ਤੋਹਫਾ ਦੇਣ ਲਈ।ਪਿਆਰੇ ਸਤਿਗੁਰੂ ਜੀ, ਇਕ ਭੈਣ, ਜਿਸ ਨੇ ਐਮ ਨੂੰ ਭਗਵਾਨ ਬੁਧ ਦੀਆਂ ਪਵਿਤਰ ਅਵਸ਼ੇਸ਼ਾਂ ਪੇਸ਼ ਕੀਤੀਆਂ, ਉਸ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਹਾਲ ਹੀ ਵਿਚ ਐਫਐਨ (ਫਲਾਏ-ਇੰਨ ਖਬਰਾਂ) ਦੇਖਣ ਤੋਂ ਬਾਅਦ ਸਾਨੂੰ ਇਹ ਹੇਠ-ਦਿਤਾ ਸੁਨੇਹਾ ਭੇਜਿਆ: ਅਸੀਂ ਇਹ ਤੁਹਾਡੇ ਲਈ ਅਤੇ ਸਾਰੇ ਦਰਸ਼ਕਾਂ ਲਈ ਐਫਐਨ ਨਾਲ ਜੋੜ ਰਹੇ ਹਾਂ ਉਨਾਂ ਦੀ ਕਿਸਮਤ ਵਾਲੀ ਆਸ਼ੀਰਵਾਦ ਲਈ! ਪਿਆਰ ਨਾਲ ਐਫਐਨ ਟੀਮ।"ਅਵਸ਼ੇਸ਼ ਜੋ ਮਹਾਕਸਯਾਪਾ ਨੇ ਐਮ ਨੂੰ ਸਮਰਪਿਤ ਕੀਤੇ ਆਮ ਅਵਸ਼ੇਸ਼ ਨਹੀਂ ਹਨ, ਇਹ ਸ਼ਕਿਆਮੁਨੀ ਬੁਧ ਦਾ ਸ਼ਰੀਰਾ ਹਨ। ਇਸ ਦਾ ਭਾਵ ਹੈ ਕਿ ਮਹਾਕਸਯਾਪਾ ਨੇ ਐਮ ਨੂੰ ਮਤਰੇਆ ਬੁਧ ਵਜੋਂ ਪਸ਼ਾਣ ਲਿਆ। ਐਮ ਨੇ ਵੀ ਅਰਥਪੂਰਨ ਤੋਹਫੇ ਲਈ ਧੰਨਵਾਦ ਕੀਤਾ। ਜੇਕਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ, ਤੁਸੀਂ ਅਵਸ਼ੇਸ਼ਾਂ ਨੂੰ ਰੋਸ਼ਨੀ ਅਤੇ ਮਲਟੀਪਲ, ਕਈ ਪਰਤਾਂ ਨਾਲ ਛਡਦੇ ਹੋਏ ਦੇਖ ਸਕੋਂਗੇ, ਬੁਧ ਅੰਦਰੋਂ ਸਵਰਗ ਨੂੰ ਉਡਦੇ ਹੋਏ। ਇਕ ਦਿਵ ਦ੍ਰਿਸ਼ਟੀ ਫੋਟੋਆਂ ਤੋਂ ਵੀ ਅੰਤਰ ਦੇਖ ਸਕਦਾ ਹੈ। ਸੋ, ਤੁਸੀਂ ਇਸ ਨੂੰ ਸਹੀ ਫੋਟੋ ਨਾਲ ਬਦਲ ਸਕਦੇ ਹੋ ਜੋ ਭੈਣ ਨੇ ਮੈਨੂੰ ਦਿਤਾ ਸੀ। ਮੇਰੇ ਵਿਸ਼ਵਾਸ਼ ਹੈ ਕਿ ਦਰਸ਼ਕ ਇਸ ਤੋਂ ਆਸ਼ੀਰਵਾਦ ਪ੍ਰਾਪਤ ਕਰ ਸਕਣਗੇ ਅਤੇ ਸਿਆਣੇ ਅਤੇ ਗਿਆਨਵਾਨ ਦਰਸ਼ਕ ਮਹਾਕਸਯਾਪਾ ਦੇ ਅਰਥ ਨੂੰ ਜਾਣਦੇ ਹਨ, ਅਤੇ ਇਹ ਐਮ ਨੂੰ ਕਿਉਂ ਦਿਤੇ ਗਏ ਸੀ।"
ਮੈਨੂੰ ਮਾਫ ਕਰਨਾ, ਮੈਂ ਨਹੀਂ ਜਾਣਦੀ ਇਹ ਹੁਣ ਇਸ ਵਖਤ ਕਿਥੇ ਹੈ। ਮੇਰੇ ਕੋਲ ਸਮਾਂ ਨਹੀਂ ਹੈ। ਮੈਨੂੰ ਕਦੇ ਕਦਾਂਈ ਆਪਣੀ ਸੁਰਖਿਆ ਲਈ ਦੌੜਨਾ ਪੈਂਦਾ ਹੈ। ਮੈਂ ਇਥੋਂ ਤਕ ਕੋਈ ਵੀ ਚੀਜ਼ ਆਪਣੇ ਨਾਲ ਨਹੀਂ ਰਖ ਸਕਦੀ। ਕਦੇ ਕਦਾਂਈ ਮੇਰੇ ਕੋਲ ਸਿਰਫ ਆਪਣੇ ਉਪਰ ਇਕ ਕਪੜਿਆਂ ਦਾ ਜੋੜਾ ਹੁੰਦਾ ਜਦੋਂ ਮੈਂਨੂੰ ਦੌੜਨਾ ਪੈਂਦਾ। ਮੈਂ ਭੁਲ ਗਈ ਹਾਂ ਤੋਹਫਾ ਇਸ ਵਖਤ ਕਿਥੇ ਹੈ। ਮੈਂ ਉਮੀਦ ਕਰਦੀ ਹਾਂ ਕਿ ਕੋਈ ਵਿਆਕਤੀ ਜਿਹੜਾ ਜਿਸ ਕਿਸੇ ਜਗਾ ਦੀ ਸੰਭਾਲ ਕਰ ਰਿਹਾ ਹੈ ਇਹਦੀ ਦੇਖ ਭਾਲ ਕਰੇਗਾ।ਪਰ ਮੈਂ ਉਸ ਦਾ ਹੁਣ ਧੰਨਵਾਦ ਕਰਦੀ ਹਾਂ, ਕਿਉਂਕਿ ਉਸ ਦਾ ਧੰਨਵਾਦ ਕਰਨ ਲਈ ਮੈਨੂੰ ਕਦੇ ਇਕ ਮੌਕਾ ਮਿਲਿਆ। ਮੈਂ ਨਹੀਂ ਜਾਣਦੀ ਤੁਸੀਂ ਕੌਣ ਹੋ। ਅਸੀਂ ਕਦੇ ਨਹੀਂ ਮਿਲੇ। ਪਰ ਤੁਹਾਡਾ ਧੰਨਵਾਦ ਮੇਰੇ ਵਿਚ ਇਸ ਤਰਾਂ ਭਰੋਸਾ ਕਰਨ ਲਈ ਅਤੇ ਮੇਰਾ ਨਾਮ ਬੁਧ ਦੇ ਪ੍ਰਮੁਖ ਚੇਲਿਆਂ ਵਿਚੋਂ ਇਕ ਦੇ ਰੂਪ ਵਿਚ ਮੇਰੇ ਨਾਮ ਦਾ ਜ਼ਿਕਰ ਕਰਨ ਲਈ। ਮੈਂ ਤੁਹਾਡਾ ਬਹੁਤ ਜਿਆਦਾ, ਬਹੁਤ, ਬਹੁਤ ਜਿਆਦਾ।ਧੰਨਵਾਦ ਕਰਦੀ ਹਾਂ। ਅਤੇ ਸਾਰੇ ਦਿਸ਼ਾਵਾਂ ਵਿਚ ਬੁਧ ਤੁਹਾਨੂੰ ਆਸ਼ੀਰਵਾਦ ਦੇਣ। ਸਰਬਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਸਭ ਤੋਂ ਵਧੀਆ ਨਾਲ ਬਖਸ਼ਣ, ਅਤੇ ਤੁਹਾਡੇ ਪਿਆਰਿਆਂ ਉਤੇ ਵੀ। ਅਤੇ ਤੁਸੀਂ ਜੋ ਵੀ ਨੇਕ ਟੀਚਾ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਉਸ ਤਕ ਪਹੁੰਚ ਸਕੋਂ।ਤੁਹਾਡਾ ਨਾਂ ਮੈਨੂੰ ਲੂ ਕੰਡੇ ਦਿੰਦਾ ਹੈ। ਕਿਉਂਕਿ ਕਸਯਾਪਾ ਬੁਧ ਦੇ ਸਭ ਤੋਂ ਗਹਿਰੇ ਤਲ ਤੇ ਸਤਿਕਾਰਯੋਗ ਭਿਕਸ਼ੂਆਂ ਅਤੇ ਉਤਰਾਧਿਕਾਰੀ ਵਜੋਂ ਇਕ ਹੈ। ਅਤੇ ਉਹ ਹਰ ਤਰਾਂ ਸੰਪੂਰਨ ਹੈ। ਸੋ ਮੈਨੂੰ ਉਹ ਨਾਮ ਦੁਬਾਰਾ ਦਸਣ ਲਈ ਤੁਹਾਡਾ ਧੰਨਵਾਦ ਕਰਦੀ ਹਾਂ, ਭਾਵੇਂ ਜੇਕਰ ਤੁਸੀਂ ਸ਼ਰਧਾ ਵਜੋਂ ਆਪਣੇ ਨਾਮ ਦੇ ਤੌਰ ਤੇ, ਇਹਦੀ ਚੋਣ ਕੀਤੀ ਹੈ। ਬਸ ਉਵੇਂ ਜਿਵੇਂ ਇਸਾਈ ਧਰਮ ਵਿਚ, ਲੋਕ ਆਪਣੇ ਨਾਂ ਦੀ ਚੋਣ ਕਰਦੇ ਹਨ, ਈਸਾ ਜਾਂ ਪੌਲੋ ਜਾਂ ਸਾਈਮਨ, ਬਸ ਸੰਤਾਂ ਦਾ ਸਤਿਕਾਰ ਕਰਦੇ ਹੋਏ ਜਿਨਾਂ ਨੇ ਮਾਲਕ ਈਸਾ ਦਾ ਅਨੁਸਰਨ ਕੀਤਾ ਸੀ। ਤੁਸੀਂ ਸ਼ਾਇਦ ਉਹ ਪਵਿਤਰ ਨਾਂ ਸਦਾ ਲਈ ਰਖ ਸਕੋਂ। ਬੁਧ ਤੁਹਾਨੂੰ ਬਹੁਤ ਸਾਰੀ ਆਸ਼ੀਰਵਾਦ ਅਤੇ ਗਿਆਨ ਬਖਸ਼ੇ, ਜਿਵੇਂ ਉਨਾਂ ਨੇ ਸਤਿਕਾਰਯੋਗ ਮਹਾਕਸਯਾਪਾ ਬੋਧੀਸਾਤਵਾ ਨੂੰ ਬਖਸ਼ਿਆ ਸੀ। ਤੁਹਾਡਾ ਧੰਨਵਾਦ।ਅਤੇ ਤੁਹਾਡਾ ਵੀ ਧੰਨਵਾਦ, ਭੈਣ। ਉਸ ਸਮੇਂ ਇਹਦੇ ਬਾਰੇ ਗਲ ਕਰਨ ਲਈ ਸਾਡੇ ਕੋਲ ਬਹੁਤਾ ਸਮਾਂ ਨਹੀਂ ਸੀ ਕਿਉਂਕਿ ਮੈਂ ਹਮੇਸ਼ਾਂ ਵਿਆਸਤ ਹੁੰਦੀ ਸੀ। ਤੁਸੀਂ ਹਮੇਸ਼ਾਂ ਆਏ ਜਦੋਂ ਅਸੀਂ ਰੀਟਰੀਟ ਵਿਚ ਹੁੰਦੇ ਸੀ, ਅਤੇ ਇਸੇ ਕਰਕੇ ਤੁਸੀਂ ਆਏ ਸੀ। ਅਤੇ ਸਾਡੇ ਕੋਲ ਇਹਦੇ ਬਾਰੇ ਗਲ ਕਰਨ ਦਾ ਬਹੁਤਾ ਸਮਾਂ ਨਹੀਂ ਸੀ। ਸਚ ਦੇ ਇਕ ਅਜਿਹੇ ਚੰਗੇ ਅਨੁਯਾਈ ਹੋਣ ਲਈ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ । ਉਹ ਤੋਹਫਾ ਜੋ ਮੈਂ ਦੁਰਲਭ ਵਸਤ ਸਮਝਦੀ ਹਾਂ, ਮੇਰੇ ਲਈ ਲਿਆਉਣ ਲਈ ਤੁਹਾਡਾ ਧੰਨਵਾਦ। ਅਤੇ ਮੈਂ ਕੁਝ ਸਮੇਂ ਲਈ ਇਹ ਵਖ-ਵਖ ਦੇਸ਼ਾਂ ਵਿਚ ਲੈ ਕੇ ਗਈ ਸੀ , ਪਰ ਫਿਰ ਪਿਛਲੀ ਵਾਰ ਮੈਨੂੰ ਦੌੜਨਾ ਪਿਆ ਅਤੇ ਮੈਂ ਇਹ ਆਪਣੇ ਨਾਲ ਨਹੀਂ ਲਿਜਾ ਸਕੀ। ਇਹ ਸ਼ਾਇਦ ਕਿਤੇ ਮੇਰੀ ਪੁਰਾਣੀ ਗੁਫਾ ਵਿਚ ਹੋ ਸਕਦਾ ਹੈ, ਕਿਤੇ ਪਹਿਲਾਂ। ਜੇਕਰ ਮੇਰੇ ਕੋਲ ਇਕ ਮੌਕਾ ਹੋਵੇ, ਮੈਂ ਇਹ ਦੁਬਾਰਾ ਲਭ ਲਵਾਂਗੀ। ਚਿੰਤਾ ਨਾ ਕਰੋ। ਕਿਵੇਂ ਵੀ, ਇਹ ਅਵਸ਼ੇਸ਼ ਬਾਰੇ ਨਹੀਂ ਹੈ। ਇਹ ਬੁਧ ਦਾ ਇਕ ਪ੍ਰਤੀਕ ਹੈ, ਸੰਸਾਰ ਲਈ ਉਨਾਂ ਦੀ ਪਵਿਤਰਤਾ ਅਤੇ ਹਮਦਰਦੀ ਦਾ ਪ੍ਰਤੀਕ । ਮੈਂ ਇਸਨੂੰ ਪਹਿਲਾਂ ਹੀ ਆਪਣੇ ਦਿਲ ਵਿਚ ਲਿਆ ਹੈ, ਸੋ ਮੈਂ ਇਸਨੂੰ ਕਦੇ ਨਹੀਂ ਗੁਆਵਾਂਗੀ। ਤੁਹਾਡਾ ਧੰਨਵਾਦ।ਬਸ, ਜੇਕਰ ਤੁਸੀਂ ਉਸ ਆਦਮੀ ਨੂੰ ਕਦੇ ਦੁਬਾਰਾ ਦੇਖਦੇ ਹੋ, ਕ੍ਰਿਪਾ ਕਰਕੇ ਉਸ ਨੂੰ ਮੇਰੇ ਵਲੋਂ ਪ੍ਰਣਾਮ ਕਰਨਾ, ਉਵੇਂ ਜੇਕਰ ਤੁਸੀਂ ਮਹਾਕਸਯਾਪਾ ਪ੍ਰਤੀ ਪ੍ਰਣਾਮ ਕਰਦੇ ਹੋ। ਇਕ ਪ੍ਰਣਾਮ, ਦੋ ਪ੍ਰਣਾਮ, ਤਿੰਨ ਪ੍ਰਣਾਮ, ਜਿਤਨੇ ਵੀ ਪ੍ਰਣਾਮ ਤੁਸੀਂ ਚਾਹੁੰਦੇ ਹੋ, ਕੀਮਤੀ ਤੋਹਫੇ ਲਈ ਉਨਾਂ ਦਾ ਧੰਨਵਾਦ ਕਰਨ ਲਈ, ਭਾਵੇਂ ਇਹਦਾ ਪੈਸਿਆਂ ਵਜੋਂ ਕੋਈ ਅਰਥ ਨਹੀਂ ਹੈ, ਪਰ ਇਹ ਮੇਰੇ ਲਈ ਸੰਸਾਰ ਵਿਚ ਸਭ ਤੋਂ ਵਧੀਆ ਗਹਿਣੇ ਨਾਲੋਂ ਵਧ ਹੈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਤੁਹਾਡਾ ਧੰਨਵਾਦ, ਅਤੇ ਉਸ ਦਾ ਬਹੁਤ, ਬਹੁਤ, ਬਹੁਤ ਧੰਨਵਾਦ। ਕ੍ਰਿਪਾ ਕਰਕੇ ਉਸ ਨੂੰ ਇਹ ਕਹਿਣਾ ਜੇਕਰ ਤੁਸੀਂ ਉਸ ਨੂੰ ਕਦੇ ਦੁਬਾਰਾ ਮਿਲਦੇ ਹੋ।ਮੈਂ ਸਾਰੇ ਮਨੁਖਾਂ, ਜਾਨਵਰਾਂ ਅਤੇ ਇਥੋਂ ਤਕ ਰੁਖਾਂ ਅਤੇ ਇਸ ਗ੍ਰਹਿ ਉਤੇ ਸਭ ਚੀਜ਼ ਲਈ ਅਹਿਸਾਨਮੰਦ ਹਾਂ। ਇਸੇ ਕਰਕੇ ਮੈਂ ਤੁਹਾਡੇ ਸਾਰਿਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।Photo Caption: ਬਸੰਤ ਸਾਨੂੰ ਆਪਣੇ ਫਿਰ ਤੋਂ ਨਵੇਂ ਰੂਹਾਨੀ ਵਿਕਾਸ ਨੂੰ ਮਨਾਉਣ ਦੀ ਯਾਦ ਦਿਲਾਉਂਦੀ ਹੈ।