ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਸਾਰੇ ਭੋਲੀਆਂ ਅਤੇ ਪਵਿਤਰ ਰੂਹਾਂ, ਸਾਰੇ ਸਵਰਗਾਂ ਦੇ ਅਤੇ ਮਹਾਨ, ਸਭ ਤੋਂ ਉਚੇ ਸਰਵ-ਸ਼ਕਤੀਮਾਨ ਪ੍ਰਮਾਤਮਾ ਦੇ ਪਿਆਰਿਓ। ਮੈਂ ਬਸ ਤੁਹਾਡੇ ਨਾਲ ਗਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂਕਿ ਤੁਸੀਂ ਬਹੁਤੀ ਚਿੰਤਾ ਨਾ ਕਰੋ। ਮੈਂ ਅਜ਼ੇ ਵੀ ਠੀਕ ਹੋ ਰਹੀ ਹਾਂ। ਮੇਰੇ ਲਈ ਇਹ ਸਿਰਫ ਸਰੀਰਕ ਬਾਰੇ ਨਹੀਂ ਹੈ; ਇਹ ਅੰਦਰ ਬਾਰੇ ਹੈ। ਯੁਧ ਅਤੇ ਸ਼ਾਂਤੀ ਵਿਚਕਾਰ ਅੰਦਰੂਨੀ ਸੰਘਰਸ਼ ਅਜ਼ੇ ਚਲ ਰਹੀ ਹੈ। ਅਤੇ ਮੈਂ ਆਪਣੀ ਅੰਦਰਲੀ ਤਾਕਤ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਭਾਵੇਂ ਬਾਹਰੋਂ ਤੁਸੀਂ ਬਹੁਤਾ ਕੁਝ ਨਹੀਂ ਦਸ ਸਕਦੇ।ਮੈਨੂੰ ਲਗਦਾ ਹੈ ਕਿ ਮੈਂ ਠੀਕ ਹੋ ਜਾਵਾਂਗੀ, ਪਰ ਸੰਸਾਰ ਹਮੇਸ਼ਾਂ ਬਹੁਤ ਬਦਲਣਯੋਗ ਹੁੰਦਾ ਹੈ। ਤੁਸੀਂ ਇਕ ਮਿੰਟ ਤੋਂ ਅਗਲੇ ਤਕ ਕਦੇ ਨਹੀਂ ਦਸ ਸਕਦੇ ਜ਼ਿਆਦਾਤਰ ਮਨੁਖ ਆਪਣੇ ਅੰਦਰ ਅਤੇ ਉਨਾਂ ਦੇ ਆਲੇ ਦੁਆਲੇ ਦੇ ਸਮਾਜਾਂ ਅੰਦਰ ਚੰਗਿਆਈ ਦੇ ਸੰਤੁਲਨ ਨੂੰ ਖਰਾਬ ਕਰਨ ਲਈ ਕੀ ਕਰਨਗੇ। ਹਰ ਸਮੇਂ ਸੰਤੁਲਿਤ ਰਹਿਣ ਦੀ ਕੋਸ਼ਿਸ਼ ਕਰੋ, ਫਿਰ ਤੁਸੀਂ ਠੀਕ ਹੋ ਜਾਵੋਂਗੇ। ਜਿਵੇਂ, ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਅੰਦਰ ਕੁਝ ਨਾਕਾਰਾਤਮਿਕ ਗੁਣ ਹਨ, ਪਰ ਨਾਲੇ ਬਹੁਤ ਸਾਰੀ ਚੰਗਿਆਈ ਵੀ, ਫਿਰ ਘਟੋ ਘਟ ਇਸ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰੋ। ਉਤਸ਼ਾਹਿਤ ਨਾ ਕਰੋ, ਆਪਣੇ ਆਪ ਦਾ ਸਮਰਥਨ ਨਾ ਕਰੋ, ਆਪਣੇ ਆਪ ਨੂੰ ਬਰਬਾਦ ਨਾ ਕਰੋ, ਜਾਂ ਆਪਣੇ ਆਪ ਨੂੰ ਨਾ ਖਰਾਬ ਕਰੋ ਸਿਰਫ ਆਪਣੇ ਆਵਦੇ ਨਾਕਾਰਾਤਮਿਕ ਗੁਣਾਂ ਨੂੰ ਸੁਣਨ ਦੁਆਰਾ ਜੋ ਤੁਹਾਨੂੰ ਜਿਸ ਦਿਨ ਤੁਸੀਂ ਪਹਿਲਾਂ ਹੀ ਪੈਦਾ ਹੋਏ ਸੀ ਜਾਂ ਇਥੋਂ ਤਕ ਇਸ ਤੋਂ ਵੀ ਪਹਿਲਾਂ ਦਿਤੇ ਜਾਂਦੇ ਹਨ।ਹਰ ਇਕ ਜਿਸਨੇ ਇਸ ਸੰਸਾਰ ਵਿਚ ਜਨਮ ਲਿਆ ਸੀ ਜਾਂ ਜਨਮ ਲਵੇਗਾ ਉਸ ਨੂੰ ਕੁਝ ਕੀਮਤ ਉਨਾਂ ਦੇ ਇਹ ਚੁਣਨ ਦੇ ਇਰਾਦੇ ਤੋਂ ਬਿਨਾਂ ਅਦਾ ਕਰਨੀ ਪੈਂਦੀ ਹੈ। ਇਹ ਇਸ ਗੜਬੜ ਅਤੇ ਗੁੰਝਲਦਾਰ ਸੰਸਾਰ ਵਿਚ ਹੋਣ ਲਈ ਭੁਗਤਾਨ ਕਰਨ ਦੀ ਕੀਮਤ ਹੈ। ਕਿਉਂਕਿ ਜੇਕਰ ਤੁਸੀਂ ਸਭ ਪਵਿਤਰ ਹੋ, ਫਿਰ ਤੁਹਾਡੀ ਐਨਰਜ਼ੀ ਨਹੀਂ ਰਲੇਗੀ, ਇਸ ਸੰਸਾਰ ਨਾਲ ਸਬੰਧਤ ਨਹੀਂ ਹੋਵੇਗੀ। ਤੁਸੀਂ ਉਪਰ ਵਲ ਨੂੰ ਤੈਰੋਂਗੇ, ਸਵਰਗੀ ਨਿਵਾਸ ਵਲ ਵਾਪਸ। ਸੋ ਇਥੋਂ ਤਕ ਜੇਕਰ ਗੁਰੂਆਂ/ਬੁਧਾਂ ਨੂੰ ਸੰਸਾਰ ਦੇ ਕਰਮਾਂ ਦਾ ਬੋਝ ਨਾ ਝਲਣਾ ਪਵੇ, ਉਹ ਧਰਤੀ ਉਤੇ ਨਹੀਂ ਰਹਿ ਸਕਦੇ।ਇਹ ਸਮਝਾਉਣਾ ਔਖਾ ਹੈ। ਮੈਂ ਬਸ ਇਕ ਸਧਾਰਨ ਉਦਾਹਰਣ ਬਣਾਵਾਂਗੀ; ਇਹ ਸ਼ਾਇਦ ਢੁਕਵਾਂ ਹੋ ਸਕਦਾ ਹੈ। ਜਿਵੇਂ ਤੁਸੀਂ ਇਕ ਨੌਕਰੀ ਲਭਣ ਲਈ ਜਾਂਦੇ ਹੋ, ਅਤੇ ਸ਼ਾਇਦ ਤੁਹਾਨੂੰ ਇਕ ਚੰਗੀ ਨੌਕਰੀ ਮਿਲ ਜਾਵੇ, ਚੰਗੀ ਤਨਖਾਹ ਅਤੇ ਇਕ ਨੌਕਰੀ ਜੋ ਤੁਸੀਂ ਪਸੰਦ ਕਰਦੇ ਹੋ। ਪਰ ਫਿਰ, ਤੁਹਾਨੂੰ ਅਜ਼ੇ ਵੀ 8 ਘੰਟੇ, 10 ਘੰਟੇ ਜਾਂ ਹੋਰ ਵੀ ਉਸ ਨੌਕਰੀ ਦੀ ਸੇਵਾ ਵਿਚ ਬਿਤਾਉਣ ਦੀ ਲੋੜ ਹੈ, ਇਸ ਤਥ ਦੇ ਬਾਵਜੂਦ ਕਿ ਤੁਹਾਡਾ ਸਰੀਰ ਕਦੇ ਕਦਾਂਈ ਇਹ ਕਰਨ ਦੇ ਯੋਗ ਨਹੀਂ ਹੁੰਦਾ ਅਤੇ ਤੁਹਾਡਾ ਮਨ ਕਦੇ ਕਦਾਂਈ ਤੁਹਾਨੂੰ ਇਤਨੀ ਪ੍ਰੇਸ਼ਾਨੀ ਦਿੰਦਾ ਹੈ ਤੁਹਾਡੇ ਇਸ ਨੌਕਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੁਆਰਾ ਜਿਸ ਦੀ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ। ਉਹੀ ਸਮਸਿਆ ਹੈ। ਇਹ ਨਹੀਂ ਜਿਵੇਂ ਕੁਝ ਚੀਜ਼ ਜੋ ਤੁਸੀਂ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਕਰਨਾ; ਤੁਹਾਨੂੰ ਬਸ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਉਹ ਨੌਕਰੀ ਚਾਹੁੰਦੇ ਹੋ।ਭੌਤਿਕ ਸਰੀਰ ਵਿਚ ਪੈਦਾ ਹੋ ਕੇ, ਸਾਡੇ ਵਿਚੋਂ ਬਹੁਤਿਆਂ ਨੂੰ ਕੁਝ ਸਰੀਰਕ ਕੰਮ ਦੇ ਨਾਲ ਵਿਆਸਤ ਰਹਿਣਾ ਪੈਂਦਾ ਹੈ, ਨਹੀਂ ਤਾਂ ਤੁਸੀਂ ਆਪਣੇ ਆਪ ਦੀ ਦੇਖ ਭਾਲ ਨਹੀਂ ਕਰ ਸਕਦੇ। ਭਾਵੇਂ ਜੇਕਰ ਤੁਹਾਡੇ ਕੋਲ ਆਪਣੇ ਮਾਪਿਆਂ ਤੋਂ ਜਾਂ ਕੁਝ ਰਿਸ਼ਤੇਦਾਰਾਂ ਤੋਂ ਇਕ ਵਡਾ ਵਿਰਸਾ ਹੋਵੇ, ਤੁਹਾਨੂੰ ਅਜ਼ੇ ਵੀ ਕੰਮ ਕਰਨ ਦੀ ਲੋੜ ਹੈ ਯਕੀਨੀ ਬਨਾਉਣ ਲਈ ਕਿ ਇਹ ਸਥਿਰ ਰਹਿੰਦਾ ਹੈ ਅਤੇ ਤੁਹਾਡੇ ਲਈ ਕਾਫੀ ਹੋਵੇਗਾ ਰਹਿਣ ਲਈ ਜ਼ਾਰੀ ਰਖਣ ਲਈ। ਅਤੇ ਬੇਰੁਜ਼ਗਾਰ ਹੋਣਾ ਵੀ ਇਕ ਮੁਸ਼ਕਲ ਕੰਮ ਹੈ, ਕਿਉਂਕਿ ਜੇਕਰ ਤੁਹਾਡੇ ਕੋਲ ਆਪਣੇ ਜੀਵਨ ਵਿਚ ਕੁਝ ਦਿਲਚਸਪ ਚੀਜ਼ਾਂ ਕਰਨ ਲਈ ਨਾ ਹੋਣ, ਫਿਰ ਤੁਹਾਡਾ ਮਨ ਸ਼ਾਇਦ ਕਦੇ ਕਦੇ ਖਰਾਬ ਹੋ ਸਕਦਾ ਜਾਂ ਅੰਦਰੋਂ ਜਾਂ ਬਾਹਰੋਂ ਕੁਝ ਮਾੜੀ, ਨਾਕਾਰਾਤਮਿਕ ਰੁਚੀ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ।ਹੁਣ, ਇਸ ਸੰਸਾਰ ਵਿਚ ਸਭ ਚੀਜ਼ ਕੰਮ ਕਰਦੀ ਹੈ। ਭਾਵੇਂ ਜੇਕਰ ਤੁਸੀਂ ਇਕ ਭਿਕਸ਼ੂ ਹੋ, ਤੁਹਾਨੂੰ ਵੀ ਮੰਦਰ ਵਿਚ ਕੰਮ ਕਰਨਾ ਪੈਂਦਾ ਅਤੇ ਖਿਆਲ ਰਖਣਾ ਕਿ ਤੁਹਾਡੇ ਅਨੁਯਾਈਆਂ ਦੀਆਂ ਮੰਗਾਂ ਦੇ ਜਵਾਬ ਦੇਣ ਲਈ , ਉਨਾਂ ਦੀਆਂ ਉਮੀਦਾਂ ਲਈ ਤੁਹਾਡੇ ਕੋਲ ਕਾਫੀ ਗਿਆਨ ਹੈ, ਕਾਫੀ ਯੋਗਤਾ ਹੈ। ਅਤੇ ਤੁਹਾਡੀ ਅਲੋਚਨਾ ਕੀਤੀ ਜਾਵੇਗੀ; ਤੁਹਾਨੂੰ ਪੂਜਿਆ ਜਾਵੇਗਾ। ਉਨਾਂ ਦੇ ਦੁਨਿਆਵੀ ਸਵਾਲਾਂ,ਚੀਜ਼ਾਂ ਦਾ ਜਵਾਬ ਦੇਣ ਲਈ ਤੁਹਾਡੇ ਤੋਂ ਕੰਮ ਕਰਨ ਦੀ ਮੰਗ ਕੀਤੀ ਜਾਵੇਗੀ। ਜਾਂ, ਤੁਹਾਨੂੰ ਇਕ ਉਚੀ ਚੌਂਕੀ ਉਤੇ ਰਖਿਆ ਜਾਵੇਗਾ ਅਤੇ ਉਹ ਇਸ ਦੀ ਉਮੀਦ ਰਖਣਗੇ ਕਿ ਤੁਸੀਂ ਪਹਿਲੇ ਹੀ ਇਕ ਬੁਧ ਹੋ, ਤੁਸੀਂ ਪਹਿਲੇ ਹੀ ਇਕ ਸੰਤ ਹੋ, ਅਤੇ ਉਤੇ ਉਨਾਂ ਦੀਆਂ ਮੰਗਾਂ ਦਾ ਕੋਈ ਅੰਤ ਨਹੀਂ। ਹਰ ਇਕ ਛੋਟੀ ਜਿਹੀ ਦੁਨਿਆਵੀ ਚੀਜ਼ ਲਈ, ਉਹ ਤੁਹਾਡੇ ਕੋਲ ਆਉਣਗੇ, ਅਤੇ ਜੇਕਰ ਤੁਸੀਂ ਜਵਾਬ ਨਹੀਂ ਦਿੰਦੇ ਜਾਂ ਨਹੀਂ ਸਪਲਾਏ ਕਰਦੇ ਜਿਵੇਂ ਉਹ ਇਹ ਚਾਹੁੰਦੇ ਹਨ, ਤੁਸੀਂ ਕਿਸੇ ਵੀ ਕਿਸਮ ਦੇ ਸ਼ਕ ਦੇ ਘੇਰੇ ਵਿਚ ਹੋਵੋਂਗੇ।ਅਤੇ ਕਿਵੇਂ ਵੀ, ਭਿਕਸ਼ੂਆਂ ਬਾਰੇ ਗਲ ਕਰਦਿਆਂ, ਮੈਨੂੰ ਕੁਝ ਚੀਜ਼ ਯਾਦ ਆਈ। ਕਦੇ ਕਦਾਂਈ ਮੈਂ ਕੁਝ ਭਿਕਸ਼ੂਆਂ ਨੂੰ ਕਿਸੇ ਜਗਾ ਦੇਖਿਆ ਸੀ, ਕਿਵੇਂ ਵੀ, ਦੂਜੇ ਭਿਕਸ਼ੂਆਂ ਜਾਂ ਹੋਰਨਾਂ ਲੋਕਾਂ ਵਲੋਂ ਅਲੋਚਨਾ ਕੀਤੀ ਜਾਂਦੀ। ਅਤੇ ਕਦੇ ਕਦਾਂਈ ਜੇਕਰ ਬਸ ਕੁਝ ਚੀਜ਼ ਉਹ ਕਹਿੰਦੇ ਹਨ ਜੋ ਸਹੀ ਨਹੀਂ ਹੋਣੀ ਚਾਹੀਦੀ ਜਾਂ ਬੋਧੀ ਸੂਤਰ ਦੇ ਮੁਤਾਬਕ ਨਹੀਂ ਹੈ, ਫਿਰ ਉਨਾਂ ਦੀ ਅਲੋਚਨਾ ਕੀਤੀ ਜਾਵੇਗੀ ਜਾਂ ਪ੍ਰੇਸ਼ਾਨ ਕੀਤਾ ਜਾਵੇਗਾ ਜਾਂ ਪਾਬੰਦੀਸ਼ੁਦਾ ਜਾਂ ਬਾਹਰ ਕਢਿਆ ਜਾਵੇਗਾ - ਸਭ ਕਿਸਮ ਦੀਆਂ ਚੀਜ਼ਾਂ; ਇਹ ਇਥੋਂ ਤਕ ਇਕ ਭਿਕਸ਼ੂ ਨਾਲ ਵਾਪਰ ਸਕਦਾ ਹੈ।ਮੈਂ, ਕਿਵੇਂ ਵੀ, ਤੁਹਾਨੂੰ ਕਹਾਂਗੀ ਕ੍ਰਿਪਾ ਕਰਕੇ ਭਿਕਸ਼ੂਆਂ ਪ੍ਰਤੀ ਕੋਈ ਵੀ ਮਾੜੀ ਚੀਜ਼ ਨਾ ਕਰਨੀ। ਉਥੇ ਕੁਝ ਮਾੜੇ ਭਿਕਸ਼ੂ ਹਨ, ਯਕੀਨਨ। ਪਰ ਜੇਕਰ ਤੁਸੀਂ ਉਸ ਬਾਰੇ ਬਹੁਤਾ ਕੁਝ ਨਹੀਂ ਜਾਣਦੇ, ਕ੍ਰਿਪਾ ਕਰਕੇ ਕੋਈ ਚੀਜ਼ ਨਾ ਕਹੋ ਜੋ ਉਸ ਦੀ ਸਾਖ ਨੂੰ ਅਤੇ ਉਨਾਂ ਦੇ ਰੂਹਾਨੀ ਯਤਨ ਨੂੰ ਵੀ ਨੁਕਸਾਨ ਕਰੇਗਾ । ਕੋਈ ਵੀ ਭਿਕਸ਼ੂਆਂ ਦੀ ਅਲੋਚਨਾ ਨਾ ਕਰੋ; ਉਨਾਂ ਨੂੰ ਇਕ ਨੌਕਰੀ ਵਿਚੋਂ ਬਾਹਰ ਨਾ ਹੋਣ ਦਿਓ। ਉਨਾਂ ਨੂੰ ਕਰਨ ਦੇਵੋ ਜੋ ਉਹ ਆਪਣੀ ਸਮਰਥਾ ਵਿਚ ਕਰ ਸਕਦੇ ਹਨ, ਖਾਸ ਕਰਕੇ ਭਿਕਸ਼ੂ ਜਿਹੜੇ ਵੀਗਨ ਹਨ, ਜਾਂ ਘਟੋ ਘਟ ਸ਼ਾਕਾਹਾਰੀ ਹਨ। ਸਮਾਨ ਹੋਰਨਾਂ ਧਰਮਾਂ ਦੇ ਵਰਗਾਂ ਤੋਂ ਦੂਜੇ ਭਿਕਸ਼ੂਆਂ, ਪਾਦਰੀਆਂ ਅਤੇ ਭਿਕਸ਼ਣੀਆਂ ਨਾਲ।ਜੇਕਰ ਤੁਸੀਂ ਕਰਮ ਦੇ ਕੰਮ ਅਤੇ ਇਸ ਸਮੇਂ ਦੀ ਅਵਧੀ ਵਿਚ ਮਾੜੀ ਸਥਿਤੀ ਬਾਰੇ ਨਹੀਂ ਸਮਝਦੇ - ਕਿ ਸਾਡਾ ਗ੍ਰਹਿ ਕਿਸੇ ਵੀ ਸਮੇਂ ਬਰਬਾਦ ਹੋ ਸਕਦਾ ਹੈ - ਕ੍ਰਿਪਾ ਕਰਕੇ ਇਸ ਨੂੰ ਭਿਕਸ਼ੂਆਂ ਲਈ, ਮਹਾਯਾਨਾ ਭਿਕਸ਼ੂਆਂ ਲਈ ਹੋਰ ਬਦਤਰ ਨਾ ਬਣਾਉ। ਮੈਂ ਹੀਨਾਯਾਨਾ ਬਾਰੇ ਬਹੁਤਾ ਨਹੀਂ ਜਾਣਦੀ, ਸਿਵਾਇ ਕਿ ਉਨਾਂ ਵਿਚੋਂ ਬਹੁਤੇ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਨ, ਕਿਸੇ ਵੀ ਕਿਸਮ ਦਾ ਮਾਸ, ਕਿਸੇ ਵੀ ਸਮੇਂ। ਸ਼ਾਇਦ ਉਹ ਦਿਹਾੜੀ ਵਿਚ ਇਕ ਵਾਰ ਜਾਂ ਦਿਹਾੜੀ ਵਿਚ ਇਕ ਤੋਂ ਵਧ ਵਾਰ ਖਾਂਦੇ ਹਨ, ਪਰ ਉਹ ਸਭ ਕਿਸਮਾਂ ਦੇ ਜਾਨਵਰਾਂ ਦਾ ਮਾਸ ਖਾਂਦੇ ਹਨ।ਬੁਧ ਨੇ ਕਿਹਾ ਸੀ ਕਿ ਜਿਹੜਾ ਵੀ (ਜਾਨਵਰ-ਲੋਕਾਂ ਦਾ) ਮਾਸ ਖਾਂਦਾ ਹੈ ਉਹ ਉਨਾਂ ਦਾ ਪੈਰੋਕਾਰ ਨਹੀਂ ਹੈ ਅਤੇ ਉਹ ਉਨਾਂ ਦਾ ਅਧਿਆਪਕ ਨਹੀਂ ਹੈ। ਇਹ ਲੰਕਾਵਾਤਾਰਾ ਸੂਤਰ ਵਿਚ (ਟ੍ਰਿਪੀਤਾਕਾ ਨੰਬਰ. 671) ਦਰਜ਼ ਹੈ। "ਉਸ ਸਮੇਂ, ਆਰੀਆ (ਰਿਸ਼ੀ) ਮਹਾਮਤੀ (ਮਹਾਨ ਗਿਆਨ ਵਾਲੇ) ਬੋਧੀਸਤਵਾ-ਮਹਾਸਤਵਾ ਨੇ ਬੁਧ ਨੂੰ ਕਿਹਾ: 'ਭਗਵਾਨ (ਸੰਸਾਰ ਦੇ ਮੰਨੇ-ਪ੍ਰਮੰਨੇ ਸਾਹਿਬ ਜੀ), ਮੈਂ ਸਾਰੇ ਸੰਸਾਰਾਂ ਵਿਚ ਦੇਖਦਾ ਹਾਂ ਕਿ, ਜਨਮ-ਮਰਨ ਦੀ ਭਟਕਣਾ ਵਿਚ, ਦੁਸ਼ਮਣੀਆਂ ਨਾਲ ਭਰੇ, ਅਤੇ ਦੁਸ਼ਟ ਮਾਰਗਾਂ ਵਿਚ ਡਿਗਦੇ, ਸਭ ਮਾਸ ਖਾਣ ਕਾਰਨ ਅਤੇ ਚਕਰੀ, ਸਿਲਸਿਲੇਦਾਰ ਕਤਲ ਕਾਰਨ ਹਨ। ਇਹ ਵਿਹਾਰ ਲਾਲਚ ਅਤੇ ਗੁਸੇ ਨੂੰ ਵਧਾਉਂਦੇ ਹਨ, ਅਤੇ ਜੀਵਾਂ ਨੂੰ ਦੁਖ ਤੋਂ ਬਚਣ ਲਈ ਅਸਮਰਥ ਬਣਾ ਦਿੰਦੇ ਹਨ। ਇਹ ਸਚਮੁਚ ਬਹੁਤ ਦਰਦਨਾਕ ਹੈ।' (...) 'ਮਹਾਮਤੀ, ਮੇਰੇ ਸ਼ਬਦ ਸੁਣ ਕੇ, ਜੇਕਰ ਮੇਰੇ ਕੋਈ ਪੈਰੋਕਾਰ ਇਮਾਨਦਾਰੀ ਨਾਲ ਇਹਦਾ ਵਿਚਾਰ ਨਹੀਂ ਕਰਦੇ ਅਤੇ ਅਜ਼ੇ ਮਾਸ ਖਾਂਦੇ ਹਨ, ਸਾਨੂੰ ਜਾਨਣਾ ਚਾਹੀਦਾ ਹੇ ਕਿ ਉਹ ਕੈਂਡੇਲਾ (ਕਾਤਲ) ਦਾ ਵੰਸ਼ ਹੈ। ਉਹ ਮੇਰਾ ਚੇਲਾ ਨਹੀਂ ਹੈ ਅਤੇ ਮੈਂ ਉਸ ਦਾ ਅਧਿਆਪਕ, ਗੁਰੂ ਨਹੀਂ ਹਾਂ। ਇਸੇ ਲਈ, ਮਹਾਮਤੀ, ਜੇਕਰ ਕੋਈ ਮੇਰਾ ਰਿਸ਼ਤੇਦਾਰ ਬਣਨਾ ਚਾਹੁੰਦਾ ਹੈ, ਉਸ ਨੂੰ ਕੋਈ ਮਾਸ ਨਹੀਂ ਖਾਣਾ ਚਾਹੀਦਾ।'" ਉਹ ਮੈਂ ਜਾਣਦੀ ਹਾਂ।ਹੁਣ, ਮਹਾਯਾਨਾ ਭਿਕਸ਼ੂ - ਭਾਵ "ਮਹਾਨ ਵਾਹਨ" ਭਿਖਸ਼ੂ - ਉਹ ਵੀਗਨ ਖਾਂਦੇ ਹਨ, ਜਾਂ ਘਟੋ ਘਟ ਸ਼ਾਕਾਹਾਰੀ, ਭਾਵ ਸ਼ਾਇਦ ਕਦੇ ਕਦਾਂਈ ਉਹ ਦੁਧ ਪੀਂਦੇ ਹਨ। ਮੈਨੂੰ ਪਕਾ ਪਤਾ ਨਹੀਂ ਉਹ ਕੀ ਖਾਂਦੇ ਹਨ, ਪਰ ਉਹ ਸ਼ਾਕਾਹਾਰੀ (ਭੋਜ਼ਨ) ਬਰਦਾਸ਼ਤ ਕਰਦੇ ਹਨ, ਅੰਡੇ ਉਦਯੋਗ ਬਾਰੇ ਬਹੁਤਾ ਨਾ ਜਾਣਦੇ ਹੋਏ ਕਿ ਉਹ ਛੋਟੇ ਚੂਚਿਆਂ ਅਤੇ ਮੁਰਗੇ ਲੋਕਾਂ ਨਾਲ ਕਿਤਨੀ ਬੇਰਹਿਮ ਹੈ, ਅਤੇ ਜਾਨਵਰ-ਲੋਕਾਂ ਦੀ ਫੈਕਟਰੀ ਵਿਚ ਗਉ-ਲੋਕਾਂ ਨਾਲ ਬੇਰਹਿਮੀ ਵਿਹਾਰ ਬਾਰੇ ਬਹੁਤਾ ਨਾ ਜਾਣਦੇ ਹੋਏ। ਸੋ, ਕ੍ਰਿਪਾ ਕਰਕੇ ਬਹੁਤੇ ਕਠੋਰ ਨਾ ਬਣੋ।ਘਟੋ ਘਟ ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਜੋ ਉਹ ਜਾਣਦੇ ਹਨ, ਜੋ ਉਹ ਸੋਚਦੇ ਵਧੀਆ ਹੈ। ਇਹ ਭਿਕਸ਼ੂ, ਉਹ ਭਿਕਸ਼ੂਆਂ ਦੇ ਚੋਗੇ ਪਹਿਨਦੇ ਹਨ। ਸ਼ਾਇਦ ਉਹ ਬਹੁਤਾ ਨਹੀਂ ਕਰਦੇ। ਸ਼ਾਇਦ ਉਹ ਬੁਧ ਧਰਮ ਬਾਰੇ ਬਹੁਤਾ ਨਹੀਂ ਜਾਣਦੇ। ਉਹ ਸਿਰਫ ਜਾਣਦੇ ਜਾਂ ਸਮਝਦੇ ਹਨ ਜਿਤਨਾ ਉਹ ਕਰ ਸਕਦੇ ਹਨ, ਕਿਉਂਕਿ ਉਹ ਹਮੇਸ਼ਾਂ ਇਕ ਚੰਗੇ ਗੁਰੂ ਨੂੰ ਨਹੀਂ ਮਿਲਦੇ ਉਨਾਂ ਨੂੰ ਬੁਧਾਂ ਦੀਆਂ ਸਾਰੀਆਂ ਸਿਖਿਆਵਾਂ ਪਿਛੇ ਅਸਲੀ ਭਾਵ ਸਿਖਾਉਣ ਲਈ। ਸੋ, ਕ੍ਰਿਪਾ ਕਰਕੇ ਚੁਪ ਰਹੋ। ਜੇਕਰ ਤੁਸੀਂ ਉਨਾਂ ਵਿਚ ਵਿਸ਼ਵਾਸ਼ ਨਹੀਂ ਕਰਦੇ ਜਾਂ ਤੁਸੀਂ ਉਨਾਂ ਦਾ ਸਤਿਕਾਰ ਨਹੀਂ ਕਰਦੇ, ਘਟੋ ਘਟ ਉਨਾਂ ਦੀ ਨਿਰਾਦਰੀ ਕਰਨ ਤੋਂ ਜਾਂ ਉਨਾਂ ਦੇ ਜੀਵਨ ਨੂੰ ਮੁਸ਼ਕਲ ਬਣਾਉਣ ਤੋਂ ਪਰਹੇਜ਼ ਕਰੋ। ਕਿਉਂਕਿ ਉਹ ਭਿਕਸ਼ੂਆਂ ਦਾ ਚੋਲਾ ਪਹਿਨਦੇ ਹਨ, ਉਹ ਦਇਆ ਨੂੰ ਅਤੇ ਬੁਧਾਂ ਦੀ ਸਿਖਿਆ ਨੂੰ ਦਰਸਾਉਂਦੇ ਹਨ। ਇਹ ਸਿਰਫ ਇਸ ਨੂੰ ਦਰਸਾਉਂਦਾ ਹੈ, ਘਟੋ ਘਟ ਇਸ ਤਰਾਂ। ਸੋ, ਉਹ ਸ਼ਾਇਦ ਕੁਝ ਅਨੁਯਾਈਆਂ ਵਿਚ ਬੁਧ ਦੀ ਦਇਆ ਦਾ ਬੀਜ਼ ਫਿਰ ਤੋਂ ਜਗਾ ਸਕਣ। ਜਦੋਂ ਉਹ ਭਿਕਸ਼ੂਆਂ ਨੂੰ ਦੇਖਦੇ ਹਨ, ਮਹਾਯਾਨਾ ਭਿਕਸ਼ੂਆਂ ਨੂੰ, ਘਟੋ ਘਟ ਉਹ ਯਾਦ ਕਰਨਗੇ ਕਿ ਬੁਧ ਨੇ ਦਇਆ ਦੀ ਅਤੇ ਵੀਗਨ ਦੀ ਸਿਖਿਆ ਦਿਤੀ ਸੀ।ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ ਸੁਰੰਗਾਮਾ ਸੂਤਰ ਵਿਚ, ਬੁਧ ਨੇ ਕਿਹਾ, ਸਾਨੂੰ ਇਥੋਂ ਤਕ ਰੇਸ਼ਮੀ ਕਪੜਾ ਨਹੀਂ ਪਹਿਨਣਾ ਚਾਹੀਦਾ, ਸਾਨੂੰ ਕੁਝ ਡਾਓਨ (ਖੰਭਾਂ) ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ, ਤੇ ਦੁਧ ਵੀ ਨਹੀਂ ਪੀਣਾ ਚਾਹੀਦਾ - ਕੋਈ ਵੀ ਚੀਜ਼ ਜਾਨਵਰ-ਲੋਕਾਂ ਨਾਲ ਸਬੰਧਿਤ ਨਹੀਂ ਕਰਨੀ ਚਾਹੀਦੀ। ਸੋ ਹੁਣ, ਬਹੁਤੇ ਲੋਕ ਇਹ ਸਭ ਨਹੀਂ ਜਾਣਦੇ। ਉਨਾਂ ਕੋਲ ਸਮਾਂ ਨਹੀਂ ਹੈ ਅਤੇ ਉਨਾਂ ਕੋਲ ਉਨਾਂ ਨੂੰ ਸਿਖਾਉਣ ਲਈ ਇਕ ਚੰਗਾ ਗੁਰੂ, ਅਧਿਆਪਕ ਨਹੀਂ ਹੈ। ਸੋ ਕ੍ਰਿਪਾ ਕਰਕੇ ਸਹਿਣਸ਼ੀਲ ਬਣੋ।ਮੈਂ ਨਹੀਂ ਕਹਿ ਰਹੀ ਕਿ ਮੈਂ ਤੁਹਾਡੇ ਨਾਲੋਂ ਬਿਹਤਰ ਹਾਂ। ਮੈਂ ਵੀ ਅਸਹਿਣਸ਼ੀਲ ਹੁੰਦੀ ਸੀ, ਜਦੋਂ ਮੈਂ ਛੋਟੀ ਸੀ। ਜਦੋਂ ਮੈਂ ਪਹਿਲੀ ਵਾਰ ਭਿਕਸ਼ਣੀ ਬਣੀ, ਮੈਂ ਇਕ ਆਦਮੀ ਨੂੰ ਥਲੇ ਹੇਠਾਂ ਤਕ ਸਿਰਫ ਕਛੇ ਤਕ ਕਪੜੇ ਉਤਾਰਦੇ ਹੋਏ ਨੂੰ ਦੇਖਿਆ ਸੀ ਅਤੇ ਮੰਦਰ ਵਿਚ ਬੁਧ ਦੀਆਂ ਮੂਰਤੀਆਂ ਦੇ ਸਾਹਮੁਣੇ ਇਧਰ ਉਧਰ ਝੂਲ ਰਿਹਾ ਸੀ। ਉਹ ਬੁਧ ਦੇ ਮੰਦਰ ਦੀਆਂ ਮੂਰਤੀਆਂ ਦੇ ਸਾਹਮੁਣੇ ਖੜਾ ਸੀ, ਬੈਲਕੋਨੀ ਉਤੇ - ਬੁਧ ਦੀਆਂ ਮੂਰਤੀਆਂ ਉਸ ਦੇ ਪਿਛੇ ਸਨ - ਅਤੇ ਮੈਂ ਉਸ ਨੂੰ ਬਹੁਤ ਝਿੜਕਾਂ ਦਿਤੀਆਂ। ਬੁਧ ਦੀ ਨਿਰਾਦਰੀ ਕਰਨ ਲਈ ਮੈਂ ਉਸ ਨੂੰ ਉਥੋਂ ਤੁਰੰਤ ਚਲੇ ਜਾਣ ਲਈ ਕਿਹਾ: "ਤੁਹਾਡੇ ਕੋਲ ਕਸਰਤ ਕਰਨ ਲਈ ਬਹੁਤ ਜਗਾਵਾਂ ਹਨ। ਤੁਸੀਂ ਬਸ ਬੁਧ ਦੇ ਸਾਹਮੁਣੇ ਨਹੀਂ ਖਲੋ ਸਕਦੇ ਅਤੇ ਆਪਣੇ ਚਿਤੜ ਇਸ ਤਰਾਂ ਦਿਖਾ ਸਕਦੇ। ਇਹ ਇਕ ਬੋਧੀ ਨਹੀਂ ਹੈ।" ਸੋ, ਫਿਰ ਉਹ ਦੌੜ ਗਿਆ।ਉਸ ਸਮੇਂ ਮੈਂ ਆਪਣੀ ਸੋਟੀ ਦੀ ਵਰਤੋਂ ਕੀਤੀ ਅਤੇ ਉਸ ਨੂੰ ਧਮਕੀ ਦਿਤੀ - ਮੈਂ ਉਸ ਨੂੰ ਕੁਟ ਸੁਟਣਾ ਸੀ ਜੇਕਰ ਉਹ ਪਾਸੇ ਨਾ ਚਲਿਆ ਜਾਂਦਾ। ਅਤੇ ਉਹ ਦੌੜ ਗਿਆ ਅਤੇ ਐਬਟ ਕੋਲ ਰੋ ਰਿਹਾ ਸੀ, "ਓਹ, ਸ਼ੀਫੂ (ਗੁਰੂ), ਸ਼ੀਫੂ, ਉਹ ਮੈਨੂੰ ਕੁਟਣ ਲਗੀ ਹੈ। ਉਹ ਮੈਨੂੰ ਕੁਟਣਾ ਚਾਹੁੰਦੀ ਹੈ।"ਮੈਂ ਮਹਿਸੂਸ ਕੀਤਾ ਇਹ ਮੇਰੇ ਲਈ ਸਹੀ ਨਹੀਂ ਸੀ। ਬਿਨਾਂਸ਼ਕ, ਮੈਂ ਛੋਟੀ ਸੀ, ਅਤੇ ਮੈਂ ਆਪਣੇ ਵਿਵਹਾਰ ਲਈ ਮਾਫੀ ਮੰਗੀ - ਉਸ ਨੂੰ ਨਹੀਂ, ਨਹੀਂ। ਮੈਂ ਨਹੀਂ ਚਾਹੁੰਦੀ ਸੀ ਉਹ ਮਹਿਸੂਸ ਕਰੇ ਕਿ ਉਹਦੇ ਲਈ ਅਜਿਹਾ ਕਰਨਾ ਸਹੀ ਸੀ। ਉਥੇ ਕਸਰਤ ਕਰਨ ਲਈ ਬਹੁਤ ਜਗਾਵਾਂ ਹਨ, ਅਤੇ ਇਥੋਂ ਤਕ ਜੇਕਰ ਤੁਸੀਂ ਮੰਦਰ ਦੇ ਵਿਹੜੇ ਵਿਚ ਕਸਰਤ ਕਰਨੀ ਚਾਹੁੰਦੇ ਹੋ, ਤੁਸੀਂ ਵਿਹੜੇ ਵਿਚ ਜਾਉ। ਉਥੇ ਸਾਹਮੁਣੇ ਇਕ ਵਡਾ ਵਿਹੜਾ ਹੈ, ਅਤੇ ਸਾਹਮੁਣੇ ਸੜਕ ਖਾਲੀ ਹੈ। ਇਹ ਇਕ ਛੋਟਾ ਜਿਹਾ ਪਿੰਡ ਹੈ। ਉਥੇ ਕੋਈ ਵੀ ਗਡੀ ਨਹੀਂ ਚਲਾ ਰਿਹਾ ਸੀ। ਇਥੋਂ ਤਕ ਜੇਕਰ ਉਹ ਕੋਲੋਂ ਦੀ ਲੰਘਦੇ ਹਨ, ਤੁਹਾਨੂੰ ਸੜਕ ਉਤੇ ਇਸ ਤਰਾਂ ਖੜੇ ਹੋਣ ਦੀ ਲੋੜ ਨਹੀਂ ਹੈ। ਤੁਸੀਂ ਬੁਧ ਦੀਆਂ ਮੂਰਤੀਆਂ ਦੇ ਸਾਹਮੁਣੇ ਖੜੇ ਨਹੀਂ ਹੋ ਸਕਦੇ ਅਤੇ ਆਪਣੇ ਚਿਤੜਾਂ ਨੂੰ ਇਸ ਤਰਾਂ ਹਿਲਾਉਂ। ਇਹ ਕਿਵੇਂ ਵੀ ਚੰਗਾ ਨਹੀਂ ਲਗਦਾ, ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਹਿੰਦੇ ਹੋ, ਕਿਸ ਕਿਸਮ ਦਾ ਬਹਾਨਾ ਤੁਸੀਂ ਬਣਾਉਂਦੇ ਹੋ। ਸੋ, ਉਸ ਤੋਂ ਬਾਅਦ, ਉਹ ਕਦੇ ਉਸ ਮੰਦਰ ਨੂੰ ਦੁਬਾਰਾ ਵਾਪਸ ਨਹੀਂ ਆਇਆ।Photo Caption: ਪਿਆਰ-ਨਮਸਕਾਰ, ਉਚੇ ਅਤੇ ਪਵਿਤਰ !